Sunday, July 19, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਰਾਸ਼ਟਰੀ

ਸੁਪਰੀਮ ਕੋਰਟ ਅਹਿਮ ਫੈਸਲਾ, ਖ਼ਤਰਨਾਕ ਕੁੱਤਿਆਂ ਨੂੰ ‘ਜਾਨੋਂ ਮਾਰਨ’ ਦੀ ਇਜਾਜ਼ਤ

20 ਮਈ, 2026 07:21 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਅਹਿਮ ਫੈਸਲੇ ’ਚ ਮਨੁੱਖੀ ਜੀਵਨ ਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ ਰੈਬੀਜ਼ ਤੋਂ ਇਨਫੈਕਟਿਡ, ਲਾਇਲਾਜ ਬੀਮਾਰੀ ਤੋਂ ਗ੍ਰਸਤ ਜਾਂ ਖ਼ਤਰਨਾਕ ਆਵਾਰਾ ਕੁੱਤਿਆਂ ਨੂੰ ‘ਜਾਨੋਂ ਮਾਰਨ’ (ਯੂਥੇਨੇਸ਼ੀਆ) ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ. ਵੀ. ਅੰਜਾਰੀਆ ਦੀ ਬੈਂਚ ਨੇ ਦੇਸ਼ ’ਚ ਆਵਾਰਾ ਕੁੱਤਿਆਂ ਦੀ ਵਧਦੀ ਆਬਾਦੀ ਨਾਲ ਨਜਿੱਠਣ ਲਈ ਕਈ ਹੁਕਮ ਜਾਰੀ ਕੀਤੇ। ਮੰਗਲਵਾਰ ਨੂੰ ਦਿੱਤੇ ਗਏ ਇਸ ਮਾਮਲੇ ’ਤੇ ਆਖਰੀ ਫੈਸਲੇ ਦੇ ਨਾਲ ਹੀ ਕੋਰਟ ਨੇ ਜਨਤਕ ਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਖਿਲਾਫ ਦਾਇਰ ਸਾਰੀਆਂ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ।

ਬੈਂਚ ਨੇ ਸਪੱਸ਼ਟ ਤੇ ਸਖ਼ਤ ਸ਼ਬਦਾਂ ’ਚ ਕਿਹਾ ਕਿ ਆਵਾਰਾ ਕੁੱਤਿਆਂ ਨੂੰ ‘ਜਾਨੋਂ ਮਾਰਨ’ ਦਾ ਹੁਕਮ ਸਥਾਨਕ ਸਰਕਾਰਾਂ ਅਤੇ ਸੰਬੰਧਤ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹੁਕਮਾਂ ’ਚ ਸਭ ਤੋਂ ਅਹਿਮ ਹੈ। ਅਦਾਲਤ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਚਿੰਤਾਜਨਕ ਪੱਧਰ ਤੱਕ ਪਹੁੰਚ ਗਈ ਹੋਵੇ ਅਤੇ ਜਿੱਥੇ ਵਾਰ-ਵਾਰ ਕੁੱਤਿਆਂ ਦੇ ਵੱਢਣ ਜਾਂ ਹਮਲਿਆਂ ਨਾਲ ਜਨ-ਸੁਰੱਖਿਆ ਨੂੰ ਲਗਾਤਾਰ ਖ਼ਤਰਾ ਪੈਦਾ ਹੋ ਰਿਹਾ ਹੋਵੇ, ਉੱਥੇ ਸਥਾਨਕ ਅਧਿਕਾਰੀ ਕੁੱਤਿਆਂ ਨੂੰ ‘ਜਾਨੋਂ ਮਾਰਨ’ ਦਾ ਫੈਸਲਾ ਲੈ ਸਕਦੇ ਹਨ। ਕੋਰਟ ਨੇ ਕਿਹਾ ਕਿ ਆਵਾਰਾ ਕੁੱਤਿਆਂ ਦੇ ਮੁੜ-ਵਸੇਬੇ ਅਤੇ ਨਸਬੰਦੀ ’ਤੇ ਨਵੰਬਰ 2025 ’ਚ ਦਿੱਤੇ ਗਏ ਹੁਕਮ ਹੀ ਲਾਗੂ ਹੋਣਗੇ। ਜੋ ਅਫ਼ਸਰ ਇਨ੍ਹਾਂ ਦਾ ਪਾਲਣ ਨਾ ਕਰਨ, ਉਨ੍ਹਾਂ ’ਤੇ ਮਾਣਹਾਨੀ ਦਾ ਕੇਸ ਚੱਲੇ।

