Thursday, September 10, 2026
BREAKING
ਐਸ.ਆਈ.ਆਰ.-2026 ਤਹਿਤ ਦਾਅਵੇ ਅਤੇ ਇਤਰਾਜ਼ 12 ਸਤੰਬਰ ਤੱਕ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਗੁਰੂ ਵੰਦਨ ਵਿਦਿਆਰਥੀ ਸਨਮਾਨ ਪ੍ਰੋਗਰਾਮ ਦਾ ਆਯੋਜਨ ਭਾਰਤੀ ਸੱਭਿਆਚਾਰ ਵਿੱਚ ਅਧਿਆਤਮਿਕਤਾ ਅਤੇ ਦੇਸ਼ ਭਗਤੀ ਇੱਕ ਦੂਜੇ ਤੋਂ ਵੱਖ ਨਹੀਂ – ਸਾਧਵੀ ਗਰਿਮਾ ਭਾਰਤੀ ਅਮਨ ਅਰੋੜਾ ਵੱਲੋਂ ਨਿਵੇਸ਼ਕਾਂ ਲਈ ਰੈੱਡ ਕਾਰਪੇਟ—ਐਫਸੀਆਈ ’ਤੇ 100 ਤੋਂ 125% ਤੱਕ ਵਿੱਤੀ ਪ੍ਰੋਤਸਾਹਨ ਜ਼ਿਲ੍ਹੇ ਵਿੱਚ ਮਿਤੀ 12 ਸਤੰਬਰ 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ - ਜ਼ਿਲ੍ਹਾਂ ਅਤੇ ਸ਼ੈਸਨ ਜੱਜ ਸ਼੍ਰੀ ਜਤਿੰਦਰ ਪਾਲ ਸਿੰਘ ਖੁਰਮੀ       ਤੀਰਥ ਯਾਤਰਾ ਬੱਸ ਨਾਲ ਵਾਪਰਿਆ ਵੱਡਾ ਹਾਦਸਾ ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ ਦਾ ਵੱਡਾ ਹੁਕਮ, ਇਸ ਤਾਰੀਖ਼ ਨੂੰ ਆ ਸਕਦੈ ਫ਼ੈਸਲਾ ਗੁਲਜ਼ਾਰ ਸਿੰਘ ਦੀ ਮੌਤ ਮਾਮਲੇ 'ਚ ਚੰਨੀ ਵਲੋਂ CBI ਜਾਂਚ ਦੀ ਮੰਗ, ਰਾਜਪਾਲ ਨਾਲ ਕੀਤੀ ਮੁਲਾਕਾਤ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ ਡਰੋਨ ਸ਼ੋਅ, 5 ਦਿਨ ਲੱਗਣਗੀਆਂ ਰੌਣਕਾਂ

ਰਾਸ਼ਟਰੀ

ਹੋਰ ਮਜ਼ਬੂਤ ਹੋਣਗੇ ਭਾਰਤ-ਸਾਊਦੀ ਦੇ ਸਬੰਧ ! ਦੋਵਾਂ ਦੇਸ਼ਾਂ ਵਿਚਾਲੇ ਰਿਆਧ 'ਚ ਹੋਈਆਂ ਹਾਈ ਲੈਵਲ ਮੀਟਿੰਗਾਂ

10 ਸਤੰਬਰ, 2026 05:34 PM

ਨਵੀਂ ਦਿੱਲੀ : ਭਾਰਤ ਅਤੇ ਸਾਊਦੀ ਅਰਬ ਨੇ ਵੀਰਵਾਰ ਨੂੰ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਅਤੇ ਆਪਣੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ ਹੈ। ਇਹ ਚਰਚਾ ਸਾਊਦੀ ਅਰਬ 'ਚ ਭਾਰਤੀ ਰਾਜਦੂਤ ਵਿਪੁਲ ਅਤੇ ਸਾਊਦੀ ਅਰਬ ਦੇ ਸਹਾਇਕ ਰੱਖਿਆ ਮੰਤਰੀ ਡਾ. ਖਾਲਿਦ ਬਿਨ ਹੁਸੈਨ ਅਲ ਬਿਆਰੀ ਵਿਚਾਲੇ ਰਿਆਧ ਵਿੱਚ ਹੋਈ ਬੈਠਕ ਦੌਰਾਨ ਹੋਈ। ਸਾਊਦੀ ਅਰਬ ਸਥਿਤ ਭਾਰਤੀ ਦੂਤਾਵਾਸ ਨੇ 'X' 'ਤੇ ਪੋਸਟ ਸ਼ੇਅਰ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ। ਦੋਵਾਂ ਆਗੂਆਂ ਨੇ ਦੋਹਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਦੇ ਨਾਲ-ਨਾਲ ਖੇਤਰੀ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ।

