Monday, July 20, 2026
BREAKING
12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼ ਸੱਥ ਵੱਲੋਂ ਗ਼ਜ਼ਲ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ ਵਿਜੇ ਸ਼ਰਮਾ ਟਿੰਕੂ ਨੇ ਖਰੜ ਵਾਰਡ 21 ਵਾਸੀਆਂ ਨਾਲ ਕੀਤੀ ਮੀਟਿੰਗ ਪੰਜਾਬ ਸਰਕਾਰ ਨੇ ਪੇਂਡੂ ਰੁਜ਼ਗਾਰ ਗਰੰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਵੀਬੀ ਜੀ ਰਾਮ ਜੀ ਸਕੀਮ : ਤਰੁਨਪ੍ਰੀਤ ਸਿੰਘ ਸੌਂਦ ਸੀ.ਈ.ਓ. ਨੇ ਐਸ.ਬੀ.ਐਸ. ਨਗਰ ਦੇ ਚੋਣ ਅਮਲੇ ਦੇ ਯਤਨਾਂ ਦੀ ਕੀਤੀ ਸ਼ਲਾਘਾ, ਬਲਾਚੌਰ ਨੂੰ ਐਸ.ਆਈ.ਆਰ.-2026 ਦੌਰਾਨ ਘਰੋਂ-ਘਰੀਂ ਗਣਨਾ ਪੜਾਅ ਤਹਿਤ 100 ਫ਼ੀਸਦੀ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਮੁਕੰਮਲ ਕਰਨ ਲਈ ਦਿੱਤੀ ਵਧਾਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂਜੀ 2026 ਪ੍ਰੀਖਿਆ ਕੀਤੀ ਪਾਸ, 2 ਸਾਲਾਂ ਵਿੱਚ ਨੀਟ ਪਾਸ ਕਰਨ ਵਾਲਿਆਂ ਦੀ ਗਿਣਤੀ 100 ਫ਼ੀਸਦੀ ਵਧੀ: ਹਰਜੋਤ ਸਿੰਘ ਬੈਂਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿੱਚ ਹੋਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert 'ਧੂੰਏਂ ਕਾਰਨ ਮੋਟਾ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਕੈਨੇਡਾ ਨੂੰ ਦੇ'ਤੀ ਧਮਕੀ ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਮਨੋਰੰਜਨ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

21 ਫ਼ਰਵਰੀ, 2026 07:08 PM

ਮੁੰਬਈ : ਮਾਰਚ ’ਚ ਰਿਲੀਜ਼ ਹੋਣ ਵਾਲੀਆਂ ਹਿੰਦੀ ਅਤੇ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਘੱਟੋ-ਘੱਟ ਪੰਜ ਫ਼ਿਲਮਾਂ ਨੇ ਆਪਣੀ ਤਰੀਕ ਅੱਗੇ ਵਧਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 19 ਮਾਰਚ ਨੂੰ ਪਰਦੇ ’ਤੇ ਉਤਰ ਰਹੀਆਂ ਦੋ ਮੈਗਾ ਬਜਟ ਫ਼ਿਲਮਾਂ ‘ਧੁਰੰਧਰ-2’ ਅਤੇ ‘ਟਾਕਸਿਕ’ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਟ੍ਰੇਡ ਸੂਤਰਾਂ ਅਨੁਸਾਰ, ਸੰਨੀ ਦਿਓਲ ਦੀ ‘ਗਬਰੂ’, ਰਾਮ ਚਰਨ ਦੀ ‘ਪੇਡੀ’, ਆਯੁਸ਼ਮਾਨ ਖੁਰਾਣਾ ਦੀ ‘ਪਤੀ ਪਤਨੀ ਔਰ ਵੋ 2’ ਅਤੇ ਅਦੀਵੀ ਸ਼ੇਸ਼ ਦੀ ‘ਡਕੈਤ : ਏ ਲਵ ਸਟੋਰੀ’ ਵਰਗੀਆਂ ਫ਼ਿਲਮਾਂ ਦੀ ਰਿਲੀਜ਼ ਨੂੰ ਉਕਤ ਦੋ ਫ਼ਿਲਮਾਂ ਨਾਲ ਸਿੱਧੀ ਟੱਕਰ ਤੋਂ ਬਚਣ ਲਈ ਟਾਲ ਦਿੱਤਾ ਗਿਆ ਹੈ।

