Thursday, June 04, 2026
BREAKING
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ ਰੋਟਰੀ ਕਲੱਬ ਖਰੜ “ਹਨੇਰੇ ਤੋਂ ਉਜਾਲੇ ਵੱਲ” ਮੁਹਿੰਮ ਦੇ ਤਹਿਤ ਇੱਕ ਹੋਰ ਸ਼ਖਸ਼ੀਅਤ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈਟਵਰਕ ਹੇਠ ਸਿੰਜਾਈ ਅਧੀਨ ਰਕਬੇ 'ਚ ਹੋਇਆ 167% ਵਾਧਾ: ਬਰਿੰਦਰ ਕੁਮਾਰ ਗੋਇਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ; ਜਾਇਜ਼ ਮੰਗਾਂ ’ਤੇ ਜਲਦ ਕਾਰਵਾਈ ਦਾ ਦਿੱਤਾ ਭਰੋਸਾ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ; ਆਰ.ਡੀ.ਐਕਸ.-ਅਧਾਰਤ ਆਈ.ਈ.ਡੀ. ਸਮੇਤ ਦੋ ਕਾਬੂ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ: ਅਮਨ ਅਰੋੜਾ ਪੋਲਿੰਗ ਸਟੇਸ਼ਨ ‘ਤੇ ਸਪੈਸ਼ਲ ਕੈਂਪ ਲਗਾਉਣ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਪੀ ਏ ਯੂ –ਕੇ ਵੀ ਕੇ  ਸ਼ਹੀਦ ਭਗਤ ਸਿੰਘ ਨਗਰ ਵੱਲੋਂ "ਖੇਤ ਬਚਾਓ ਅਭਿਆਨ" ਤਹਿਤ ਮਿੱਟੀ ਦੀ ਸਿਹਤ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਭਾਸ਼ਾ ਵਿਭਾਗ ਵੱਲੋਂ ਉਰਦੂ ਕੋਰਸ ਦਾ ਜੁਲਾਈ 2026 ਸੈਸ਼ਨ ਆਰੰਭ

ਰਾਸ਼ਟਰੀ

ਵੈਨੇਜ਼ੁਏਲਾ ਦੀ ਰਾਸ਼ਟਰਪਤੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ 'ਤੇ ਹੋਈ ਚਰਚਾ

04 ਜੂਨ, 2026 06:19 PM

ਨਵੀਂ ਦਿੱਲੀ : ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਭਾਰਤ ਦੌਰੇ 'ਤੇ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਡੈਲਸੀ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਉੱਚ-ਪੱਧਰੀ ਮੁਲਾਕਾਤ ਦਾ ਮੁੱਖ ਕੇਂਦਰ ਦੋਵਾਂ ਦੇਸ਼ਾਂ ਵਿਚਾਲੇ ਊਰਜਾ, ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਸੀ।

ਪੱਛਮੀ ਏਸ਼ੀਆ ਦੇ ਸੰਕਟ ਕਾਰਨ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੇ ਮੱਦੇਨਜ਼ਰ ਭਾਰਤ ਹੁਣ ਕੱਚੇ ਤੇਲ ਦੀ ਖ਼ਰੀਦ ਲਈ ਹੋਰਨਾਂ ਦੇਸ਼ਾਂ 'ਤੇ ਨਿਰਭਰਤਾ ਵਧਾ ਰਿਹਾ ਹੈ। ਭਾਰਤ ਅਤੇ ਵੈਨੇਜ਼ੁਏਲਾ ਹੁਣ ਆਪਸੀ ਊਰਜਾ ਸਹਿਯੋਗ ਨੂੰ ਵੱਡੇ ਪੱਧਰ 'ਤੇ ਵਧਾਉਣ ਦੀ ਤਿਆਰੀ ਵਿੱਚ ਹਨ।

ਜਨਵਰੀ ਮਹੀਨੇ 'ਚ ਅਮਰੀਕੀ ਫ਼ੌਜਾਂ ਵੱਲੋਂ ਵੈਨੇਜ਼ੁਏਲਾ ਦੇ ਤਤਕਾਲੀ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਡੈਲਸੀ ਰੋਡਰਿਗਜ਼ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਕਮਾਨ ਸੰਭਾਲੀ ਸੀ। ਮਾਦੂਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੈਨੇਜ਼ੁਏਲਾ 'ਤੇ ਲੱਗੀਆਂ ਅਮਰੀਕੀ ਪਾਬੰਦੀਆਂ ਹਟਣ ਨਾਲ ਭਾਰਤ ਨੇ ਉੱਥੋਂ ਮੁੜ ਕੱਚਾ ਤੇਲ ਖ਼ਰੀਦਣਾ ਸ਼ੁਰੂ ਕਰ ਦਿੱਤਾ ਹੈ।

ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਕਾਰਨ ਪਿਛਲੇ ਕੁਝ ਹਫ਼ਤਿਆਂ ਵਿੱਚ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਆਮਦ ਨੂੰ ਕਾਫ਼ੀ ਜ਼ਿਆਦਾ ਵਧਾ ਦਿੱਤਾ ਹੈ। ਇੱਕ ਸਮੇਂ ਭਾਰਤ ਰੋਜ਼ਾਨਾ 4,00,000 ਬੈਰਲ ਤੋਂ ਵੱਧ ਵੈਨੇਜ਼ੁਏਲੀਅਨ ਭਾਰੀ ਕੱਚਾ ਤੇਲ ਖ਼ਰੀਦਦਾ ਸੀ, ਜੋ 2020 ਵਿੱਚ ਅਮਰੀਕੀ ਪਾਬੰਦੀਆਂ ਕਾਰਨ ਬੰਦ ਹੋ ਗਿਆ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਬੁੱਧਵਾਰ ਨੂੰ ਭਾਰਤ ਪਹੁੰਚੇ ਰੋਡਰਿਗਜ਼ ਦੇ ਇਸ ਦੌਰੇ ਨਾਲ ਭਾਰਤ-ਵੈਨੇਜ਼ੁਏਲਾ ਦੇ ਸਬੰਧ ਹੋਰ ਡੂੰਘੇ ਹੋਣਗੇ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਵੈਨੇਜ਼ੁਏਲਾ ਦੇ ਵਿਦੇਸ਼, ਆਰਥਿਕਤਾ, ਵਿੱਤ, ਵਿਗਿਆਨ ਅਤੇ ਤਕਨਾਲੋਜੀ, ਸੰਚਾਰ ਅਤੇ ਆਵਾਜਾਈ ਮੰਤਰੀ ਵੀ ਸ਼ਾਮਲ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

UP 'ਚ NCB ਦੀ ਵੱਡੀ ਕਾਰਵਾਈ ! 400KG ਤੋਂ ਵੱਧ ਗਾਂਜਾ ਕੀਤਾ ਬਰਾਮਦ

UP 'ਚ NCB ਦੀ ਵੱਡੀ ਕਾਰਵਾਈ ! 400KG ਤੋਂ ਵੱਧ ਗਾਂਜਾ ਕੀਤਾ ਬਰਾਮਦ

ਹੈਦਰਾਬਾਦ 'ਚ ਸ਼ਾਪਿੰਗ ਕੰਪਲੈਕਸ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਸੰਭਾਲੀ ਕਮਾਨ

ਹੈਦਰਾਬਾਦ 'ਚ ਸ਼ਾਪਿੰਗ ਕੰਪਲੈਕਸ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਸੰਭਾਲੀ ਕਮਾਨ

ਹਨੇਰੀ-ਤੁਫ਼ਾਨ ਦਾ ਰੈੱਡ ਅਲਰਟ ! 70KM ਦੀ ਸਪੀਡ ਨਾਲ ਚੱਲਣਗੀਆਂ ਹਵਾਵਾਂ, ਦਿੱਲੀ ਲਈ ਹੋਈ ਭਵਿੱਖਬਾਣੀ

ਹਨੇਰੀ-ਤੁਫ਼ਾਨ ਦਾ ਰੈੱਡ ਅਲਰਟ ! 70KM ਦੀ ਸਪੀਡ ਨਾਲ ਚੱਲਣਗੀਆਂ ਹਵਾਵਾਂ, ਦਿੱਲੀ ਲਈ ਹੋਈ ਭਵਿੱਖਬਾਣੀ

