Monday, June 29, 2026
BREAKING
ਸੀਨੀਅਰ ਸਿਟੀਜਨ ਐਸੋਸੀਏਸ਼ਨ ਵੱਲੋਂ ਦੰਦਾਂ ਦੀ ਜਾਂਚ ਦਾ ਕੈਂਪ ਲਾਇਆ ਗਿਆ  ਪੰਜਾਬ ਦੇ ਸਕੂਲਾਂ 'ਚ ਛੁੱਟੀਆਂ 'ਚ ਵਾਧੇ ਬਾਰੇ ਵੱਡੀ ਅਪਡੇਟ, ਪੜ੍ਹੋ ਪੂਰੀ ਖਬਰ ਬਿਜਲੀ ਵਿਭਾਗ ਦੇ 19 ਲੱਖ ਡਿਫਾਲਟਰਾਂ ਲਈ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਅਹਿਮ ਕਦਮ ਸ਼ੇਅਰ ਬਾਜ਼ਾਰ 'ਚ ਗਿਰਾਵਟ : ਸੈਂਸੈਕਸ 372 ਅੰਕ ਟੁੱਟਿਆ ਤੇ ਨਿਫਟੀ 23,940 ਦੇ ਪਾਰ ਬੰਦ ਪੰਜਾਬ 'ਚ ਮੌਨਸੂਨ ਦੀ ਐਂਟਰੀ ਬਾਰੇ ਨਵੀਂ ਅਪਡੇਟ! ਤਪਦੀ ਗਰਮੀ ਤੋਂ ਰਾਹਤ ਦਿਵਾਏਗਾ ਮੀਂਹ ਨਿੱਬੜ ਗਿਆ ਪਾਣੀਆਂ ਦਾ ਮੁੱਦਾ ! ਹਰਿਆਣਾ ਤੇ ਰਾਜਸਥਾਨ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ ਪੰਜਾਬ 'ਚ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਵੱਡੀ ਰਾਹਤ! ਪਨਬਸ ਨੇ ਲਿਆ ਅਹਿਮ ਫ਼ੈਸਲਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲਿਆ ਨਵਾਂ ਸਕੱਤਰ, IAS ਹਰਪ੍ਰੀਤ ਸਿੰਘ ਸੂਦਨ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵਿਧਾਇਕਾਂ ਦੀ ਪੇਸ਼ੀ 'ਤੇ ਰਵਨੀਤ ਬਿੱਟੂ ਦਾ ਅਹਿਮ ਬਿਆਨ ਜਥੇਦਾਰ ਦਾ ਹੁਕਮ, ਇਕ ਮਹੀਨੇ ਅੰਦਰ ਬੇਅਦਬੀ ਕਾਨੂੰਨ 'ਚ ਸੋਧ ਕਰੇ ਸਰਕਾਰ

ਰਾਸ਼ਟਰੀ

1 ਜੁਲਾਈ ਤੋਂ ਦਿੱਲੀ 'ਚ ਨਵੀਂ EV ਨੀਤੀ, ਜਾਣੋ ਕਿੰਨੀ ਮਿਲੇਗੀ ਸਬਸਿਡੀ

29 ਜੂਨ, 2026 06:57 PM

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਸੋਮਵਾਰ ਨੂੰ ਨਵੀਂ ਇਲੈਕਟ੍ਰਿਕ ਵਾਹਨ (ਈਵੀ) ਨੀਤੀ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਅਧੀਨ ਰਾਸ਼ਟਰੀ ਰਾਜਧਾਨੀ 'ਚ 30 ਲੱਖ ਰੁਪੇ ਜਾਂ ਉਸ ਤੋਂ ਘੱਟ ਦੀ ਐਕਸ-ਸ਼ੋਅਰੂਮ ਕੀਮਤ ਵਾਲੀਆਂ ਸਾਰੀਆਂ ਇਲੈਕਟ੍ਰਿਕ ਕਾਰਾਂ ਨੂੰ ਸੜਕ ਟੈਕਸ ਅਤੇ ਰਜਿਸਟਰੇਸ਼ਨ ਫੀਸ 'ਤੇ 100 ਫੀਸਦੀ ਛੋਟ ਦਿੱਤੀ ਜਾਵੇਗੀ। ਨਵੀਂ ਨੀਤੀ ਦੇ ਅਧੀਨ ਈ-ਦੋਪਹੀਆ ਵਾਹਨ ਖਰੀਦਣ ਵਾਲੇ ਲੋਕਾਂ ਨੂੰ ਪਹਿਲੇ ਸਾਲ 30,000 ਰੁਪਏ, ਦੂਜੇ ਸਾਲ 20,000 ਰੁਪਏ ਅਤੇ ਤੀਜੇ ਸਾਲ 10,000 ਰੁਪਏ ਦੀ ਸਬਸਿਡੀ ਮਿਲੇਗੀ।