ਭਾਰੀ ਕ੍ਰੇਜ਼, ਮੈਗਾ ਓਪਨਿੰਗ ਦੀ ਉਮੀਦ

ਟ੍ਰੇਡ ਐਨਾਲਿਸਟ ਸ਼ਮਿੰਦਰ ਮਲਿਕ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵਾਂ ਫ਼ਿਲਮਾਂ ਨੂੰ ਲੈ ਕੇ ਦਰਸ਼ਕਾਂ ਵਿਚ ਜ਼ਬਰਦਸਤ ਉਤਸ਼ਾਹ ਹੈ, ਇਸ ਲਈ ਨਿਰਮਾਤਾ ਮੁਕਾਬਲੇ ਤੋਂ ਬਚਣਾ ਚਾਹੁੰਦੇ ਹਨ। ਰਣਵੀਰ ਸਿੰਘ ਦੀ ‘ਧੁਰੰਧਰ-2’ ਅਤੇ ਯਸ਼ ਸਟਾਰਰ ‘ਟਾਕਸਿਕ’ ਦੋਵੇਂ 19 ਮਾਰਚ ਨੂੰ ਰਿਲੀਜ਼ ਹੋਣਗੀਆਂ। ਮਲਟੀਪਲੈਕਸ ਚੇਨ ਮਿਰਾਜ ਸਿਨੇਮਾਜ਼ ਦੇ ਐੱਮ. ਡੀ. ਭੁਵਨੇਸ਼ ਮਹਿੰਦੀਰਤਾ ਅਨੁਸਾਰ, ਦਰਸ਼ਕਾਂ ਵਿਚ ਦੋਵਾਂ ਫ਼ਿਲਮਾਂ ਲਈ ਭਾਰੀ ਦਿਲਚਸਪੀ ਹੈ। ‘ਧੁਰੰਧਰ-2’ ਆਪਣੀ ਪਹਿਲੀ ਫ਼ਿਲਮ ਦੀ ਸਫਲਤਾ ’ਤੇ ਸਵਾਰ ਹੈ, ਜਦ ਕਿ ‘ਟਾਕਸਿਕ’ ਯਸ਼ ਦੇ ਆਲ ਇੰਡੀਆ ਸਟਾਰਡਮ ਦਾ ਫ਼ਾਇਦਾ ਉਠਾਏਗੀ।

1500 ਕਰੋੜ ਤੱਕ ਪਹੁੰਚ ਸਕਦੈ ਅੰਕੜਾ

ਟ੍ਰੇਡ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਈਦ ਅਤੇ ਗੁੜੀ ਪੜਵਾ ਦੇ ਲੰਬੇ ਵੀਕਐਂਡ ਦਾ ਲਾਭ ਲੈਂਦੇ ਹੋਏ ਦੋਵੇਂ ਫ਼ਿਲਮਾਂ ਸਾਂਝੇ ਤੌਰ ’ਤੇ ਘੱਟੋ-ਘੱਟ 1500 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਦਰਜ ਕਰ ਸਕਦੀਆਂ ਹਨ। ਨਿਰਮਾਤਾ ਗਿਰੀਸ਼ ਜੌਹਰ ਦਾ ਕਹਿਣਾ ਹੈ ਕਿ ਇਕੋ ਦਿਨ ਦੋ ਵੱਡੀਆਂ ਫ਼ਿਲਮਾਂ ਦਾ ਰਿਲੀਜ਼ ਹੋਣਾ ਨਵਾਂ ਨਹੀਂ ਹੈ। ‘ਗਦਰ’ ਅਤੇ ‘ਲਗਾਨ’ (2001), ‘ਵੈਲਕਮ’ ਅਤੇ ‘ਤਾਰੇ ਜ਼ਮੀਨ ਪਰ’ (2007) ਇਸ ਦੀਆਂ ਉਦਾਹਰਣਾਂ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਸ਼ੁਰੂਆਤੀ ਵੀਕਐਂਡ ਵਿਚ ਹੀ 300 ਕਰੋੜ ਰੁਪਏ ਤੱਕ ਦਾ ਕਲੈਕਸ਼ਨ ਸੰਭਵ ਹੈ।

