Tuesday, October 13, 2026
BREAKING
• ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ • ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ • ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ • ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ • ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ • ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ • Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ • 'ਰੁਪਏ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਲਈ ਯਤਨ ਜਾਰੀ ਰੱਖੇਗਾ RBI' • ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ • ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਪੰਜਾਬ

ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ

13 ਅਕਤੂਬਰ, 2026 07:08 PM

ਸੁਨਾਮ (ਰਮੇਸ਼ ਗਰਗ) : ਮਹਾਰਾਜਾ ਅਗਰਸੇਨ ਜੀ ਦੀ 5150 ਵੀ ਜੈਯੰਤੀ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮਤੇ ਪੂਰੇ ਉਤਸਾ਼ਹ ਨਾਲ ਮਨਾਈ ਗਈ। ਇਸ ਵਿੱਚ ਅਗਰਵਾਲ ਸਮਾਜ ਭੈਣਾ ਭਰਾਵਾਂ ਤੋਂ ਇਲਵਾ ਵੱਖ ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਵਿਸਾ਼ਲ ਜਨਸਭਾ ਵਿੱਚਪ ਮੋਤੀਆ ਗਰੁੱਪ ਜੀਰਕਪੁਰ ਦੇ ਐਮ, ਡੀ ਸ੍ਰੀ ਸੰਜੇ ਬਾਂਸਲ (ਪਿਆਰਾ ਲਾਲ ਸਾ਼ਮ ਲਾਲ ਦਿੜ੍ਹਬਾ )ਬਤੌਰ ਮੁੱਖ ਮਹਿਮਾਨ ਸਾ਼ਮਲ ਹੋਏ।ਉਨ੍ਹਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਮਾਜ ਨੂੰ ਅਗਰਸੇਨ ਜੈਯੰਤੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਹੁਣ ਲੋੜ ਹੈ ਅਗਰਵਾਲ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਕਿ ਸਮਾਜ ਦੇ ਮਸਲੇ ਆਪਸ ਵਿੱਚ ਬੈਠ ਕੇ ਹੱਲ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਦੇਸ਼ ਦੇ ਵਿਕਾਸ ਤੇ ਤਰੱਕੀ ਵਿੱਚ ਟੈਕਸਾਂ ਦੇ ਰੂਪ ਵਿੱਚ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ ਅਤੇ ਸਮਾਜ ਸੇਵੀ ਕੰਮਾ ਵਿੱਚ ਵੀ ਸਭ ਤੋਂ ਅੱਗੇ ਰਹਿੰਦਾ ਹੈ।

 

ਉਨ੍ਹਾਂ ਅਗਰਵਾਲ ਸਭਾ ਦਾ ਉਨ੍ਹਾਂ ਨੂੰ ਮੁੱਖ ਮਹਿਮਾਨ ਦੇ ਰੂਪ ਚ ਬੁਲਾ ਕੇ ਮਾਨ ਸਨਮਾਨ ਦੇਣ ਤੇ ਧੰਨਵਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇਅਗਰਸੇਨ ਜੈਯੰਤੀ ਦੀ ਵਧਾਈ ਦਿੱਤੀ ਤੇ ਕਿਹਾ ਕਿ ਮਹਾਰਾਜਾ ਅਗਰਸੇਨ ਜੀ ਨੇ ਪੰਜ ਹਜਾਰ ਪਹਿਲਾਂ ਸਮਾਜਵਾਦ ਦੀ ਨੀਹ ਰੱਖੀ ਤੇ ਇੱਕ ਇੱਟ ਤੇ ਇੱਕ ਰੁਪਿਆ ਦੇਣ ਦੀ ਰੀਤ ਚਲਾ ਕੇ ਸਭ ਨੂੰ ਬਰਾਬਰ ਰੱਖਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕੇ ਅਗਰਵਾਲ ਸਮਾਜ ਅਗਰਸੇਨ ਜੀ ਦੇ ਉਪਦੇਸਾ਼ ਤੇ ਚਲਦਿਆਂਹਰ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾਂ ਅੱਗੇ ਰਹਿ ਕੇ ਅਗਰਸੇਨ ਜੀ ਦੇ ਅਦਰਸਾ਼ ਤੇ ਚੱਲ ਰਿਹਾ ਹੈ ਇਸ ਕਰਕੇ ਹੀ ਅਗਰਵਾਲ ਸਮਾਜ ਦਾ ਨਾਮ ਹਰ ਖੇਤਰ ਵਿੱਚ ਹੈ। ਉਨ੍ਹਾਂ ਕਿਹਾ ਕੇ ਅਗਰਸੇਨ ਜੀ ਅਹਿੰਸਾਵਾਦੀ ਰਾਜਾ ਸਨ ਜਿਸ ਤੇ ਚਲਦਿਆਂ ਅਗਰਵਾਲ ਸਮਾਜ ਬੜੀ ਨਰਮਾਈ, ਨਿਮਰਤਾ ਤੇ ਸਹਿਣਸੀ਼ਲਤੀ ਨਾਲ ਸਮਾਜ ਵਿੱਚ ਵਿਚਰ ਰਿਹਾ ਹੈ। ਉਨ੍ਹਾਂ ਸਮਾਜ ਨੂੰ ਇੱਕਮੁੱਠ ਹੋ ਕੇ ਆਪਣੇ ਸਮਾਨ ਨੂੰ ਹੋਰ ਵੀ ਤਕੜਾ ਕਰਨ ਲਈ ਕਿਹਾ ਉਨ੍ਹਾਂ ਕਿਹਾ ਕੇ ਅਜੋਕੇ ਸਮੇ ਵਿੱਚ ਅਗਰਵਾਲ ਵਿਉਪਾਰ ਦੇ ਨਾਲ ਨਾਲ ਰਾਜਨੀਤੀ ਵਿੱਚ ਵੀ ਅੱਗੇ ਵਧ ਰਿਹਾ ਹੈ ਜੋ ਬਹੁਤ ਜਰੂਰੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਸਾਰੇ ਸਮਾਜ ਦਾ ਤੇ ਆਏ ਮਹਿਮਾਨਾ ਨੂੰ ਜੀ ਆਇਆਂ ਕਿਹਾ ਤੇ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਆਉਣ ਵਾਲੇ ਸਮੇ ਅੰਦਰ ਕੀਤੇ ਜਾਣ ਵਾਲੇ ਕੰਮਾਂ ਬਾਰੇ ਦੱਸਿਆ।

