Wednesday, July 22, 2026
BREAKING
ਅੰਮ੍ਰਿਤਸਰ 'ਚ ਇਕੋ ਦਿਨ 'ਚ 40 ਨਸ਼ਾ ਤਸਕਰ ਗ੍ਰਿਫ਼ਤਾਰ, ਇਲਾਕੇ 'ਚ ਪੈ ਗਈਆਂ ਭਾਜੜਾਂ ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਹੁਣ ਬਿਨਾਂ Internet ਦੇ ਵੀ ਚੱਲੇਗਾ UPI, ਜਾਣੋ NPCI ਦੇ ਨਵੇਂ ਫੀਚਰ ਬਾਰੇ ਅਕਾਲੀ ਦਲ (ਪੁਨਰ ਸੁਰਜੀਤ) ਨੇ ਇਕਬਾਲ ਸਿੰਘ ਝੂੰਦਾ ਨੂੰ ਪਾਰਟੀ 'ਚੋਂ ਕੱਢਿਆ, ਪੜ੍ਹੋ ਕਿਉਂ ਚਰਨਜੀਤ ਚੰਨੀ ਨੂੰ ਚੁੱਕ ਕੇ ਲੈ ਗਈ ਪੁਲਸ, ਗੱਡੀ 'ਚ ਬਿਠਾ ਲਏ ਰੰਧਾਵਾ ਸਣੇ ਹੋਰ ਲੀਡਰ PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸ਼ੇਅਰ ਬਾਜ਼ਾਰ ਦੀ ਲਗਾਤਾਰ ਦੂਜੇ ਦਿਨ ਲਾਲ ਨਿਸ਼ਾਨ 'ਚ ਕਲੋਜ਼ਿੰਗ, ਨਿਫਟੀ 24,180 ਦੇ ਪਾਰ ਪੰਜਾਬ 'ਚ ED ਦੀ ਰੇਡ! 16 ਥਾਵਾਂ 'ਤੇ ਮਾਰੇ ਛਾਪੇ ਹਾਈਕੋਰਟ ਦੇ ਹੁਕਮਾਂ ਮਗਰੋਂ ਕੂੜਾ ਚੁੱਕਣ ਪਹੁੰਚੇ ਪ੍ਰਸ਼ਾਸਨ ਦਾ ਸਫ਼ਾਈ ਕਰਮਚਾਰੀਆਂ ਨੇ ਕੀਤਾ ਵਿਰੋਧ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼! IED ਤੇ ਧਮਾਕਾਖੇਜ਼ ਸਮੱਗਰੀ ਚੁੱਕੀ ਫ਼ਿਰਦੇ ਸੀ 17 ਬੰਦੇ

ਰਾਸ਼ਟਰੀ

ਭਿਆਨਕ ਗਰਮੀ ’ਚ Delivery Boys ਨੂੰ ਵੱਡੀ ਰਾਹਤ ! ਕੰਪਨੀਆਂ ਨੇ ਸੁਰੱਖਿਆ ਲਈ ਚੁੱਕੇ ਅਹਿਮ ਕਦਮ

03 ਮਈ, 2026 06:48 PM

ਨਵੀਂ ਦਿੱਲੀ : ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਗਰਮੀ ਅਤੇ 40 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਦਰਮਿਆਨ ਤੇਜ਼ੀ ਨਾਲ ਵੱਧ ਰਹੇ ਆਨਲਾਈਨ ਵਪਾਰ ਅਤੇ ਤੇਜ਼ ਡਿਲੀਵਰੀ ਖੇਤਰ ਨਾਲ ਜੁੜੇ ਲੱਖਾਂ ਅਸਥਾਈ ਕਰਮਚਾਰੀਆਂ (ਗਿਗ ਵਰਕਰਾਂ) ਦੀ ਕੰਮ ਕਰਨ ਦੀ ਸਥਿਤੀ ਮੁੜ ਚਰਚਾ 'ਚ ਹੈ। ਸ਼ਹਿਰਾਂ 'ਚ ਦੋਪਹੀਆ ਵਾਹਨਾਂ 'ਤੇ ਡਿਲੀਵਰੀ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ, ਥਕਾਵਟ ਅਤੇ ਲੂ ਲੱਗਣ ਦਾ ਵੱਧ ਖਤਰਾ ਰਹਿੰਦਾ ਹੈ। ਸਮੇਂ 'ਤੇ ਡਿਲੀਵਰੀ ਦੇ ਦਬਾਅ ਅਤੇ ਤੈਅ ਟੀਚਿਆਂ ਕਾਰਨ ਉਨ੍ਹਾਂ ਨੂੰ ਦਿਨ ਦੇ ਸਭ ਤੋਂ ਗਰਮ ਸਮੇਂ 'ਚ ਵੀ ਕੰਮ ਕਰਨਾ ਪੈਂਦਾ ਹੈ, ਜਦੋਂ ਕਿ ਰਸਤੇ 'ਚ ਪੀਣ ਦੇ ਸਾਫ਼ ਪਾਣੀ ਅਤੇ ਛਾਂ ਵਰਗੀਆਂ ਸਹੂਲਤਾਂ ਹਮੇਸ਼ਾ ਉਪਲੱਬਧ ਨਹੀਂ ਹੁੰਦੀਆਂ। 

ਇਸ ਸਥਿਤੀ ਨੂੰ ਦੇਖਦੇ ਹੋਏ ਈ-ਕਾਮਰਸ ਕੰਪਨੀ ਐਮਾਜ਼ੋਨ, ਜ਼ੋਮੈਟੋ, ਸਵਿਗੀ ਅਤੇ ਜੈਪਟੋ ਵਰਗੀਆਂ ਮੁੱਖ ਕੰਪਨੀਆਂ ਨੇ ਆਪਣੇ ਫਰੰਟਲਾਈਨ ਕਰਮਚਾਰੀਆਂ ਨੂੰ ਰਾਹਤ ਦੇਣ ਲਈ ਕਈ ਵਿਸ਼ੇਸ਼ ਉਪਾਵਾਂ ਦਾ ਐਲਾਨ ਕੀਤਾ ਹੈ। ਐਮਾਜ਼ੋਨ ਨੇ 'ਪ੍ਰਾਜੈਕਟ ਆਸ਼ਰੇ' ਦੇ ਅਧੀਨ ਮੁੱਖ ਸ਼ਹਿਰਾਂ 'ਚ 100 ਵਾਤਾਵਰਣ ਦੇ ਅਨੁਕੂਲ ਵਿਸ਼ਰਾਮ (ਆਰਾਮ) ਕੇਂਦਰ ਸ਼ੁਰੂ ਕੀਤੇ ਹਨ, ਜਿੱਥੇ ਬੈਠਣ ਦੀ ਸਹੂਲਤ, ਟਾਇਲਟ ਅਤੇ ਮੁੱਢਲੇ ਇਲਾਜ ਦੀ ਵਿਵਸਥਾ ਹੈ। ਕੰਪਨੀ ਅਨੁਸਾਰ, ਇਨ੍ਹਾਂ ਕੇਂਦਰਾਂ ਦਾ ਉਪਯੋਗ ਹੋਰ ਕੰਪਨੀਆਂ ਦੇ ਡਿਲੀਵਰੀ ਕਰਮਚਾਰੀ ਵੀ ਕਰ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਕੇਂਦਰਾਂ 'ਤੇ ਹਰ ਮਹੀਨੇ ਡੇਢ ਲੱਖ ਤੋਂ ਵੱਧ ਡਿਲੀਵਰੀ ਕਰਮਚਾਰੀਆਂ ਨੂੰ ਸਵੱਛ ਪੀਣ ਵਾਲਾ ਪਾਣੀ, ਮੋਬਾਈਲ ਚਾਰਜਿੰਗ ਅਤੇ ਮੁੱਢਲੇ ਇਲਾਜ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਨਾਲ ਹੀ, ਦੇਸ਼ ਭਰ 'ਚ ਸਿਹਤ ਜਾਂਚ ਕੰਪਲੈਕਸ ਵੀ ਲਗਾਏ ਜਾ ਰਹੇ ਸਨ, ਜਿੱਥੇ ਡਾਕਟਰ ਉਨ੍ਹਾਂ ਨੂੰ ਗਰਮੀ ਤੋਂ ਬਚਾਅ ਦੇ ਉਪਾਅ ਦੱਸਦੇ ਹਨ। ਇਸੇ ਤਰ੍ਹਾਂ ਜ਼ੋਮੈਟੋ ਨੇ ਆਪਣੇ ਰੈਸਟੋਰੈਂਟ ਸਾਂਝੇਦਾਰਾਂ ਅਤੇ ਹੋਰ ਕੰਪਨੀਆਂ ਨਾਲ ਮਿਲ ਕੇ 5,000 ਤੋਂ ਵੱਧ ਆਰਾਮ ਸਥਾਨ ਤਿਆਰ ਕੀਤੇ ਹਨ, ਜਿੱਥੇ ਛਾਂ ਅਤੇ ਪਾਣੀ ਦੀ ਸਹੂਲਤ ਉਪਲੱਬਧ ਹੈ।

