Tuesday, September 08, 2026
BREAKING
ਨੇਪਾਲ ਹੜ੍ਹ : ਬਚਾਅ ਕਾਰਜ ਜਾਰੀ, ਮਰਨ ਵਾਲਿਆਂ ਦੀ ਗਿਣਤੀ 1,357 ਹੋਈ ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ ਸ਼ਡਿਊਲ ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ, 11 ਸਤੰਬਰ ਨੂੰ PM ਮੋਦੀ ਨਾਲ ਕਰਨਗੇ ਦੋ-ਪੱਖੀ ਵਾਰਤਾ ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: ਐਡਵੋਕੇਟ ਧਾਮੀ ਈ-ਰਿਕਸ਼ਾ ਨਾਲ ਟੱਕਰ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ ਫੂਡ ਗ੍ਰੇਨ ਟੈਂਡਰ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਰਾਹਤ ਪੰਜਾਬ : ਪ੍ਰਾਈਵੇਟ ਬੱਸਾਂ 'ਤੇ ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਚਾਲਕਾਂ ਲਈ ਸਖ਼ਤ ਹਦਾਇਤਾਂ ਜਾਰੀ ਚੰਡੀਗੜ੍ਹ 'ਚ ਵਾਪਰਿਆ ਹਾਦਸਾ, ਅਚਾਨਕ ਕਾਰ ਹੋਈ ਬੇਕਾਬੂ, ਚਾਲਕ ਦਾ ਰਿਹਾ ਬਚਾਅ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

ਖੇਡ

ਯੂ.ਐੱਸ. ਓਪਨ: ਝੇਂਗ ਦੀ ਸ਼ਾਨਦਾਰ ਵਾਪਸੀ, ਨਾਓਮੀ ਓਸਾਕਾ ਵੀ ਚੌਥੇ ਦੌਰ ਵਿੱਚ ਪੁੱਜੀ

07 ਸਤੰਬਰ, 2026 08:44 PM

ਨਿਊਯਾਰਕ : ਓਲੰਪਿਕ ਸੋਨ ਤਮਗਾ ਜੇਤੂ ਝੇਂਗ ਚਿਨਵੇਨ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਲਗਾਤਾਰ ਆਖਰੀ 7 ਗੇਮ ਜਿੱਤ ਕੇ 22ਵਾਂ ਦਰਜਾ ਪ੍ਰਾਪਤ ਕੀਜ਼ ਨੂੰ 1-6, 7-6 (3), 7-5 ਨਾਲ ਹਰਾ ਕੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ ’ਚ ਪ੍ਰਵੇਸ਼ ਕਰ ਲਿਆ। ਇਸ ਜਿੱਤ ਤੋਂ ਬਾਅਦ ਝੇਂਗ ਕੋਰਟ ’ਤੇ ਪਿੱਠ ਦੇ ਭਾਰ ਲੇਟੀ ਸੀ ਅਤੇ ਉਸ ਦੇ ਹੱਥ ਹਵਾ ’ਚ ਸਨ। ਉਹ ਅਜਿਹੀ ਜਿੱਤ ਦਾ ਜਸ਼ਨ ਮਨਾ ਰਹੀ ਸੀ, ਜਿਸ ਦੀ ਉਮੀਦ ਸ਼ਾਇਦ ਸਿਰਫ ਉਸ ਨੂੰ ਹੀ ਸੀ। ਦੂਜੇ ਪਾਸੇ ਕੀਜ਼ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਦੱਸ ਰਹੀ ਸੀ ਕਿ ਆਖਿਰ ਕਿਵੇਂ ਝੇਂਗ ਲੱਗਭਗ ਮੈਚ ਤੋਂ ਬਾਹਰ ਹੋਣ ਦੇ ਬਾਵਜੂਦ ਜਿੱਤ ਹਾਸਲ ਕਰਨ ’ਚ ਸਫਲ ਰਹੀ।


