ਮਨੋਰੰਜਨ ਕਾਲੀਆ
ਨਵਾਂਸ਼ਹਿਰ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ , ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ ਮਿਤੀ 25 ਨਵੰਬਰ, ਦਿਨ ਮੰਗਲਵਾਰ ਨੂੰ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ, ਰਾਹੋਂ ਰੋਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਰਪਿਤ ਖ਼ੂਨਦਾਨ ਕੈਂਪ ਸਵੇਰੇ 10 ਵਜੇ ਆਰੰਭ ਹੋਵੇਗਾ। ਸੰਸਥਾ ਦੇ ਪ੍ਰਧਾਨ ਐਡਵੋਕੇਟ ਸੁਲਕਸ਼ਨ ਸਰੀਨ, ਮੀਤ ਪ੍ਰਧਾਨ ਜੀ.ਐਸ.ਤੂਰ, ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਨੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਿਕ ਹੋਣ ਲਈ ਇਸ ਪਵਿੱਤਰ ਦਿਵਸ ਤੇ ਖੂਨਦਾਨ ਕਰਨ ਦਾ ਮੌਕਾ ਹਾਸਲ ਕੀਤਾ ਜਾਵੇ । ਬੀ.ਟੀ.ਓ ਡਾ: ਅਜੇ ਬੱਗਾ ਤੇ ਡਾ.ਨਿੱਤੀਕਾ ਪੁਰੀ ਪੈਥੌਲੌਜਿਸਟ ਨੇ ਦੱਸਿਆ ਕਿ 18 ਤੋਂ 65 ਸਾਲ ਤੱਕ ਦੇ ਉਹ ਤੰਦਰੁਸਤ ਵਿਅਕਤੀ ਸਵੈ ਇਛੁੱਕ ਤੌਰ ਤੇ ਖੂਨਦਾਨ ਕਰ ਸਕਦੇ ਹਨ ਜਿਹਨਾਂ ਦਾ ਸਰੀਰਕ ਵਜਨ 45 ਕਿਲੋ ਤੋਂ ਵੱਧ ਹੋਵੇ, ਹੀਮੋਗਲੋਬਿਨ 12.5 ਪ੍ਰਤੀਸ਼ਤ ਗ੍ਰਾਮ ਹੋਵੇ ਅਤੇ ਉਹ ਕਿਸੇ ਕਰੌਨਿਕ ਬਿਮਾਰੀ ਤੋਂ ਪੀੜਤ ਨਾ ਹੋਣ, ਡਾਕਟਰੀ ਪ੍ਰਵਾਨਗੀ ਉਪ੍ਰੰਤ ਖੂਨਦਾਨ ਕਰ ਸਕਦੇ ਹਨ।