Saturday, April 25, 2026
BREAKING
ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਨੇ ਸਪੀਕਰ ਸੰਧਵਾਂ ਦਾ ਸਨਮਾਨ ਕੀਤਾ ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ; ਸਾਉਣੀ 2026 ਲਈ 1.25 ਲੱਖ ਹੈਕਟੇਅਰ ਦਾ ਟੀਚਾ ਮਿਥਿਆ: ਗੁਰਮੀਤ ਸਿੰਘ ਖੁੱਡੀਆਂ 4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜ ਨੇਪਰੇ ਚਾੜ੍ਹਨ ਦੇ ਆਦੇਸ਼; ਕਿਹਾ ਕਿ ਸਰਕਾਰ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ ਪੰਜਾਬ ਆਬਕਾਰੀ ਵਿਭਾਗ ਵੱਲੋਂ ਸ਼ਹਿਰ ਚ ਵੱਖ-ਵੱਖ ਥਾਵਾਂ  ਤੇ ਨਾਜਾਇਜ਼ ਸ਼ਰਾਬ, ਘਰ ਦੀ ਕੱਢੀ  ਅਤੇ ਸਮਗਲ ਕੀਤੀ ਸ਼ਰਾਬ ਨੂੰ ਲੈ ਕੇ ਕੀਤੀ ਗਈ ਚੈਕਿੰਗ    ਨਿਯਮਤ ਟੀਕਾਕਰਨ ਪ੍ਰੋਗਰਾਮ ਨੂੰ ਮਿਸ਼ਨ ਮੋਡ ‘ਚ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਸੁਨਾਮ ਆਸ਼ਰਮ ਵਿੱਚ ਹਫਤਾਵਾਰੀ ਅਧਿਆਤਮਿਕ ਸਮਾਗਮ: ਸਾਧਵੀ ਸੁਖਵੀਰ ਭਾਰਤੀ ਵੱਲੋਂ ਸਤਗੁਰੂ ਦੀ ਮਹਿਮਾ ਉਜਾਗਰ ਪੰਜਾਬ: ਜੇਲ੍ਹ ਦਾ ਤਾਲਾ ਤੋੜ ਫਰਾਰ ਹੋਏ 2 ਹਵਾਲਾਤੀ, ASI ਤੇ ਪੁਲਸ ਕਰਮਚਾਰੀ ਸਸਪੈਂਡ ਅੰਮ੍ਰਿਤਪਾਲ ਨੂੰ 30 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ; ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ

ਰਾਸ਼ਟਰੀ

ਸੋਮਵਾਰ ਤੋਂ ਸਵੇਰੇ 6:45 'ਤੇ ਖੁੱਲ਼ਣਗੇ ਸਾਰੇ ਸਕੂਲ, ਕਈ ਸੂਬਿਆਂ ਵਿੱਚ ਬਦਲਿਆ ਛੁੱਟੀ ਦਾ ਵੀ ਸਮਾਂ

25 ਅਪ੍ਰੈਲ, 2026 07:23 PM

ਨਵੀਂ ਦਿੱਲੀ/ਜੋਧਪੁਰ : ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਦੇ ਵਧਦੇ ਕਹਿਰ ਅਤੇ ਲੂ ਦੀ ਚਿਤਾਵਨੀ ਨੂੰ ਦੇਖਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨਾਂ ਨੇ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਹੈ। ਰਾਜਸਥਾਨ ਦੇ ਜੋਧਪੁਰ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ ਪ੍ਰਸ਼ਾਸਨ ਨੇ ਛੋਟੇ ਬੱਚਿਆਂ ਨੂੰ ਤਪਦੀ ਧੁੱਪ ਤੋਂ ਬਚਾਉਣ ਲਈ ਨਵੇਂ ਹੁਕਮ ਜਾਰੀ ਕੀਤੇ ਹਨ।


