Friday, August 21, 2026
BREAKING
ਗ੍ਰੀਨ ਕਾਰਡ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖ਼ਬਰ, 18 ਸਤੰਬਰ ਤੋਂ ਨਵੇਂ ਨਿਯਮ ਲਾਗੂ ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼ ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ ਵਾਲੀਆਂ ਗੱਡੀਆਂ 'ਪੰਜਾਬ ਬੰਦ' ਵਿਚਾਲੇ ਜਾਮ 'ਚ ਫਸੀਆਂ ਐਂਬੂਲੈਂਸਾਂ! ਹਾਈਵੇ 'ਤੇ ਵੱਜੇ ਸਾਇਰਨ, ਮੌਕੇ 'ਤੇ ਭਖਿਆ ਮਾਹੌਲ ਚੋਣਾਂ ਦੇ ਮੱਦੇਨਜ਼ਰ ਭਾਜਪਾ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਪੰਜਾਬ ਬੰਦ: ਸਿੱਖ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇਅ ਜਾਮ ਪਟਿਆਲਾ-ਰਾਜਪੁਰਾ ਰੋਡ ’ਤੇ ਟਰੈਫਿਕ ਕੀਤਾ ਠੱਪ, ਭਾਰੀ ਪੁਲਸ ਤਾਇਨਾਤ PU ਵਿਦਿਆਰਥੀ ਕੌਂਸਲ ਚੋਣਾਂ ਦਾ ਐਲਾਨ, 31 ਨੂੰ ਪੈਣਗੀਆਂ ਵੋਟਾਂ ਉਸੇ ਦਿਨ ਆਉਣਗੇ ਨਤੀਜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ, ਅੰਮ੍ਰਿਤਸਰ 'ਚ ਬਾਜ਼ਾਰ ਤੇ ਬੱਸ ਸੇਵਾਵਾਂ ਪ੍ਰਭਾਵਿਤ ਪੰਜਾਬ ਬੰਦ ਦੌਰਾਨ ਖੁੱਲ੍ਹੇ ਸਕੂਲ ਅਤੇ ਬੈਂਕ ਵੀ ਕਰਵਾਏ ਗਏ ਬੰਦ

ਰਾਸ਼ਟਰੀ

ਸਕੱਤਰਾਂ ਨਾਲ ਉੱਚ ਪੱਧਰੀ ਬੈਠਕ ’ਚ ਬੋਲੇ PM ਮੋਦੀ, AI ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤੀ ਜਾਵੇ ਵਰਤੋਂ

21 ਅਗਸਤ, 2026 06:12 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਨਿਵਾਸ ’ਤੇ ਸਕੱਤਰਾਂ ਨਾਲ ਤੀਜੀ ਉੱਚ-ਪੱਧਰੀ ਬੈਠਕ ਕੀਤੀ। ਬੈਠਕ ’ਚ ਬੁਨਿਆਦੀ ਢਾਂਚਾ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਅਤੇ ਸੁਸ਼ਾਸਨ ਨਾਲ ਜੁੜੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਭਵਿੱਖ ਦੇ ਕਾਰਜ ਏਜੰਡੇ ’ਤੇ ਚਰਚਾ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਕੱਤਰ ਸਿਰਫ ਤਤਕਾਲੀ ਚੁਣੌਤੀਆਂ ਅਤੇ ਅੰਕੜਿਆਂ ਤੱਕ ਸੀਮਤ ਨਾ ਰਹਿਣ, ਸਗੋਂ ਦੇਸ਼ ਦੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਲੰਮੀ ਮਿਆਦ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰਨ।

ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਲਈ ਲੰਮੀ ਮਿਆਦ ਦਾ ਦ੍ਰਿਸ਼ਟੀਕੋਣ ਜ਼ਰੂਰੀ ਹੈ। ਬੈਠਕ ’ਚ ਵਿਭਾਗਾਂ ਵਿਚਾਲੇ ਤਾਲਮੇਲ ਦੀ ਕਮੀ ਨੂੰ ਵੱਡੀ ਚੁਣੌਤੀ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਿਰਫ ਸੰਗਠਨਾਤਮਕ ਨਹੀਂ, ਸਗੋਂ ਸੋਚ ਨਾਲ ਜੁੜੀ ਸਮੱਸਿਆ ਵੀ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਅਤੇ ਪੱਛਮੀ ਏਸ਼ੀਆ ਸੰਕਟ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਸ ਦੌਰਾਨ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਨੇ ਬਿਹਤਰ ਤਾਲਮੇਲ ਨਾਲ ਕੰਮ ਕੀਤਾ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਏ. ਆਈ. ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਕੀਤੀ ਜਾਵੇ, ਪਰ ਮਨੁੱਖੀ ਦਖਲਅੰਦਾਜ਼ੀ ਅਤੇ ਫੈਸਲਾ ਸਮਰੱਥਾ ਵੀ ਬਣੀ ਰਹਿਣੀ ਚਾਹੀਦੀ ਹੈ। ਉਨ੍ਹਾਂ ਨੇ ਏ. ਆਈ. ਅਤੇ ਮਨੁੱਖੀ ਮਾਹਰਤਾ ਨੂੰ ਨਾਲ ਜੋੜ ਕੇ ਨਵੇਂ ਹੱਲ ਵਿਕਸਤ ਕਰਨ ’ਤੇ ਜ਼ੋਰ ਦਿੱਤਾ।

ਰੱਖਿਆ ਉਦਯੋਗ ਨੂੰ ਜ਼ਿਆਦਾ ਮੁਕਾਬਲੇਬਾਜ਼ ਬਣਾਉਣ ਦੀ ਲੋੜ
ਰੱਖਿਆ ਖੇਤਰ ’ਚ ਖੋਜ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਰੱਖਿਆ ਉਦਯੋਗ ਨੂੰ ਵਿਸ਼ਵ ਪੱਧਰ ’ਚ ਹੋਰ ਜ਼ਿਆਦਾ ਮੁਕਾਬਲੇਬਾਜ਼ ਬਣਾਇਆ ਜਾਣਾ ਚਾਹੀਦਾ ਹੈ, ਇਸ ਲਈ ਰੱਖਿਆ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਨੀਤੀ ਨਿਰਮਾਣ ’ਚ ਨਵੇਂ ਵਿਚਾਰ ਲਿਆਉਣ ਲਈ ਸਰਕਾਰੀ ਵਿਭਾਗਾਂ, ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਜ਼ਿਆਦਾ ਗੱਲਬਾਤ ਵਧਾਉਣ ’ਤੇ ਵੀ ਜ਼ੋਰ ਦਿੱਤਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼

ਪੈਲੇਟ ਗਨ ਮਾਮਲੇ 'ਚ ਥਾਣੇ ਪਹੁੰਚੇ ਰਾਹੁਲ ਗਾਂਧੀ, ਕਾਕਰੋਚ ਜਨਤਾ ਪਾਰਟੀ ਦੇ ਧਰਨੇ ਦੌਰਾਨ ਲੱਗੇ ਸੀ ਫਾਇਰਿੰਗ ਦੇ ਦੋਸ਼

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਸਵਾਈਨ ਫਲੂ ਦੇ ਵਧਦੇ ਮਾਮਲਿਆਂ ਵਿਚਾਲੇ JP ਨੱਢਾ ਨੇ ਕੀਤੀ ਮੀਟਿੰਗ, ਤਿਆਰੀਆਂ ਦਾ ਲਿਆ ਜਾਇਜ਼ਾ

ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ

ਕਾਂਗਰਸ 1984 ਦੇ ਦੋਸ਼ੀ ਨੂੰ ਦੱਸ ਰਹੀ ਹੈ 'ਰੋਲ ਮਾਡਲ' : RP ਸਿੰਘ

ਭਾਰਤ ਤੇ ਜਾਪਾਨ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

ਭਾਰਤ ਤੇ ਜਾਪਾਨ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

ਜੈਪੁਰ 'ਚ ਸਕੂਲ ਦੀ ਹਾਲਤ ਦੇਖਣ ਪਹੁੰਚੇ CJP ਵਰਕਰਾਂ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ, ਹੋਈ ਹੱਥੋਪਾਈ

ਜੈਪੁਰ 'ਚ ਸਕੂਲ ਦੀ ਹਾਲਤ ਦੇਖਣ ਪਹੁੰਚੇ CJP ਵਰਕਰਾਂ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ, ਹੋਈ ਹੱਥੋਪਾਈ

ਤਿੰਨ ਭਾਸ਼ਾ ਨੀਤੀ ਕਾਰਨ ਬੱਚਿਆਂ ’ਤੇ ਨਹੀਂ ਪੈਣਾ ਚਾਹੀਦਾ ਦਬਾਅ : ਸੁਪਰੀਮ ਕੋਰਟ

ਤਿੰਨ ਭਾਸ਼ਾ ਨੀਤੀ ਕਾਰਨ ਬੱਚਿਆਂ ’ਤੇ ਨਹੀਂ ਪੈਣਾ ਚਾਹੀਦਾ ਦਬਾਅ : ਸੁਪਰੀਮ ਕੋਰਟ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