ਤਲਵਾਰਬਾਜ਼ੀ ’ਚ ਭਾਰਤੀ ਮੁਹਿੰਮ ਨੂੰ ਮਹਿਲਾ ਸਾਬਰੇ ਟੀਮ ਦੀ ਉਜ਼ਬੇਕਿਸਤਾਨ ਹੱਥੋਂ ਕੁਆਰਟਰ ਫਾਈਨਲ ’ਚ ਹਾਰ ਨਾਲ ਖਤਮ ਹੋ ਗਈ। ਸੀ. ਏ. ਭਵਾਨੀ ਦੇਵੀ, ਸ਼੍ਰੇਆ ਗੁਪਤਾ ਤੇ ਜੈਫਰਲਿਨ ਸਿਮਲਾ ਨੂੰ ਉਜ਼ਬੇਕ ਟੀਮ ਨੇ 45-35 ਨਾਲ ਹਰਾਇਆ। ਭਾਰਤ ਨੇ ਇਸ ਤੋਂ ਪਹਿਲਾਂ ਆਖਰੀ-16 ’ਚ ਇੰਡੋਨੇਸ਼ੀਆ ਨੂੰ 45-23 ਨਾਲ ਹਰਾਇਆ ਸੀ ਪਰ ਉਜ਼ਬੇਕਿਸਤਾਨ ਦੀ ਮਜ਼ਬੂਤ ਟੀਮ ਵਿਰੁੱਧ ਲੈਅ ਬਰਕਰਾਰ ਨਹੀਂ ਰੱਖ ਸਕੇ। ਤਲਵਾਰਬਾਜ਼ੀ ’ਚ ਭਾਰਤ ਦਾ ਕੋਈ ਵੀ ਖਿਡਾਰੀ ਤਮਗਾ ਗੇੜ ਤੱਕ ਨਹੀਂ ਪਹੁੰਚ ਸਕਿਆ। ਭਾਰਤ ਦੀ 20 ਮੈਂਬਰੀ ਟੀਮ ਨੇ ਏਸ਼ੀਆਈ ਖੇਡਾਂ ਦੀ ਤਲਵਾਰਬਾਜ਼ੀ ਪ੍ਰਤੀਯੋਗਿਤਾ ’ਚ ਹਿੱਸਾ ਲਿਆ ਸੀ।