Thursday, September 10, 2026
BREAKING
'ਮਿਰਜ਼ਾਪੁਰ' ਫੈਮਿਲੀ ਨੇ ਫਿਲਮ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਕੀਤਾ ਧੰਨਵਾਦ ਸਾਊਦੀ ਦੇ ਤੇਲ ਟਿਕਾਣਿਆਂ ਨੂੰ ਹੂਤੀਆਂ ਨੇ ਬਣਾਇਆ ਨਿਸ਼ਾਨਾ ! ਭਾਰਤ ਨੇ ਹਮਲੇ ਦੀ ਕੀਤੀ ਨਿੰਦਾ ਨੇਪਾਲ ਹੜ੍ਹ ਦੇ ਮ੍ਰਿਤਕਾਂ ਦੀ ਗਿਣਤੀ 1,370 ਤੋਂ ਪਾਰ, ਲਾਪਤਾ ਲੋਕਾਂ ਦੀ ਭਾਲ ਜਾਰੀ US-ਕੈਨੇਡਾ ਵਿਚਾਲੇ ਛਿੜੀ 'ਟੈਰਿਫ਼ ਵਾਰ' ! ਟਰੰਪ ਨੇ ਕੈਨੇਡੀਅਨ ਡੇਅਰੀ ਪ੍ਰੋਡਕਟ, ਸ਼ਰਾਬ ਤੇ ਬਾਈਕਸ 'ਤੇ ਲਾਇਆ ਬੈਨ "ਦਿ ਵਨ" ਦੇ ਗਾਣੇ 'ਛਠੀ ਮਈਆ' ਦੇ ਟੀਜ਼ਰ 'ਚ ਦਿਸੀ ਅਧਿਆਤਮਿਕ ਦੁਨੀਆ, ਤਮੰਨਾ ਨੇ ਖਿੱਚਿਆ ਧਿਆਨ ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ 'ਰਾਣਾਬਾਲੀ' ਦਾ ਟੀਜ਼ਰ ਰਿਲੀਜ਼ ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC ਸੋਨੇ ਦੀਆਂ ਕੀਮਤਾਂ ਨੇ ਬਦਲੀ ਗਹਿਣਾ ਮਾਰਕਿਟ ਦੀ ਤਸਵੀਰ, ਗੋਲਡ ਸਕੀਮਾਂ ਦਾ ਵੀ ਘਟਿਆ ਰੁਝਾਨ

ਖੇਡ

BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC

10 ਸਤੰਬਰ, 2026 02:58 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਤੋਂ ਪੁੱਛਿਆ ਹੈ ਕਿ ਉਹ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ 2025 ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ। ਚੀਫ ਜਸਟਿਸ ਸੂਰਯ ਕਾਂਤ ਤੇ ਜਸਟਿਸ ਜੋਏਮਾਲਿਆ ਬਾਗਚੀ ਤੇ ਵੀ. ਮੋਹਨਾ ਨੇ ਬੀ. ਸੀ. ਸੀ. ਆਈ. ਦੇ ਮਾਮਲੇ ’ਚ ਕੁਝ ਕ੍ਰਿਕਟ ਇਕਾਈਆਂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਗੱਲ ਕਹੀ।

ਬੈਂਚ ਨੇ ਬੀ. ਸੀ. ਸੀ. ਆਈ. ਅਤੇ ਸੂਬਾ ਐਸੋਸੀਏਸ਼ਨਾਂ ਦੇ ਵਕੀਲਾਂ ਨੂੰ ਇਹ ਵੀ ਕਿਹਾ ਕਿ ਉਹ ਇਸ ਬਾਰੇ ਨਿਰਦੇਸ਼ ਲੈਣ ਕਿ ਉਨ੍ਹਾਂ ਦੇ ਅਹੁਦੇਦਾਰਾਂ ਦੀਆਂ ਸੇਵਾ ਸ਼ਰਤਾਂ 2025 ਦੇ ਉਸ ਐਕਟ ਦੇ ਘੇਰੇ ’ਚ ਕਿਉਂ ਨਹੀਂ ਆਉਣੀਆਂ ਚਾਹੀਦੀਆਂ ਜੋ ਹੁਣ ਲਾਗੂ ਹੋ ਚੁੱਕਾ ਹੈ। ਅਦਾਲਤ 2014 ’ਚ ਦਾਇਰ ਬੀ. ਸੀ. ਸੀ. ਆਈ. ਨਾਲ ਜੁੜੀ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ ਤੇ ਸਮੇਂ-ਸਮੇਂ ’ਤੇ ਇਸ ਮਾਮਲੇ ’ਚ ਕਈ ਅਰਜ਼ੀਆਂ ਦਾਖਲ ਹੋ ਚੁੱਕੀਆਂ ਹਨ।

