Tuesday, July 21, 2026
BREAKING
ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ ਦੇ ਸੰਗਤਪ੍ਰੀਤ ਸਿੰਘ ਪੰਜਾਬ ਸਟੇਟ ਸ਼ਾਟਗਨ ਚੈਂਪੀਅਨਸ਼ਿਪ ਵਿੱਚ ਜਿੱਤੇ 3 ਤਗ਼ਮੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ ਪੰਜਾਬ ਵਿਧਾਨ ਸਭਾ ਚੋਣਾਂ ਲੜਣਗੇ ਅੰਮ੍ਰਿਤਪਾਲ ਸਿੰਘ, ਪਾਰਟੀ ਨੇ ਐਲਾਨਿਆ CM ਚਿਹਰਾ 24 ਜੁਲਾਈ ਤੋਂ ਸ਼ੁਰੂ ਹੋਵੇਗਾ ਮੀਰੀ-ਪੀਰੀ ਖ਼ਾਲਸਾ ਮਾਰਚ: SGPC ਪ੍ਰਧਾਨ ਧਾਮੀ ਨੇ ਲਈਆਂ ਤਿਆਰੀਆਂ ਦਾ ਜਾਇਜ਼ਾ ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ 2 ਅਗਸਤ ਨੂੰ ਫ਼ਰੀਦਕੋਟ ਆਉਣਗੇ ਹਰਿਆਣਾ ਦੇ CM ਨਾਇਬ ਸਿੰਘ ਸੈਣੀ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ! ਵਿਦਿਆਰਥੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਸ਼ੇਅਰ ਬਾਜ਼ਾਰ ਦੀ ਲਾਲ ਨਿਸ਼ਾਨ 'ਚ ਕਲੋਜ਼ਿੰਗ, ਸੈਂਸੈਕਸ 442 ਅੰਕ ਡਿੱਗਾ ਜਲੰਧਰ ਵਿਖੇ ਚੱਲਦੇ ਮੇਲੇ 'ਚ ਨੌਜਵਾਨਾਂ 'ਤੇ ਭੜਕੇ ਪੰਜਾਬੀ ਗਾਇਕ ਖਾਨ ਸਾਬ, ਕੀਤੀ ਇਹ ਖ਼ਾਸ ਅਪੀਲ

ਰਾਸ਼ਟਰੀ

CM ਬਣ ਗਏ ਥਾਲਾਪਤੀ, ਵਿਜੇ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

10 ਮਈ, 2026 06:21 PM

ਚੇਨਈ : ਤਾਮਿਲਨਾਡੂ ਦੇ ਤਮਿਲਗਾ ਵੇਟ੍ਰੀ ਕੜਗਮ (TVK) ਦੇ ਮੁਖੀ ਚੰਦਰਸ਼ੇਖਰ ਜੋਸਫ਼ ਵਿਜੇ ਨੇ ਐਤਵਾਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਨੇ ਤਮਿਲ 'ਚ ਸਹੁੰ ਚੁੱਕੀ। ਇਸ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹੇ। ਸਹੁੰ ਚੁੱਕਦੇ ਸਮੇਂ ਵਿਚੇ ਤੈਅ ਲਾਈਨਾਂ ਤੋਂ ਇਲਾਵਾ ਹੋਰ ਗੱਲਾਂ ਬੋਲਣ ਲੱਗੇ, ਇਸ 'ਤੇ ਰਾਜਪਾਲ ਅਰਲੇਕਰ ਨੇ ਉਨ੍ਹਾਂ ਨੂੰ ਟੋਕ ਦਿੱਤਾ ਅਤੇ ਕਿਹਾ ਕਿ ਉਹੀ ਪੜ੍ਹਨ, ਜੋ ਲਿਖ ਕੇ ਦਿੱਤਾ ਹੈ। ਵਿਜੇ ਨੇ ਰਾਜ ਦੇ 9ਵੇਂ ਮੁੱਖ ਮੰਤਰੀ ਬਣ ਗਏ ਹੈ। ਉਨ੍ਹਾਂ ਦੇ ਨਾਲ 9 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਟੀਵੀਕੇ ਨੇ ਵਿਧਾਨ ਸਭਾ ਚੋਣਾਂ 'ਚ 234 ਸੀਟਾਂ 'ਚੋਂ 108 ਜਿੱਤੀਆਂ ਅਤੇ ਕਾਂਗਰਸ, ਖੱਬੀਆਂ ਪਾਰਟੀਆਂ ਅਤੇ ਹੋਰਾਂ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸ਼੍ਰੀ ਵਿਜੇ ਨੂੰ ਇੱਥੇ ਨਹਿਰੂ ਸਟੇਡੀਅਮ 'ਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੇ ਅਹੁਦੇ ਦੀ ਸਹੁੰ ਚੁਕਾਈ।

