Tuesday, July 21, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਰਾਸ਼ਟਰੀ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

20 ਜੁਲਾਈ, 2026 07:24 PM

ਪੁਣੇ : ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਰਾਸ਼ਟਰੀ ਸੁਰੱਖਿਆ ਦੇ ਖੇਤਰ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਲੋਕਮਾਨਯ ਤਿਲਕ ਪੁਰਸਕਾਰ ਲਈ ਚੁਣਿਆ ਗਿਆ ਹੈ। ਤਿਲਕ ਸਮਾਰਕ ਟਰੱਸਟ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਟਰੱਸਟ ਦੇ ਪ੍ਰਧਾਨ ਡਾ. ਰੋਹਿਤ ਤਿਲਕ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਅਗਸਤ ਨੂੰ ਪੁਣੇ 'ਚ ਆਯੋਜਿਤ ਸਮਾਰੋਹ 'ਚ ਡੋਭਾਲ ਨੂੰ ਇਹ ਪੁਰਸਕਾਰ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੇਤਰਾ ਪਵਾਰ ਦੇ ਵੀ ਸਮਾਰੋਹ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੁਰਸਕਾਰ ਸਮਾਰੋਹ ਪੁਣੇ ਦੇ ਗੁਲਟੇਕੜੀ ਖੇਤਰ ਸਥਿਤ ਮਹਾਰਾਸ਼ਟਰੀ ਮੰਡਲ ਮੈਦਾਨ 'ਚ ਆਯੋਜਿਤ ਕੀਤਾ ਜਾਵੇਗਾ। ਡੋਭਾਲ (81) ਨੇ ਮਿਜ਼ੋਰਮ, ਸਿੱਕਮ, ਪੰਜਾਬ ਅਤੇ ਜੰਮੂ ਕਸ਼ਮੀਰ ਵਰਗੇ ਸੰਵੇਦਨਸ਼ੀਲ ਖੇਤਰਾਂ 'ਚ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਨੇ ਇਸਲਾਮਾਬਾਦ ਅਤੇ ਲੰਡਨ ਸਥਿਤ ਭਾਰਤੀ ਮਿਸ਼ਨ 'ਚ ਕੂਟਨੀਤਕ ਜ਼ਿੰਮੇਵਾਰੀ ਵੀ ਨਿਭਾਈ ਹੈ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ। ਡੋਭਾਲ ਭਾਰਤ-ਚੀਨ ਸਰਹੱਦ ਵਾਰਤਾ ਲਈ ਭਾਰਤ ਦੇ ਵਿਸ਼ੇਸ਼ ਪ੍ਰਤੀਨਿਧੀ ਵੀ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ, ਡੋਕਲਾਮ ਗਤੀਰੋਧ ਨੂੰ ਖ਼ਤਮ ਕਰਵਾਉਣ 'ਚ ਕੂਟਨੀਤਕ ਕੋਸ਼ਿਸ਼ਾਂ 'ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਮੰਨੀ ਜਾਂਦੀ ਹੈ। ਲੋਕਮਾਨਯ ਤਿਲਕ ਪੁਰਸਕਾਰ ਦੀ ਸ਼ੁਰੂਆਤ ਸਾਲ 1983 'ਚ ਕੀਤੀ ਗਈ ਸੀ। ਇਹ ਪੁਰਸਕਾਰ ਸਭ ਤੋਂ ਪਹਿਲੇ ਸਮਾਜਵਾਦੀ ਨੇਤਾ ਐੱਸ.ਐੱਮ. ਜੋਸ਼ੀ ਨੂੰ ਪ੍ਰਦਾਨ ਕੀਤਾ ਗਿਆ ਸੀ। ਇਹ ਪੁਰਸਕਾਰ ਹਰ ਸਾਲ ਇਕ ਅਗਸਤ ਨੂੰ ਸੁਤੰਤਰਤਾ ਸੈਨਾਨੀ ਬਾਲ ਗੰਗਾਧਰ ਤਿਲਕ ਦੀ ਬਰਸੀ 'ਤੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਰਾਸ਼ਟਰੀ ਦੀ ਤਰੱਕੀ ਅਤੇ ਵਿਕਾਸ 'ਚ ਸ਼ਾਨਦਾਰ ਯੋਗਦਾਨ ਦਿੱਤਾ। ਪਿਛਲੇ ਸਾਲਾਂ 'ਚ ਇਹ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਮਨਮੋਹਨ ਸਿੰਘ, ਕਾਂਗਰਸ ਆਗੂ ਸੋਨੀਆ ਗਾਂਧੀ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸੀਨੀਅਰ ਨੇਤਾ ਸ਼ਰਦ ਪਵਾਰ ਸਮੇਤ ਕਈ ਦਿੱਗਜ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

ਪੱਛਮੀ ਬੰਗਾਲ 'ਚ ਅਮਿਤ ਸ਼ਾਹ ਨੇ 700 ਕਰੋੜ ਦੇ ਅਮੂਲ ਡੇਰੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਪੱਛਮੀ ਬੰਗਾਲ 'ਚ ਅਮਿਤ ਸ਼ਾਹ ਨੇ 700 ਕਰੋੜ ਦੇ ਅਮੂਲ ਡੇਰੀ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