ਇਸ ਤੋਂ ਪਹਿਲਾਂ ਅਦਾਲਤ ਨੇ ਸੁਧਾਰ ਦੇ ਉਪਾਅ ਸੁਝਾਉਣ ਲਈ ਸਾਬਕਾ ਸੀ. ਜੇ. ਆਈ. ਜਸਟਿਸ ਆਰ. ਐੱਮ. ਲੋਢਾ ਦੀ ਅਗਵਾਈ ’ਚ ਇਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ’ਚ ਬੀ. ਸੀ. ਸੀ. ਆਈ. ਲਈ ਸੰਵਿਧਾਨ ਤਿਆਰ ਕਰਨਾ ਵੀ ਸ਼ਾਮਲ ਸੀ। ਅਦਾਲਤ ਨੇ ਬੀ. ਸੀ. ਸੀ. ਆਈ. ਦੇ ਢਾਂਚੇ, ਸੰਗਠਨ ਅਤੇ ਕੰਮਕਾਜ ’ਚ ਸੁਧਾਰ ਨਾਲ ਜੁੜੀਆਂ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਸੀ।

ਅਦਾਲਤ ਨੇ ਸਤੰਬਰ 2022 ’ਚ ਬੀ. ਸੀ. ਸੀ. ਆਈ. ਦੇ ਸੰਵਿਧਾਨ ’ਚ ਬਦਲਾਅ ਦੀ ਮਨਜ਼ੂਰੀ ਦਿੱਤੀ ਸੀ ਤੇ ਕਿਹਾ ਸੀ ਕਿ ਕੋਈ ਅਹੁਦੇਦਾਰ ਲਗਾਤਾਰ 12 ਸਾਲ ਤੱਕ ਅਹੁਦੇ ’ਤੇ ਰਹਿ ਸਕਦਾ ਹੈ। ਇਸ ’ਚ ਤਿੰਨ ਸਾਲ ਦੇ ‘ਕੂਲਿੰਗ ਆਫ ਪੀਰੀਅਡ’ (ਲਾਜ਼ਮੀ ਬ੍ਰੇਕ) ਤੋਂ ਪਹਿਲਾਂ ਰਾਜ ਐਸੋਸੀਏਸ਼ਨ ’ਚ 6 ਸਾਲ ਤੇ ਬੀ. ਸੀ. ਸੀ. ਆਈ. ’ਚ 6 ਸਾਲ ਦਾ ਕਾਰਜਕਾਲ ਸ਼ਾਮਲ ਹੈ। ਇਸ ’ਚ ਕਿਹਾ ਗਿਆ ਸੀ ਕਿ ਕੋਈ ਅਹੁਦੇਦਾਰ ਕਿਸੇ ਅਹੁਦੇ ’ਤੇ ਲਗਾਤਾਰ 2 ਕਾਰਜਕਾਲ ਪੂਰੇ ਕਰ ਸਕਦਾ ਹੈ ਜਿਸ ’ਚ ਬੀ. ਸੀ. ਸੀ. ਆਈ. ਅਤੇ ਸੂਬਾ ਐਸੋਸੀਏਸ਼ਨ ਪੱਧਰ ’ਤੇ ਕਾਰਜਕਾਲ ਸ਼ਾਮਲ ਹੈ। ਇਸ ਤੋਂ ਬਾਅਦ ਉਸ ਨੂੰ 3 ਸਾਲ ਦੀ ਲਾਜ਼ਮੀ ਬ੍ਰੇਕ ਲੈਣੀ ਪਵੇਗੀ।

Have something to say? Post your comment

ਅਤੇ ਖੇਡ ਖਬਰਾਂ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'

IND vs NZ ਸੀਰੀਜ਼ ਲਈ ਫੈਨਜ਼ 'ਚ ਭਾਰੀ ਉਤਸ਼ਾਹ, ਵਿਕ ਚੁੱਕੀਆਂ ਨੇ 50000 ਤੋਂ ਵੱਧ ਟਿਕਟਾਂ

IND vs NZ ਸੀਰੀਜ਼ ਲਈ ਫੈਨਜ਼ 'ਚ ਭਾਰੀ ਉਤਸ਼ਾਹ, ਵਿਕ ਚੁੱਕੀਆਂ ਨੇ 50000 ਤੋਂ ਵੱਧ ਟਿਕਟਾਂ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ

ਮੈਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਓਪਨਰ ਵਜੋਂ ਖੇਡਣਾ ਚਾਹੁੰਦੀ ਹਾਂ: ਸੋਫੀਆ ਡੰਕਲੇ

ਮੈਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਓਪਨਰ ਵਜੋਂ ਖੇਡਣਾ ਚਾਹੁੰਦੀ ਹਾਂ: ਸੋਫੀਆ ਡੰਕਲੇ

ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ

ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ

ਭਾਰਤੀ ਫੁੱਟਬਾਲ ਲਈ ਇਤਿਹਾਸਕ ਦਿਨ, 20 ਸਾਲ ਬਾਅਦ ਅੰਡਰ-20 ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈਡ

ਭਾਰਤੀ ਫੁੱਟਬਾਲ ਲਈ ਇਤਿਹਾਸਕ ਦਿਨ, 20 ਸਾਲ ਬਾਅਦ ਅੰਡਰ-20 ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈਡ