Tuesday, October 27, 2026
BREAKING
• ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ • ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ. • ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ • ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ • ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ • PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ • ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ • ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ ਸਰਵੇ ਦਾ ਮੰਗਿਆ ਹਿਸਾਬ • ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ • ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਰਾਸ਼ਟਰੀ

'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ

25 ਮਈ, 2026 06:50 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮਾਡਲ ਅਤੇ ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਉਹ ਇਸ ਚਰਚਾ ਤੋਂ ਬਹੁਤ "ਦੁਖੀ" ਹੈ ਕਿ ਨਿਆਂਪਾਲਿਕਾ ਦੋਸ਼ੀਆਂ ਨੂੰ ਬਚਾ ਰਹੀ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ CBI ਨੂੰ ਤੁਰੰਤ ਨਿਰਪੱਖ ਅਤੇ ਆਜ਼ਾਦ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ।


ਦੱਸਣਯੋਗ ਹੈ ਕਿ 33 ਸਾਲਾ ਟਵਿਸ਼ਾ ਸ਼ਰਮਾ ਦੀ ਲਾਸ਼ 12 ਮਈ ਨੂੰ ਭੋਪਾਲ ਦੇ ਕਟਾਰਾ ਹਿਲਸ ਇਲਾਕੇ ਵਿੱਚ ਸਥਿਤ ਉਸ ਦੇ ਸਹੁਰੇ ਘਰ ਵਿੱਚ ਫਾਹੇ ਨਾਲ ਲਟਕਦੀ ਮਿਲੀ ਸੀ। ਉਸ ਦੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਾਏ ਹਨ, ਜਦੋਂ ਕਿ ਸਹੁਰੇ ਪੱਖ ਦਾ ਦਾਅਵਾ ਹੈ ਕਿ ਉਹ ਨਸ਼ੇ ਦੀ ਆਦੀ ਸੀ। ਪੁਲਸ ਨੇ ਤਵਿਸ਼ਾ ਦੇ ਪਤੀ ਸਮਰਥ ਸਿੰਘ (ਜੋ ਪੇਸ਼ੇ ਤੋਂ ਵਕੀਲ ਹੈ) ਅਤੇ ਉਸ ਦੀ ਸੱਸ ਗਿਰੀਬਾਲਾ ਸਿੰਘ (ਜੋ ਸਾਬਕਾ ਜ਼ਿਲ੍ਹਾ ਜੱਜ ਹੈ) ਖ਼ਿਲਾਫ਼ ਦਾਜ ਉਤਪੀੜਨ ਦੇ ਦੋਸ਼ਾਂ ਤਹਿਤ FIR ਦਰਜ ਕੀਤੀ ਹੈ।


ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦਾ ਦੇਸ਼ ਦੇ ਮਾਪਿਆਂ ਨੂੰ ਭਾਵੁਕ ਸੰਦੇਸ਼
ਸੁਣਵਾਈ ਦੌਰਾਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਵਿੱਚ ਇੱਕ ਬੇਹੱਦ ਭਾਵੁਕ ਅਤੇ ਮਹੱਤਵਪੂਰਨ ਗੱਲ ਕਹੀ। ਉਨ੍ਹਾਂ ਕਿਹਾ, "ਇਹ ਮਾਮਲਾ ਸਾਰੇ ਮਾਪਿਆਂ ਲਈ ਇੱਕ ਸਬਕ ਅਤੇ ਸੰਦੇਸ਼ ਹੈ। ਇਸ ਤਰ੍ਹਾਂ ਦੀ ਦਰਦਨਾਕ ਅਤੇ ਮੰਦਭਾਗੀ ਘਟਨਾ ਦਾ ਸਾਹਮਣਾ ਕਰਨ ਨਾਲੋਂ ਕਿਤੇ ਬਿਹਤਰ ਹੈ ਕਿ ਧੀ ਦਾ ਤਲਾਕ ਕਰਵਾ ਲਿਆ ਜਾਵੇ। ਮਰੀ ਹੋਈ ਧੀ ਨਾਲੋਂ ਇੱਕ ਤਲਾਕਸ਼ੁਦਾ ਧੀ ਬਿਹਤਰ ਹੈ।" ਉਨ੍ਹਾਂ ਭਰੋਸਾ ਦਿੱਤਾ ਕਿ CBI ਅੱਜ ਹੀ ਇਸ ਕੇਸ ਦੀ ਜਾਂਚ ਰਸਮੀ ਤੌਰ 'ਤੇ ਆਪਣੇ ਹੱਥਾਂ ਵਿੱਚ ਲੈ ਲਵੇਗੀ।


ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਇੱਕ ਮੀਡੀਆ ਰਿਪੋਰਟ ਤੋਂ ਬਾਅਦ ਖ਼ੁਦ ਨੋਟਿਸ ਲਿਆ ਸੀ। ਉਸ ਰਿਪੋਰਟ ਵਿੱਚ ਜਾਂਚ ਦੌਰਾਨ ਸੰਸਥਾਗਤ ਪੱਖਪਾਤ ਦੇ ਸਵਾਲ ਚੁੱਕੇ ਗਏ ਸਨ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮੁਲਜ਼ਮ ਦੇ ਵਕੀਲ ਹੋਣ ਅਤੇ ਉਸ ਦੀ ਮਾਂ ਦੇ ਸਾਬਕਾ ਜ਼ਿਲ੍ਹਾ ਜੱਜ ਹੋਣ ਕਾਰਨ ਨਿਰਪੱਖ ਜਾਂਚ ਨਹੀਂ ਹੋ ਰਹੀ। ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਦੇ ਬੈਂਚ ਨੇ ਮੀਡੀਆ ਨੂੰ ਇਸ ਮਾਮਲੇ ਦੀ ਰਿਪੋਰਟਿੰਗ ਕਰਦੇ ਸਮੇਂ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਬੈਂਚ ਨੇ ਕਿਹਾ, "ਕੁਝ ਰਿਪੋਰਟਿੰਗਾਂ ਤੋਂ ਸਾਨੂੰ ਦੁੱਖ ਪਹੁੰਚਿਆ ਹੈ। ਅਸੀਂ ਮੀਡੀਆ ਦੇ ਆਪਣੇ ਦੋਸਤਾਂ ਨੂੰ ਬੇਨਤੀ ਕਰਾਂਗੇ ਕਿ ਉਹ ਪੀੜਤ ਪਰਿਵਾਰ ਜਾਂ ਦੂਜੇ ਪੱਖ ਦੇ ਪਰਿਵਾਰ ਦੇ ਬਿਆਨ ਲੈਣ ਤੋਂ ਬਚਣ। ਚੀਜ਼ਾਂ ਨੂੰ ਕਾਨੂੰਨ ਅਤੇ ਪ੍ਰਕਿਰਿਆ ਦੇ ਮੁਤਾਬਕ ਅੱਗੇ ਵਧਣ ਦਿੱਤਾ ਜਾਵੇ। ਅਸੀਂ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਪੀੜਤ ਪਰਿਵਾਰ ਦੇ ਬਿਆਨ ਰਿਕਾਰਡ ਨਾ ਕਰੇ ਅਤੇ ਉਨ੍ਹਾਂ ਦੇ ਦਰਦ ਨੂੰ ਮਹਿਜ਼ ਇੱਕ 'ਸਾਊਂਡ ਬਾਈਟ' ਬਣਾ ਕੇ ਪੇਸ਼ ਨਾ ਕਰੇ।"


ਮੱਧ ਪ੍ਰਦੇਸ਼ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਮੀਡੀਆ ਕਵਰੇਜ ਉਦੋਂ ਸ਼ੁਰੂ ਹੋਈ ਜਦੋਂ ਤਵਿਸ਼ਾ ਦੀ ਸੱਸ ਨੇ ਟੀਵੀ ਚੈਨਲਾਂ 'ਤੇ ਆ ਕੇ ਪੀੜਤ ਕੁੜੀ ਨੂੰ ਬਦਨਾਮ ਕਰਨ ਵਾਲੇ ਬਿਆਨ ਦੇਣੇ ਸ਼ੁਰੂ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਮੀਡੀਆ ਦੇ ਦਖ਼ਲ ਕਾਰਨ ਮਾਮਲੇ ਵਿੱਚ ਕਾਫ਼ੀ ਤੇਜ਼ੀ ਆਈ ਹੈ। ਸੁਪਰੀਮ ਕੋਰਟ ਨੇ ਦੋਵਾਂ ਪਰਿਵਾਰਾਂ ਨੂੰ ਮੀਡੀਆ ਵਿੱਚ ਬਿਆਨਬਾਜ਼ੀ ਕਰਨ ਦੀ ਬਜਾਏ ਜਾਂਚ ਏਜੰਸੀ ਸਾਮ੍ਹਣੇ ਆਪਣੇ ਸਬੂਤ ਰੱਖਣ ਲਈ ਕਿਹਾ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

"ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'