Tuesday, October 27, 2026
BREAKING
• 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼ • ਕੋਰਟ 'ਚ ਪੇਸ਼ੀ ਦੌਰਾਨ ਝੋਟੇ ਦੇ ਪਿਤਾ ਦਾ ਛਲਕਿਆ ਦਰਦ, ਪੰਜਾਬੀਆਂ ਨੂੰ ਕੀਤੀ ਇਹ ਅਪੀਲ • ਪੰਜਾਬ ਵਿਧਾਨ ਸਭਾ 'ਚ 5 ਮਤੇ ਪਾਸ, ਅਣਮਿੱਥੇ ਸਮੇਂ ਲਈ ਮੁਲਤਵੀ • ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ • ਹਰਿਆਣਾ 'ਚ ਮਹਿੰਗਾ ਹੋਵੇਗਾ ਬੱਸ ਦਾ ਸਫ਼ਰ! ਮੰਤਰੀ ਅਨਿਲ ਵਿਜ ਜਲਦੀ ਕਰ ਸਕਦੈ ਐਲਾਨ • 14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ • 16 ਨਵੰਬਰ ਨੂੰ ਸ਼ੁਰੂ ਹੋਵੇਗਾ ਹਿਮਾਚਲ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ, 6 ਦਿਨ ਚੱਲੇਗੀ ਕਾਰਵਾਈ • 'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ • ਅਨਿਲ ਵਿਜ ਦਾ ਜਵਾਨਾਂ ਨੂੰ ਸਲਾਮ, 1947 'ਚ ਭਾਰਤੀ ਫ਼ੌਜ ਦੇ ਇਤਿਹਾਸ ਕਸ਼ਮੀਰ ਆਪਰੇਸ਼ਨ ਨੂੰ ਕੀਤਾ ਯਾਦ • 10 ਲੱਖ ਕਿਸਾਨਾਂ ਲਈ ਰਾਹਤ ਭਰੀ ਖ਼ਬਰ; ਹਰਿਆਣਾ ਸਰਕਾਰ ਸ਼ੁਰੂ ਕਰੇਗੀ ਈ-ਭੂਮੀ ਪੋਰਟਲ

ਰਾਸ਼ਟਰੀ

Amarnath Yatra 2026: 15 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਨਵੇਂ ਨਿਯਮ ਤੇ ਪੂਰੀ ਪ੍ਰਕਿਰਿਆ

09 ਅਪ੍ਰੈਲ, 2026 05:34 PM

ਸ਼੍ਰੀਨਗਰ : ਸਾਲਾਨਾ ਅਮਰਨਾਥ ਯਾਤਰਾ 2026 'ਤੇ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਅਹਿਮ ਖ਼ਬਰ ਹੈ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ (SASB) ਨੇ ਐਲਾਨ ਕੀਤਾ ਹੈ ਕਿ ਯਾਤਰਾ ਲਈ ਐਡਵਾਂਸ ਰਜਿਸਟ੍ਰੇਸ਼ਨ 15 ਅਪ੍ਰੈਲ ਤੋਂ ਦੇਸ਼ ਭਰ ਦੀਆਂ 554 ਨਾਮਜ਼ਦ ਬੈਂਕ ਸ਼ਾਖਾਵਾਂ 'ਚ ਸ਼ੁਰੂ ਹੋਵੇਗੀ। ਬੋਰਡ ਨੇ ਸ਼ਰਧਾਲੂਆਂ ਦੀ ਸਹੂਲਤ ਲਈ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕਿਰਿਆ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਰਜਿਸਟ੍ਰੇਸ਼ਨ ਦਾ ਤਰੀਕਾ ਅਤੇ ਫੀਸ 

ਅਧਿਕਾਰੀਆਂ ਅਨੁਸਾਰ, ਰਜਿਸਟ੍ਰੇਸ਼ਨ 'ਪਹਿਲਾਂ ਆਓ, ਪਹਿਲਾਂ ਪਾਓ' ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਹਰੇਕ ਬੈਂਕ ਸ਼ਾਖਾ ਲਈ ਹਰ ਰੂਟ ਦਾ ਰੋਜ਼ਾਨਾ ਕੋਟਾ ਨਿਰਧਾਰਤ ਕੀਤਾ ਗਿਆ ਹੈ।  ਇਸ ਵਾਰ ਰਜਿਸਟ੍ਰੇਸ਼ਨ ਆਧਾਰ-ਅਧਾਰਿਤ ਬਾਇਓਮੀਟ੍ਰਿਕ eKYC ਪ੍ਰਮਾਣਿਕਤਾ ਰਾਹੀਂ ਰੀਅਲ ਟਾਈਮ 'ਚ ਹੋਵੇਗੀ ਅਤੇ ਪਰਮਿਟ ਸ਼ਰਾਈਨ ਬੋਰਡ ਦੇ ਅਧਿਕਾਰਤ ਪੋਰਟਲ ਰਾਹੀਂ ਆਨਲਾਈਨ ਜਨਰੇਟ ਕੀਤੇ ਜਾਣਗੇ। ਜੇਕਰ ਬਾਇਓਮੀਟ੍ਰਿਕ 'ਚ ਕੋਈ ਤਕਨੀਕੀ ਸਮੱਸਿਆ ਆਉਂਦੀ ਹੈ, ਤਾਂ ਵੈਬਕੈਮ ਰਾਹੀਂ ਫੋਟੋ ਖਿੱਚ ਕੇ ਮੈਨੂਅਲ ਡਾਟਾ ਐਂਟਰੀ ਦਾ ਬਦਲ ਵੀ ਰੱਖਿਆ ਗਿਆ ਹੈ। ਹਰੇਕ ਪਰਮਿਟ ਲਈ 150 ਰੁਪਏ ਦੀ ਫੀਸ ਨਿਰਧਾਰਤ ਕੀਤੀ ਗਈ ਹੈ।

