Wednesday, April 30, 2025
BREAKING
ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਸ਼ੇਅਰ ਬਾਜ਼ਾਰ : ਸੈਂਸੈਕਸ 'ਚ 176 ਅੰਕਾਂ ਦਾ ਵਾਧਾ ਤੇ ਨਿਫਟੀ ਵੀ 24,387 ਦੇ ਪੱਧਰ 'ਤੇ ਭਾਰਤ ਨਾਲ ਜਾਰੀ ਟੈਰਿਫ ਵਾਰਤਾ 'ਤੇ Trump ਦਾ ਅਹਿਮ ਬਿਆਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ

ਖੇਡ

'ਰੋਹਿਤ World Class ਖਿਡਾਰੀ, ਟੀਮ ਨੂੰ 6ਵਾਂ ਖ਼ਿਤਾਬ ਦਿਵਾਉਣ 'ਚ ਨਿਭਾਏਗਾ ਅਹਿਮ ਭੂਮਿਕਾ' : ਬੋਲਟ

25 ਅਪ੍ਰੈਲ, 2025 08:01 PM

ਪਹਿਲੇ 5 'ਚੋਂ 4 ਮੁਕਾਬਲੇ ਹਾਰ ਕੇ ਤੇ ਫ਼ਿਰ ਅਗਲੇ 4 ਦੇ 4 ਮੁਕਾਬਲੇ ਜਿੱਤਣ ਵਾਲੀ ਮੁੰਬਈ ਇੰਡੀਅਨਜ਼ ਇਸ ਸਮੇਂ ਪੁਆਇੰਟ ਟੇਬਲ 'ਚ ਚੌਥੇ ਸਥਾਨ 'ਤੇ ਕਾਬਜ਼ ਹੈ। ਇਸ ਦੌਰਾਨ ਮੁੰਬਈ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਰੋਹਿਤ ਸ਼ਰਮਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਰੋਹਿਤ ਸ਼ਰਮਾ ਵਿਸ਼ਵ ਪੱਧਰੀ ਖਿਡਾਰੀ ਹੈ ਅਤੇ ਟੀਮ ਨੂੰ ਰਕਿਾਰਡ 6ਵਾਂ ਆਈ.ਪੀ.ਐੱਲ. ਖਿਤਾਬ ਦੁਆਉਣ ’ਚ ਵੱਡੀ ਭੂਮਿਕਾ ਨਿਭਾਏਗਾ।

ਬੋਲਟ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ 4 ਵਕਿਟਾਂ ਲੈ ਕੇ ਮੁੰਬਈ ਇੰਡੀਅਨਜ਼ ਦੀ ਲਗਾਤਾਰ ਚੌਥੀ ਜਿੱਤ ਵਿਚ ਮੁੱਖ ਭੂਮਕਿਾ ਨਿਭਾਈ ਸੀ। ਸਨਰਾਈਜ਼ਰਸ ਨੂੰ 8 ਵਕਿਟਾਂ ’ਤੇ 143 ਦੌੜਾਂ ’ਤੇ ਰੋਕਣ ਤੋਂ ਬਾਅਦ ਰੋਹਿਤ ਦੀਆਂ 46 ਗੇਂਦਾਂ ’ਚ 70 ਦੌੜਾਂ ਦੀ ਮਦਦ ਨਾਲ ਮੁੰਬਈ ਨੇ ਸਿਰਫ਼ 15.4 ਓਵਰਾਂ ’ਚ ਹੀ ਟੀਚਾ ਹਾਸਲ ਕਰ ਲਿਆ ਸੀ।

ਟ੍ਰੇਂਟ ਬੋਲਟ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੁੰਬਈ ਦੀ ਪੂਰੀ ਟੀਮ ’ਚ ਵਿਸ਼ਵ ਪੱਧਰੀ ਖਿਡਾਰੀ ਹਨ ਅਤੇ ਰੋਹਿਤ ਬਾਰੇ ਕਿਸੇ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ। ਉਸ ਨੇ ਕਿਹਾ ਕਿ ਹਰ ਕੋਈ ਟੀਮ ਦੀ ਜਿੱਤ ’ਚ ਯੋਗਦਾਨ ਦੇਣਾ ਚਾਹੁੰਦਾ ਹੈ ਪਰ ਰੋਹਿਤ ਪਿਛਲੇ ਕੁਝ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਹ ਸੈਸ਼ਨ ਦੇ ਬਾਕੀ ਮੈਚਾਂ ’ਚ ਵੀ ਸਾਡੇ ਲਈ ਵੱਡੀ ਭੂਮਿਕਾ ਨਿਭਾਏਗਾ। ਬੋਲਟ ਨੇ ਹਾਰਦਕਿ ਪੰਡਯਾ ਦੀ ਕਪਤਾਨੀ ਦੀ ਤਾਰੀਫ ਕਰਦਿਆਂ ਕਿਹਾ ਕਿ ਹਾਰਦਿਕ ਇਕ ਜਨੂੰਨੀ ਕ੍ਰਿਕਟਰ ਹੈ ਅਤੇ ਕਾਫੀ ਹੁਨਰਮੰਦ ਵੀ। ਉਹ ਬਿਹਤਰੀਨ ਕਪਤਾਨ ਅਤੇ ਮੋਰਚੇ ਦੀ ਅਗਵਾਈ ਕਰਦਾ ਹੈ।

ਉਸ ਨੇ ਕਿਹਾ ਕਿ ਉਹ ਮੇਰੇ ਮਨਸਪਸੰਦ ਕ੍ਰਿਕਟਰਾਂ ’ਚੋਂ ਹੈ। ਲਿਹਾਜ਼ਾ ਉਸ ਦੀ ਕਪਤਾਨੀ ’ਚ ਖੇਡਣਾ ਸ਼ਾਨਦਾਰ ਤਜੁਰਬਾ ਹੈ। ਪਹਿਲੇ 5 ’ਚੋਂ 4 ਮੈਚ ਹਾਰਨ ਤੋਂ ਬਾਅਦ ਮੁੰਬਈ ਨੇ ਲਗਾਤਾਰ 4 ਜਿੱਤਾਂ ਦਰਜ ਕਰ ਕੇ ਪਲੇਆਫ ਦੀਆਂ ਉਮੀਦਾਂ ਕਾਇਮ ਰੱਖੀਆਂ ਹਨ ਪਰ ਬੋਲਟ ਜ਼ਿਆਦਾ ਅੱਗੇ ਨਹੀਂ ਸੋਚ ਰਿਹਾ।

ਉਸ ਨੇ ਕਿਹਾ ਕਿ ਸ਼ੁਰੂਆਤ ’ਚ ਅਸੀਂ ਲੈਅ ਹਾਸਲ ਨਹੀਂ ਕਰ ਸਕੇ ਸੀ ਪਰ ਲਗਾਤਾਰ 4 ਜਿੱਤਾਂ ਤੋਂ ਬਾਅਦ ਅਸੀਂ ਉਹ ਕਮੀ ਪੂਰੀ ਕਰ ਲਈ ਹੈ। ਸਾਡੀ ਟੀਮ ਚੰਗਾ ਖੇਡ ਰਹੀ ਹੈ ਅਤੇ ਇਸ ਨੂੰ ਕਾਇਮ ਰੱਖਣਾ ਚਾਹਾਂਗੇ। ਜ਼ਿਆਦਾ ਅੱਗੇ ਦੀ ਨਹੀਂ ਸੋਚ ਰਹੇ ਕਿਉਂਕਿ ਹਾਲਾਤ ਬਦਲਣ ’ਚ ਦੇਰ ਨਹੀਂ ਲੱਗਦੀ। ਅਜੇ ਟੂਰਨਾਮੈਂਟ ’ਚ ਕਾਫੀ ਕ੍ਰਿਕਟ ਬਾਕੀ ਹੈ।

Have something to say? Post your comment

ਅਤੇ ਖੇਡ ਖਬਰਾਂ

ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ

ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ

14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

ਖਾਲਸਾ ਕਾਲਜ ਨੇ ਜਿੱਤਿਆ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਦਾ ਖਿਤਾਬ

ਖਾਲਸਾ ਕਾਲਜ ਨੇ ਜਿੱਤਿਆ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਦਾ ਖਿਤਾਬ

ਦਿੱਲੀ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਦਿੱਲੀ ਦਾ ਸਾਹਮਣਾ ਅੱਜ ਕੋਲਕਾਤਾ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਕੇ. ਐੱਲ. ਰਾਹੁਲ ਟੀ-20 ’ਚ ਵਾਪਸੀ ਕਰੇਗਾ : ਪੀਟਰਸਨ

ਕੇ. ਐੱਲ. ਰਾਹੁਲ ਟੀ-20 ’ਚ ਵਾਪਸੀ ਕਰੇਗਾ : ਪੀਟਰਸਨ

ਲੰਡਨ ਮੈਰਾਥਨ ਨੇ ਸਭ ਤੋਂ ਵੱਧ ਫਿਨਿਸ਼ਰਾਂ ਦਾ ਵਿਸ਼ਵ ਰਿਕਾਰਡ ਤੋੜਿਆ

ਲੰਡਨ ਮੈਰਾਥਨ ਨੇ ਸਭ ਤੋਂ ਵੱਧ ਫਿਨਿਸ਼ਰਾਂ ਦਾ ਵਿਸ਼ਵ ਰਿਕਾਰਡ ਤੋੜਿਆ

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਰਾਜਸਥਾਨ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

IPL 2025 : ਮੁੰਬਈ ਨੇ ਲਖਨਊ ਨੂੰ ਦਿੱਤਾ 216 ਦੌੜਾਂ ਦਾ ਟੀਚਾ

IPL 2025 : ਮੁੰਬਈ ਨੇ ਲਖਨਊ ਨੂੰ ਦਿੱਤਾ 216 ਦੌੜਾਂ ਦਾ ਟੀਚਾ

ਗੇਂਦਬਾਜ਼ਾਂ ਨੂੰ ਲੈ ਕੇ ਬੋਲਟ ਨੇ ਦਿੱਤਾ ਇਹ ਬਿਆਨ

ਗੇਂਦਬਾਜ਼ਾਂ ਨੂੰ ਲੈ ਕੇ ਬੋਲਟ ਨੇ ਦਿੱਤਾ ਇਹ ਬਿਆਨ