2027 ਤੋਂ ਦਿੱਲੀ 'ਚ ਸਿਰਫ਼ ਇਲੈਕਟ੍ਰਿਕ ਆਟੋ ਰਿਕਸ਼ਾ ਕੀਤੇ ਜਾਣਗੇ ਰਜਿਸਟਰ 

ਨੀਤੀ ਦੇ ਅਧੀਨ ਇਕ ਜਨਵਰੀ, 2027 ਤੋਂ ਦਿੱਲੀ 'ਚ ਸਿਰਫ਼ ਇਲੈਕਟ੍ਰਿਕ ਆਟੋ ਰਿਕਸ਼ਾ ਰਜਿਸਟਰ ਕੀਤੇ ਜਾਣਗੇ, ਜਦੋਂ ਕਿ ਨਵੇਂ ਪੈਟਰੋਲ ਅਤੇ ਸੀਐੱਨਜੀ ਦੋਪਹੀਆ ਵਾਹਨਾਂ ਦਾ ਰਜਿਸਟਰੇਸ਼ਨ ਪੜਾਅਬੱਧ ਤਰੀਕੇ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਇਕ ਅਪ੍ਰੈਲ, 2028 ਤੋਂ ਸਿਰਫ਼ ਇਲੈਕਟ੍ਰਿਕ ਦੋਪਹੀਆ ਵਾਹਨਾਂ ਦਾ ਰਜਿਸਟਰੇਸ਼ਨ ਕੀਤਾ ਜਾਵੇਗਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਇਲੈਕਟ੍ਰਿਕ ਆਵਾਜਾਈ ਨੂੰ ਉਤਸ਼ਾਹ ਦੇਣ ਅਤੇ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਅਗਲੇ ਚਾਰ ਸਾਲਾਂ 'ਚ ਨਵੀਂ ਨੀਤੀ ਦੇ ਅਧੀਨ ਲਗਭਗ 15,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।

ਇਕ ਜੁਲਾਈ ਤੋਂ ਲਾਗੂ ਹੋਵੇਗੀ ਨੀਤੀ

ਦਿੱਲੀ ਕੈਬਨਿਟ ਵਲੋਂ ਮਨਜ਼ੂਰ ਕੀਤੀ ਗਈ ਨੀਤੀ ਇਕ ਜੁਲਾਈ ਤੋਂ ਲਾਗੂ ਹੋਵੇਗੀ ਅਤੇ ਗੁਪਤਾ ਨੇ ਇਸ ਨੂੰ 31 ਮਾਰਚ 2030 ਤੱਕ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਸ਼ਹਿਰ ਬਣਾਉਣ ਵੱਲ ਇਕ ਵੱਡਾ ਕਦਮ ਦੱਸਿਆ। ਗੁਪਤਾ ਨੇ ਕਿਹਾ ਕਿ ਨਵੀਂ ਨੀਤੀ ਟਰਾਂਸਪੋਰਟ ਖੇਤਰ 'ਤੇ ਵਿਸ਼ੇਸ਼ ਜ਼ੋਰ ਦਿੰਦੀ ਹੈ ਅਤੇ ਰਵਾਇਤੀ ਫਿਊਲ ਨਾਲ ਚੱਲਣ ਵਾਲੇ ਵਾਹਨਾਂ ਤੋਂ ਇਲੈਕਟ੍ਰਿਕ ਵਾਹਨਾਂ 'ਚ ਪੜਾਅਬੱਧ ਤਬਦੀਲੀ ਲਈ ਇਕ ਰੋਡਮੈਪ ਪ੍ਰਦਾਨ ਕਰਦੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਨੇ ਖਰੀਦਾਰਾਂ ਲਈ ਪ੍ਰੋਤਸਾਹਨ ਦਾ ਐਲਾਨ ਕੀਤਾ ਹੈ। ਇਲੈਕਟ੍ਰਿਕ ਤਿੰਨ-ਪਹੀਆ ਵਾਹਨਾਂ ਦੇ ਖਰੀਦਾਰ ਪਹਿਲੇ, ਦੂਜੇ ਅਤੇ ਤੀਜੇ ਸਾਲ 'ਚ 50,000 ਰੁਪਏ, 40,000 ਰੁਪਏ ਅਤੇ 30,000 ਰੁਪਏ ਦੇ ਪ੍ਰੋਤਸਾਹਨ ਦੇ ਯੋਗ ਹੋਣਗੇ।