ਬੈਂਚ ਨੇ ਕਿਹਾ ਕਿ ਇਹ ਕਦਮ ਅਤੇ ਹੋਰ ਕਾਨੂੰਨੀ ਉਪਾਅ ਵੈਟਰਨਰੀ ਮਾਹਿਰਾਂ ਦੇ ਮੁਲਾਂਕਣ ਤੋਂ ਬਾਅਦ ਅਤੇ ‘ਪਸ਼ੂਆਂ ਪ੍ਰਤੀ ਅੱਤਿਆਚਾਰ ਰੋਕੂ ਐਕਟ, 1960’, ‘ਪਸ਼ੂ ਜਨਮ ਕੰਟਰੋਲ ਨਿਯਮ, 2023’ ਅਤੇ ਹੋਰ ਲਾਗੂ ਕਾਨੂੰਨੀ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਚੁੱਕੇ ਜਾਣ। ਚੋਟੀ ਦੀ ਅਦਾਲਤ ਨੇ ਇਹ ਹੁਕਮ ਪਿਛਲੇ ਸਾਲ 28 ਜੁਲਾਈ ਨੂੰ ਖੁਦ ਨੋਟਿਸ ਲੈ ਕੇ ਸ਼ੁਰੂ ਕੀਤੇ ਗਏ ਮਾਮਲੇ ਦੀ ਸੁਣਵਾਈ ਦੌਰਾਨ ਪਾਸ ਕੀਤਾ। ਇਸ ਮਾਮਲੇ ’ਚ ਰਾਸ਼ਟਰੀ ਰਾਜਧਾਨੀ ’ਚ, ਖਾਸ ਕਰ ਕੇ ਆਵਾਰਾ ਕੁੱਤਿਆਂ ਵੱਲੋਂ ਬੱਚਿਆਂ ਨੂੰ ਵੱਢਣ ਨਾਲ ਰੈਬੀਜ਼ ਫੈਲਣ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਸੀ।

ਸੂਬਾ ਸਰਕਾਰਾਂ ਨੂੰ ਹੁਕਮ

  • ਸੂਬਾ ਸਰਕਾਰਾਂ ਪਸ਼ੂ ਵੈੱਲਫੇਅਰ ਬੋਰਡ ਦੇ ਨਿਯਮਾਂ ਨੂੰ ਮਜ਼ਬੂਤ ਤੇ ਸਹੀ ਤਰੀਕੇ ਨਾਲ ਲਾਗੂ ਕਰਨ।
  • ਹਰ ਜ਼ਿਲੇ ’ਚ ਪੂਰੀ ਤਰ੍ਹਾਂ ਕੰਮ ਕਰਨ ਵਾਲਾ ਐਨੀਮਲ ਬਰਥ ਕੰਟਰੋਲ ਸੈਂਟਰ ਬਣਾਇਆ ਜਾਵੇ।
  • ਜਿੱਥੇ ਆਵਾਰਾ ਕੁੱਤਿਆਂ ਦੀ ਆਬਾਦੀ ਜ਼ਿਆਦਾ ਹੈ, ਉੱਥੇ ਲੋੜ ਦੇ ਹਿਸਾਬ ਨਾਲ ਐਨੀਮਲ ਬਰਥ ਕੰਟਰੋਲ ਸੈਂਟਰਾਂ ਦੀ ਗਿਣਤੀ ਵਧਾਈ ਜਾਵੇ।
  • ਐਂਟੀ-ਰੈਬੀਜ਼ ਦਵਾਈਆਂ ਦੀ ਪੂਰੀ ਉਪਲੱਬਧਤਾ ਯਕੀਨੀ ਬਣਾਈ ਜਾਵੇ।
  • ਐੱਨ. ਐੱਚ. ਏ. ਆਈ. ਨੈਸ਼ਨਲ ਹਾਈਵੇਅ ’ਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕੇ, ਜਿਵੇਂ ਪੁਰਾਣੇ ਟ੍ਰਾਂਸਪੋਰਟ ਵਾਹਨਾਂ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਹਟਾਉਣਾ।
  • ਰੈਬੀਜ਼ ਤੋਂ ਇਨਫੈਕਟਿਡ ਅਤੇ ਬੇਹੱਦ ਖ਼ਤਰਨਾਕ ਕੁੱਤਿਆਂ ਨੂੰ ਕਾਨੂੰਨ ਤਹਿਤ ਅਤੇ ਲੋੜ ਪੈਣ ’ਤੇ ਯੂਥੇਨੇਸ਼ੀਆ (ਜਾਨੋਂ ਮਾਰਨ) ਵਰਗੇ ਕਦਮ ਚੁੱਕੇ ਜਾ ਸਕਦੇ ਹਨ ਤਾਂ ਜੋ ਲੋਕਾਂ ਦਾ ਜੀਵਨ ਸੁਰੱਖਿਅਤ ਰਹੇ।
  • ਕੋਰਟ ਦੇ ਹੁਕਮ ਲਾਗੂ ਕਰਨ ਵਾਲੇ ਨਗਰ ਨਿਗਮ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਾਨੂੰਨੀ ਸੁਰੱਖਿਆ ਦਿੱਤੀ ਜਾਵੇ। ਆਮ ਤੌਰ ’ਤੇ ਉਨ੍ਹਾਂ ਦੇ ਖਿਲਾਫ ਐੱਫ. ਆਈ. ਆਰ. ਅਤੇ ਸਖ਼ਤ ਕਾਰਵਾਈ ਨਾ ਕੀਤੀ ਜਾਵੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

