ਸੁਨਾਮ (ਰਮੇਸ਼ ਗਰਗ) : ਇਥੋਂ ਨੇੜਲੇ ਪਿੰਡ ਮਹਿਲਾਂ ਚੌਕ ਵਿੱਖੇ ਸਮਿੱਤਲ੍ਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸਮਰਪਤ ਆਈ ਕੇਅਰ ਅਤੇ ਮਿੱਤਲ ਬਲੱਡ ਹਸਪਤਾਲ ਸੰਗਰੂਰ ਵੱਲੋਂ ਅੱਖਾਂ ਦੀ ਜਾਂਚ ਅਤੇ ਖੂਨ ਦਾਨ ਕੈਂਪ ਲਾਇਆ ਗਿਆ ਇਸ ਕੈਂਪ ਵਿੱਚ ਪੰਜਾਬ ਦੇ ਖਜਾਨਾ ਮੰਤਰੀ ਸ, ਹਰਪਾਲ ਸਿੰਘ ਚੀਮਾ ਵਿਸੇ਼ਸ਼ ਤੌਰ ਤੇ ਸਾ਼ਮਲ ਹੋਏ। ਉਨ੍ਹਾਂ ਇਸ ਪੁੰਨ ਦੇ ਕੰਮ ਲਈ ਪ੍ਰਬੰਧਕਾਂ ਦੀ ਪ੍ਰਸੰਸਾ ਕੀਤੀ ਤੇ ਆਪਣੇ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ 80 ਤੋ ਵੱਧ ਲੋਕਾਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਤੇ ਲੱਗਭਗ 30 ਯੁਨਿਟ ਖੂਨ ਪ੍ਰਾਪਤ ਹੋਇਆ। ਇਸ ਮੌਕੇ ਤੇ ਪਿੰਡ ਦੇ ਤਿੰਨੇ ਸਰਪੰਚਾਂ ਤੋ ਇਲਾਵਾ ਸੁਭਾਸ਼ ਜਿੰਦਲ, ਹਨੀ ਸ਼ਰਮਾ, ਸਨੀ ਪੰਡਤ, ਜਰਨੈਲ ਸਿੰਘ, ਰਾਮਪਾਲ, ਗੁਰਚਰਨ ਸਿੰਘ, ਬਾਵਾ, ਜੱੱਸੀ ਵਾਲੀਆ, ਮਦਨਜੀਤ, ਸੀਮਾ ਰਾਣੀ, ਮਨਜੀਤ ਕੌਰ ਸਮੇਤ ਪਿੰਡ ਵਾਸੀ ਹਾਜਰ ਸਨ। ਅਗਰਵਾਲ ਸਭਾ ਮਹਿਲਾਂ ਚੌਕ ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਵੀ ਸੁਭਾਸ਼ ਜਿੰਦਲ ਦੀ ਅਗਵਾਈ ਹੇਠ ਕੈਂਪ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ।