ਜਲੰਧਰ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਵੇਲੇ ਭ੍ਰਿਸ਼ਟਾਚਾਰ ਸਮਾਜ ਦਾ ਨਸੂਰ ਬਣ ਚੁੱਕਿਆ ਹੈ। ਹੁਣ ਤਾਂ 70 ਸਾਲ ਦੇਸ਼ ਵਿਚ ਰਾਜ ਕਰਨ ਵਾਲੀ ਪਾਰਟੀ ਦੇ ਸੀਨੀਅਰ ਆਗੂ ਖ਼ੁਦ ਹੀ ਇਕ-ਦੂਜੇ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਇਸ ਭ੍ਰਿਸ਼ਟਾਚਾਰ ਨੂੰ ਕੈਂਸਰ ਆਖਿਆ ਸੀ। ਤੁਸੀਂ ਇਹ ਵੀ ਆਖਦੇ ਹੋ ਕੇ ਮੇਰੇ ਕੋਲ ਫਾਈਲਾਂ ਹਨ ਤਾਂ ਫਿਰ ਫਾਈਲਾਂ ਖੋਲ੍ਹਦੇ ਕਿਉਂ ਨਹੀਂ ਹੋ।
ਮੈਂ ਤਾਂ ਪਹਿਲਾਂ ਵੀ ਤੁਹਾਨੂੰ ਪੱਤਰ ਲਿਖਿਆ ਸੀ ਅਤੇ ਹੁਣ ਫਿਰ ਮੰਗ ਕਰਦਾ ਹਾਂ ਕਿ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਦੀ ਨਿਗਰਾਨੀ ਵਿਚ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰਾਂ (ਸਮੇਤ ਮੇਰੇ) ਦੀ ਸਮਾਂਬੱਧ ਜਾਂਚ ਕਰਵਾਓ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਵੱਖ-ਵੱਖ ਭ੍ਰਿਸ਼ਟਾਚਾਰਾਂ ਦਾ ਪੈਸਾ ਕਿਸ ਕੋਲ ਪਹੁੰਚਿਆ ਇਸ ਦਾ ਪਤਾ ਲੱਗ ਸਕੇ।