Sunday, May 31, 2026
BREAKING
ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ, ਸਾਡੇ ਬੱਚਿਆਂ ਨੂੰ ਕੈਨੇਡਾ ਜਾਂ ਆਸਟ੍ਰੇਲੀਆ ਵੱਲ ਦੇਖਣ ਦੀ ਲੋੜ ਨਹੀਂ ਰਹੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੇਂਡੂ ਸੜਕੀ ਸੰਪਰਕ ਨੂੰ ਮਿਲਿਆ ਵੱਡਾ ਹੁਲਾਰਾ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ, ਲਹਿਰਾਗਾਗਾ ਅਤੇ ਬਾਘਰੌਲ ਖੇਤਰਾਂ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਕੀਤੇ ਲੋਕ ਅਰਪਣ ਅਤੇ ਰੱਖੇ ਨੀਂਹ ਪੱਥਰ ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ ਯੁੱਧ ਨਸ਼ਿਆਂ ਵਿਰੁੱਧ ਦੇ 15 ਮਹੀਨੇ: ਨਾਰਕੋ-ਹਵਾਲਾ ਨੈੱਟਵਰਕ ਨੂੰ ਵੱਡਾ ਝਟਕਾ, 750 ਨਸ਼ਾ ਤਸਕਰਾਂ ਦੀਆਂ 300 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ ਵਿਸ਼ਵ ਤੰਬਾਕੂ ਮੁਕਤ ਦਿਵਸ 'ਤੇ ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰਜਾਬ ਕਪੂਰਥਲਾ 'ਚ ਮਾਂ ਭੱਦਰਕਾਲੀ ਮੰਦਿਰ 'ਚ ਨਤਮਸਤਕ ਹੋਏ ਹਰਿਆਣਾ ਦੇ CM ਨਾਇਬ ਸੈਣੀ ਹਿਮਾਚਲ ਚੋਣਾਂ: ਭਾਜਪਾ ਨੇ 4 'ਚੋਂ 3 ਨਿਗਮਾਂ 'ਤੇ ਜਮਾਇਆ ਕਬਜ਼ਾ, ਕਾਂਗਰਸ ਦੇ ਹੱਥ ਲੱਗੀ ਸਿਰਫ਼ ਪਾਲਮਪੁਰ ਦੀ ਸੀਟ SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮੰਗੀ ਮੁਆਫ਼ੀ ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

ਮਨੋਰੰਜਨ

68 ਸਾਲ ਦੇ ਹੋਏ ਬਾਲੀਵੁੱਡ ਅਦਾਕਾਰ ਸੰਨੀ ਦਿਓਲ; ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁੱਝ ਦਿਲਚਸਪ ਕਿੱਸੇ

19 ਅਕਤੂਬਰ, 2025 08:08 PM

ਸੰਨੀ ਦਿਓਲ ਅੱਜ ਆਪਣਾ 68ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕੁਝ ਖ਼ਾਸ ਗੱਲਾਂ ਦੱਸਾਂਗੇ। ਸੰਨੀ ਦਿਓਲ ਦਾ ਨਾਮ ਕਈ ਹੀਰੋਇਨਾਂ ਦੇ ਨਾਲ ਜੁੜਦਾ ਰਿਹਾ ਹੈ। ਸਭ ਤੋਂ ਪਹਿਲਾਂ ਅਦਾਕਾਰ ਦੀ ਜ਼ਿੰਦਗੀ 'ਚ ਅੰਮ੍ਰਿਤਾ ਸਿੰਘ ਆਈ ਸੀ। ਦੋਵੇਂ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਇੱਕ-ਦੂਜੇ ਦੇ ਨਜ਼ਦੀਕ ਆਏ ਸਨ ਪਰ ਡਿੰਪਲ ਕਪਾੜੀਆ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਇੰਨੀਆਂ ਜ਼ਿਆਦਾ ਸਨ ਕਿ ਡਿੰਪਲ ਦੀਆਂ ਧੀਆਂ ਤਾਂ ਸੰਨੀ ਦਿਓਲ ਨੂੰ ਛੋਟੇ ਪਾਪਾ ਤੱਕ ਕਹਿਣ ਲੱਗ ਪਈਆਂ ਸਨ। ਹਾਲਾਂਕਿ, ਡਿੰਪਲ ਕਪਾੜੀਆ ਅਤੇ ਸੰਨੀ ਦਿਓਲ ਨੇ ਕਿਸੇ ਵੀ ਅਫੇਅਰ ਤੋਂ ਇਨਕਾਰ ਕੀਤਾ।