ਮਾਲਵੀਆ ਨਗਰ ਅਗਨੀਕਾਂਡ: ਹੋਟਲ ਮਾਲਕ ਨੂੰ 4 ਦਿਨਾਂ ਦੀ ਪੁਲਸ ਰਿਮਾਂਡ 'ਚ ਭੇਜਿਆ

ਮਾਲਵੀਆ ਨਗਰ ਅਗਨੀਕਾਂਡ: ਹੋਟਲ ਮਾਲਕ ਨੂੰ 4 ਦਿਨਾਂ ਦੀ ਪੁਲਸ ਰਿਮਾਂਡ 'ਚ ਭੇਜਿਆ

'CBSE ਦਾ 3 ਭਾਸ਼ਾਈ ਫਾਰਮੂਲਾ ਕੇਂਦਰ ਸਰਕਾਰ ਦਾ ਰਾਜਨੀਤਿਕ ਏਜੰਡਾ' ; ਜੈਰਾਮ ਰਮੇਸ਼

'CBSE ਦਾ 3 ਭਾਸ਼ਾਈ ਫਾਰਮੂਲਾ ਕੇਂਦਰ ਸਰਕਾਰ ਦਾ ਰਾਜਨੀਤਿਕ ਏਜੰਡਾ' ; ਜੈਰਾਮ ਰਮੇਸ਼

ਦੇਸ਼ 'ਚ ਲਾਂਚ ਹੋਈ 85% ਈਥਾਨੌਲ ਨਾਲ ਚੱਲਣ ਵਾਲੀ ਪਹਿਲੀ ਕਾਰ, ਦੇਖੋ ਕੀ ਹੈ ਖ਼ਾਸ

ਦੇਸ਼ 'ਚ ਲਾਂਚ ਹੋਈ 85% ਈਥਾਨੌਲ ਨਾਲ ਚੱਲਣ ਵਾਲੀ ਪਹਿਲੀ ਕਾਰ, ਦੇਖੋ ਕੀ ਹੈ ਖ਼ਾਸ

ਔਰਤਾਂ, ਬੱਚਿਆਂ ਦੇ ਪੋਸ਼ਣ ਦੇ ਅਸਫਲ ਰਹਿਣ ਵਾਲੇ ਅੰਕੜਿਆਂ ਨੂੰ ਲੁਕਾ ਰਹੀ ਸਰਕਾਰ : ਖੜਗੇ

ਔਰਤਾਂ, ਬੱਚਿਆਂ ਦੇ ਪੋਸ਼ਣ ਦੇ ਅਸਫਲ ਰਹਿਣ ਵਾਲੇ ਅੰਕੜਿਆਂ ਨੂੰ ਲੁਕਾ ਰਹੀ ਸਰਕਾਰ : ਖੜਗੇ

ਅੱਗ ਹਾਦਸੇ ਦੇ ਪੀੜਤਾਂ ਨੂੰ ਮਿਲੇ CM ਰੇਖਾ ਗੁਪਤਾ! ਮ੍ਰਿਤਕਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਅੱਗ ਹਾਦਸੇ ਦੇ ਪੀੜਤਾਂ ਨੂੰ ਮਿਲੇ CM ਰੇਖਾ ਗੁਪਤਾ! ਮ੍ਰਿਤਕਾਂ ਦੇ ਵਾਰਿਸਾਂ ਨੂੰ 10-10 ਲੱਖ ਰੁਪਏ ਮੁਆਵਜ਼ੇ ਦਾ ਐਲਾਨ

ਸ਼੍ਰੀ ਪੰਕਜ ਜੈਨ ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਦੁਬਾਰਾ ਪ੍ਰਧਾਨ ਚੁਣੇ ਗਏ

ਸ਼੍ਰੀ ਪੰਕਜ ਜੈਨ ਸ਼੍ਰੀ ਮਹਾਂਵੀਰ ਜੈਨ ਯੁਵਕ ਮੰਡਲ ਨਵਾਂਸ਼ਹਿਰ ਦੇ ਦੁਬਾਰਾ ਪ੍ਰਧਾਨ ਚੁਣੇ ਗਏ

ਦਿੱਲੀ ਦੇ ਹੋਟਲ 'ਚ ਜਿਉਂਦੇ ਸੜ ਗਏ 21 ਲੋਕ, PM ਮੋਦੀ ਵਲੋਂ ਵਿੱਤੀ ਸਹਾਇਤਾ ਦਾ ਐਲਾਨ

ਦਿੱਲੀ ਦੇ ਹੋਟਲ 'ਚ ਜਿਉਂਦੇ ਸੜ ਗਏ 21 ਲੋਕ, PM ਮੋਦੀ ਵਲੋਂ ਵਿੱਤੀ ਸਹਾਇਤਾ ਦਾ ਐਲਾਨ