ਸੁਨਾਮ (ਰਮੇਸ਼ ਗਰਗ) : ਸ਼੍ਰੀ ਸ਼ਿਵ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਮਾਇਆ ਗਾਰਡਨ ਵੱਲੋਂ ਆਯੋਜਿਤ ਸ਼੍ਰੀਮਦ ਭਾਗਵਤ ਕਥਾ ਦਾ ਸ਼ਾਨਦਾਰ ਸਮਾਪਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਆਖਰੀ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਰਹੇ ਤੇ ਭਗਤੀ ਭਾਵਨਾ ਵਿਚ ਲੀਨ ਹੋਏ।
ਹਰਿਦੁਆਰ ਤੋਂ ਪਹੁੰਚੇ ਸੰਤ ਦਾਮੋਦਰ ਸ਼ਰਣ ਜੀ ਮਹਾਰਾਜ ਦੀ ਅਗਵਾਈ ਹੇਠ ਵਿਦਵਤ ਵਿਧੀ ਨਾਲ ਵਿਆਸ ਪੂਜਨ ਤੇ ਹਵਨ ਦੀ ਪੂਰਨ ਆਹੁਤੀ ਦਿੱਤੀ ਗਈ। ਇਸ ਤੋਂ ਬਾਅਦ ਭਗਤਾਂ ਨੇ ਭੰਡਾਰੇ ਦੇ ਪ੍ਰਸਾਦ ਨੂੰ ਆਨੰਦ ਨਾਲ ਸਵੀਕਾਰ ਕੀਤਾ।
ਆਚਾਰਿਆ ਰਮੇਸ਼ਾਨੰਦ ਜੀ ਮਹਾਰਾਜ ਵੱਲੋਂ ਭਾਵਪੂਰਨ ਕਥਾ ਵਰਣਨ
ਕਥਾ ਵਿਆਸ ਆਚਾਰਿਆ ਰਮੇਸ਼ਾਨੰਦ ਜੀ ਮਹਾਰਾਜ ਨੇ ਆਖਰੀ ਦਿਨ ਸ਼੍ਰੀਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਦਾ ਚਰਿਤਰ ਤੇ ਪਰੀਕਸ਼ਿਤ ਮੋਕਸ਼ ਪ੍ਰਸੰਗ ਦਾ ਬਹੁਤ ਹੀ ਭਾਵਪੂਰਨ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀਕ੍ਰਿਸ਼ਨ ਤੇ ਸੁਦਾਮਾ ਦੀ ਮਿੱਤਰਤਾ ਨਿਃਸਵਾਰਥ ਪਿਆਰ ਅਤੇ ਸੱਚੀ ਦੋਸਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ਼੍ਰੀਕ੍ਰਿਸ਼ਨ ਨੇ ਸੁਦਾਮਾ ਦੀ ਬਿਨਾਂ ਮੰਗੇ ਸਹਾਇਤਾ ਕਰਕੇ ਪਰੋਪਕਾਰ ਤੇ ਨਿਸ਼ਕਾਮ ਭਾਵਨਾ ਦਾ ਸੰਦੇਸ਼ ਦਿੱਤਾ।
ਪਰੀਕਸ਼ਿਤ ਮੋਖ ਪ੍ਰਸੰਗ 'ਚ ਉਨ੍ਹਾਂ ਸਮਝਾਇਆ ਕਿ ਕਿਵੇਂ ਰਾਜਾ ਪਰੀਕਸ਼ਿਤ ਨੇ ਸ਼ੁਕਦੇਵ ਜੀ ਮਹਾਰਾਜ ਤੋਂ ਭਾਗਵਤ ਕਥਾ ਸੁਣਕੇ ਮੋਕਸ਼ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਇਹ ਕਥਾ ਮਨੁੱਖ ਨੂੰ ਜੀਵਨ ਵਿਚ ਧਰਮ, ਸਤ ਤੇ ਸਦਾਚਾਰ ਦੇ ਮਾਰਗ ਤੇ ਤੁਰਨ ਲਈ ਪ੍ਰੇਰਿਤ ਕਰਦੀ ਹੈ।
