Tuesday, September 01, 2026
BREAKING
ਸਾਬਕਾ ਵਿਦਿਆਰਥੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਰਜਵੰਤ ਸਿੰਘ ਕਪੂਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ ਪੰਜਾਬ : 35 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ, ਹਾਲ ਦੇਖਣ ਵਾਲਿਆਂ ਨੂੰ ਛਿੜੀ ਕੰਬਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦਾ ਵੱਡਾ ਬਿਆਨ ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ ਹਨੀ ਟਰੈਪ ਮਾਮਲੇ ’ਚ ਮੁਲਜ਼ਮ ਔਰਤ ਦੀ ਜ਼ਮਾਨਤ ਖਾਰਜ ਅੰਮ੍ਰਿਤਸਰ ਸਰਹੱਦ 'ਤੇ BSF ਦਾ ਵੱਡਾ ਐਕਸ਼ਨ, ਨਸ਼ੇ ਦੀ ਖੇਪ ਤੇ ਜਾਅਲੀ ਕਰੰਸੀ ਬਰਾਮਦ, 1 ਗ੍ਰਿਫਤਾਰ ਚੰਡੀਗੜ੍ਹ ਬਾਰਡਰ 'ਤੇ ਰਾਸ਼ਨ ਸਣੇ ਪੁੱਜੇ ਕਿਸਾਨ, ਕਈ ਰਸਤੇ ਬੰਦ, ਟ੍ਰੈਫਿਕ ਲਈ ਨਵਾਂ ਰੂਟ ਪਲਾਨ ਜਾਰੀ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ, ਪ੍ਰਭਾਵਿਤ ਇਲਾਕਿਆਂ ਦਾ ਲਿਆ ਜਾਇਜ਼ਾ ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲਿਆਂ ਨੂੰ ਮਿਲੀ ਰਾਹਤ, ਫਾਸਟੈਗ ਨਾਲ ਜੁੜੇਗੀ ਵਾਹਨਾਂ ਦੀ ਜਾਣਕਾਰੀ

ਖੇਡ

‘ਇੰਪੈਕਟ ਪਲੇਅਰ’ ਨਿਯਮ ’ਤੇ ਬੀ. ਸੀ. ਸੀ. ਆਈ. ਨੇ ਫ੍ਰੈਂਚਾਈਜ਼ੀਆਂ ਤੋਂ ਰਾਏ ਮੰਗੀ

01 ਸਤੰਬਰ, 2026 07:41 PM

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਫ੍ਰੈਂਚਾਈਜ਼ੀਅਾਂ ਤੋਂ ਲੀਗ ਦੇ ਸਭ ਤੋਂ ਚਰਚਿਤ ਵਿਸ਼ੇ ‘ਇੰਪੈਕਟ ਪਲੇਅਰ’ ਨਿਯਮ ’ਤੇ ਰਾਏ ਮੰਗੀ ਹੈ। ਫ੍ਰੈਂਚਾਈਜ਼ੀਆਂ ਨੂੰ ਸੋਮਵਾਰ (31 ਅਗਸਤ) ਤੱਕ ਇਸ ਵਿਵਾਦਪੂਰਣ ‘12ਵੇਂ ਖਿਡਾਰੀ’ ਵਾਲੇ ਨਿਯਮ ’ਤੇ ਆਪਣੀ ਰਾਏ ਦੇਣ ਲਈ ਕਿਹਾ ਗਿਆ ਸੀ। ਇਸ ਨਿਯਮ ਨੇ ਲੀਗ ’ਚ ਵੱਖ-ਵੱਖ ਵਿਚਾਰਾਂ ਪੈਦਾ ਕੀਤੀਆਂ ਹਨ, ਖਾਸ ਤੌਰ ’ਤੇ ਪਿਛਲੇ ਸੈਸ਼ਨ ’ਚ, ਜਦੋਂ ਕਈ ਹਾਈ-ਸਕੋਰਿੰਗ ਮੈਚ ਹੋਏ ਤੇ ਬੇਬੱਸ ਗੇਂਦਬਾਜ਼ਾਂ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਗਈਆਂ।

ਬੀ. ਸੀ. ਸੀ. ਆਈ. ਨੇ ਕਈ ਹੋਰ ਮੁੱਦਿਆਂ ’ਤੇ ਵੀ ਫ੍ਰੈਂਚਾਈਜ਼ੀਆਂ ਦੀ ਰਾਏ ਮੰਗੀ ਹੈ, ਜਿਨ੍ਹਾਂ ’ਚ ਪੀ. ਐੱਮ. ਓ. ਏ. ਮਾਮਲੇ, ਅੰਪਾਇਰਿੰਗ, ਪ੍ਰੈਕਟਿਸ ਸੈਸ਼ਨ ਤੇ ਖੇਡਣ ਦੀਆਂ ਸ਼ਰਤਾਂ ਸ਼ਾਮਲ ਹਨ। ਪਰ ਟੀਮਾਂ ਨੂੰ ਭੇਜੇ ਗਏ ਹਾਲੀਆ ਸੰਖੇਪ ਸੰਦੇਸ਼ ’ਚ ਸਭ ਤੋਂ ਮਹੱਤਵਪੂਰਨ ਵਿਸ਼ਾ ‘ਇੰਪੈਕਟ ਪਲੇਅਰ’ ਕਲਾਜ਼ ਸੀ ਹਾਲ ਹੀ ’ਚ ਖਤਮ ਹੋਏ ਸੈਸ਼ਨ ’ਤੇ ਇਨਪੁਟ ਮੰਗਣਾ ਆਈ. ਪੀ. ਐੱਲ. ’ਚ ਇਕ ਆਮ ਪ੍ਰਕਿਰਿਆ ਹੈ ਪਰ ‘ਇੰਪੈਕਟ ਪਲੇਅਰ’ ਕਲਾਜ਼ ’ਤੇ ਵਿਸ਼ੇਸ਼ ਰੂਪ ਨਾਲ ਪ੍ਰਤੀਕਿਰਿਆ ਮੰਗਣਾ ਉਮੀਦ ਦੇ ਉਲਟ ਲੱਗਦਾ ਹੈ, ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਨਿਯਮ ਘੱਟੋ-ਘੱਟ ਇਕ ਹੋਰ ਸੈਸ਼ਨ ਤੱਕ ਜਾਰੀ ਰਹੇਗਾ। ਬੀ. ਸੀ. ਸੀ. ਆਈ./ਆਈ. ਪੀ. ਐੱਲ. ਅਧਿਕਾਰੀਆਂ ਨੇ ਪਿਛਲੇ ਸਾਲ ਪ੍ਰੀ-ਸੈਸ਼ਨ ਕਪਤਾਨਾਂ ਦੀ ਮੀਟਿੰਗ ’ਚ ਸੰਕੇਤ ਦਿੱਤਾ ਸੀ ਕਿ ਇਹ ਨਿਯਮ ਇਕ ਹੋਰ ਸਾਲ ਤੱਕ ਲਾਗੂ ਰਹੇਗਾ।

ਦਿਲਚਸਪ ਗੱਲ ਇਹ ਹੈ ਕਿ ਬੀ. ਸੀ. ਸੀ. ਆਈ. ਦੇ ਸੰਦੇਸ਼ ’ਚ ਉਸੇ ਕਪਤਾਨਾਂ ਦੀ ਮੀਟਿੰਗ ਦਾ ਜ਼ਿਕਰ ਕੀਤਾ ਗਿਆ ਹੈ। ਰੋਹਿਤ ਸ਼ਰਮਾ, ਹਾਰਦਿਕ ਪੰਡਯਾ, ਅਕਸ਼ਰ ਪਟੇਲ ਤੇ ਸ਼ੁਭਮਨ ਗਿੱਲ ਵਰਗੇ ਕਈ ਧਾਕੜ ਖਿਡਾਰੀਆਂ ਨੇ ਖੁੱਲ੍ਹ ਕੇ ਇਸ ਵਿਚਾਰ ਦਾ ਵਿਰੋਧ ਕੀਤਾ ਹੈ। ਆਈ. ਪੀ. ਐੱਲ. ਤੋਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਇਸ ਨਿਯਮ ਦੇ ਸਮਰਥਕ ਵੀ ਹਨ। ਹਾਲਾਂਕਿ, ਜਦੋਂ ਇਹ ਮਾਮਲਾ ਸੁਲਝਿਆ ਹੋਇਆ ਲੱਗ ਰਿਹਾ ਸੀ, ਤਦ ਇਸ ਨੂੰ ਫਿਰ ਤੋਂ ਚੁੱਕਣਾ ਇਕ ਅਨਿਸ਼ਚਿਤ ਸਥਿਤੀ ਪੈਦਾ ਕਰਦਾ ਹੈ। ਕੀ ਅਗਲੇ ਸੈਸ਼ਨ ’ਚ ਇਸ ਨਿਯਮ ਦੀ ਸਮੀਖਿਆ ਕੀਤੀ ਜਾਵੇਗੀ, ਇਹ ਅਜੇ ਵੀ ਇਕ ਖੁੱਲ੍ਹਾ ਸਵਾਲ ਹੈ।

