ਲੁਧਿਆਣਾ : ਸੋਮਵਾਰ ਨੂੰ ਹੋਈ ਬਾਰਿਸ਼ ਦੀ ਵਜ੍ਹਾ ਨਾਲ ਚੋਣ ਪ੍ਰਚਾਰ ਮੁਹਿੰਮ ’ਤੇ ਅਸਰ ਦੇਖਣ ਨੂੰ ਮਿਲਿਆ ਪਰ ਫੁਹਾਰਾ ਚੌਕ ’ਚ ਆਯੋਜਿਤ ਰੈਲੀ ਦੌਰਾਨ ਭਾਰੀ ਬਾਰਿਸ਼ ਦੇ ਬਾਵਜੂਦ ਸੰਜੀਵ ਅਰੋੜਾ ਲਈ ਨੌਜਵਾਨਾਂ ਦਾ ਜੋਸ਼ ਘੱਟ ਨਹੀਂ ਹੋਇਆ। ਇਸ ਰੈਲੀ ’ਚ ਸ਼ਾਮਲ ਵਰਕਰ ਬਾਰਿਸ਼ ਦੌਰਾਨ ਵੀ ਸੰਜੀਵ ਅਰੋੜਾ ਦੇ ਹੱਕ ’ਚ ਡਟੇ ਰਹੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੇ ਰਿਸ਼ੀ ਨਗਰ, ਸਰਗੋਧਾ ਕਾਲੋਨੀ, ਅਗਰ ਨਗਰ, ਲਾਇਨਜ਼ ਭਵਨ ਉਦੇ ਸਿੰਘ ਨਗਰ ’ਚ ਆਯੋਜਿਤ ਮੀਟਿੰਗਾਂ ਦੌਰਾਨ ਵੋਟਰਾਂ ਨਾਲ ਸੰਪਰਕ ਕੀਤਾ। ਇਸ ਦੌਰਾਨ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ, ਸੰਜੇ ਸਿੰਘ ਵੀ ਮੌਜੂਦ ਰਹੇ ਅਤੇ ਕ੍ਰਿਕਟਰ ਹਰਭਜਨ ਸਿੰਘ ਨਾਲ ਗਾਇਕ ਜਸਬੀਰ ਜੱਸੀ ਨੇ ਵੀ ਸੰਜੀਵ ਅਰੋੜਾ ਲਈ ਵੋਟ ਮੰਗੀ।