Thursday, April 16, 2026
BREAKING
ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਖਰੜ ਦੇ ਪਿੰਡ ਚਡਿਆਲਾ ਵਿਖੇ ਬਲਾਕ ਪੱਧਰੀ ਕੈਂਪ ਪ੍ਰਸਿੱਧ ਗਾਇਕ ਗੁਰਦਾਸ ਮਾਨ ਕੈਨੇਡਾ ਵਿਖੇ ਸਫਲ ਸ਼ੋਅ ਕਰਕੇ ਵਤਨ ਪਰਤੇ ਸੀ.ਆਈ.ਏ. ਸਟਾਫ ਵੱਲੋਂ 01 ਦੋਸ਼ੀ ਗ੍ਰਿਫਤਾਰ; 20 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਤੌਲ .315 ਬੋਰ ਸਮੇਤ 02 ਜਿੰਦਾ ਰੌਂਦ ਬਰਾਮਦ ਸੰਜੋਲੀ (ਸ਼ਿਮਲਾ) ਫੁਟਬਾਲ ਕਲੱਬ ਵੱਲੋਂ ਕਰਵਾਏ ਗਏ ਫੁਟਬਾਲ ਦੇ ਟੂਰਨਾਮੈਂਟ ਵਿੱਚ ਖਾਲਸਾ ਫੁਟਬਾਲ ਕਲੱਬ ਖਰੜ ਵੱਲੋਂ ਨੰਬਰ ਵਨ ਤੇ ਕੇ ਆ ਕੇ ਜਿੱਤਿਆ ਟੂਰਨਾਮੈਂਟ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ ਸ਼੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਸਰਨਾ ਦਾਨਾ ਮੰਡੀ (ਰਾਜਨ ਦੀ ਮੰਡੀ )ਵਿਖੇ ਕਣਕ ਦੀ ਖਰੀਦ ਕਰਵਾਈ ਸ਼ੁਰੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਪਹਿਲੇ ਪੜਾਅ ਦੇ ਵਿਕਾਸ ਕਾਰਜ ਮੁਕੰਮਲ ਕਰਨ ਲਈ 15 ਮਈ ਦੀ ਸਮਾਂ-ਸੀਮਾ ਤੈਅ 70 ਸਾਲਾਂ ਬਾਅਦ ਹੁਸ਼ਿਆਰਪੁਰ ਦੇ ਕੰਢੀ ਖੇਤਰ ਵਿੱਚ ਸ਼ਾਨਦਾਰ ਸੜਕਾਂ ਬਣਾਈਆਂ ਜਾਣਗੀਆਂ; ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ

ਰਾਸ਼ਟਰੀ

ਸੰਸਦ 'ਚ ਪੇਸ਼ ਕੀਤੇ ਗਏ ਮਹਿਲਾ ਰਾਖਵਾਂਕਰਨ ਨਾਲ ਜੁੜੇ ਬਿੱਲ, ਵਿਰੋਧੀ ਧਿਰ ਵਲੋਂ ਹੰਗਾਮਾ

16 ਅਪ੍ਰੈਲ, 2026 04:36 PM

ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਧਿਰ ਵਿਚਾਲੇ ਮਹਿਲਾ ਰਾਖਵਾਂਕਰਨ ਐਕਟ 'ਚ ਸੋਧ ਅਤੇ ਹੱਦਬੰਦੀ ਨਾਲ ਸੰਬੰਧਤ ਤਿੰਨ ਬਿੱਲਾਂ ਨੂੰ ਪੇਸ਼ ਕੀਤਾ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 'ਸੰਵਿਧਾਨ (131ਵਾਂ) ਸੋਧ ਬਿੱਲ 2026' ਅਤੇ 'ਹੱਦਬੰਦੀ ਬਿੱਲ, 2026' ਪੇਸ਼ ਕੀਤੇ, ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 'ਸੰਘ ਰਾਜ ਵਿਧੀ (ਸੋਧ) ਬਿੱਲ, 2026' ਪੇਸ਼ ਕੀਤਾ। 'ਸੰਵਿਧਾਨ (131ਵਾਂ) ਸੋਧ ਬਿੱਲ 2026' ਪੇਸ਼ ਕਰਨ ਦੇ ਪ੍ਰਸਤਾਵ ਦੇ ਪੱਖ 'ਚ 251 ਵੋਟ ਅਤੇ ਵਿਰੋਧ 'ਚ 185 ਵੋਟ ਪਏ। ਇਸ ਤੋਂ ਪਹਿਲਾਂ ਕਾਂਗਰਸ, ਸਮਾਜਵਾਦੀ ਪਾਰਟੀ, ਦਰਮੁਕ ਅਤੇ ਹੋਰ ਵਿਰੋਧੀ ਦਲ ਦੇ ਨੇਤਾਵਾਂ ਨੇ ਬਿੱਲਾਂ ਨੂੰ 'ਅਸੰਵਿਧਾਨਕ' ਕਰਾਰ ਦਿੰਦੇ ਹੋਏ ਇਨ੍ਹਾਂ ਨੂੰ ਪੇਸ਼ ਕਰਨ ਦੇ ਸਮੇਂ 'ਤੇ ਸਵਾਲ ਖੜ੍ਹੇ ਕੀਤੇ। ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਨੇ ਤਿੰਨਾਂ ਬਿੱਲਾਂ ਨੂੰ ਭਾਰਤ ਦੇ ਫੈਡਰਲ ਢਾਂਤੇ 'ਤੇ ਹਮਲਾ ਦੱਸਦੇ ਹੋਏ ਕਿਹਾ ਕਿ ਅਸਲ 'ਚ ਬਿੱਲ ਇਸ ਸਮੇਂ ਲਿਆਂ ਦਾ ਕੀ ਮਕਸਦ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ਨੇ ਸਰਬਸੰਮਤੀ ਨਾਲ 2023 'ਚ ਹੀ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਸੀ ਤਾਂ ਸਰਕਾਰ ਨੇ ਉਸੇ ਸਮੇਂ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ? ਵੇਣੂਗੋਪਾਲ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ,''ਤੁਸੀਂ 2029 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਡਰੇ ਹੋਏ ਹੋ। ਤੁਸੀਂ ਅਸੰਵਿਧਾਨਕ ਬਿੱਲ ਲਿਆ ਰਹੇ ਹੋ। ਇਨ੍ਹਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ।'' ਸਮਾਜਵਾਦੀ ਪਾਰਟੀ (ਸਪਾ) ਦੇ ਅਖਿਲੇਸ਼ ਯਾਦਵ ਨੇ ਸਵਾਲ ਕੀਤਾ ਕਿ ਸਰਕਾਰ ਨੂੰ ਇਨ੍ਹਾਂ ਬਿੱਲਾਂ ਨੂੰ ਲਿਆਉਣ ਦੀ ਇੰਨੀ ਜਲਦਬਾਜ਼ੀ ਕਿਉਂ ਹੈ? ਸਪਾ ਦੇ ਧਰਮੇਂਦਰ ਯਾਦਵ ਨੇ ਤਿੰਨਾਂ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਿਹਾ ''ਮੈਂ ਸੰਵਿਧਾਨਕ ਆਧਾਰ 'ਤੇ ਇਨ੍ਹਾਂ ਦਾ ਸਖ਼ਤ ਵਿਰੋਧ ਕਰਦਾ ਹਾਂ।''

 

ਸੰਸਦ ਦੀ ਜ਼ਿੰਮੇਵਾਰੀ ਸੰਵਿਧਾਨ ਦੀ ਸੁਰੱਖਿਆ ਦੀ ਹੈ ਪਰ ਇਨ੍ਹਾਂ ਬਿੱਲਾਂ ਨਾਲ ਸੰਵਿਧਾਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਹੱਦਬੰਦੀ ਨੂੰ ਜਨਗਣਨਾ ਤੋਂ ਵੱਖ ਕੀਤਾ ਜਾ ਰਿਹਾ ਹੈ, ਉਹ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ।'' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਨ੍ਹਾਂ ਦੇ ਗੁਣਾਂ ਅਤੇ ਨੁਕਸਾਨਾਂ 'ਤੇ ਚਰਚਾ ਨਹੀਂ ਹੋ ਸਕਦੀ ਅਤੇ ਮੈਂਬਰ ਅਜੇ ਸਿਰਫ਼ ਤਕਨੀਕੀ ਆਧਾਰ 'ਤੇ ਇਤਰਾਜ਼ ਜਤਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜੇ ਮੈਂਬਰਾਂ ਨੂੰ ਸਿਰਫ਼ ਇਸ ਬਾਰੇ ਇਤਰਾਜ਼ ਜਤਾਉਣਾ ਚਾਹੀਦਾ ਕਿ ਬਿੱਲ ਮੁੜ ਸਥਾਪਤ ਕੀਤੇ ਜਾ ਸਕਦੇ ਹਨ ਜਾਂ ਨਹੀਂ। ਸ਼ਾਹ ਨੇ ਸਪੀਕਰ ਓਮ ਬਿਰਲਾ ਨੂੰ ਕਿਹਾ,''ਤੁਸੀਂ ਬਿੱਲਾਂ 'ਤੇ ਚਰਚਾ ਦੇ ਸਮੇਂ ਵਿਰੋਧੀ ਧਿਰ ਨੂੰ ਪੂਰਾ ਮੌਕਾ ਦੇਣਾ, ਅਸੀਂ ਵੀ ਜਵਾਬ ਦੇਵਾਂਗੇ।'' ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂਬਰ ਬਿੱਲ 'ਤੇ ਚਰਚਾ ਦੇ ਸਮੇਂ ਆਪਣੇ ਇਤਰਾਜ਼ ਜਤਾ ਸਕਦੇ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