 

ਸਮਾਰੋਹ ਨੂੰ ਨਗਰ ਕੌਸਲ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਸਭਾ ਦੇ ਜਿਲ੍ਹਾ ਪ੍ਰਧਾਨ ਅਗਰ ਰਤਨ ਸਾ਼ਮ ਲਾਲ ਸਿੰਗਲਾ, ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ, ਵਿਨਰਜੀਤ ਗੋਲਡੀ, ਕਾਂਗਰਸ ਦੇ ਸੀਨੀਅਰ ਆਗੂ, ਸ੍ਰੀ ਰਾਜਿੰਦਰ ਦੀਪਾ, ਯਸ਼ਪਾਲ ਮੰਗਲਾ ਤੇ ਅਗਰ ਰਤਨ ਕ੍ਰਿਸ਼ਨ ਗੋਇਲ ਸੰਦੋਹਾ ਨੇ ਵੀ ਸੰਬੋਧਨ ਕੀਤਾ ਤੇ ਜੈਯੰਤੀ ਚੇਅਰਮੈਨ ਵੇਦ ਪ੍ਰਕਾਸ਼ ਹੋਡਲਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਸਵੀਂ ਤੇ ਬਾਰਵੀਂ ਦੇ ਮੈਰਿਟ ਵਿੱਚ ਆਏ ਅਤੇ ਖੇਡਾਂ ਵਿੱਚ ਜਿੱਤਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵਿਕਰਮ ਗਰਗ ਵਿੱਕੀ, ਹਰੀਦੇਵ ਗੋਇਲ, ਰਾਮ, ਲਾਲ, ਰਾਮਾ ਆਲਮਪੁਰੀਆ, ਰਵੀ ਕਮਲ ਗੋਇਲ, ਯਸ਼ਪਾਲ ਸਿੰਗਲਾ, ਪ੍ਰਭਾਤ ਜਿੰਦਲ, ਜਨਕ ਰਾਜ,ਭਾਜਪਾ ਦੀ ਜਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ, ਕਾਗਰਸੀ ਆਗੂ ਸ੍ਰੀਮਤੀ ਸੋਨੀਆ ਅਰੋੜਾ, ਸੰਜੇ ਖਡਿਆਲੀਆ, ਰਾਜੀਵ ਮੱਖਣ, ਸੁਰੇਸ਼ ਬਾਂਸਲ, ਮਾਸਟਰ ਰਾਜੀਵ ਬਿੰਦਲ, ਹਕੂਮਤ ਰਾਏ ਜਿੰਦਲ, ਇੰਜੀ, ਰਾਜੇਸ਼ ਗਰਗ, ਰਾਜਨ ਹੋਡਲਾ, ਸੁਮਿਤ ਬਿੰਲਿਸ਼, ਰਾਜਨ ਸਿੰਗਲਾ,ਅਸੋ਼ਕ ਘੋਗਾ, ਮੁਨੀਸ਼ ਗੁਪਤਾ, ਭੀਮ ਸੈਨ, ਕੇ, ਸੀ, ਧਰਮਗੜ, ਗਿਰਧਾਰੀ ਲਾਲ ਜਿੰਦਲ, ਅਜੈ ਮਸਤਾਨੀ, ਸਿ਼ਵ ਜਿੰਦਲ, ਕੇਵਲ ਕ੍ਰਿਸ਼ਨ ਮੈਨੇਜਰ, ਰਾਕੇਸ਼ ਗਰਗ, ਸੰਦੀਪ ਜਿੰਦਲ, ਸੁਸੀਲ ਬਾਂਸਲ, ਆਰ, ਕੇ, ਆਸਰਾ ਗਰੁੱਪ, ਮੱਖਣ ਲਾਲ, ਮਦਨ ਲਾਲ ਕਾਂਸਲ, ਬਲਵਿੰਦਰ ਬਾੰਸਲ, ਡਾ, ਪਵਨ ਜਿੰਦਲ, ਡਾ, ਸੱਤਪਾਲ, ਗਰਗ, ਗੌਰਵ ਜਨਾਲੀਆ, ਜਤਿੰਦਰ ਜੈਨ, ਰਾਜੀਵ ਸਿੰਗਲਾ, ਗਿਆਨ ਚੰਦ, ਰਾਜੀਵ ਬਿੱਟੂ, ਨਰੇਸ਼ ਬੌਰੀਆ, ਬਿੰਦਰਪਾਲ, ਸੁਰੇਸ਼ ਜਿੰਦਲ, ਰਾਮ ਕੁਮਾਰ ਭੁਟਾਲੀਆ, ਲਾਜਪਤ ਰਾਏ ਗਰਗ,ਮੁਨੀਸ਼ ਮੋਨੂੰ ਗਰਗ, ਚਿਰਾਗ਼ ਗਰਗ, ਡਾ, ਵਿਜੈ ਗਰਗ, ਕਮਲਦੀਪ ਚੀਨਾ, ਰਾਜੀਵ ਸਿੰਗਲਾ, ਕੈਪਟੀ, ਜਗਦੀਸ਼ ਜਾਤੀ, ਯੋਗੇਸ਼ ਗਰਗ, ਧੀਰਜ ਗੋਇਲ, ਨਰੇਸ਼ ਸਿੰਗਲਾ, ਸੰਜੀਵ ਜਿੰਦਲ, ਮੁਨੀਸ਼ ਸੋਨੀ,ਸਾ਼ਮ ਲਾਲ ਵਕੀਲ, ਸੰਕਰ ਬਾਂਸਲ, ਮਾਸਟਰ ਛੱਜੂ ਰਾਮ ਜਿੰਦਲ, ਸ੍ਰੀਮਤੀ ਰੇਵਾ ਛਾਹੜੀਆ, ਮੰਜੂ ਗਰਗ, ਸਲੋਨੀ ਗਲਗ, ਮੋਨਿਕਾ ਗੋਇਲ, ਮੀਨਾ ਰਾਣੀ, ਹੈਪੀ ਜੈਨ ਸਮੇਤ ਸਾਰੇ ਨਗਰ ਕੌਂਸਲਰ, ਵੱਖ ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਸਾ਼ਮਲ ਹੋਏ।

 
 

Have something to say? Post your comment

ਅਤੇ ਪੰਜਾਬ ਖਬਰਾਂ

ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ

ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ

ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ

ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ

ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ

ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ

ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ

ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ

ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ

ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ

ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ ED ਦੀ ਐਂਟਰੀ

ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ ED ਦੀ ਐਂਟਰੀ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ, ਸਕੂਲਾਂ 'ਚ ਕੀਤੀ ਛੁੱਟੀ, ਭਾਰੀ ਫੋਰਸ ਤਾਇਨਾਤ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ, ਸਕੂਲਾਂ 'ਚ ਕੀਤੀ ਛੁੱਟੀ, ਭਾਰੀ ਫੋਰਸ ਤਾਇਨਾਤ

ਪਿਤਾ ਦੀ ਮੌਤ ਮਗਰੋਂ ਭਾਵੁਕ ਹੋਇਆ ਪਰਵਿੰਦਰ ਝੋਟਾ ਦਾ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪਿਤਾ ਦੀ ਮੌਤ ਮਗਰੋਂ ਭਾਵੁਕ ਹੋਇਆ ਪਰਵਿੰਦਰ ਝੋਟਾ ਦਾ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