'ਨਾਗਰਿਕਤਾ ਤੈਅ ਕਰਨਾ ਚੋਣ ਕਮਿਸ਼ਨ ਦਾ ਅਧਿਕਾਰ ਨਹੀਂ', ਸੁਪਰੀਮ ਕੋਰਟ ਦਾ SIR 'ਤੇ ਵੱਡਾ ਫੈਸਲਾ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਭਾਰਤ-ਪਾਕਿਸਤਾਨ ਸਰਹੱਦ ਕੋਲ ਹਟਾਈਆਂ ਗਈਆਂ ਗੈਰ-ਕਾਨੂੰਨੀ ਮਸਜਿਦਾਂ ਅਤੇ ਮਦਰਸੇ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

ਟੈਰਰ ਫੰਡਿੰਗ ਤੇ ਗੈਰ-ਕਾਨੂੰਨੀ ਘੁਸਪੈਠ ’ਤੇ ED ਦਾ ਐਕਸ਼ਨ, 5 ਸੂਬਿਆਂ ’ਚ ਕੀਤੀ ਛਾਪੇਮਾਰੀ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

CM ਰੇਖਾ ਗੁਪਤਾ ਨੇ 45 ਨਵੇਂ ਆਯੂਸ਼ਮਾਨ ਅਰੋਗਿਆ ਮੰਦਰਾਂ ਦਾ ਕੀਤਾ ਉਦਘਾਟਨ

ਸੋਨਮ ਵਾਂਗਚੁਕ ਦੇ ਸਮਰਥਨ 'ਚ ਆਏ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕਿਹਾ-

ਸੋਨਮ ਵਾਂਗਚੁਕ ਦੇ ਸਮਰਥਨ 'ਚ ਆਏ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ, ਕਿਹਾ-"ਵਰਤ ਤੋੜੋ"

'ਮੈਂ ਕਿਸੇ ਵੀ ਕੀਮਤ 'ਤੇ 20 ਜੁਲਾਈ ਤੱਕ ਜ਼ਿੰਦਾ ਰਹਾਂਗਾ': 20 ਦਿਨਾਂ ਤੋਂ ਭੁੱਖ ਹੜਤਾਲ ਬੈਠੇ ਵਾਂਗਚੁਕ

'ਮੈਂ ਕਿਸੇ ਵੀ ਕੀਮਤ 'ਤੇ 20 ਜੁਲਾਈ ਤੱਕ ਜ਼ਿੰਦਾ ਰਹਾਂਗਾ': 20 ਦਿਨਾਂ ਤੋਂ ਭੁੱਖ ਹੜਤਾਲ ਬੈਠੇ ਵਾਂਗਚੁਕ

ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

ਰਾਮ ਮੰਦਰ ਮਾਮਲਾ: ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿੱਛ ਪੂਰੀ, 24 ਘੰਟਿਆਂ ’ਚ ਅੰਤਿਮ ਰਿਪੋਰਟ ਸੌਂਪ ਸਕਦੀ ਹੈ SIT

ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ

ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ

CBSE ਦੀ 9ਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਨੀਤੀ ਤੋਂ ਚਿੰਤਤ ਸੁਪਰੀਮ ਕੋਰਟ

CBSE ਦੀ 9ਵੀਂ ਜਮਾਤ ਤੋਂ ਤੀਜੀ ਭਾਸ਼ਾ ਸ਼ੁਰੂ ਕਰਨ ਦੀ ਨੀਤੀ ਤੋਂ ਚਿੰਤਤ ਸੁਪਰੀਮ ਕੋਰਟ