Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਰਾਸ਼ਟਰੀ

3 ਦਿਨਾਂ ਦੌਰੇ 'ਤੇ ਸੇਸ਼ੇਲਜ਼ ਪਹੁੰਚੇ PM ਮੋਦੀ ! 'ਗੋਲਡਨ ਜੁਬਲੀ ਨੈਸ਼ਨਲ ਡੇ' 'ਚ ਚੀਫ ਗੈਸਟ ਵਜੋਂ ਹੋਣਗੇ ਸ਼ਾਮਲ

27 ਜੂਨ, 2026 06:01 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਸਰਕਾਰੀ ਦੌਰੇ 'ਤੇ ਹਿੰਦ ਮਹਾਂਸਾਗਰ ਦੇ ਟਾਪੂ ਦੇਸ਼ ਸੇਸ਼ੇਲਜ਼ ਦੀ ਰਾਜਧਾਨੀ ਵਿਕਟੋਰੀਆ ਪਹੁੰਚ ਗਏ ਹਨ। ਸੇਸ਼ੇਲਜ਼ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸਾਲ 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਸ ਦੇਸ਼ ਦਾ ਇਹ ਪਹਿਲਾ ਅਧਿਕਾਰਤ ਦੌਰਾ ਹੈ।

ਪ੍ਰਧਾਨ ਮੰਤਰੀ ਮੋਦੀ ਸੇਸ਼ੇਲਜ਼ ਦੇ 'ਗੋਲਡਨ ਜੁਬਲੀ ਨੈਸ਼ਨਲ ਡੇ' ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਰਵਾਨਾ ਹੋਏ ਸਨ। ਰਵਾਨਗੀ ਤੋਂ ਪਹਿਲਾਂ ਉਨ੍ਹਾਂ 'X' 'ਤੇ ਲਿਖਿਆ ਕਿ ਇਹ ਦੌਰਾ ਬਹੁਤ ਖ਼ਾਸ ਹੈ ਕਿਉਂਕਿ ਸੇਸ਼ੇਲਜ਼ ਆਪਣੀ ਆਜ਼ਾਦੀ ਦੀ ਗੋਲਡਨ ਜੁਬਲੀ ਮਨਾ ਰਿਹਾ ਹੈ।

ਇਸ ਦੌਰੇ ਦੌਰਾਨ ਪੀ.ਐੱਮ. ਮੋਦੀ ਸੇਸ਼ੇਲਜ਼ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮੀਨੀ ਨਾਲ ਉੱਚ-ਪੱਧਰੀ ਦੁਵੱਲੀ ਬੈਠਕ ਕਰਨਗੇ। ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਆਗੂ ਸਮੁੰਦਰੀ ਸੁਰੱਖਿਆ, ਰੱਖਿਆ ਸਾਂਝੇਦਾਰੀ, ਵਿਕਾਸ ਕਾਰਜਾਂ ਅਤੇ ਖੇਤਰੀ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕਰਨਗੇ।

ਪ੍ਰਧਾਨ ਮੰਤਰੀ ਨੇ ਸੇਸ਼ੇਲਜ਼ ਨੂੰ ਭਾਰਤ ਦਾ ਇੱਕ ਮਹੱਤਵਪੂਰਨ ਗੁਆਂਢੀ ਦੱਸਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਾਰਤ ਦੀ 'ਮਹਾਸਾਗਰ ਨੀਤੀ' ਅਤੇ ਗਲੋਬਲ ਸਾਊਥ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਸੇਸ਼ੇਲਜ਼ ਦੀ ਸੰਸਦ ਨੂੰ ਸੰਬੋਧਨ ਕਰਨ ਦਾ ਮਾਣ ਹਾਸਲ ਹੋਵੇਗਾ, ਜਿੱਥੇ ਉਹ ਦੋਵਾਂ ਦੇਸ਼ਾਂ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ 'ਤੇ ਗੱਲ ਕਰਨਗੇ।

ਆਪਣੇ 3 ਦਿਨਾਂ ਦੌਰੇ ਦੌਰਾਨ ਉਹ ਉੱਥੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਵੀ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਮੁਤਾਬਕ, ਦੋਵਾਂ ਜਮਹੂਰੀ ਦੇਸ਼ਾਂ ਵਿਚਾਲੇ ਇਹ ਦੌਰਾ ਹਿੰਦ ਮਹਾਂਸਾਗਰ ਖੇਤਰ ਵਿੱਚ ਆਪਸੀ ਸਾਂਝ ਅਤੇ ਆਰਥਿਕ ਸਹਿਯੋਗ ਦੇ ਨਵੇਂ ਰਾਹ ਖੋਲ੍ਹੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

"PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