ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵ-ਨਿਯੁਕਤ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਈ.ਸੀ.ਸੀ. ਵਨਡੇ ਮਹਿਲਾ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਹਾਲ ਹੀ ਵਿੱਚ ਹਰਮਨਪ੍ਰੀਤ ਕੌਰ ਦੀ ਜਗ੍ਹਾ ਕਪਤਾਨ ਬਣਾਈ ਗਈ ਮੰਧਾਨਾ 790 ਅੰਕਾਂ ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਹੈ। ਇਸ ਸੂਚੀ ਵਿੱਚ ਹਰਮਨਪ੍ਰੀਤ ਕੌਰ 9ਵੇਂ ਸਥਾਨ 'ਤੇ ਹੈ, ਜਦਕਿ ਆਸਟ੍ਰੇਲੀਆ ਦੀ ਐਲਿਸ ਪੈਰੀ ਵੀਰਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿੱਚ ਟੌਪ-10 ਵਿੱਚ ਵਾਪਸ ਆ ਗਈ ਹੈ।
ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੀ ਦੀਪਤੀ ਸ਼ਰਮਾ ਇੱਕ ਪਾਇਦਾਨ ਹੇਠਾਂ ਖਿਸਕ ਕੇ 9ਵੇਂ ਸਥਾਨ 'ਤੇ ਆ ਗਈ ਹੈ। ਦੂਜੇ ਪਾਸੇ, ਮਹਿਲਾ ਟੀ-20 ਬੱਲੇਬਾਜ਼ੀ ਰੈਂਕਿੰਗ ਵਿੱਚ ਸ਼ੇਫਾਲੀ ਵਰਮਾ ਚੌਥੇ, ਸਮ੍ਰਿਤੀ ਮੰਧਾਨਾ ਪੰਜਵੇਂ ਅਤੇ ਹਰਮਨਪ੍ਰੀਤ ਕੌਰ 10ਵੇਂ ਸਥਾਨ 'ਤੇ ਹੈ। ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਸ਼੍ਰੀਚਰਣੀ ਅਤੇ ਦੀਪਤੀ ਸਿਖਰਲੇ ਦੋ ਸਥਾਨਾਂ 'ਤੇ ਕਾਬਜ਼ ਹਨ। ਟੀ-20 ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਦੀਪਤੀ ਸ਼ਰਮਾ ਚੌਥੇ ਸਥਾਨ 'ਤੇ ਹੈ ਅਤੇ ਉਹ ਟੌਪ-10 ਵਿੱਚ ਸ਼ਾਮਲ ਇਕੱਲੀ ਭਾਰਤੀ ਖਿਡਾਰਨ ਹੈ, ਜਦਕਿ ਵਨਡੇ ਆਲਰਾਊਂਡਰਾਂ ਵਿੱਚ ਉਹ 6ਵੇਂ ਸਥਾਨ 'ਤੇ ਹੈ। ਇਸ ਤੋਂ ਇਲਾਵਾ, ਟੀ-20 ਅਤੇ ਵਨਡੇ ਦੋਵਾਂ ਫਾਰਮੈਟਾਂ ਦੀ ਟੀਮ ਰੈਂਕਿੰਗ ਵਿੱਚ ਭਾਰਤੀ ਮਹਿਲਾ ਟੀਮ ਤੀਜੇ ਸਥਾਨ 'ਤੇ ਕਾਬਜ ਹੈ।