 

ਸੰਨੀ ਦਿਓਲ 1984 ‘ਚ ਪੂਜਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਸਨ। ਪੂਜਾ ਬ੍ਰਿਟਿਸ਼ ਮਾਂ ਸਾਰਾ ਅਤੇ ਭਾਰਤੀ ਮੂਲ ਦੇ ਕ੍ਰਿਸ਼ਣਨ ਦੇਵ ਮਾਹਲ ਦੀ ਧੀ ਹੈ। ਉਸ ਦਾ ਅਸਲੀ ਨਾਂਅ ਲਿੰਡਾ ਹੈ ਪਰ ਸੰਨੀ ਦਿਓਲ ਦੇ ਨਾਲ ਵਿਆਹ ਤੋਂ ਬਾਅਦ ਉਸ ਨੇ ਆਪਣਾ ਨਾਮ ਲਿੰਡਾ ਤੋਂ ਬਦਲ ਕੇ ਪੂਜਾ ਕਰ ਲਿਆ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਪਰ ਉਸ ਵੇਲੇ ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਸੰਨੀ ਦਿਓਲ ਨੇ ਇਨ੍ਹਾਂ ਤਸਵੀਰਾਂ ਨੂੰ ਝੂਠਾ ਦੱਸ ਕੇ ਵਿਆਹ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਪੂਜਾ ਸੰਨੀ ਦਿਓਲ ਦੀ ਬਚਪਨ ਦੀ ਦੋਸਤ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਸਿੰਘ ਤੇ ਡਿੰਪਲ ਕਪਾਡੀਆ ਦੇ ਨਾਲ ਕਥਿਤ ਰਿਲੇਸ਼ਨ ਦੇ ਚੱਲਦੇ ਸੰਨੀ ਨੇ ਪੂਜਾ ਨਾਲ ਵਿਆਹ ਦੀਆਂ ਖਬਰਾਂ ਨੂੰ ਨਕਾਰਿਆ ਸੀ। ਦੱਸ ਦਈਏ ਕਿ ਪੂਜਾ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਅਤੇ ਕਦੇ ਵੀ ਉਹ ਮੀਡੀਆ ਦੇ ਸਾਹਮਣੇ ਨਹੀਂ ਆਈ। ਉਹ ਆਖਰੀ ਵਾਰ ਪੁੱਤਰ ਕਰਣ ਦਿਓਲ ਦੇ ਵਿਆਹ ‘ਤੇ ਜਨਤਕ ਤੌਰ ‘ਤੇ ਨਜ਼ਰ ਆਈ ਸੀ।

 

