Wednesday, February 25, 2026
BREAKING
'ਆਪ' ਦੇ ਮੰਤਰੀ ਘਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਪਣੇ ਹੀ ਦੇਸ਼ 'ਚ ਘਿਰ ਗਏ ਡੋਨਾਲਡ ਟਰੰਪ ! 12 ਤੋਂ ਵੱਧ ਸੂਬਿਆਂ ਨੇ ਠੋਕ'ਤਾ ਮੁਕੱਦਮਾ ਵੱਡੀ ਵਾਰਦਾਤ: ਬਿਸ਼ਨੋਈ ਦੇ ਵਕੀਲ 'ਤੇ ਹਮਲਾ! ਕਾਰ 'ਤੇ ਹੋਈ ਤਾਬੜਤੋੜ ਫਾਇਰਿੰਗ ਜੀ.ਐੱਮ.ਐੱਸ.ਐੱਚ.-16 ’ਚ 5 ਤੋਂ 7 ਵਜੇ ਤੱਕ ਦਫ਼ਤਰ ਤੋਂ ਬਾਅਦ ਕਰਵਾ ਸਕੋਗੇ ਇਲਾਜ ਵਕੀਲਾਂ ਦੀ ਹੜਤਾਲ ਕਾਰਨ ਕੰਗਨਾ ਰਣੌਤ ਦੇ ਮਾਮਲੇ ਦੀ ਸੁਣਵਾਈ ਰੱਦ SGPC ਪ੍ਰਬੰਧਾਂ 'ਚ ਵੱਡੇ ਘਪਲੇ ਦੇ ਇਲਜ਼ਾਮ: ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨੇ ਖੋਲ੍ਹਿਆ ਮੋਰਚਾ, ਚੋਣਾਂ ਦੀ ਕੀਤੀ ਮੰਗ ਪੀ.ਏ.ਪੀ. ਗਰਾਊਂਡ ਵਿਖੇ ਗੂੰਜੀਆਂ ਮਾਰਚ ਪਾਸਟ ਦੀਆਂ ਪੈੜਾਂ, ਮੁੱਖ ਮੰਤਰੀ ਮਾਨ ਨੇ ਪਾਸਿੰਗ ਆਊਟ ਪਰੇਡ ਦੀ ਲਈ ਸਲਾਮੀ ਪੰਜਾਬ ਨੂੰ ਜਲਦ ਮਿਲੇਗਾ ਸਥਾਈ ਪੁਲਿਸ ਮੁਖੀ, UPSC ਨੇ ਰਾਜ ਸਰਕਾਰ ਤੋਂ 10 ਦਿਨਾਂ 'ਚ ਮੰਗੇ ਨਾਂ ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਪੰਜਾਬ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

06 ਨਵੰਬਰ, 2025 07:37 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹੇ ਵਿੱਚ ਕੀਰਤਨ ਦਰਬਾਰ 15 ਅਤੇ 16 ਨਵੰਬਰ ਨੂੰ ਹੋਣਗੇ। ਐਸ.ਡੀ.ਐਮ. ਅਨਮਜਯੋਤ ਕੌਰ ਨੇ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

ਸਮਾਗਮਾਂ ਦੀ ਲੜੀ ਹੇਠ 15 ਨਵੰਬਰ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਬੰਗਾ ਰੋਡ, ਨਵਾਂਸ਼ਹਿਰ ਵਿਖੇ ਕੀਰਤਨ ਸਮਾਗਮ ਕਰਾਇਆ ਜਾਵੇਗਾ ਜਿੱਥੇ ਗੁਰੂ ਜੀ ਦੇ ਮਹਾਨ ਜੀਵਨ ਅਤੇ ਕੁਰਬਾਨੀ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 16 ਨਵੰਬਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਦੁਰਗਾਪੁਰ ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਐਸ.ਡੀ.ਐਮ. ਨੇ ਦੱਸਿਆ ਕਿ ਕੀਰਤਨ ਦਰਬਾਰ ਦੌਰਾਨ ਕੀਰਤਨੀ ਜੱਥੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਣਗੇ ਅਤੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਚਾਨਣਾ ਪਾਉਣਗੇ। ਉਨ੍ਹਾਂ ਮੀਟਿੰਗ ਦੌਰਾਨ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੁਖਤਾ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰਾਜ ਭਰ ਵਿੱਚ ਸਮਾਗਮਾਂ ਕਰਵਾਏ ਜਾ ਰਹੇ ਹਨ ਜੋ 25 ਨਵੰਬਰ ਤੱਕ ਜਾਰੀ ਰਹਿਣਗੇ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 1 ਤੋਂ 18 ਨਵੰਬਰ ਤੱਕ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ ਜਿਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਫਲਸਫ਼ੇ ਨੂੰ ਦਰਸਾਇਆ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਵਿੱਚ 23 ਨਵੰਬਰ ਤੋਂ 25 ਨਵੰਬਰ ਤੱਕ ਵਿਆਪਕ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ ਜਿੱਥੇ ਵੱਡੀ ਗਿਣਤੀ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਠਹਿਰਾਅ ਲਈ ਟੈਂਟ ਸਿਟੀ ਬਣਾਈ ਜਾਵੇਗੀ, ਜਿਸ ਦਾ ਨਾਮ ‘ਚੱਕ ਨਾਨਕੀ’ ਹੋਵੇਗਾ।

Have something to say? Post your comment

ਅਤੇ ਪੰਜਾਬ ਖਬਰਾਂ

'ਆਪ' ਦੇ ਮੰਤਰੀ ਘਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

'ਆਪ' ਦੇ ਮੰਤਰੀ ਘਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਵਕੀਲਾਂ ਦੀ ਹੜਤਾਲ ਕਾਰਨ ਕੰਗਨਾ ਰਣੌਤ ਦੇ ਮਾਮਲੇ ਦੀ ਸੁਣਵਾਈ ਰੱਦ

ਵਕੀਲਾਂ ਦੀ ਹੜਤਾਲ ਕਾਰਨ ਕੰਗਨਾ ਰਣੌਤ ਦੇ ਮਾਮਲੇ ਦੀ ਸੁਣਵਾਈ ਰੱਦ

SGPC ਪ੍ਰਬੰਧਾਂ 'ਚ ਵੱਡੇ ਘਪਲੇ ਦੇ ਇਲਜ਼ਾਮ: ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨੇ ਖੋਲ੍ਹਿਆ ਮੋਰਚਾ, ਚੋਣਾਂ ਦੀ ਕੀਤੀ ਮੰਗ

SGPC ਪ੍ਰਬੰਧਾਂ 'ਚ ਵੱਡੇ ਘਪਲੇ ਦੇ ਇਲਜ਼ਾਮ: ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨੇ ਖੋਲ੍ਹਿਆ ਮੋਰਚਾ, ਚੋਣਾਂ ਦੀ ਕੀਤੀ ਮੰਗ

ਪੀ.ਏ.ਪੀ. ਗਰਾਊਂਡ ਵਿਖੇ ਗੂੰਜੀਆਂ ਮਾਰਚ ਪਾਸਟ ਦੀਆਂ ਪੈੜਾਂ, ਮੁੱਖ ਮੰਤਰੀ ਮਾਨ ਨੇ ਪਾਸਿੰਗ ਆਊਟ ਪਰੇਡ ਦੀ ਲਈ ਸਲਾਮੀ

ਪੀ.ਏ.ਪੀ. ਗਰਾਊਂਡ ਵਿਖੇ ਗੂੰਜੀਆਂ ਮਾਰਚ ਪਾਸਟ ਦੀਆਂ ਪੈੜਾਂ, ਮੁੱਖ ਮੰਤਰੀ ਮਾਨ ਨੇ ਪਾਸਿੰਗ ਆਊਟ ਪਰੇਡ ਦੀ ਲਈ ਸਲਾਮੀ

ਪੰਜਾਬ ਨੂੰ ਜਲਦ ਮਿਲੇਗਾ ਸਥਾਈ ਪੁਲਿਸ ਮੁਖੀ, UPSC ਨੇ ਰਾਜ ਸਰਕਾਰ ਤੋਂ 10 ਦਿਨਾਂ 'ਚ ਮੰਗੇ ਨਾਂ

ਪੰਜਾਬ ਨੂੰ ਜਲਦ ਮਿਲੇਗਾ ਸਥਾਈ ਪੁਲਿਸ ਮੁਖੀ, UPSC ਨੇ ਰਾਜ ਸਰਕਾਰ ਤੋਂ 10 ਦਿਨਾਂ 'ਚ ਮੰਗੇ ਨਾਂ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ 

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