Have something to say? Post your comment

ਅਤੇ ਖੇਡ ਖਬਰਾਂ

ਵਿਸ਼ਵ ਕੱਪ : ਡੱਚ ਕਿਲਾ ਫਤਿਹ, ਜਰਮਨੀ ਦਾ ਦਬਦਬਾ ਕਾਇਮ ਤੇ ਭਾਰਤ ਨੇ ਫਿਰ ਗਵਾਇਆ ਮੌਕਾ

ਵਿਸ਼ਵ ਕੱਪ : ਡੱਚ ਕਿਲਾ ਫਤਿਹ, ਜਰਮਨੀ ਦਾ ਦਬਦਬਾ ਕਾਇਮ ਤੇ ਭਾਰਤ ਨੇ ਫਿਰ ਗਵਾਇਆ ਮੌਕਾ

ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਵੱਡੇ ਬਦਲਾਅ ਤੋਂ ਬਾਅਦ ਮਿਸਬਾਹ-ਉਲ-ਹੱਕ ਨੇ ਦਿੱਤਾ ਅਸਤੀਫਾ

ਪਾਕਿਸਤਾਨ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਵੱਡੇ ਬਦਲਾਅ ਤੋਂ ਬਾਅਦ ਮਿਸਬਾਹ-ਉਲ-ਹੱਕ ਨੇ ਦਿੱਤਾ ਅਸਤੀਫਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

ਇੰਗਲੈਂਡ ਨੇ ਪਾਕਿਸਤਾਨ ਨੂੰ 194 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਲੜੀ 'ਤੇ ਕੀਤਾ ਕਬਜ਼ਾ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

Hall Of Fame 'ਚ ਸ਼ਾਮਲ ਹੋਏ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ! ਭਾਸ਼ਣ ਦੌਰਾਨ ਕਈ ਵਾਰ ਭਿੱਜੀਆਂ ਅੱਖਾਂ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਆਸਟ੍ਰੇਲੀਆਈ ਟੈਸਟ ਟੀਮ 'ਚ ਲਾਬੂਸ਼ਾਨੇ ਦੀ ਜਗ੍ਹਾ ਬਰਕਰਾਰ ਰੱਖਣਾ ਲਗਭਗ ਅਸੰਭਵ : ਰਿੱਕੀ ਪੋਂਟਿੰਗ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਸਿਨਸਿਨਾਟੀ ਵਿਚ ਛੇਤੀ ਹਾਰ ਨਾਲ ਯੂਐਸ ਓਪਨ ਦੀ ਤਿਆਰੀ ਬਿਹਤਰ ਹੋਣ ਦੀ ਉਮੀਦ : ਜੋਕੋਵਿਚ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਆਕਿਬ ਨਬੀ ਇੰਗਲਿਸ਼ ਕਾਊਂਟੀ 'ਚ ਸਰੇ ਨਾਲ ਜੁੜੇ

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਦਾ ਛਲਕਿਆ ਦਰਦ, ਬੋਲੇ...

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਕੋਲੰਬੋ ਟੈਸਟ ਡਰਾਅ, ਗਿੱਲ ਦੀ ਟੀਮ ਨੇ 1-0 ਨਾਲ ਜਿੱਤੀ ਸੀਰੀਜ਼

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ

WCL ਦੇ ਤੀਜੇ ਸੈਸ਼ਨ ਦਾ ਆਯੋਜਨ 3 ਤੋਂ 18 ਅਕਤੂਬਰ ਤੱਕ UAE ’ਚ ਹੋਵੇਗਾ