Tuesday, October 13, 2026
BREAKING
• ਹਜਾਰਾਂ ਲੋਕਾਂ ਨੇ ਧੂਮਧਾਮ ਨਾਲ ਮਨਾਈ ਮਹਾਰਾਜਾ ਅਗਰਸੇਨ ਜੈਯੰਤੀ, ਸਮਾਜ ਨੂੰ ਇੱਕਮੁੱਠ ਹੋਣ ਦਾ ਸੱਦਾ • ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਜੀਵਨ ਅਤੇ ਸਮਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ: ਅਮਨ ਅਰੋੜਾ • ਮਿਆਰੀ ਇਲਾਜ, ਸੁਰੱਖਿਅਤ ਮਾਹੌਲ ਅਤੇ ਬਿਹਤਰ ਦੇਖਭਾਲ ਨੂੰ ਯਕੀਨੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ: ਸਿਵਲ ਸਰਜਨ ਡਾ. ਅਮਨ ਸੂਦ • ਸਿਵਲ ਹਸਪਤਾਲ, ਐੱਸ.ਬੀ.ਐੱਸ. ਨਗਰ ਵਿਖੇ ਘਰੇਲੂ ਹਿੰਸਾ, ਬੇਟੀ ਬਚਾਓ ਬੇਟੀ ਪੜ੍ਹਾਓ ਅਤੇ ਚਾਈਲਡ ਹੈਲਪਲਾਈਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ • ਸਾਰੇ ਨਿੱਜੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਆਭਾ ਆਈ.ਡੀ. ਬਣਾਉਣ ਨੂੰ ਦਿੱਤੀ ਜਾਵੇ ਤਰਜੀਹ: ਸਿਵਲ ਸਰਜਨ ਡਾ. ਅਮਨ ਸੂਦ • ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਮੰਦਭਾਗਾ: ਐਡਵੋਕੇਟ ਧਾਮੀ • Flydubai ਜਹਾਜ਼ ਨੂੰ ਡੇਗਣ ਦੀ ਸਾਜ਼ਿਸ਼ ਦੇ ਮਾਮਲੇ 'ਚ ਮਾਲਦੀਵ ਦੇ ਦੋ ਪਾਇਲਟ ਗ੍ਰਿਫ਼ਤਾਰ • 'ਰੁਪਏ 'ਚ ਜ਼ਿਆਦਾ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਲਈ ਯਤਨ ਜਾਰੀ ਰੱਖੇਗਾ RBI' • ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ ਪਹਿਲੀ ਗ੍ਰਿਫ਼ਤਾਰੀ • ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ

ਖੇਡ

ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ, ਅਭਿਸ਼ੇਕ ਸ਼ਰਮਾ ਨੂੰ ਪਛਾੜ ਕੇ ਜਿੱਤਿਆ ICC ਦਾ ਵੱਡਾ ਐਵਾਰਡ

13 ਅਕਤੂਬਰ, 2026 06:10 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਤੰਬਰ ਮਹੀਨੇ ਦਾ ਆਈ.ਸੀ.ਸੀ. ਪਲੇਅਰ ਆਫ਼ ਦ ਮੰਥ ਐਵਾਰਡ ਆਪਣੇ ਨਾਂ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਐਵਾਰਡ ਦੀ ਦੌੜ ਵਿੱਚ ਉਨ੍ਹਾਂ ਨੇ ਆਪਣੇ ਹੀ ਸਾਥੀ ਖਿਡਾਰੀ ਅਭਿਸ਼ੇਕ ਸ਼ਰਮਾ ਅਤੇ ਜ਼ਿੰਬਾਬਵੇ ਦੇ ਸਟਾਰ ਖਿਡਾਰੀ ਸਿਕੰਦਰ ਰਜ਼ਾ ਨੂੰ ਪਿੱਛੇ ਛੱਡਿਆ, ਜਿਨ੍ਹਾਂ ਨੂੰ ਆਈ.ਸੀ.ਸੀ. ਦੁਆਰਾ ਇਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਇਸ ਜਿੱਤ ਨਾਲ ਗਿਲ ਪੰਜ ਵਾਰ ਇਹ ਖਿਤਾਬ ਜਿੱਤਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਗਏ ਹਨ।