ਸਿਹਤ ਸਰਟੀਫਿਕੇਟ ਅਤੇ ਉਮਰ ਹੱਦ 

ਯਾਤਰਾ ਲਈ ਸ਼ਰਧਾਲੂ ਦੀ ਉਮਰ 13 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। 6 ਹਫ਼ਤਿਆਂ ਤੋਂ ਵੱਧ ਦੀ ਗਰਭਵਤੀ ਔਰਤਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਨ੍ਹਾਂ ਕੋਲ ਸਿਹਤ ਸਰਟੀਫਿਕੇਟ ਹੋਵੇ। ਸ਼ਰਧਾਲੂਆਂ ਲਈ ਕਿਸੇ ਅਧਿਕਾਰਤ ਡਾਕਟਰ ਜਾਂ ਸੰਸਥਾ ਵੱਲੋਂ 8 ਅਪ੍ਰੈਲ, 2026 ਜਾਂ ਉਸ ਤੋਂ ਬਾਅਦ ਜਾਰੀ ਕੀਤਾ ਗਿਆ ਲਾਜ਼ਮੀ ਸਿਹਤ ਸਰਟੀਫਿਕੇਟ (Compulsory Health Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਬੋਰਡ ਨੇ ਅਧਿਕਾਰਤ ਡਾਕਟਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ।

ਰੂਟ ਅਤੇ ਹੋਰ ਜ਼ਰੂਰੀ ਜਾਣਕਾਰੀ

ਸ਼ਰਧਾਲੂਆਂ ਨੂੰ ਬਾਲਟਾਲ ਜਾਂ ਪਹਿਲਗਾਮ 'ਚੋਂ ਕਿਸੇ ਇਕ ਰੂਟ ਦੀ ਚੋਣ ਕਰਨੀ ਹੋਵੇਗੀ, ਜਿਸ ਦਾ ਜ਼ਿਕਰ ਪਰਮਿਟ 'ਤੇ ਹੋਵੇਗਾ। ਪਰਮਿਟ 'ਤੇ ਉਸ ਤਰੀਕ ਦਾ ਵੀ ਜ਼ਿਕਰ ਹੋਵੇਗਾ ਜਿਸ ਦਿਨ ਸ਼ਰਧਾਲੂ ਨੂੰ ਡੋਮੇਲ (ਬਾਲਟਾਲ ਰੂਟ) ਜਾਂ ਚੰਦਨਵਾੜੀ (ਪਹਿਲਗਾਮ ਰੂਟ) ਦੇ ਐਕਸੈਸ ਕੰਟਰੋਲ ਗੇਟਾਂ ਨੂੰ ਪਾਰ ਕਰਨ ਦੀ ਇਜਾਜ਼ਤ ਹੋਵੇਗੀ। ਕਿਸੇ ਖਾਸ ਤਰੀਕ ਲਈ ਰਜਿਸਟ੍ਰੇਸ਼ਨ ਉਸ ਦਿਨ ਤੋਂ ਸੱਤ ਦਿਨ ਪਹਿਲਾਂ ਬੰਦ ਹੋ ਜਾਵੇਗੀ। ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਜਿਸਟ੍ਰੇਸ਼ਨ ਦੌਰਾਨ ਆਪਣੇ ਆਧਾਰ ਅਤੇ ਮੋਬਾਈਲ ਨੰਬਰ ਦੀ ਸਹੀ ਜਾਣਕਾਰੀ ਦੇਣ ਤਾਂ ਜੋ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ

ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਤਾਂ ਮੈਂ ਇਸ ਦੇ ਵਿਰੋਧ 'ਚ ਸੀ : ਸੋਨੀਆ ਗਾਂਧੀ

14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

14 ਸੂਬੇ ਜੁਡੀਸ਼ੀਅਲ ਅਫਸਰਾਂ ਦੀ ਸੇਵਾਮੁਕਤੀ ਦੀ ਉਮਰ ਵਧਾਉਣ ’ਤੇ ਸਹਿਮਤ : ਸੁਪਰੀਮ ਕੋਰਟ

'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ

'ਉਭਰ ਰਹੇ ਵਿਗਿਆਨ, ਤਕਨਾਲੋਜੀ ਤੇ ਇਨੋਵੇਸ਼ਨ ਸੰਮੇਲਨ 2026' ਦਾ ਆਗਾਜ਼; PM ਮੋਦੀ ਕਰਨਗੇ ਉਦਘਾਟਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'