ਸੰਨੀ ਦਿਓਲ ਦੇ ਕਰੀਅਰ ਦੀ ਪਹਿਲੀ ਫਿਲਮ
ਸੰਨੀ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬੇਤਾਬ' ਨਾਲ ਕੀਤੀ ਸੀ, ਇਸ ਫਿਲਮ ਵਿੱਚ ਉਹਨਾਂ ਨਾਲ ਅਦਾਕਾਰਾ ਅੰਮ੍ਰਿਤਾ ਸਿੰਘ ਸੀ। ਸੰਨੀ ਦਿਓਲ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਫਿਲਮਫੇਅਰ ਐਵਾਰਡ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ 'ਬਾਰਡਰ', 'ਦਾਮਿਨੀ', 'ਘਾਇਲ', 'ਚੁੱਪ', 'ਡਰ', 'ਗਦਰ', 'ਬਦਨਾਮ' ਵਰਗੀਆਂ ਕਈ ਹਿੱਟ ਫਿਲਮਾਂ ਸਿਨੇਮਾ ਜਗਤ ਨੂੰ ਦਿੱਤੀਆਂ ਹਨ। ਅਦਾਕਾਰ ਨੇ ਹਾਲ ਹੀ ਵਿੱਚ ਹਿੰਦੀ ਸਿਨੇਮਾ ਨੂੰ ਬਲਾਕਬਸਟਰ ਫਿਲਮ 'ਗਦਰ 2' ਦਿੱਤੀ ਸੀ ਅਤੇ ਹੁਣ ਉਹ ਬਾਰਡਰ 2 ਵਿਚ ਨਜ਼ਰ ਆਉਣਗੇ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਬਾਰਡਰ 2' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਫਿਲਮ 'ਬਾਰਡਰ 2' ਵਿੱਚ ਸੰਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਪੈਨ-ਇੰਡੀਆ ਪੀਰੀਅਡ ਡਰਾਮਾ ‘ਇੰਡੀਆ ਹਾਊਸ’ 'ਚ ਨਜ਼ਰ ਆਵੇਗੀ ਸਈ ਮਾਂਜਰੇਕਰ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਸ਼ੇਖਰ ਕਪੂਰ ਅਤੇ ਏ.ਆਰ. ਰਹਿਮਾਨ ਨੇ ਨਵੀਂ ਫਿਲਮ 'ਮਾਸੂਮ: ਦਿ ਨਿਊ ਜਨਰੇਸ਼ਨ' ਦਾ ਕੀਤਾ ਐਲਾਨ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਅਦਾਕਾਰਾ ਸੇਲੀਨਾ ਜੇਟਲੀ ਦੀਆਂ ਵਧੀਆਂ ਮੁਸ਼ਕਲਾਂ; ਪਤੀ ਅਤੇ ਸਹੁਰੇ ਨੇ ਭੇਜੇ ਮਾਣਹਾਨੀ ਦੇ ਕਾਨੂੰਨੀ ਨੋਟਿਸ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਯੋਗਰਾਜ ਸਿੰਘ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਫਿਲਹਾਲ ਨਹੀਂ ਹੋਵੇਗੀ ਗ੍ਰਿਫ਼ਤਾਰੀ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਨੈੱਟਫਲਿਕਸ ਦੀ ਸੀਰੀਜ਼ 'ਆਪ੍ਰੇਸ਼ਨ ਸਫੇਦ ਸਾਗਰ' ਤੋਂ ਮਿਹਰ ਆਹੂਜਾ ਦਾ ਪਹਿਲਾ ਲੁੱਕ ਆਇਆ ਸਾਹਮਣੇ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਫਿਲਮ 'ਨਾਗਾਬੰਧਮ' ਦਾ ਨਵਾਂ ਪੋਸਟਰ ਰਿਲੀਜ਼; ਇੱਕੋ ਫਰੇਮ 'ਚ ਦਿਖੀ ਪੂਰੀ ਸਟਾਰਕਾਸਟ ਦੀ ਰਹੱਸਮਈ ਦੁਨੀਆ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ "ਭਾਰਤ ਭਾਗਿਆ ਵਿਧਾਤਾ" ਦਾ ਮੋਸ਼ਨ ਪੋਸਟਰ ਰਿਲੀਜ਼

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

"ਵਿਆਹ ਕਰਕੇ ਤੁਸੀਂ ਕਿਹੜਾ ਤੀਰ ਮਾਰ ਲਿਆ", ਟ੍ਰੋਲ ਕਰਨ ਵਾਲੇ ਨੂੰ ਅਦਾਕਾਰਾ ਨੇ ਦਿੱਤਾ ਮੂੰਹ-ਤੋੜ ਜਵਾਬ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ

'ਮੈਨੂੰ ਤੁਹਾਡੀਆਂ ਦੁਆਵਾਂ ਦੀ ਲੋੜ', ਮਸ਼ਹੂਰ ਮਾਸਟਰ ਸ਼ੈਫ ਹੋਈ ਕੈਂਸਰ ਦਾ ਸ਼ਿਕਾਰ