ਨਵੀਂ ਦਿੱਲੀ : ਸੰਸਦ ਮੈਂਬਰ ਰਾਘਵ ਚੱਢਾ ਨੇ ਹਰੀਵੰਸ਼ ਨੂੰ ਰਾਜ ਸਭਾ ਦਾ ਡਿਪਟੀ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ,''ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ, ਇਸ ਲਈ ਤੁਹਾਡਾ ਧੰਨਵਾਦ। ਮੈਂ ਸ਼੍ਰੀ ਹਰੀਵੰਸ਼ ਜੀ ਨੂੰ ਰਾਜ ਸਭਾ ਦੇ ਡਿਪਟੀ ਸਪੀਕਰ ਵਜੋਂ ਆਪਣੀ ਤੀਜੀ ਪਾਰੀ ਸ਼ੁਰੂ ਕਰਨ 'ਤੇ ਵਧਾਈ ਦਿੰਦਾ ਹਾਂ।''
ਚੱਢਾ ਨੇ ਕਿਹਾ,''ਪਿਛਲੇ ਕਾਰਜਕਾਲ 'ਚ ਸ਼੍ਰੀ ਹਰੀਵੰਸ਼ ਜੀ ਨਾਲ ਮੇਰੇ ਪਲ 'ਖੱਟੇ-ਮਿੱਠੇ' ਰਹੇ ਸਨ ਪਰ ਮੈਨੂੰ ਉਮੀਦ ਹੈ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਨਵੇਂ ਕਾਰਜਕਾਲ ਉਹ ਸਿਰਫ਼ 'ਮਿੱਠੇ-ਮਿੱਠੇ' ਹੀ ਰਹਿਣ।'' ਉਨ੍ਹਾਂ ਕਿਹਾ,''ਮੈਨੂੰ ਪੂਰਾ ਭਰੋਸਾ ਹੈ ਕਿ ਸ਼੍ਰੀ ਹਰੀਵੰਸ਼ ਜੀ ਦਾ ਵਿਸ਼ਾਲ ਅਨੁਭਵ ਸਦਨ ਦੇ ਕੰਮਕਾਜ ਨੂੰ ਬਹੁਤ ਲਾਭ ਪਹੁੰਚਾਏਗਾ ਅਤੇ ਇਸ ਦੇ ਮਾਣ, ਮਰਿਆਦਾ ਅਤੇ ਲੋਕਤੰਤਰੀ ਪਰੰਪਰਾਵਾਂ ਨੂੰ ਬਣਾਏ ਰੱਖਣ 'ਚ ਮਦਦ ਕਰੇਗਾ।'' ਦੱਸਣਯੋਗ ਹੈ ਕਿ ਪੱਤਰਕਾਰ ਤੋਂ ਰਾਜਨੇਤਾ ਬਣੇ ਹਰੀਵੰਸ਼ ਦਾ ਇਹ ਤੀਜਾ ਕਾਰਜਕਾਲ ਹੈ।