CM ਬਣਨ ਮਗਰੋਂ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਏ ਸਮਰਾਟ ਚੌਧਰੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

CM ਬਣਨ ਮਗਰੋਂ ਸ੍ਰੀ ਪਟਨਾ ਸਾਹਿਬ ਨਤਮਸਤਕ ਹੋਏ ਸਮਰਾਟ ਚੌਧਰੀ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ

ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਆਖੀ ਇਹ ਗੱਲ

ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ, ਆਖੀ ਇਹ ਗੱਲ

ਕਾਂਗਰਸ ਦੇ 5 MLA ਸਸਪੈਂਡ ! ਹਰਿਆਣਾ ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਕਾਰਨ ਹੋਈ ਕਾਰਵਾਈ

ਕਾਂਗਰਸ ਦੇ 5 MLA ਸਸਪੈਂਡ ! ਹਰਿਆਣਾ ਰਾਜ ਸਭਾ ਚੋਣਾਂ 'ਚ ਕ੍ਰਾਸ ਵੋਟਿੰਗ ਕਾਰਨ ਹੋਈ ਕਾਰਵਾਈ

ਜਨਗਣਨਾ ਜਾਤੀ ਗਿਣਤੀ ਨਾਲ ਹੋ ਰਹੀ, ਧਰਮ ਦੇ ਆਧਾਰ 'ਤੇ ਰਾਖਵਾਂਕਰਨ ਗੈਰ-ਸੰਵਿਧਾਨਕ: ਅਮਿਤ ਸ਼ਾਹ

ਜਨਗਣਨਾ ਜਾਤੀ ਗਿਣਤੀ ਨਾਲ ਹੋ ਰਹੀ, ਧਰਮ ਦੇ ਆਧਾਰ 'ਤੇ ਰਾਖਵਾਂਕਰਨ ਗੈਰ-ਸੰਵਿਧਾਨਕ: ਅਮਿਤ ਸ਼ਾਹ

ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਕੇਂਦਰ ਸਰਕਾਰ ਵੱਲੋਂ ਅੱਜ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਫਟ ਗਏ 100 ਗੈਸ ਸਿਲੰਡਰ, 1200 ਆਸ਼ਿਆਨੇ ਸੜ ਕੇ ਸੁਆਹ, ਕੰਬ ਗਿਆ ਪੂਰਾ ਇਲਾਕਾ

ਫਟ ਗਏ 100 ਗੈਸ ਸਿਲੰਡਰ, 1200 ਆਸ਼ਿਆਨੇ ਸੜ ਕੇ ਸੁਆਹ, ਕੰਬ ਗਿਆ ਪੂਰਾ ਇਲਾਕਾ

ਅਬੂ ਸਲੇਮ ਦੀ ਤੁਰੰਤ ਰਿਹਾਈ ਨਹੀਂ, ਪਟੀਸ਼ਨ ਰੱਦ

ਅਬੂ ਸਲੇਮ ਦੀ ਤੁਰੰਤ ਰਿਹਾਈ ਨਹੀਂ, ਪਟੀਸ਼ਨ ਰੱਦ

ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ

ਵਪਾਰਕ ਗੱਲਬਾਤ ਲਈ ਭਾਰਤੀ ਵਫ਼ਦ ਜਾਵੇਗਾ ਅਮਰੀਕਾ

ਵ੍ਰਿੰਦਾਵਨ ਕਿਸ਼ਤੀ ਹਾਦਸਾ: 7ਵੇਂ ਦਿਨ ਯਮੁਨਾ 'ਚੋਂ ਮਿਲੀ ਲਾਪਤਾ ਪੰਕਜ ਦੀ ਲਾਸ਼, 16 ਹੋਈ ਮ੍ਰਿਤਕਾਂ ਦੀ ਗਿਣਤੀ

ਵ੍ਰਿੰਦਾਵਨ ਕਿਸ਼ਤੀ ਹਾਦਸਾ: 7ਵੇਂ ਦਿਨ ਯਮੁਨਾ 'ਚੋਂ ਮਿਲੀ ਲਾਪਤਾ ਪੰਕਜ ਦੀ ਲਾਸ਼, 16 ਹੋਈ ਮ੍ਰਿਤਕਾਂ ਦੀ ਗਿਣਤੀ

ਭਾਰਤ ਦੌਰੇ 'ਤੇ ਆਏ ਆਸਟ੍ਰੀਆ ਦੇ ਫੈਡਰਲ ਚਾਂਸਲਰ, PM ਮੋਦੀ ਨੇ ਜੰਗ ਬਾਰੇ ਦਿੱਤਾ ਵੱਡਾ ਬਿਆਨ

ਭਾਰਤ ਦੌਰੇ 'ਤੇ ਆਏ ਆਸਟ੍ਰੀਆ ਦੇ ਫੈਡਰਲ ਚਾਂਸਲਰ, PM ਮੋਦੀ ਨੇ ਜੰਗ ਬਾਰੇ ਦਿੱਤਾ ਵੱਡਾ ਬਿਆਨ