ਜ਼ੋਮੈਟੋ ਅਤੇ ਬਲਿੰਕਿਟ ਦੇ ਡਿਲੀਵਰੀ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਅਧੀਨ ਹਸਪਤਾਲ 'ਚ ਭਰਤੀ ਸਮੇਤ ਇਲਾਜ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਬਿਗਬਾਸਕੇਟ ਨੇ ਆਪਣੇ ਕੇਂਦਰਾਂ 'ਤੇ ਆਰਾਮ ਸਥਾਨ ਬਣਾਏ ਹਨ, ਜਿੱਥੇ ਬੈਠਣ, ਹਵਾ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਹੈ। ਜ਼ੈਪਟੋ ਆਪਣੇ ਗੋਦਾਮਾਂ ਅਤੇ ਕੇਂਦਰਾਂ ਨੂੰ ਉੱਨਤ ਕਰ ਰਹੀ ਹੈ, ਜਿੱਥੇ ਠੰਡਕ ਲਈ ਕੂਲਰ ਅਤੇ ਗਰਮੀ ਤੋਂ ਬਚਾਅ ਦੇ ਉਪਾਅ ਕੀਤੇ ਜਾ ਰਹੇ ਹਨ। ਕੰਪਨੀ ਅਨੁਸਾਰ, ਸਾਰੇ ਕੇਂਦਰਾਂ 'ਤੇ ਪੀਣ ਵਾਲੇ ਪਾਣੀ, ਟਾਇਲਟ ਅਤੇ ਆਰਾਮ ਦੀ ਸਹੂਲਤ ਉਪਲੱਬਧ ਹੈ ਅਤੇ ਲੂ ਤੇ ਪਾਣੀ ਦੀ ਕਮੀ ਵਰਗੀਆਂ ਬੀਮਾਰੀਆਂ ਲਈ ਬੀਮਾ ਵੀ ਦਿੱਤਾ ਜਾ ਰਿਹਾ ਹੈ। ਕੁਝ ਕੰਪਨੀਆਂ ਪਹਿਨਣਯੋਗ ਰਾਹਤ ਯੰਤਰਾਂ 'ਤੇ ਵੀ ਕੰਮ ਕਰ ਰਹੀਆਂ ਹਨ। ਸਵਿਗੀ ਅਤੇ ਹੋਰ ਕੰਪਨੀਆਂ ਨੇ ਠੰਡਕ ਦੇਣ ਵਾਲੀਆਂ ਵਿਸ਼ੇਸ਼ ਜੈਕਟਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਸਰੀਰ ਦਾ ਤਾਪਮਾਨ ਕੁਝ ਸਮੇਂ ਲਈ ਘੱਟ ਕੀਤਾ ਜਾ ਸਕਦਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

PM ਰਿਹਾਇਸ਼ ਦੇ ਨੇੜੇ ਧਰਨੇ 'ਤੇ ਬੈਠੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਪੰਜ ਸਾਲਾਂ 'ਚ 1.42 ਲੱਖ ਛੋਟੇ ਉਦਯੋਗ ਹੋਏ ਬੰਦ, 10.26 ਲੱਖ ਨੌਕਰੀਆਂ ਹੋਈਆਂ ਪ੍ਰਭਾਵਿਤ

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਅਦਾਲਤ ਵਲੋਂ ਵਾਂਗਚੁਕ ਨੂੰ ਮੇਦਾਂਤਾ ਹਸਪਤਾਲ ਭੇਜਣ ਦੀ ਸਲਾਹ, ਸਰਕਾਰ ਨੇ ਕਿਹਾ-'ਕੋਈ ਇਤਰਾਜ਼ ਨਹੀਂ'

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਕਿਸਾਨ ਮਹਾਪੰਚਾਇਤ: ਦਿੱਲੀ ਪੁਲਸ ਨੇ ਸਿੰਘੂ ਸਰਹੱਦ 'ਤੇ ਚਾਰ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

ਓਮ ਬਿਰਲਾ ਨੂੰ ਮਿਲੇ ਰਾਹੁਲ ਤੇ ਕਈ ਹੋਰ ਵਿਰੋਧੀ ਨੇਤਾ, ਵਿਦਿਆਰਥੀਆਂ ਦੇ ਮਾਮਲੇ 'ਤੇ ਕੀਤੀ ਚਰਚਾ ਦੀ ਮੰਗ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

CJP ਵਿਰੋਧ ਪ੍ਰਦਰਸ਼ਨ : ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR, 118 ਤੋਂ ਵੱਧ ਪੁਲਸ ਮੁਲਾਜ਼ਮ ਜਖ਼ਮੀ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਲੋਕਮਾਨਯ ਤਿਲਕ ਐਵਾਰਡ ਕੀਤਾ ਜਾਵੇਗਾ ਸਨਮਾਨਤ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਦੀਪਕੇ ਨੂੰ ਹਿਰਾਸਤ 'ਚ ਲੈਣ ਦੀ ਖ਼ਬਰ 'ਤੇ ਦਿੱਲੀ ਪੁਲਸ ਦਾ ਵੱਡਾ ਬਿਆਨ; ਆਖੀ ਇਹ ਗੱਲ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

ਅਭਿਜੀਤ ਦੀਪਕੇ ਹਿਰਾਸਤ 'ਚ, CJP ਪ੍ਰਦਰਸ਼ਨਕਾਰੀਆਂ 'ਤੇ ਪੁਲਸ ਵਲੋਂ ਲਾਠੀਚਾਰਜ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ

JP ਨੱਢਾ ਨਾਲ ਹੋਈ CJP ਵਫ਼ਦ ਦੀ ਮੁਲਾਕਾਤ