ਇਹ ਬੈਠਕ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਦੇ 5 ਤੋਂ 8 ਸਤੰਬਰ ਤੱਕ ਦੇ ਸਾਊਦੀ ਅਰਬ ਦੇ ਅਧਿਕਾਰਤ ਦੌਰੇ ਤੋਂ ਤੁਰੰਤ ਬਾਅਦ ਹੋਈ ਹੈ। ਆਪਣੇ ਦੌਰੇ ਦੌਰਾਨ ਮੰਤਰੀ ਵਰਧਨ ਸਿੰਘ ਨੇ ਕਈ ਮਹੱਤਵਪੂਰਨ ਸਾਊਦੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸੀ। ਇਨ੍ਹਾਂ ਮੁਲਾਕਾਤਾਂ ਦੌਰਾਨ ਸਾਊਦੀ ਦੇ ਵਾਤਾਵਰਣ, ਜਲ ਅਤੇ ਖੇਤੀਬਾੜੀ ਦੇ ਉਪ-ਮੰਤਰੀ ਮਨਸੂਰ ਹਿਲਾੱਲ ਅਲ ਮੁਸ਼ੈਤੀ ਅਤੇ ਜਲਵਾਯੂ ਦੂਤ ਆਦਿਲ ਅਲ-ਜੁਬੇਰ ਨਾਲ ਵਾਤਾਵਰਣ ਅਤੇ ਜਲਵਾਯੂ ਕਾਰਵਾਈ 'ਤੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮਨੁੱਖੀ ਸਰੋਤ ਮੰਤਰੀ ਅਹਿਮਦ ਬਿਨ ਸੁਲੇਮਾਨ ਅਲਰਾਜੀ ਨਾਲ ਮੁਲਾਕਾਤ ਕਰਕੇ ਭਾਰਤੀ ਮੰਤਰੀ ਨੇ ਲੇਬਰ ਅਤੇ ਮੈਨਪਾਵਰ ਸੈਕਟਰ 'ਚ ਸਹਿਯੋਗ ਵਧਾਉਣ 'ਤੇ ਗੱਲਬਾਤ ਕੀਤੀ।

ਮੰਤਰੀ ਕੀਰਤੀ ਵਰਧਨ ਸਿੰਘ ਨੇ 'ਅਲ ਫਨਾਰ' ਕੰਪਨੀ ਦੇ ਲੇਬਰ ਕੈਂਪ ਦਾ ਦੌਰਾ ਕਰਕੇ ਭਾਰਤੀ ਕਾਮਿਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਆਧ 'ਚ 'ਇੰਟੀਗ੍ਰਲ ਯੂਨੀਵਰਸਿਟੀ ਐਲੂਮਨੀ ਚੈਪਟਰ' ਦਾ ਉਦਘਾਟਨ ਕੀਤਾ ਅਤੇ ਭਾਰਤੀ ਉੱਦਮੀ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ 2047' ਦੇ ਵਿਜ਼ਨ ਨੂੰ ਅੱਗੇ ਵਧਾਉਣ 'ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪੈਰਿਸ 'ਚ ਹੋਇਆ International Space Summit ਦਾ ਆਯੋਜਨ ! PM ਮੋਦੀ ਨੇ ਵਰਚੁਅਲੀ ਕੀਤੀ ਸ਼ਿਰਕਤ

ਪੈਰਿਸ 'ਚ ਹੋਇਆ International Space Summit ਦਾ ਆਯੋਜਨ ! PM ਮੋਦੀ ਨੇ ਵਰਚੁਅਲੀ ਕੀਤੀ ਸ਼ਿਰਕਤ

ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਸਪਾ ਮੁਖੀ ਦਾ ਬੁਲੰਦਸ਼ਹਿਰ ਦੌਰਾ ਰੱਦ, ਪਾਰਟੀ ਨੇ ਚੁੱਕੇ ਸਵਾਲ

ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਾਰਨ ਸਪਾ ਮੁਖੀ ਦਾ ਬੁਲੰਦਸ਼ਹਿਰ ਦੌਰਾ ਰੱਦ, ਪਾਰਟੀ ਨੇ ਚੁੱਕੇ ਸਵਾਲ

PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ

PM ਮੋਦੀ ਅਕਤੂਬਰ ’ਚ 3 ਦਿਨ ਰਹਿਣਗੇ ਪੰਜਾਬ, ਅਮਿਤ ਸ਼ਾਹ ਤੇ ਨਿਤਿਨ ਨਬੀਨ ਵੀ ਕਰਨਗੇ ਪੰਜਾਬ ਦਾ ਦੌਰਾ

ਲੱਦਾਖ 'ਚ ਸੈਰ-ਸਪਾਟੇ ਦਾ ਨਵਾਂ ਰਿਕਾਰਡ, 8 ਮਹੀਨਿਆਂ 'ਚ ਪਹੁੰਚੇ 4.05 ਲੱਖ ਸੈਲਾਨੀ

ਲੱਦਾਖ 'ਚ ਸੈਰ-ਸਪਾਟੇ ਦਾ ਨਵਾਂ ਰਿਕਾਰਡ, 8 ਮਹੀਨਿਆਂ 'ਚ ਪਹੁੰਚੇ 4.05 ਲੱਖ ਸੈਲਾਨੀ

ਦੁਨੀਆ ਭਰ 'ਚ ਮਚੀ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਕਾਇਮ ਰੱਖੀ ਆਰਥਿਕ ਵਿਕਾਸ ਦੀ ਗਤੀ : ਅਮਿਤ ਸ਼ਾਹ

ਦੁਨੀਆ ਭਰ 'ਚ ਮਚੀ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਕਾਇਮ ਰੱਖੀ ਆਰਥਿਕ ਵਿਕਾਸ ਦੀ ਗਤੀ : ਅਮਿਤ ਸ਼ਾਹ

ਦਿੱਲੀ: ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੋਟਰ ਸੂਚੀ 'ਚ ਸ਼ਾਮਲ

ਦਿੱਲੀ: ਪੰਜਾਬ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਵੋਟਰ ਸੂਚੀ 'ਚ ਸ਼ਾਮਲ

ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ! CM ਰੇਖਾ ਗੁਪਤਾ ਨੇ ਦਿੱਤਾ ਨਿਰਦੇਸ਼

ਗੈਰ-ਕਾਨੂੰਨੀ ਉਸਾਰੀਆਂ 'ਤੇ ਚੱਲੇਗਾ ਬੁਲਡੋਜ਼ਰ! CM ਰੇਖਾ ਗੁਪਤਾ ਨੇ ਦਿੱਤਾ ਨਿਰਦੇਸ਼

ਰਾਹੁਲ ਗਾਂਧੀ ਨੇ ਵੀ ਗੁਲਜ਼ਾਰ ਸਿੰਘ ਲਈ ਮੰਗਿਆ ਇਨਸਾਫ਼, ਕਿਹਾ ਹੋਵੇ ਨਿਰਪੱਖ ਜਾਂਚ

ਰਾਹੁਲ ਗਾਂਧੀ ਨੇ ਵੀ ਗੁਲਜ਼ਾਰ ਸਿੰਘ ਲਈ ਮੰਗਿਆ ਇਨਸਾਫ਼, ਕਿਹਾ ਹੋਵੇ ਨਿਰਪੱਖ ਜਾਂਚ

ਵੱਡੀ ਖ਼ਬਰ: PM ਮੋਦੀ ਦੇ ਸਮਾਗਮ ਤੋਂ ਪਹਿਲਾਂ ਫੜੇ ਗਏ 2 ਸ਼ੱਕੀ, ਬੰਦੂਕ ਤੇ ਜਾਅਲੀ PMO ਦੀ ID ਬਰਾਮਦ

ਵੱਡੀ ਖ਼ਬਰ: PM ਮੋਦੀ ਦੇ ਸਮਾਗਮ ਤੋਂ ਪਹਿਲਾਂ ਫੜੇ ਗਏ 2 ਸ਼ੱਕੀ, ਬੰਦੂਕ ਤੇ ਜਾਅਲੀ PMO ਦੀ ID ਬਰਾਮਦ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