Sunday, July 26, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਹਿਮਾਚਲ

ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ

22 ਜੁਲਾਈ, 2026 05:36 PM

ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿਚ ਮੋਹਲੇਧਾਰ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ ਹੈ। ਇਸ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਉਪ-ਮੰਡਲ ਸ਼ਾਹਪੁਰ ਦੀ ਬੋਹ ਘਾਟੀ ਵਿਚ ਮੰਗਲਵਾਰ ਨੂੰ ਬੱਦਲ ਫਟਣ ਕਾਰਨ 18 ਘਰ ਰੁੜ੍ਹੇ ਗਏ ਅਤੇ 3 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇਸ ਘਟਨਾ ਨਾਲ 8 ਪਸ਼ੂਆਂ ਦੇ ਰੁੜ੍ਹ ਜਾਣ ਨਾਲ-ਨਾਲ 9 ਗਊਸ਼ਾਲਾਵਾਂ ਦੇ ਢਹਿ-ਢੇਰੀ ਹੋਣ ਦੀਆਂ ਵੀ ਸੂਚਨਾਵਾਂ ਮਿਲ ਗਈਆਂ ਹਨ। ਸੋਮਵਾਰ ਸ਼ਾਮ ਤੋਂ ਕਾਂਗੜਾ, ਚੰਬਾ ਅਤੇ ਸਿਰਮੌਰ ਦੇ ਕਈ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਦਰਜ ਕੀਤਾ ਗਿਆ।

ਉੱਥੇ ਹੀ ਲਮ ਪਿੰਡ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਕਈ ਹੋਰ ਮਕਾਨਾਂ ਵਿਚ ਮਲਬਾ ਅਤੇ ਵੱਡੇ-ਵੱਡੇ ਰੁੱਖ ਅਤੇ ਪੱਥਰ ਵੜ ਗਏ। ਕਈ ਮਕਾਨਾਂ ਦੀਆਂ ਕੰਧਾਂ ਵਿਚ ਇਸ ਘਟਨਾ ਤੋਂ ਬਾਅਦ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਚੰਬਾ, ਕਾਂਗੜਾ, ਮੰਡੀ, ਕੁੱਲੂ, ਸਿਰਮੌਰ, ਸ਼ਿਮਲਾ, ਸੋਲਨ, ਕਿੰਨੌਰ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਵਿਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਇਲਾਵਾ 23 ਤੋਂ 27 ਜੁਲਾਈ ਤੱਕ ਵੀ ਸੂਬੇ ਵਿਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਕਟੜਾ ਵਿਚ ਦੇਵੀਦੁਆਰ ਨੇੜੇ ਡਿੱਗੀਆਂ ਢਿੱਗਾਂ
ਮੰਗਲਵਾਰ ਸ਼ਾਮ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਹਿਮਕੋਟੀ ਮਾਰਗ ’ਤੇ ਦੇਵੀਦੁਆਰ ਨੇੜੇ ਢਿੱਗਾਂ ਡਿੱਗ ਗਈਆਂ। ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਯਾਤਰਾ ਮਾਰਗ ’ਤੇ ਬਣੇ ਸ਼ੈੱਡ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਖਰਾਬ ਮੌਸਮ ਦੇ ਕਾਰਨ ਵੈਸ਼ਨੋ ਦੇਵੀ ਯਾਤਰਾ ਪਹਿਲਾਂ ਤੋਂ ਹੀ ਅਹਿਤਿਆਤ ਵਜੋਂ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਸਬੰਧਿਤ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪ੍ਰਭਾਵਿਤ ਇਲਾਕੇ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਹੈ।

Have something to say? Post your comment

ਅਤੇ ਹਿਮਾਚਲ ਖਬਰਾਂ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਬਾਰਿਸ਼ ਕਾਰਨ ਜ਼ਮੀਨ ਖਿਸਕਣ ਨਾਲ 134 ਸੜਕਾਂ ਬੰਦ, 4 ਜ਼ਿਲ੍ਹਿਆਂ 'ਚ 28 ਜੁਲਾਈ ਤੋਂ ਓਰੇਂਜ ਅਲਰਟ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਵੱਡੀ ਖਬਰ : ਚੱਲਦੀ ਗੱਡੀ 'ਤੇ ਆਸਮਾਨੋਂ ਆ ਡਿੱਗੀ 'ਮੌ*ਤ', 13 ਸਵਾਰਾਂ ਦੀ ਗਈ ਜਾਨ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

ਹਿਮਾਚਲ ਪ੍ਰਦੇਸ਼ : ਹਮੀਰਪੁਰ 'ਚ 236 ਰਵਾਇਤੀ ਜਲ ਸਰੋਤਾਂ ਦੀ ਕੀਤੀ ਗਈ ਸਫ਼ਾਈ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

HPSSC ਦੀਆਂ ਰੱਦ ਕੀਤੀਆਂ ਭਰਤੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਅਰਜ਼ੀ ਫੀਸ ਵਾਪਸ ਕਰੇਗੀ ਹਿਮਾਚਲ ਸਰਕਾਰ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਕੇਂਦਰ ਵੱਲੋਂ ਹਿਮਾਚਲ ਨੂੰ ਵੱਡਾ ਹੁਲਾਰਾ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਲਾਈ ਲਾਮਾ ਦਾ 91ਵਾਂ ਜਨਮਦਿਨ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦਾ ਕਹਿਰ, ਦੋ ਜ਼ਿਲ੍ਹਿਆਂ 'ਚ ਮੁੱਖ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਦੇ ਮੀਂਹ ਨੇ ਵਧਾਇਆ ਨਦੀਆਂ ਦੇ ਪਾਣੀ ਦਾ ਪੱਧਰ, ਕਈ ਸੜਕਾਂ ਬੰਦ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਲੈਂਡਸਲਾਈਡ ਦਾ ਖ਼ਤਰਾ ! ਕਿੰਨਰ ਕੈਲਾਸ਼ ਯਾਤਰਾ ਹੋਈ ਮੁਲਤਵੀ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ

ਹਿਮਾਚਲ ਦੇ ਇਸ ਜ਼ਿਲ੍ਹੇ ਦਾ ਇਕ ਵੀ ਸਕੂਲ ਮਾਪਦੰਡਾਂ 'ਤੇ ਨਹੀਂ ਉਤਰਿਆ ਖ਼ਰਾ ! ਸਰਵੇ 'ਚ ਹੋਇਆ ਖੁਲਾਸਾ