ਬਜਟ ਵੀ ਮੈਗਾ, ਦਾਅ ਵੀ ਵੱਡਾ

‘ਟਾਕਸਿਕ’ : ਗੀਤੂ ਮੋਹਨਦਾਸ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਦਾ ਬਜਟ 500–600 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ ਕੰਨੜ ਅਤੇ ਅੰਗਰੇਜ਼ੀ ਵਿਚ ਸ਼ੂਟ ਕੀਤੀ ਗਈ ਹੈ ਅਤੇ ਹਿੰਦੀ, ਤਾਮਿਲ, ਤੇਲਗੂ ਸਮੇਤ 6 ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ਉਥੇ ਹੀ ‘ਧੁਰੰਧਰ-2’ : ਆਦਿੱਤਿਆ ਧਰ ਦੇ ਨਿਰਦੇਸ਼ਨ ਹੇਠ ‘ਧੁਰੰਧਰ’ ਅਤੇ ‘ਧੁਰੰਧਰ-2’ ਦਾ ਸਾਂਝਾ ਬਜਟ 350–400 ਕਰੋੜ ਰੁਪਏ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਇਹ ਫ਼ਿਲਮ 5 ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ।

ਪਹਿਲੇ ਹਫ਼ਤੇ ਸ਼ੋਅ ਵੰਡਣ ਦੀ ਚੁਣੌਤੀ

ਸਿਨੇਮਾਘਰਾਂ ਦੇ ਮਾਲਕਾਂ ਸਾਹਮਣੇ ਪਹਿਲੇ ਹਫ਼ਤੇ ਦੋਵਾਂ ਫ਼ਿਲਮਾਂ ਦੇ ਸ਼ੋਅ ਸੰਤੁਲਿਤ ਕਰਨ ਦੀ ਚੁਣੌਤੀ ਹੋਵੇਗੀ। ‘ਟਾਕਸਿਕ’ ਦੀ ਡਿਸਟ੍ਰੀਬਿਊਸ਼ਨ ਏ. ਏ. ਫ਼ਿਲਮਜ਼ ਕਰ ਰਹੀ ਹੈ, ਜਦ ਕਿ ‘ਧੁਰੰਧਰ-2’ ਨੂੰ ਪੀ.ਵੀ.ਆਰ. ਆਈਨਾਕਸ ਚਾਰ ਵੱਡੇ ਬਾਜ਼ਾਰਾਂ ਵਿਚ ਵੰਡੇਗਾ। ਟ੍ਰੇਡ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਹਫ਼ਤੇ ਤੋਂ ਦਰਸ਼ਕਾਂ ਦੀ ਪਸੰਦ ਹੀ ਤੈਅ ਕਰੇਗੀ ਕਿ ਕਿਸ ਫ਼ਿਲਮ ਨੂੰ ਕਿੰਨੇ ਸ਼ੋਅ ਮਿਲਣਗੇ।

 

 

Have something to say? Post your comment

ਅਤੇ ਮਨੋਰੰਜਨ ਖਬਰਾਂ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

ਕੰਗਨਾ ਰਣੌਤ ਮਾਣਹਾਨੀ ਮਾਮਲੇ ਦੀ ਸੁਣਵਾਈ ਟਲੀ, ਹੁਣ 3 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

'ਇਹ ਸਿਸਟਮ ਗੂੰਗਾ-ਬੋਲ਼ਾ ਤੇ ਬੇਰਹਿਮ ਹੈ', ਵਾਂਗਚੁਕ ਦੇ ਸਮਰਥਨ 'ਚ ਸ਼ੇਖਰ ਸੁਮਨ ਨੇ ਸਰਕਾਰ 'ਤੇ ਸਾਧਿਆ ਨਿਸ਼ਾਨਾ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, 'ਸ਼੍ਰੀਕਾਂਤ' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