ਖਰੜ (ਪ੍ਰੀਤ ਪੱਤੀ) : ਮੈਂ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਲਈ ਨੂੰ ਹੱਲ ਕਰਵਾਉਣ ਲਈ ਅੱਗੇ ਹੋ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਨੇ ਪਿੰਡ ਮਛਲੀ ਖੁਰਦ ਅਤੇ ਚੰਡਿਆਲਾ ਸੂਦਾ ਲਾਗੇ ਬਣ ਰਹੇ ਨੈਸ਼ਨਲ ਹਾਈਵੇ ਤੇ ਸਲਿਪ ਰੋਡ ਰਾਹੀਂ ਰਸਤਾ ਨਾ ਮਿਲਣ ਤੇ ਲੱਗੇ ਰੋਸ ਧਰਨੇ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਉਪਰੰਤ ਗੱਲਬਾਤ ਕਰਦਿਆਂ ਕੀਤਾ ਸ੍ਰੀ ਟਿੰਕੂ ਨੇ ਕਿਹਾ ਕਿ ਸਾਡੀਆਂ ਹੀ ਕੌਡੀਆਂ ਦੇ ਭਾਅ ਜਮੀਨਾਂ ਖਰੀਦ ਕੇ ਕੇਂਦਰ ਸਰਕਾਰ ਨੇ ਕੱਢੇ ਨੈਸ਼ਨਲ ਹਾਈਵੇ ਤੇ ਆਪਣੇ ਹੀ ਖੇਤਾਂ ਨੂੰ ਜੋ ਟੁਕੜਿਆਂ ਵਿੱਚ ਵੰਡੇ ਗਏ ਨੇ ਨੂੰ ਨਿਕਲ ਲਈ ਕੋਈ ਵੀ ਰਸਤਾ ਨਹੀਂ ਛੱਡਿਆ ਜਿਸ ਕਾਰਨ ਇਲਾਕੇ ਦੇ 20 -25 ਪਿੰਡਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਕਿਸਾਨ ਭਰਾਵਾਂ ਨੇ ਵਿਜੇ ਸ਼ਰਮਾ ਟਿੰਕੂ ਨੂੰ ਇਸ ਆ ਰਹੀ ਮੁਸ਼ਕਿਲ ਬਾਰੇ ਦੱਸਿਆ ਇਸ ਮੌਕੇ ਪਹੁੰਚੇ ਪਿੰਡਾਂ ਦੇ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਅਗਰ ਸਾਡੀ ਇਸ ਸਮੱਸਿਆ ਦਾ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਾ ਕੱਢਿਆ ਗਿਆ ਤਾਂ ਕੋਈ ਹੱਲ ਨਾ ਨਿਕਲਿਆ ਤਾ ਅਸੀਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਜਿਸ ਦੀ ਜਿੰਮੇਵਾਰੀ ਕੇਂਦਰ ਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਤੋਲੇ ਮਾਜਰਾ ਸਾਬਕਾ ਮੈਂਬਰ ਬਲਾਕ ਸੰਮਤੀ, ਮਾਸਟਰ ਸੁਖਜੀਤ ਸਿੰਘ ਸਵਾੜਾ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਖਰੜ, ਪਵਨ ਰਾਣਾ ਮਛਲੀ ਕਲਾ, ਸੰਤ ਸਿੰਘ ਰਾਣਾ, ਲਾਭ ਸਿੰਘ ਮਛਲੀ ਕਲਾਂ, ਦਲੀਪ ਸਿੰਘ ਬਾਜਵਾ ਮਛਲੀ ਖੁਰਦ, ਅਮਨ ਸ਼ਰਮਾ ਝੰਝੇੜੀ, ਬੰਟੀ ਰਸਨਹੇੜੀ, ਜਸਵੀਰ ਸਿੰਘ ਨੰਗਲ ਫੈਜਗੜ੍ਹ, ਜਸਵੰਤ ਸਿੰਘ, ਹੈਪੀ ਸਰਪੰਚ ,ਸਵਰਨ ਸਿੰਘ ਸੋਇ ਮਾਜਰਾ, ਅਮਰੀਕ ਸਿੰਘ ਚੂਹੜ ਮਾਜਰਾ, ਨਵੀਨ ਕੁਮਾਰ, ਸੁਖਵੰਤ ਸਿੰਘ, ਰਕੇਸ਼ ਰਾਣਾ ਅਤੇ ਕੁਲਦੀਪ ਸਿੰਘ ਪੀਏ ਹਾਜ਼ਰ ਸਨ।