Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਹਰਿਆਣਾ

16 ਜੁਲਾਈ ਨੂੰ ਬੰਦ ਰਹਿਣਗੇ School ! ਜਾਣੋਂ ਕਾਰਨ

14 ਜੁਲਾਈ, 2025 04:30 PM

ਹਿਸਾਰ : ਜ਼ਿਲ੍ਹੇ ਦੇ ਬਾਸ ਬਾਦਸ਼ਾਹਪੁਰ ਪਿੰਡ ਦੇ ਇੱਕ ਨਿੱਜੀ ਸਕੂਲ 'ਚ ਇੱਕ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦੀ ਹੱਤਿਆ ਦੇ ਵਿਰੋਧ 'ਚ ਸੋਮਵਾਰ ਨੂੰ ਹਿਸਾਰ 'ਚ ਵੱਖ-ਵੱਖ ਯੂਨੀਅਨਾਂ ਦੇ ਮੈਂਬਰ ਇਕੱਠੇ ਹੋਏ। ਇਸ ਦੌਰਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹਰਿਆਣਾ ਦੇ ਸੂਬਾ ਪ੍ਰਧਾਨ ਸਤਿਆਵਾਨ ਕੁੰਡੂ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਤੇ ਅਧਿਆਪਕ ਭਾਈਚਾਰੇ ਦੀ ਚਿੰਤਾ ਤੇ ਗੁੱਸੇ ਨੂੰ ਜਨਤਕ ਕੀਤਾ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹਰਿਆਣਾ ਦੀ ਅਗਵਾਈ ਹੇਠ ਇਹ ਫੈਸਲਾ ਲਿਆ ਗਿਆ ਹੈ ਕਿ ਹਰਿਆਣਾ ਦੇ ਸਾਰੇ ਪ੍ਰਾਈਵੇਟ ਸਕੂਲ 16 ਜੁਲਾਈ (ਬੁੱਧਵਾਰ) ਨੂੰ ਬੰਦ ਰਹਿਣਗੇ। ਇਹ ਫੈਸਲਾ ਸੋਮਵਾਰ ਨੂੰ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਲਿਆ ਗਿਆ, ਜਿਸ 'ਚ HBSE ਅਤੇ CBSE ਨਾਲ ਜੁੜੀਆਂ ਸਾਰੀਆਂ ਯੂਨੀਅਨਾਂ ਨੇ ਹਿੱਸਾ ਲਿਆ।

ਪ੍ਰੈੱਸ ਕਾਨਫਰੰਸ 'ਚ ਸਤਿਆਵਾਨ ਕੁੰਡੂ ਨੇ ਕਿਹਾ, "ਗੁਰੂ ਅਤੇ ਚੇਲੇ ਦਾ ਰਿਸ਼ਤਾ ਬਹੁਤ ਪਵਿੱਤਰ ਹੈ ਪਰ ਹਾਲ ਹੀ 'ਚ ਵਾਪਰੀ ਘਟਨਾ ਨੇ ਪੂਰੇ ਅਧਿਆਪਕ ਭਾਈਚਾਰੇ ਨੂੰ ਡਰਾ ਦਿੱਤਾ ਹੈ। ਕੀ ਅਧਿਆਪਕ ਹੁਣ ਸਕੂਲ ਜਾਣਗੇ ਅਤੇ ਸੋਚਣਗੇ ਕਿ ਕੀ ਉਹ ਘਰ ਵਾਪਸ ਆ ਸਕਣਗੇ ਜਾਂ ਨਹੀਂ?" ਉਨ੍ਹਾਂ ਕਿਹਾ ਕਿ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਗਾਲ੍ਹਾਂ ਵੀ ਕੱਢੀਆਂ। ਅਧਿਆਪਕ ਅਜਿਹੀ ਘਟਨਾ ਤੋਂ ਡਰੇ ਹੋਏ ਹਨ ਕਿ ਸਕੂਲ ਜਾਣ ਤੋਂ ਬਾਅਦ ਵੀ ਘਰ ਪਹੁੰਚ ਸਕਣਗੇ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਸੂਬੇ 'ਚ ਅਧਿਆਪਕਾਂ ਲਈ ਸੁਰੱਖਿਆ ਐਕਟ ਲਾਗੂ ਕੀਤਾ ਜਾਵੇ। ਸੁਰੱਖਿਆ ਲਈ ਸਕੂਲ ਦੇ ਸਾਹਮਣੇ ਪੁਲਸ ਗਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਗਲਤ ਰਸਤੇ 'ਤੇ ਜਾਂਦਾ ਹੈ, ਤਾਂ ਅਸੀਂ ਸਾਰੇ ਇਸਦੇ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਆਪਣੇ ਪਰਿਵਾਰ ਨਾਲ ਬੈਠਣਾ ਚਾਹੀਦਾ ਹੈ ਅਤੇ ਘਰ 'ਚ ਸਮਾਂ ਬਿਤਾਉਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਵਿੱਚ ਚੰਗੀਆਂ ਕਦਰਾਂ-ਕੀਮਤਾਂ ਪੈਦਾ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁਲਜ਼ਮ ਵਿਦਿਆਰਥੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

ਦੂਜੇ ਪਾਸੇ, ਪ੍ਰਾਈਵੇਟ ਸਕੂਲ ਯੂਨੀਅਨ ਹਰਿਆਣਾ ਦੇ ਸੂਬਾ ਪ੍ਰਧਾਨ ਸੱਤਿਆਵਾਨ ਕੁੰਡੂ ਨੇ ਕਿਹਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ। ਮ੍ਰਿਤਕ ਪ੍ਰਿੰਸੀਪਲ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਯੂਨੀਅਨਾਂ 16 ਜੁਲਾਈ ਨੂੰ ਪੂਰੇ ਹਰਿਆਣਾ ਦੇ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਨ ਲਈ ਕੰਮ ਕਰਾਂਗੇ ਅਤੇ 16 ਜੁਲਾਈ ਨੂੰ ਹੀ ਪੂਰੇ ਹਰਿਆਣਾ ਦੇ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ।

Have something to say? Post your comment

ਅਤੇ ਹਰਿਆਣਾ ਖਬਰਾਂ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ

ਹਰਿਆਣਾ ਦੀ IPS ਅਫਸਰ ਸਮਿਤੀ ਚੌਧਰੀ ਦਾ ਦੇਹਾਂਤ, ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਸੋਗ ਦੀ ਲਹਿਰ

ਹਰਿਆਣਾ ਦੀ IPS ਅਫਸਰ ਸਮਿਤੀ ਚੌਧਰੀ ਦਾ ਦੇਹਾਂਤ, ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਸੋਗ ਦੀ ਲਹਿਰ