ਸਤੰਬਰ ਮਹੀਨੇ ਵਿੱਚ ਵੈਸਟਇੰਡੀਜ਼ ਵਿਰੁੱਧ ਖੇਡੀ ਗਈ ਵਨਡੇ ਲੜੀ ਦੇ ਪਹਿਲੇ ਦੋ ਮੈਚਾਂ ਵਿੱਚ ਗਿਲ ਨੇ ਬੱਲੇ ਨਾਲ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 333 ਦੌੜਾਂ ਬਣਾਈਆਂ ਸਨ। ਪਹਿਲੇ ਵਨਡੇ ਵਿੱਚ ਉਨ੍ਹਾਂ ਨੇ 110 ਦੌੜਾਂ ਦੀ ਪਾਰੀ ਖੇਡੀ, ਜਦਕਿ ਦੂਜੇ ਮੈਚ ਵਿੱਚ ਉਨ੍ਹਾਂ ਨੇ ਅਜੇਤੂ 223 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਭਾਰਤ ਨੇ ਇਹ ਦੋਵੇਂ ਮੈਚ 8-8 ਵਿਕਟਾਂ ਨਾਲ ਜਿੱਤ ਕੇ ਲੜੀ ਆਪਣੇ ਨਾਂ ਕੀਤੀ ਸੀ, ਹਾਲਾਂਕਿ ਅਕਤੂਬਰ 'ਚ ਖੇਡੇ ਗਏ ਤੀਜੇ ਮੈਚ ਵਿੱਚ ਗਿਲ 1 ਦੌੜ ਬਣਾ ਕੇ ਆਊਟ ਹੋ ਗਏ ਸਨ।

ਦੂਜੇ ਵਨਡੇ ਮੈਚ ਵਿੱਚ ਗਿਲ ਨੇ ਮਹਿਜ਼ 133 ਗੇਂਦਾਂ ਵਿੱਚ 26 ਚੌਕਿਆਂ ਅਤੇ 8 ਛੱਕਿਆਂ ਦੀ ਮਦਦ ਨਾਲ 223 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਉਨ੍ਹਾਂ ਨੇ 62 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ, ਜੋ ਕਿਸੇ ਵੀ ਭਾਰਤੀ ਕਪਤਾਨ ਦੁਆਰਾ ਲਗਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 117 ਗੇਂਦਾਂ ਵਿੱਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ, ਜੋ ਵਿਸ਼ਵ ਕ੍ਰਿਕਟ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਲਗਾਇਆ ਗਿਆ ਸਭ ਤੋਂ ਤੇਜ਼ ਵਨਡੇ ਦੋਹਰਾ ਸੈਂਕੜਾ ਹੈ। ਇਸ ਨਾਲ ਗਿਲ ਨੇ ਆਪਣੇ ਹੀ ਸਾਥੀ ਈਸ਼ਾਨ ਕਿਸ਼ਨ ਦਾ ਰਿਕਾਰਡ ਤੋੜਿਆ।

ਗਿਲ ਇਸ ਤੋਂ ਪਹਿਲਾਂ ਜਨਵਰੀ 2023, ਸਤੰਬਰ 2023, ਫਰਵਰੀ 2025 ਅਤੇ ਜੁਲਾਈ 2025 ਵਿੱਚ ਵੀ ਇਹ ਐਵਾਰਡ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਮਹਿਲਾ ਵਰਗ ਵਿੱਚ ਭਾਰਤ ਦੀ 22 ਸਾਲਾ ਸਟਾਰ ਖਿਡਾਰਨ ਸ਼ੇਫਾਲੀ ਵਰਮਾ ਨੂੰ ਸਤੰਬਰ 2026 ਲਈ ਆਈ.ਸੀ.ਸੀ. ਵਿਮੈਨਜ਼ ਪਲੇਅਰ ਆਫ਼ ਦ ਮੰਥ ਚੁਣਿਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਸ਼ੇਫਾਲੀ ਨੇ ਇਹ ਖਿਤਾਬ ਜਿੱਤਿਆ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਇਹ ਐਵਾਰਡ ਜਿੱਤਿਆ ਸੀ।