ਪੰਜਾਬ ਵਿੱਚ 40 ਡਿਗਰੀ ਤੋਂ ਟੱਪਿਆ ਪਾਰਾ
ਪੰਜਾਬ ਵਿੱਚ ਵੀ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਇਸ ਵੇਲੇ ਪੰਜਾਬ ਵਿੱਚ ਪਾਰਾ 40 ਡਿਗਰੀ ਤੋਂ ਪਾਰ ਚੱਲ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚਾਲੇ ਮੌਸਮ ਵਿਭਾਗ ਨੇ ਵੀ ਸੂਬੇ ਵਿਚ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਮਾਪਿਆ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਤਿੱਖੜ ਦੁਪਹਿਰੇ ਛੁੱਟੀ ਹੋ ਰਹੀ ਹੈ। ਜਿਸ ਕਾਰਨ ਦੂਰ-ਨੇੜਿਓ ਆਉਣ ਵਾਲੇ ਵਿਦਿਆਰਥੀਆਂ ਨੂੰ ਲੂ ਦੇ ਥੱਪੇੜਿਆਂ ਅਤੇ ਅੱਤ ਦੀ ਗਰਮੀ ਵਿੱਚ ਆਪਣੇ ਘਰਾਂ ਨੂੰ ਜਾਣਾ ਪੈ ਰਿਹਾ ਹੈ। ਇਸ ਲਈ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਸਰਕਾਰੀ ਤੇ ਪ੍ਰਾਇਵੇਟ ਸਕੂਲਾਂ ਦਾ ਸਮਾਂ ਬਦਲਿਆਂ ਜਾਵੇ।


ਜੋਧਪੁਰ ਤੇ ਗੰਗਾਨਗਰ ਵਿੱਚ ਸਵੇਰੇ 7:30 ਵਜੇ ਖੁੱਲਣਗੇ ਸਕੂਲ
ਜੋਧਪੁਰ ਦੇ ਜ਼ਿਲ੍ਹਾ ਕਲੈਕਟਰ ਆਲੋਕ ਰੰਜਨ ਨੇ ਭਿਆਨਕ ਗਰਮੀ ਨੂੰ ਦੇਖਦੇ ਹੋਏ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਕਰ ਦਿੱਤਾ ਹੈ। ਇਹ ਹੁਕਮ 25 ਅਪ੍ਰੈਲ ਤੋਂ ਲਾਗੂ ਹੋ ਗਏ ਹਨ ਅਤੇ ਜ਼ਿਲ੍ਹੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ ਅਤੇ ਆਂਗਣਬਾੜੀ ਕੇਂਦਰਾਂ 'ਤੇ ਲਾਗੂ ਹੋਣਗੇ। ਹਾਲਾਂਕਿ, ਸਕੂਲ ਦੇ ਸਟਾਫ ਅਤੇ ਅਧਿਆਪਕਾਂ ਲਈ ਕੰਮ ਦਾ ਸਮਾਂ ਪਹਿਲਾਂ ਵਾਂਗ ਹੀ ਰਹੇਗਾ। ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਲਏ ਗਏ ਇਸ ਫੈਸਲੇ ਦਾ ਵਿਦਿਆਰਥੀਆਂ ਦੇ ਮਾਪਿਆਂ ਨੇ ਭਰਵਾਂ ਸਵਾਗਤ ਕੀਤਾ ਹੈ।


ਇਸ ਦੇ ਨਾਲ ਹੀ ਸ਼੍ਰੀ ਗੰਗਾਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਜ਼ਿਲ੍ਹਾ ਕੁਲੈਕਟਰ ਦੇ ਨਿਰਦੇਸ਼ਾਂ ਅਨੁਸਾਰ, ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਹੁਣ ਸਵੇਰੇ 7:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ। ਇਹ ਨਵਾਂ ਪ੍ਰਬੰਧ 25 ਅਪ੍ਰੈਲ, 2026 ਤੋਂ ਲਾਗੂ ਕਰ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ। ਜਦੋਂ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਸਮਾਂ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ।


ਸਵੇਰੇ 6:45 ਖੁੱਲਣਗੇ ਸਕੂਲ ਤੇ 12 ਵਜੇ ਹੋਵੇਗੀ ਛੁੱਟੀ
ਉੱਤਰਾਖੰਡ ਦੇ ਹਰਿਦੁਆਰ ਜ਼ਿਲਾ ਪ੍ਰਸ਼ਾਸਨ ਨੇ ਸਕੂਲਾਂ ਨੂੰ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜਿਲਾ ਅਧਿਕਾਰੀ ਨੇ ਹੁਕਮ ਜਾਰੀ ਕਰਦਿਆਂ 27 ਅਪ੍ਰੈਲ ਸੋਮਵਾਰ ਤੋਂ 26 ਮਈ ਤਕ ਜ਼ਿਲੇ ਦੇ ਸਾਰੇ ਪ੍ਰੀ-ਪ੍ਰਾਈਮਰੀ ਤੋਂ ਲੈ 12ਵੀਂ ਜਮਾਤ ਤਕ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ 5ਵੀਂ ਤਕ ਦੇ ਸਕੂਲ ਸੋਮਵਾਰ ਤੋਂ ਸਵੇਰੇ 7:30 ਵਜੇ ਖੁੱਲਣਗੇ ਅਤੇ ਛੁੱਟੀ ਦਾ ਸਮਾਂ 12 ਵਜੇ ਰਹੇਗਾ। ਇਸੇ ਤਰ੍ਹਾਂ 6ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 7:30 ਵਜੇ ਖੁੱਲਣਗੇ ਤੇ ਛੁੱਟੀ ਦਾ ਸਮਾਂ 12:30 ਵਜੇ ਹੋਵੇਗਾ।


ਸ਼ਨੀਵਾਰ ਤੋਂ, ਹਲਦਵਾਨੀ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਸਵੇਰੇ 7:45 ਵਜੇ ਦੀ ਬਜਾਏ ਸਵੇਰੇ 6:45 ਵਜੇ ਖੁੱਲ੍ਹਣਗੇ। ਸਕੂਲ ਬੰਦ ਹੋਣ ਦਾ ਸਮਾਂ, ਜੋ ਪਹਿਲਾਂ ਦੁਪਹਿਰ 2:05 ਵਜੇ ਨਿਰਧਾਰਤ ਕੀਤਾ ਗਿਆ ਸੀ, ਨੂੰ ਵੀ ਬਦਲ ਦਿੱਤਾ ਗਿਆ ਹੈ। ਨਤੀਜੇ ਵਜੋਂ, ਸਕੂਲ ਬੰਦ ਹੋਣ ਦਾ ਸਮਾਂ ਇੱਕ ਘੰਟਾ ਪਹਿਲਾਂ, ਦੁਪਹਿਰ 1 ਵਜੇ ਹੋਵੇਗਾ।


ਗਾਜ਼ੀਆਬਾਦ ਵਿੱਚ ਤਾਪਮਾਨ 40 ਡਿਗਰੀ ਤੋਂ ਪਾਰ
ਦੂਜੇ ਪਾਸੇ, ਗਾਜ਼ੀਆਬਾਦ ਵਿੱਚ ਵੀ ਲੂ ਕਾਰਨ ਬੱਚਿਆਂ ਦੇ ਬਿਮਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੇਸਿਕ ਸਿੱਖਿਆ ਅਧਿਕਾਰੀ ਓਪੀ ਯਾਦਵ ਨੇ ਹੁਕਮ ਜਾਰੀ ਕੀਤੇ ਹਨ ਕਿ ਯੂਪੀ ਬੋਰਡ, ਸੀਬੀਐਸਈ ਅਤੇ ਆਈ. ਸੀ. ਐੱਸ. ਈ. ਦੇ ਨਰਸਰੀ ਤੋਂ ਅੱਠਵੀਂ ਤੱਕ ਦੇ ਸਕੂਲ ਹੁਣ ਸਵੇਰੇ 7:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੀ ਖੁੱਲ੍ਹਣਗੇ। ਇਲਾਕੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ।


ਗਰਮੀ ਦੀਆਂ ਛੁੱਟੀਆਂ ਦੀਆਂ ਤਿਆਰੀਆਂ
ਵਧਦੀ ਗਰਮੀ ਦੇ ਵਿਚਕਾਰ ਵਿਦਿਆਰਥੀ ਹੁਣ ਗਰਮੀ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਦਿੱਲੀ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ 11 ਮਈ ਤੋਂ ਸ਼ੁਰੂ ਹੋ ਕੇ 30 ਜੂਨ ਤੱਕ ਰਹਿ ਸਕਦੀਆਂ ਹਨ। ਨੋਇਡਾ ਵਿੱਚ 20 ਮਈ ਅਤੇ ਰਾਜਸਥਾਨ ਵਿੱਚ 17 ਮਈ ਤੋਂ ਛੁੱਟੀਆਂ ਹੋਣ ਦੀ ਸੰਭਾਵਨਾ ਹੈ। ਝਾਰਖੰਡ ਸਰਕਾਰ ਨੇ ਵੀ ਸਕੂਲਾਂ ਦਾ ਸਮਾਂ ਸਵੇਰੇ 7:00 ਵਜੇ ਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਤੇਜ਼ ਧੁੱਪ ਵਿੱਚ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

LPG ਸਪਲਾਈ ਦੀ 'ਨੋ-ਟੈਂਸ਼ਨ'! 15 ਦੇਸ਼ਾਂ ਤੋਂ ਆ ਰਹੀ ਗੈਸ, ਸਰਕਾਰ ਨੇ ਚੁੱਕੇ ਅਹਿਮ ਕਦਮ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਨੀਤੀ ਆਯੋਗ ਦੇ ਨਵੇਂ ਨਿਯੁਕਤ ਉਪ ਪ੍ਰਧਾਨ ਅਸ਼ੋਕ ਲਾਹਿੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

ਮਮਤਾ ਬੈਨਰਜੀ ਲਗਾਤਾਰ ਚੌਥੀ ਵਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨਗੇ: ਤੇਜਸਵੀ

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

PM ਮੋਦੀ ਦੇ ਸੁਆਗਤ ਲਈ ਕਾਸ਼ੀ ਤਿਆਰ ! ਸ਼ੁਰੂ ਹੋਈ ‘ਮਹਾ-ਸਫਾਈ ਮੁਹਿੰਮ’

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਕਿਸੇ ਨਾਬਾਲਗਾ ਨੂੰ ਗਰਭ ਅਵਸਥਾ ਜਾਰੀ ਰੱਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਦੋ-ਤਿਹਾਈ ਸੰਸਦ ਮੈਂਬਰਾਂ ਦਾ 'ਆਪ' ਨੂੰ ਛੱਡਣਾ ਕੇਜਰੀਵਾਲ ਦੀ ਤਾਨਾਸ਼ਾਹੀ ਲਈ ਝਟਕਾ: ਰੇਖਾ ਗੁਪਤਾ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਨੇ ਛੱਡੀ 'ਆਪ', ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਗਲੋਬਲ ਸਟਾਰ ਰਿਹਾਨਾ ਮੁੜ ਪਹੁੰਚੀ ਮੁੰਬਈ, 'ਫੈਂਟੀ ਬਿਊਟੀ' ਦੇ ਲਾਂਚ ਪ੍ਰੋਗਰਾਮ 'ਚ ਹੋਵੇਗੀ ਸ਼ਾਮਲ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਸਕੂਲਾਂ 'ਚ ਸਮੇਂ ਤੋਂ ਪਹਿਲਾਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, CM ਮਾਝੀ ਨੇ ਦਿੱਤੇ ਹੁਕਮ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ

ਦਿੱਲੀ 'ਚ 'Heatwave' ਦਾ Red ਅਲਰਟ! 43 ਡਿਗਰੀ ਤੱਕ ਵੱਧ ਜਾਵੇਗਾ ਤਾਪਮਾਨ