ਉਨ੍ਹਾਂ ਤੋਂ ਇਲਾਵਾ, ਸ਼੍ਰੀ ਐਨ. ਆਨੰਦ, ਸ਼੍ਰੀ ਆਧਵ ਅਰਜੁਨ, ਡਾ. ਕੇ.ਜੀ. ਅਰੁਣਰਾਜ, ਸ਼੍ਰੀ ਕੇ.ਏ. ਸੇਂਗੋਟਾਈਅਨ, ਸ਼੍ਰੀ ਪੀ. ਵੈਂਕਟਰਮਨਨ, ਸ਼੍ਰੀ ਆਰ. ਨਿਰਮਲਕੁਮਾਰ, ਸ਼੍ਰੀ ਰਾਜਮੋਹਨ, ਸ਼੍ਰੀ ਡਾ. ਟੀ.ਕੇ. ਪ੍ਰਭੂ, ਅਤੇ ਸ਼੍ਰੀਮਤੀ ਸੇਲਵੀ ਐਸ. ਕੀਰਥਨਾ ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਆਗੂ ਵੀ ਮੌਜੂਦ ਸਨ। ਨਹਿਰੂ ਸਟੇਡੀਅਮ 'ਚ ਹੋਏ ਸਹੁੰ ਚੁੱਕ ਸਮਾਗਮ ਨੂੰ ਦੇਖਣ ਲਈ ਵੱਡੀ ਭੀੜ ਵੀ ਮੌਜੂਦ ਸੀ।

ਚੋਣ ਨਤੀਜਿਆਂ ਤੋਂ ਬਾਅਦ ਬਣੇ ਸਸਪੈਂਸ ਨੂੰ ਖਤਮ ਕਰਦਿਆਂ ਵਿਜੇ ਦੀ ਪਾਰਟੀ ਟੀਵੀਕੇ (TVK) ਨੂੰ VCK ਅਤੇ IUML ਦਾ ਸਮਰਥਨ ਮਿਲਿਆ ਹੈ, ਜਿਸ ਤੋਂ ਬਾਅਦ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਵਿਜੇ ਨੇ 9 ਮਈ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਿਯੁਕਤ ਕਰਦਿਆਂ 13 ਮਈ 2026 ਤੱਕ ਵਿਧਾਨ ਸਭਾ 'ਚ ਵਿਸ਼ਵਾਸ ਮਤ ਹਾਸਲ ਕਰਨ ਦਾ ਸਮਾਂ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਸਹੁੰ ਚੁੱਕ ਸਮਾਰੋਹ ਦੁਪਹਿਰ 3:45 ਵਜੇ ਹੋਣਾ ਸੀ, ਪਰ ਵਿਜੇ ਦੇ ਜੋਤਸ਼ੀ ਦੀ ਸਲਾਹ 'ਤੇ ਇਸ ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਖਾਸ ਮੌਕੇ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਚੇਨਈ ਪਹੁੰਚੇ ਹੋਏ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

ਪੱਛਮੀ ਬੰਗਾਲ 'ਚ ਅਮਿਤ ਸ਼ਾਹ ਨੇ 700 ਕਰੋੜ ਦੇ ਅਮੂਲ ਡੇਰੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਪੱਛਮੀ ਬੰਗਾਲ 'ਚ ਅਮਿਤ ਸ਼ਾਹ ਨੇ 700 ਕਰੋੜ ਦੇ ਅਮੂਲ ਡੇਰੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

NEET ਮੁੱਦੇ 'ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਮੰਗਲਵਾਰ ਤੱਕ ਮੁਲਤਵੀ

NEET ਮੁੱਦੇ 'ਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਹੰਗਾਮਾ, ਕਾਰਵਾਈ ਮੰਗਲਵਾਰ ਤੱਕ ਮੁਲਤਵੀ

ਧਰਮਿੰਦਰ ਪ੍ਰਧਾਨ ਨੇ CJP ਵਿਰੋਧ ਮਾਰਚ ਦੌਰਾਨ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਧਰਮਿੰਦਰ ਪ੍ਰਧਾਨ ਨੇ CJP ਵਿਰੋਧ ਮਾਰਚ ਦੌਰਾਨ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

'ਮੈਂ 56 ਸਾਲ ਦੇ ਨੌਜਵਾਨ ਦੀ ਗੱਲ ਨਹੀਂ ਕਰ ਰਿਹਾ...', PM ਮੋਦੀ ਦਾ ਰਾਹੁਲ ਗਾਂਧੀ 'ਤੇ ਨਿਸ਼ਾਨਾ

'ਮੈਂ 56 ਸਾਲ ਦੇ ਨੌਜਵਾਨ ਦੀ ਗੱਲ ਨਹੀਂ ਕਰ ਰਿਹਾ...', PM ਮੋਦੀ ਦਾ ਰਾਹੁਲ ਗਾਂਧੀ 'ਤੇ ਨਿਸ਼ਾਨਾ

ਸੰਸਦ ਭਵਨ ਦੇ ਕਰੀਬ ਪਹੁੰਚੇ ਪ੍ਰਦਰਸ਼ਨਕਾਰੀ, ਦਾਗ਼ੇ ਗਏ ਹੰਝੂ ਗੈਸ ਦੇ ਗੋਲੇ, ਮੇਨ ਗੇਟ ਬੰਦ

ਸੰਸਦ ਭਵਨ ਦੇ ਕਰੀਬ ਪਹੁੰਚੇ ਪ੍ਰਦਰਸ਼ਨਕਾਰੀ, ਦਾਗ਼ੇ ਗਏ ਹੰਝੂ ਗੈਸ ਦੇ ਗੋਲੇ, ਮੇਨ ਗੇਟ ਬੰਦ

CP ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ ਨੌਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਚੁਕਾਈ ਸਹੁੰ

CP ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ ਨੌਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਚੁਕਾਈ ਸਹੁੰ