Have something to say? Post your comment

ਅਤੇ ਖੇਡ ਖਬਰਾਂ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ICC ਵਨਡੇ ਰੈਂਕਿੰਗ : ਭਾਰਤੀ ਕਪਤਾਨ ਸਮ੍ਰਿਤੀ ਮੰਧਾਨਾ ਬੱਲੇਬਾਜ਼ਾਂ ਦੀ ਸੂਚੀ 'ਚ ਸਿਖਰ 'ਤੇ ਬਰਕਰਾਰ

ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ 'ਚ

ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ 'ਚ

ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ

ਸ਼ੰਘਾਈ ਮਾਸਟਰਜ਼: ਅਲੈਗਜ਼ੈਂਡਰ ਜ਼ਵੇਰੇਵ ਨੇ ਹੈਲਿਸ ਨੂੰ ਹਰਾ ਕੇ ਦਰਜ ਕੀਤੀ 2026 ਦੀ 60ਵੀਂ ਜਿੱਤ

ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 'ਚ ਕਪਤਾਨੀ ਦੇ ਮਾਮਲੇ 'ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ

ਪਾਕਿ ਨੇ ਸ਼੍ਰੀਲੰਕਾ ਨੂੰ 82 ਦੌੜਾਂ ਨਾਲ ਹਰਾ ਕੇ ਟੀ-20 ਲੜੀ 'ਚ ਬਣਾਈ 2-0 ਦੀ ਅਜੇਤੂ ਬੜ੍ਹਤ

ਮੈਟ ਰੇਨਸ਼ੌ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਮੈਟ ਰੇਨਸ਼ੌ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

ਸਮ੍ਰਿਤੀ ਮੰਧਾਨਾ ਬਣੀ ਯੂਨੀਸੇਫ਼ ਇੰਡੀਆ ਦੀ 'ਸੈਲੇਬ੍ਰਿਟੀ ਐਡਵੋਕੇਟ'; ਸਚਿਨ ਤੇਂਦੁਲਕਰ ਨੇ ਕੀਤਾ ਸਵਾਗਤ

ਸਮ੍ਰਿਤੀ ਮੰਧਾਨਾ ਬਣੀ ਯੂਨੀਸੇਫ਼ ਇੰਡੀਆ ਦੀ 'ਸੈਲੇਬ੍ਰਿਟੀ ਐਡਵੋਕੇਟ'; ਸਚਿਨ ਤੇਂਦੁਲਕਰ ਨੇ ਕੀਤਾ ਸਵਾਗਤ

ਸੂਰਿਆਵੰਸ਼ੀ ਵਿੱਚ ਦਿਸਦੀ ਹੈ ਮੇਰੀ ਝਲਕ, ਉਮਰ ਨਹੀਂ ਪ੍ਰਦਰਸ਼ਨ ਮਾਇਨੇ ਰੱਖਦੈ: ਸਹਿਵਾਗ

ਸੂਰਿਆਵੰਸ਼ੀ ਵਿੱਚ ਦਿਸਦੀ ਹੈ ਮੇਰੀ ਝਲਕ, ਉਮਰ ਨਹੀਂ ਪ੍ਰਦਰਸ਼ਨ ਮਾਇਨੇ ਰੱਖਦੈ: ਸਹਿਵਾਗ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

ਭਾਰਤੀ ਮਹਿਲਾ ਟੀਮ ਨੇ ਸੀਰੀਆ ਨੂੰ 2-0 ਨਾਲ ਹਰਾਇਆ, ਅੰਡਰ-17 ਏਸ਼ੀਆਈ ਕੱਪ ’ਚ ਜਗ੍ਹਾ ਬਣਾਉਣ ਦੇ ਨੇੜੇ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ

IND vs WI : ਬੜ੍ਹਤ ਦੁੱਗੁਣੀ ਕਰਨ ਉਤਰੇਗੀ TEAM INDIA ! ਦੂਜੇ ਮੈਚ ਤੋਂ ਪਹਿਲਾਂ ਸੰਜੂ ਜਾਂ ਵੈਭਵ ਨੂੰ ਲੈ ਕੇ ਸਸਪੈਂਸ