ਕੈਬਿਨੇਟ ਮੰਤਰੀ ਅਮਨ ਅਰੋੜਾ ਬਣੇ ਮੁੱਖ ਮਹਿਮਾਨ
ਕਥਾ ਦੇ ਸਮਾਪਨ ਸਮਾਰੋਹ 'ਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ। ਉਨ੍ਹਾਂ ਨੇ ਸੰਤਾ ਦਾ ਫੁੱਲਮਾਲਾਵਾਂ ਨਾਲ ਸਵਾਗਤ ਕੀਤਾ ਤੇ ਨਗਰ ਵਾਸੀਆਂ ਨੂੰ ਕਥਾ ਦੇ ਸਫਲ ਆਯੋਜਨ 'ਤੇ ਬਧਾਈ ਦਿੱਤੀ। ਇਸ ਮੌਕੇ ਨਗਰ ਕੌਂਸਲ ਸੁਨਾਮ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਮਹਿਮਾਨਾਂ ਦਾ ਸਨਮਾਨ
ਇਸ ਮੌਕੇ ਸ਼੍ਰੀ ਸ਼ਿਵ ਮੰਦਰ ਧਰਮਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਕਾਂਸਲ, ਗੋਪਾਲ ਸ਼ਰਮਾ, ਪ੍ਰਭਾਤ ਜਿੰਦਲ, ਪਵਨ ਕੈਪਟੀ, ਐਡਵੋਕੇਟ ਰਾਕੇਸ਼ ਜਿੰਦਲ, ਐਡਵੋਕੇਟ ਸੰਦੀਪ ਬਾਂਸਲ, ਮਹੇਸ਼ ਸਿੰਗਲਾ, ਪੰਡਿਤ ਰਾਮ ਜੁਹਾਰੀ, ਡਾ. ਰਾਕੇਸ਼ ਜਿੰਦਲ, ਮੱਖਣ ਗੰਢੂਆਂ,
ਕਰੁਣ ਬਾਂਸਲ, ਤਰੁਣ ਅਦਲਖਾ, ਕੇਵਲ ਕ੍ਰਿਸ਼ਨ, ਅਸ਼ਵਨੀ ਕਾਲਾ, ਕ੍ਰਿਸ਼ਨ ਸੰਦੋਹਾ, ਮੋਹਿਤ ਗਰਗ, ਵਿਪਿਨ ਸਿੰਗਲਾ, ਡਾ. ਹਰਦੀਪ ਬਾਵਾ, ਹਰਮੇਸ਼ ਬਾਵਾ, ਅਨਿਲ ਸਿੰਗਲਾ, ਅਮਰ ਨਾਥ ਸਿੰਗਲਾ, ਕਮਲ ਦਾਸ ਚਿੰਨਾ, ਰਾਜੀਵ ਸਿੰਗਲਾ ਤੇ ਸੁਰੇਸ਼ ਜਿੰਦਲ ਸਮੇਤ ਕਮੇਟੀ ਮੈਂਬਰਾਂ ਨੇ ਕੈਬਿਨੇਟ ਮੰਤਰੀ ਅਮਨ ਅਰੋੜਾ, ਨਿਸ਼ਾਨ ਸਿੰਘ ਟੋਨੀ, ਵਪਾਰ ਮੰਡਲ ਪ੍ਰਧਾਨ ਨਰੇਸ਼ ਭੋਲਾ, ਰਮੇਸ਼, ਮੇਘਰਾਜ, ਜਗਦੀਪ ਭਾਰਦਵਾਜ਼ (ਸਤੀ ਸ਼ਿਵਾਲੇ), ਗੌਰਵ ਜਨਾਲੀਆ ਬਾਲਾ ਜੀ ਮੰਦਿਰ,
ਪਰਵੀਨ ਗਰਗ (ਵਪਾਰੀ), ਬਲਦੇਵ ਸਿੰਘ ਤੇ ਹੋਰ ਅਤਿਥੀਆਂ ਨੂੰ ਸਨਮਾਨਿਤ ਕੀਤਾ।
"ਜੈ ਸ਼੍ਰੀ ਕ੍ਰਿਸ਼ਨ" ਤੇ "ਹਰੀ ਬੋਲ" ਦੇ ਉੱਚਾਰ ਨਾਲ ਕਥਾ ਦਾ ਸਮਾਪਨ
ਕਾਰਜਕ੍ਰਮ ਦੇ ਅੰਤ ਵਿੱਚ ਸਾਰੇ ਹਾਜ਼ਰ ਸ਼ਰਧਾਲੂਆਂ ਨੇ “ਜੈ ਸ਼੍ਰੀ ਕ੍ਰਿਸ਼ਨ” ਤੇ “ਹਰੀ ਬੋਲ” ਦੇ ਗੂੰਜਦਾਰ ਉੱਚਾਰ ਨਾਲ ਕਥਾ ਦੇ ਸਮਾਪਨ ਦਾ ਆਨੰਦ ਮਾਣਿਆ ਤੇ ਭਗਤੀਮਈ ਵਾਤਾਵਰਣ ਵਿੱਚ ਸ਼ਾਂਤੀ ਤੇ ਅਨੰਦ ਦਾ ਅਹਿਸਾਸ ਕੀਤਾ।