ਕੀਜ਼ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਯਕੀਨੀ ਤੌਰ ’ਤੇ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਫਿਰ ਮੈਂ ਬਹੁਤ ਡਰ ਗਈ ਤੇ ਮੈਂ ਸ਼ਾਟ ਹੀ ਨਹੀਂ ਲਾ ਪਾ ਰਹੀ ਸੀ। ਮੈਨੂੰ ਨਹੀਂ ਪਤਾ। ਇਸ ਸਮੇਂ ਟੈਨਿਸ ਬਹੁਤ ਮੁਸ਼ਕਿਲ ਲੱਗ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਉਸੇ ਦਬਾਅ ’ਚ ਆ ਗਈ।’’
ਹੁਣ ਉਸ ਦਾ ਸਾਹਮਣਾ 2022 ਦੀ ਯੂ. ਐੱਸ. ਓਪਨ ਚੈਂਪੀਅਨ ਇਗਾ ਸਵਿਯਾਤੇਕ ਨਾਲ ਹੋਵੇਗਾ। ਉੱਥੇ ਹੀ, ਨਾਓਮੀ ਓਸਾਕਾ ਨੇ ਵੀ ਐਲਿਸ ਮਰਟੈਂਸ ਨੂੰ 6-3, 3-6, 7-5 ਨਾਲ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾ ਲਈ। ਦੋ ਘੰਟੇ 38 ਮਿੰਟ ਤੱਕ ਚੱਲੇ ਮੁਕਾਬਲੇ ਦੇ ਅਾਖਰੀ ਅੰਕ ਤੋਂ ਬਾਅਦ ਦੋ ਵਾਰ ਦੀ ਚੈਂਪੀਅਨ ਓਸਾਕਾ ਨੇ ਆਪਣਾ ਸਿਰ ਰੈਕੇਟ ’ਤੇ ਰੱਖ ਲਿਆ, ਮੰਨੋ ਜਿਵੇਂ ਇਸ 13ਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ ਖੁਦ ਵੀ ਆਪਣੀ ਜਿੱਤ ’ਤੇ ਭਰੋਸਾ ਨਾ ਹੋ ਰਿਹਾ ਹੋਵੇ।
ਪੁਰਸ਼ਾਂ ’ਚ 9ਵਾਂ ਦਰਜਾ ਪ੍ਰਾਪਤ ਟੇਲਰ ਫ੍ਰਿਟਜ਼ ਹਾਲਾਂਕਿ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਿਆ। ਫ੍ਰਿਟਜ਼ ਨੇ ਦੋ ਸੈੱਟਾਂ ਦੀ ਬੜ੍ਹਤ ਗੁਆ ਦਿੱਤੀ ਅਤੇ 24ਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੇ ਫ੍ਰਾਂਸਿਸਕੋ ਸੇਰੁੰਡੋਲੋ ਹੱਥੋਂ 3-6, 4-6, 6-3, 6-4, 6-4 ਨਾਲ ਹਾਰ ਗਿਆ।


ਯੂ. ਐੱਸ. ਓਪਨ ਦੀ ਸਾਬਕਾ ਉਪ ਜੇਤੂ ਅਮਾਂਡਾ ਅਨਿਸੀਮੋਵਾ ਵੀ ਬਾਹਰ ਹੋ ਗਈ। 10ਵਾਂ ਦਰਜਾ ਪ੍ਰਾਪਤ ਅਨਿਸੀਮੋਵਾ ਨੂੰ 24ਵਾਂ ਦਰਜਾ ਪ੍ਰਾਪਤ ਅਨਾਸਤਾਸੀਆ ਪੋਤਾਪੋਵਾ ਨੇ 6-2, 7-5 ਨਾਲ ਹਰਾਇਆ। ਪੋਤਾਪੋਵਾ ਦਾ ਸਾਹਮਣਾ 5ਵਾਂ ਦਰਜਾ ਪ੍ਰਾਪਤ ਤੇ ਫ੍ਰੈਂਚ ਓਪਨ ਚੈਂਪੀਅਨ ਮਿਏਰਾ ਆਂਦਰੀਵਾ ਨਾਲ ਹੋਵੇਗਾ।
ਫ੍ਰੈਂਚ ਓਪਨ ਦੇ ਉਪ ਜੇਤੂ ਤੇ 5ਵਾਂ ਦਰਜਾ ਪ੍ਰਾਪਤ ਫਲਾਵੀਓ ਕੋਬੋਲੀ ਨੂੰ 28ਵਾਂ ਦਰਜਾ ਪ੍ਰਾਪਤ ਅਲੈਕਜ਼ੈਂਡਰ ਬਲੌਕਸ ਨੇ 4 ਸੈੱਟਾਂ ’ਚ ਹਰਾਇਆ। ਇਸ ਦੇ ਨਾਲ ਹੀ ਪੁਰਸ਼ ਸਿੰਗਲਜ਼ ਡਰਾਅ ’ਚ ਟਾਪ-10 ’ਚੋਂ 6 ਦਰਜਾ ਪ੍ਰਾਪਤ ਖਿਡਾਰੀ ਬਾਹਰ ਹੋ ਚੁੱਕੇ ਹਨ।


ਯੂ. ਐੱਸ. ਓਪਨ ਦੀ ਸਾਬਕਾ ਚੈਂਪੀਅਨ (2023) ਅਮਰੀਕਾ ਦੀ ਕੋਕੋ ਗਾਫ ਨੇ ਕ੍ਰਿਸਟੀਨਾ ਬੁਕਾ ਨੂੰ 6-3, 6-4 ਨਾਲ ਹਰਾ ਕੇ ਚੌਥੇ ਦੌਰ ’ਚ ਪ੍ਰਵੇਸ਼ ਕੀਤਾ। ਅਗਲੇ ਦੌਰ ’ਚ ਉਸ ਦਾ ਸਾਹਮਣਾ ਹਮਵਤਨ 14ਵਾਂ ਦਰਜਾ ਪ੍ਰਾਪਤ ਈਵਾ ਜੋਵਿਚ ਨਾਲ ਹੋਵੇਗਾ। ਜੋਵਿਚ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ’ਚ ਫਿਲੀਪੀਨਜ਼ ਦੀ 17ਵਾਂ ਦਰਜਾ ਪ੍ਰਾਪਤ ਐਲੇਕਸ ਏਲਾ ਨੂੰ 7-5, 3-6, 7-5 ਨਾਲ ਹਰਾਇਆ।
ਚੋਟੀ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੇਰੇਵ ਨੇ ਵੀ ਆਰਥਰ ਏਸ਼ ਸਟੇਡੀਅਮ ’ਚ ਦਿਨ ਦੇ ਆਖਰੀ ਮੁਕਾਬਲੇ ’ਚ 25ਵਾਂ ਦਰਜਾ ਪ੍ਰਾਪਤ ਏਲੇਖਾਂਦਰੋ ਤਾਬਿਲੋ ਨੂੰ 6-2, 7-6 (2), 6-2 ਨਾਲ ਹਰਾ ਕੇ ਚੌਥੇ ਦੌਰ ’ਚ ਜਗ੍ਹਾ ਬਣਾਈ। ਸ਼ੁਰੂਆਤੀ ਦੋਵਾਂ ਦੌਰਾਂ ’ਚ 5 ਸੈੱਟਾਂ ਤੱਕ ਚੱਲੇ ਮੁਕਾਬਲੇ ਖੇਡਣ ਵਾਲੇ ਜ਼ਵੇਰੇਵ ਨੇ ਉਨ੍ਹਾਂ ਦੋ ਮੈਚਾਂ ’ਚ ਲੱਗਭਗ ਸਾਢੇ 9 ਘੰਟੇ ਕੋਰਟ ’ਤੇ ਬਿਤਾਏ ਸਨ।

Have something to say? Post your comment

ਅਤੇ ਖੇਡ ਖਬਰਾਂ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਐੱਨ ਸ਼੍ਰੀਰਾਮ ਬਾਲਾਜੀ ਦੀ ਹਾਰ ਦੇ ਨਾਲ ਯੂਐਸ ਓਪਨ 'ਚ ਭਾਰਤ ਦਾ ਸਫ਼ਰ ਸਮਾਪਤ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ

ਖਿਡਾਰੀਆਂ ਨੂੰ ਆਪਣੀਆਂ ਯੋਜਨਾਵਾਂ 'ਤੇ ਵਿਸ਼ਵਾਸ ਬਣਾਈ ਰੱਖਣਾ ਚਾਹੀਦੈ : ਹਰਮਨਪ੍ਰੀਤ ਕੌਰ

ਮੈਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਓਪਨਰ ਵਜੋਂ ਖੇਡਣਾ ਚਾਹੁੰਦੀ ਹਾਂ: ਸੋਫੀਆ ਡੰਕਲੇ

ਮੈਂ ਤਿੰਨਾਂ ਫਾਰਮੈਟਾਂ ਵਿੱਚ ਇੱਕ ਓਪਨਰ ਵਜੋਂ ਖੇਡਣਾ ਚਾਹੁੰਦੀ ਹਾਂ: ਸੋਫੀਆ ਡੰਕਲੇ

ਭਾਰਤੀ ਫੁੱਟਬਾਲ ਲਈ ਇਤਿਹਾਸਕ ਦਿਨ, 20 ਸਾਲ ਬਾਅਦ ਅੰਡਰ-20 ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈਡ

ਭਾਰਤੀ ਫੁੱਟਬਾਲ ਲਈ ਇਤਿਹਾਸਕ ਦਿਨ, 20 ਸਾਲ ਬਾਅਦ ਅੰਡਰ-20 ਏਸ਼ੀਅਨ ਕੱਪ ਲਈ ਕੀਤਾ ਕੁਆਲੀਫਾਈਡ

ਭਾਰਤ ਨੇ ਜੂਨੀਅਰ ਏਸ਼ੀਆ ਕੱਪ 'ਚ ਜਾਪਾਨ ਨਾਲ 3-3 ਨਾਲ ਖੇਡਿਆ ਡਰਾਅ

ਭਾਰਤ ਨੇ ਜੂਨੀਅਰ ਏਸ਼ੀਆ ਕੱਪ 'ਚ ਜਾਪਾਨ ਨਾਲ 3-3 ਨਾਲ ਖੇਡਿਆ ਡਰਾਅ

ਯੂਐਸ ਓਪਨ: ਈਵਾ ਜੋਵਿਕ ਨੇ ਐਲੇਕਸ ਈਲਾ ਨੂੰ ਹਰਾਇਆ

ਯੂਐਸ ਓਪਨ: ਈਵਾ ਜੋਵਿਕ ਨੇ ਐਲੇਕਸ ਈਲਾ ਨੂੰ ਹਰਾਇਆ

ਪਾਕਿਸਤਾਨ ਵਿਰੁੱਧ ਬੇਖੌਫ ਅਤੇ ਹਮਲਾਵਰ ਕ੍ਰਿਕਟ ਖੇਡਣ 'ਤੇ ਖੁਸ਼ ਹਾਂ : ਹਰਮਨਪ੍ਰੀਤ ਕੌਰ

ਪਾਕਿਸਤਾਨ ਵਿਰੁੱਧ ਬੇਖੌਫ ਅਤੇ ਹਮਲਾਵਰ ਕ੍ਰਿਕਟ ਖੇਡਣ 'ਤੇ ਖੁਸ਼ ਹਾਂ : ਹਰਮਨਪ੍ਰੀਤ ਕੌਰ

ਏਸ਼ੀਆਈ ਖੇਡਾਂ ਵਿੱਚ ਭਾਰਤ ਐਥਲੈਟਿਕਸ ਮੁੜ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਅੰਜੂ ਬੌਬੀ ਜਾਰਜ

ਏਸ਼ੀਆਈ ਖੇਡਾਂ ਵਿੱਚ ਭਾਰਤ ਐਥਲੈਟਿਕਸ ਮੁੜ ਸ਼ਾਨਦਾਰ ਪ੍ਰਦਰਸ਼ਨ ਕਰੇਗਾ : ਅੰਜੂ ਬੌਬੀ ਜਾਰਜ

ਪੱਡਿਕਲ, ਸਿਰਾਜ ਦੱਖਣੀ ਜ਼ੋਨ ਲਈ ਖੇਡਣਗੇ

ਪੱਡਿਕਲ, ਸਿਰਾਜ ਦੱਖਣੀ ਜ਼ੋਨ ਲਈ ਖੇਡਣਗੇ

ਅਸੀਂ ਪਾਕਿਸਤਾਨ ਤੋਂ ਹਮੇਸ਼ਾ ਇੱਕ ਕਦਮ ਅੱਗੇ ਰਹਿੰਦੇ ਹਾਂ: ਦੀਪਤੀ

ਅਸੀਂ ਪਾਕਿਸਤਾਨ ਤੋਂ ਹਮੇਸ਼ਾ ਇੱਕ ਕਦਮ ਅੱਗੇ ਰਹਿੰਦੇ ਹਾਂ: ਦੀਪਤੀ