ਇਕ ਲੱਖ ਰੁਪਏ ਤੱਕ ਦੀ ਮਿਲੇਗਾ ਖਰੀਦ ਪ੍ਰੋਤਸਾਹਨ

ਇਕ ਅਧਿਕਾਰੀ ਅਨੁਸਾਰ, ਐੱਨ1 ਸ਼੍ਰੇਣੀ ਦੇ ਇਲੈਕਟ੍ਰਿਕ ਟਰੱਕਾਂ ਦੇ ਖਰੀਦਾਰਾਂ ਨੂੰ ਇਕ ਲੱਖ ਰੁਪਏ ਤੱਕ ਦਾ ਖਰੀਦ ਪ੍ਰੋਤਸਾਹਨ ਮਿਲੇਗਾ। ਇਹ ਨੀਤੀ ਬੀਐੱਸ-ਚਾਰ ਸ਼੍ਰੇਣੀ ਜਾਂ ਮਾਨਕ ਤੋਂ ਹੇਠਾਂ ਦੇ ਚਾਰ ਪਹੀਆ ਵਾਹਨਾਂ ਦੇ ਮਾਲਕਾਂ ਲਈ ਇਕ ਲੱਖ ਰੁਪਏ ਦਾ 'ਸਕ੍ਰੈਪਿੰਗ' ਪ੍ਰੋਤਸਾਹਨ ਵੀ ਪ੍ਰਦਾਨ ਕਰੇਗੀ, ਜੋ ਆਪਣੇ ਵਾਹਨਾਂ ਨੂੰ ਸਕ੍ਰੈਪ ਕਰਨਗੇ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣਗੇ। ਇਕ ਅਧਿਕਾਰੀ ਨੇ ਕਿਹਾ ਕਿ 'ਹਾਈਬ੍ਰਿਡ' ਵਾਹਨਾਂ ਲਈ ਕੋਈ ਸਬਸਿਡੀ ਨਹੀਂ ਦਿੱਤੀ ਜਾਵੇਗੀ। ਨੀਤੀ ਦੇ ਅਧੀਨ ਈਵੀ-ਸੰਬੰਧਤ ਪ੍ਰੋਤਸਾਹਨਾਂ ਲਈ ਅਰਜ਼ੀ ਦੇਣ ਲਈ ਇਕ ਸਮਰਪਿਤ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਜਾਵੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਿੱਬੜ ਗਿਆ ਪਾਣੀਆਂ ਦਾ ਮੁੱਦਾ ! ਹਰਿਆਣਾ ਤੇ ਰਾਜਸਥਾਨ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ

ਨਿੱਬੜ ਗਿਆ ਪਾਣੀਆਂ ਦਾ ਮੁੱਦਾ ! ਹਰਿਆਣਾ ਤੇ ਰਾਜਸਥਾਨ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ

NEET ਪ੍ਰਸ਼ਨ ਪੱਤਰ ਲੀਕ: ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 11 ਜੁਲਾਈ ਤੱਕ ਵਧਾਈ

NEET ਪ੍ਰਸ਼ਨ ਪੱਤਰ ਲੀਕ: ਅਦਾਲਤ ਨੇ 10 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 11 ਜੁਲਾਈ ਤੱਕ ਵਧਾਈ

ਮਲਿਕਾਰਜੁਨ ਖੜਗੇ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਗਈ ਮਾਨਤਾ

ਮਲਿਕਾਰਜੁਨ ਖੜਗੇ ਨੂੰ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਿੱਤੀ ਗਈ ਮਾਨਤਾ

ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਮਨਰੇਗਾ ਫੰਡਿੰਗ 'ਚ ਬਦਲਾਅ 'ਤੇ ਚੁੱਕੇ ਸਵਾਲ

ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਮਨਰੇਗਾ ਫੰਡਿੰਗ 'ਚ ਬਦਲਾਅ 'ਤੇ ਚੁੱਕੇ ਸਵਾਲ

ਭਾਰਤ ਵੱਲੋਂ ਪਾਕਿ ਨੂੰ ਕਰਾਰਾ ਜਵਾਬ, ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੂਜਿਆਂ ’ਤੇ ਉਂਗਲ ਨਾ ਉਠਾਉਣ

ਭਾਰਤ ਵੱਲੋਂ ਪਾਕਿ ਨੂੰ ਕਰਾਰਾ ਜਵਾਬ, ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੂਜਿਆਂ ’ਤੇ ਉਂਗਲ ਨਾ ਉਠਾਉਣ

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਆਸਾਮ 'ਚ ਭਿਆਨਕ ਹੜ੍ਹਾਂ ਨੇ ਮਚਾਈ ਤਬਾਹੀ, ਅਮਿਤ ਸ਼ਾਹ ਨੇ CM ਸਰਮਾ ਤੋਂ ਲਈ ਸਥਿਤੀ ਦੀ ਜਾਣਕਾਰੀ

ਆਸਾਮ 'ਚ ਭਿਆਨਕ ਹੜ੍ਹਾਂ ਨੇ ਮਚਾਈ ਤਬਾਹੀ, ਅਮਿਤ ਸ਼ਾਹ ਨੇ CM ਸਰਮਾ ਤੋਂ ਲਈ ਸਥਿਤੀ ਦੀ ਜਾਣਕਾਰੀ

ਭਾਰਤ ਤੇ ਸੇਸ਼ੇਲਜ਼ ਵਿਚਾਲੇ ਗੂੜ੍ਹੇ ਹੋਣਗੇ ਸਬੰਧ ! ਦੋਵਾਂ ਦੇਸ਼ਾਂ ਨੇ ਰੱਖਿਆ ਸਣੇ 19 ਸਮਝੌਤਿਆਂ 'ਤੇ ਕੀਤੇ ਦਸਤਖ਼ਤ

ਭਾਰਤ ਤੇ ਸੇਸ਼ੇਲਜ਼ ਵਿਚਾਲੇ ਗੂੜ੍ਹੇ ਹੋਣਗੇ ਸਬੰਧ ! ਦੋਵਾਂ ਦੇਸ਼ਾਂ ਨੇ ਰੱਖਿਆ ਸਣੇ 19 ਸਮਝੌਤਿਆਂ 'ਤੇ ਕੀਤੇ ਦਸਤਖ਼ਤ

ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ'

ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ'

'ਮਿੱਟੀ ਤੋਂ ਬਣੀ ਗਣੇਸ਼ ਜੀ ਦੀ ਮੂਰਤੀ ਘਰਾਂ 'ਚ ਕਰੋ ਸਥਾਪਿਤ', ਮਨ ਕੀ ਬਾਤ 'ਚ PM ਮੋਦੀ ਦੀ ਅਪੀਲ

'ਮਿੱਟੀ ਤੋਂ ਬਣੀ ਗਣੇਸ਼ ਜੀ ਦੀ ਮੂਰਤੀ ਘਰਾਂ 'ਚ ਕਰੋ ਸਥਾਪਿਤ', ਮਨ ਕੀ ਬਾਤ 'ਚ PM ਮੋਦੀ ਦੀ ਅਪੀਲ