Thursday, July 30, 2026
BREAKING
ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ. ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ ED ਦੀ 20 ਤੋਂ ਵਧ ਟਿਕਾਣਿਆਂ 'ਤੇ Raid, ਮਿਲੇ ਨੋਟਾਂ ਦੇ ਬੰਡਲ, Coal ਮਾਫੀਆਂ ਦੀ ਕਰਤੂਤ ਦੇਖ ਉੱਡ ਜਾਣਗੇ ਹੋਸ਼ ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ ਹਟਾਏ ਜਾਣਗੇ Energy Drink ਦੇ ਲੇਬਲ, FSSAI ਦੇ ਫੈਸਲੇ ਕਾਰਨ ਵਧੀ ਕੰਪਨੀਆਂ ਦੀ ਚਿੰਤਾ 'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ ਹੋਰਮੁਜ਼ 'ਚੋਂ ਨਹੀਂ ਲੰਘੇਗਾ ਕੋਈ ਜਹਾਜ਼! ਈਰਾਨ ਨੇ ਦੇ'ਤੀ ਚੇਤਾਵਨੀ

ਪੰਜਾਬ

ਸਿਹਤ ਵਿਭਾਗ ਦਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੁੱਢਲਾ ਫਰਜ਼ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ

10 ਦਸੰਬਰ, 2025 04:30 PM

ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਜ ਨਵੀਆਂ ਭਰਤੀ ਏ.ਐੱਨ.ਐੱਮਜ਼. ਦੀ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਖਾਸ ਕਰਕੇ ਨਿਯਮਤ ਟੀਕਾਕਰਨ ਪ੍ਰੋਗਰਾਮ, ਜੱਚਾ-ਬੱਚਾ ਸਿਹਤ ਸੇਵਾਵਾਂ, ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸੁਰੱਖਿਅਤ ਦੇਖਭਾਲ, ਜਣੇਪੇ ਉਪਰੰਤ ਘਰੇਲੂ ਦੌਰੇ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਮੱਸਿਆ ਦੇ ਸਬੰਧ ਵਿਚ ਟ੍ਰੇਨਿੰਗ ਆਯੋਜਿਤ ਕੀਤੀ।

 
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਰਾਸ਼ਟਰੀ ਤੇ ਸੂਬਾਈ ਸਿਹਤ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਯਤਨਸ਼ੀਲ ਹੈ। ਇਸ ਲਈ ਹਰ ਸਿਹਤ ਪ੍ਰੋਗਰਾਮ ਦੇ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਦਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਮੁੱਢਲਾ ਫਰਜ਼ ਹੈ।
 
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਜੱਚਾ ਬੱਚਾ ਸਿਹਤ ਸੇਵਾਵਾਂ ਜਿਵੇਂ ਉੱਚ ਜ਼ੋਖਮ ਵਾਲੀਆਂ ਗਰਭਵਤੀ ਔਰਤਾਂ ਦੀ ਸੁਰੱਖਿਅਤ ਦੇਖਭਾਲ, ਜਣੇਪੇ ਉਪਰੰਤ ਘਰੇਲੂ ਦੌਰੇ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਤਰੀ ਮੌਤ ਦਰ ਘਟਾਉਣ ਲਈ ਹਰ ਗਰਭਵਤੀ ਔਰਤ ਨੂੰ ਗੁਣਵੱਤਾਪੂਰਨ ਐੰਟੀਨੇਟਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਮਹੱਤਵਪੂਰਨ ਹੈ। ਉਨ੍ਹਾਂ ਹਾਈਰਿਸਕ ਗਰਭਵਤੀ ਔਰਤਾਂ ਦੀ ਵੱਖਰੀ ਲਿਸਟ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਪੰਜਾਬ ਸਰਕਾਰ ਦੁਆਰਾ ਸਮੇਂ-ਸਮੇਂ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
 
ਇਸ ਮੌਕੇ ਜ਼ਿਲ੍ਹਾ ਸਿਹਤ ਅਫਸਰ ਡਾ. ਰੇਣੂ ਮਿੱਤਲ ਨੇ ਜਨਮ ਤੇ ਮੌਤ ਪ੍ਰਮਾਣੀਕਰਨ, ਹੈਪਾਟਾਈਟਸ ਕੰਟਰੋਲ ਪ੍ਰੋਗਰਾਮ ਬਾਰੇ ਜਾਣਕਾਰੀ  ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਜਨਮ ਅਤੇ ਮੌਤ ਦੀ ਘਟਨਾ ਨੂੰ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰ ਕਰਵਾ ਲਿਆ ਜਾਵੇ ਤਾਂ ਲਾਭਪਾਤਰੀ ਨੂੰ ਭਵਿੱਖ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਪਰਿਵਾਰਕ ਨੂੰ ਸਰਟੀਫਿਕੇਟ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ 21 ਦਿਨਾਂ ਅੰਦਰ ਜਨਮ ਅਤੇ ਮੌਤ ਨੂੰ ਦਰਜ ਕਰਵਾਉਣ ਨਾਲ ਦੀ ਕੋਈ ਫੀਸ ਜਾਂ ਚਾਰਜਿਜ਼ ਨਹੀਂ ਦੇਣੇ ਪੈਂਦੇ ਹਨ। ਡਾ. ਰੇਨੂੰ ਅਗਰਵਾਲ ਨੇ ਕਿਹਾ ਕਿ ਇਸ ਰਜਿਸਟ੍ਰੇਸ਼ਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਜਨਮ ਦੀ ਰਜਿਸਟ੍ਰੇਸ਼ਨ ਨਾਲ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਅਤੇ ਸਕੂਲ ਦਾਖਲੇ ਲਈ ਲੋੜੀਂਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਮੌਤ ਰਜਿਸਟ੍ਰੇਸ਼ਨ ਦੇ ਲਾਭ ਜਿਵੇਂ ਜਾਇਦਾਦ ਦਾ ਉੱਤਰਾਅਧਿਕਾਰੀ, ਬੈਂਕ ਅਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ ਹੈ।
 
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੱਚਾ-ਬੱਚਾ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
 
ਇਸ ਮੌਕੇ ਵੈਕਸੀਨ ਕੋਲਡਚੇਨ ਮੈਨੇਜਰ, ਸ਼.ਭ.ਸ. ਨਗਰ ਸ. ਅੰਮ੍ਰਿਤਪਾਲ ਸਿੰਘ ਨੇ ਨਿਯਮਤ ਟੀਕਾਕਰਨ ਪ੍ਰੋਗਰਾਮ ਤੇ ਯੂਵਿਨ ਪੋਰਟਲ 'ਤੇ ਲਾਭਪਾਤਰੀਆਂ ਦੀਆਂ ਐਂਟਰੀਆਂ ਕਰਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਜਾਂ ਗਰਭਵਤੀ ਔਰਤ ਨੂੰ ਕਿਤੇ ਵੀ ਟੀਕਾ ਲੱਗਣ ’ਤੇ ਉਸ ਦੀ ਸਾਰੀ ਜਾਣਕਾਰੀ ਯੂਵਿਨ ਪੋਰਟਲ ਉੱਤੇ ਇੱਕੋ ਜਗ੍ਹਾ ਇਕੱਠੀ ਹੋ ਜਾਂਦੀ ਹੈ।ਇਹ ਪੋਰਟਲ ਬਹੁਤ ਮਹੱਤਵਪੂਰਨ ਹੈ। ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਸੰਪੂਰਨ ਟੀਕਾਕਰਨ ਵਿਚ ਬਹੁਤ ਸਹਾਈ ਸਾਬਿਤ ਹੋ ਰਿਹਾ ਹੈ।
 
ਇਸ ਮੌਕੇ ਹੋਰਨਾਂ ਤੋਂ ਡਿਪਟੀ ਮਾਸ ਮੀਡੀਆ ਅਫਸਰ ਰਣਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
 
 

Have something to say? Post your comment

ਅਤੇ ਪੰਜਾਬ ਖਬਰਾਂ

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਸੜਕ ਹਾਦਸਾ ਪੀੜਤਾਂ ਲਈ ਪੀਐਮ-ਰਾਹਤ ਯੋਜਨਾ ਦਾ ਲਾਭ ਲਿਆ ਜਾਵੇ : ਆਰ.ਟੀ.ਓ.

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਪੰਜਾਬ ਸਰਕਾਰ ਨੇ ਮਨਰੇਗਾ/ਵੀਬੀ ਜੀ ਰਾਮ ਜੀ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਦਾ ਕੀਤਾ ਹੱਲ; ਲਗਭਗ 2,000 ਕਰਮਚਾਰੀਆਂ ਨੂੰ ਹੋਵੇਗਾ ਲਾਭ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸਿਹਤ ਮੰਤਰੀ ਵੱਲੋਂ ਫੂਡ ਸੇਫਟੀ ਸੈਮੀਨਾਰ ' ਚ ਸਿਹਤਮੰਦ ਭੋਜਨ ' ਤੇ ਜ਼ੋਰ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿਚ ਵੱਡਾ ਹਾਦਸਾ, ਪੰਜਾਬ ਪੁਲਸ ਦੇ ਸੀਨੀਅਰ ਮੁਲਾਜ਼ਮ ਦੀ ਮੌਤ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

'ਪੰਜਾਬ ਬੰਦ' ਦਾ ਫਿਰੋਜ਼ਪੁਰ 'ਚ ਅਸਰ, ਕੀ ਖੁੱਲ੍ਹਾ ਅਤੇ ਕੀ ਰਿਹਾ ਬੰਦ, ਪੜ੍ਹੋ ਪੂਰੀ ਖ਼ਬਰ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਕਰਮਚਾਰੀਆਂ ਦੇ ਪੰਜਾਬ ਬੰਦ ਨੂੰ ਗੁਰਦਾਸਪੁਰ ’ਚ ਭਰਵਾਂ ਸਮਰਥਨ, ਬਾਜ਼ਾਰ ਰਹੇ ਮੁਕੰਮਲ ਬੰਦ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਸਫਾਈ ਸੇਵਕਾਂ ਦੇ ਹੱਕ 'ਚ 'ਪੰਜਾਬ ਬੰਦ' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ

ਡੇਰਾਬੱਸੀ 'ਚ 'ਪੰਜਾਬ ਬੰਦ' ਦਾ ਪੂਰਾ ਅਸਰ, ਬਾਜ਼ਾਰ ਅਤੇ ਦੁਕਾਨਾਂ ਰਹੀਆਂ ਬੰਦ