Tuesday, October 13, 2026
BREAKING
• ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ • ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ • ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ • ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ • ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ • ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ • Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ • 'ਰੁਪਏ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਲਈ ਯਤਨ ਜਾਰੀ ਰੱਖੇਗਾ RBI' • ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ • ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਪੰਜਾਬ

ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ

13 ਅਕਤੂਬਰ, 2026 07:01 PM
ਐੱਸ.ਬੀ.ਐੱਸ. ਨਗਰ (ਮਨੋਰੰਜਨ ਕਾਲੀਆ) : ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਜਗਰੂਪ ਸਿੰਘ ਦੀ ਅਗਵਾਈ ਹੇਠ ਘਰੇਲੂ ਹਿੰਸਾ ਦੀ ਰੋਕਥਾਮ, ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਅਤੇ ਚਾਈਲਡ ਹੈਲਪਲਾਈਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ।

ਇਸ ਮੌਕੇ ਲੋਕਾਂ ਨੂੰ ਘਰੇਲੂ ਹਿੰਸਾ ਦੇ ਵੱਖ-ਵੱਖ ਰੂਪਾਂ, ਇਸ ਤੋਂ ਪੀੜਤ ਮਹਿਲਾਵਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਰੇਲੂ ਹਿੰਸਾ ਨਾਲ ਸਬੰਧਤ ਕਿਸੇ ਵੀ ਮਾਮਲੇ ਨੂੰ ਅਣਡਿੱਠਾ ਨਾ ਕੀਤਾ ਜਾਵੇ ਅਤੇ ਪੀੜਤ ਮਹਿਲਾਵਾਂ ਨੂੰ ਲੋੜੀਂਦੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਸਬੰਧਤ ਵਿਭਾਗਾਂ ਨਾਲ ਸੰਪਰਕ ਕੀਤਾ ਜਾਵੇ।
ਇਸ ਦੇ ਨਾਲ ਹੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਧੀਆਂ ਦੀ ਸਿੱਖਿਆ, ਸੁਰੱਖਿਆ, ਸਨਮਾਨ ਅਤੇ ਸਮਾਨ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਮੌਕੇ ਦੇਣ ਅਤੇ ਸਮਾਜ ਵਿੱਚ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਚਾਈਲਡ ਹੈਲਪਲਾਈਨ 1098 ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਦੱਸਿਆ ਗਿਆ ਕਿ ਸੰਕਟ ਵਿੱਚ ਫਸੇ, ਲਾਵਾਰਸ ਜਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਅਤੇ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਬੱਚਿਆਂ ਦੀ ਸਹਾਇਤਾ ਲਈ ਚਾਈਲਡ ਹੈਲਪਲਾਈਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਜਾਗਰੂਕਤਾ ਗਤੀਵਿਧੀ ਦੌਰਾਨ ਵਨ ਸਟਾਪ ਸੈਂਟਰ ਦੀ ਕੇਸ ਵਰਕਰ ਕਮ ਸੈਂਟਰ ਐਡਮਿਨਿਸਟ੍ਰੇਟਰ ਸ੍ਰੀਮਤੀ ਮੰਤਾ ਰਾਣੀ, ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਦਿਲਪ੍ਰੀਤ ਸਿੰਘ, ਡਾਟਾ ਐਂਟਰੀ ਆਪਰੇਟਰ ਕੁਮਾਰੀ ਕਾਜਲ, ਸੁਪਰਵਾਈਜ਼ਰ ਸ੍ਰੀ ਯਸ਼ਪਾਲ, ਕੇਸ ਵਰਕਰ ਕੁਮਾਰੀ ਮੀਨਾਕਸ਼ੀ ਅਤੇ ਮੀਡੀਆ ਡਾਕੂਮੈਂਟੇਸ਼ਨ ਅਸਿਸਟੈਂਟ ਸ੍ਰੀ ਸੁਰਜੀਤ ਸਿੰਘ ਸੰਧੂ ਮੌਜੂਦ ਸਨ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਜਗਰੂਪ ਸਿੰਘ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸੁਰੱਖਿਆ, ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇੱਕ ਸੁਰੱਖਿਅਤ, ਸਮਾਨਤਾਪੂਰਨ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

Have something to say? Post your comment

ਅਤੇ ਪੰਜਾਬ ਖਬਰਾਂ

ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ

ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ

ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ

ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ

ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ

ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ

ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ

ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ

ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ

ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ

ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ

ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ ED ਦੀ ਐਂਟਰੀ

ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ ED ਦੀ ਐਂਟਰੀ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ, ਸਕੂਲਾਂ 'ਚ ਕੀਤੀ ਛੁੱਟੀ, ਭਾਰੀ ਫੋਰਸ ਤਾਇਨਾਤ

ਪਰਵਿੰਦਰ ਝੋਟਾ ਦੇ ਕਤਲ ਮਗਰੋਂ ਮਾਨਸਾ ਸ਼ਹਿਰ ਬੰਦ, ਸਕੂਲਾਂ 'ਚ ਕੀਤੀ ਛੁੱਟੀ, ਭਾਰੀ ਫੋਰਸ ਤਾਇਨਾਤ

ਪਿਤਾ ਦੀ ਮੌਤ ਮਗਰੋਂ ਭਾਵੁਕ ਹੋਇਆ ਪਰਵਿੰਦਰ ਝੋਟਾ ਦਾ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪਿਤਾ ਦੀ ਮੌਤ ਮਗਰੋਂ ਭਾਵੁਕ ਹੋਇਆ ਪਰਵਿੰਦਰ ਝੋਟਾ ਦਾ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