Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਰਾਸ਼ਟਰੀ

ਭਾਰਤ-ਪੇਰੂ ਮੁਕਤ ਵਪਾਰ ਸਮਝੌਤਾ ਛੇਤੀ ਹੋਣ ਦੀ ਸੰਭਾਵਨਾ ਨਹੀਂ: ਪਿਊਸ਼ ਗੋਇਲ

05 ਜੁਲਾਈ, 2026 04:59 PM

ਨਵੀਂ ਦਿੱਲੀ : ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕੁਝ ਉਤਪਾਦਾਂ ’ਚ ਬਾਜ਼ਾਰ ਪਹੁੰਚ ਸਬੰਧੀ ਚਿੰਤਾਵਾਂ ਕਾਰਨ ਭਾਰਤ-ਪੇਰੂ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਲਈ ਚੱਲ ਰਹੀ ਗੱਲਬਾਤ ਦੇ ਛੇਤੀ ਸੰਪੰਨ ਹੋਣ ਦੀ ਸੰਭਾਵਨਾ ਨਹੀਂ ਹੈ। ਗੋਇਲ ਨੇ ਇੱਥੇ ਆਯੋਜਿਤ 17ਵੇਂ ‘ਟੁਆਏ ਬਿਜ਼ ਇੰਟਰਨੈਸ਼ਨਲ ਬੀ2ਬੀ ਐਕਸਪੋ’ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ‘‘ਕੁਝ ਚਿੰਤਾਵਾਂ ਹਨ। ਕਈ ਅਜਿਹੇ ਉਤਪਾਦ ਹਨ ਜਿੱਥੇ ਅਸੀਂ ਉਨ੍ਹਾਂ ਨੂੰ ਬਾਜ਼ਾਰ ਪਹੁੰਚ ਦੀ ਇਜਾਜ਼ਤ ਨਹੀਂ ਦੇ ਸਕਦੇ। ਮੈਨੂੰ ਨਹੀਂ ਲੱਗਦਾ ਕਿ ਪੇਰੂ ਦੇ ਨਾਲ ਐੱਫ. ਟੀ. ਏ. ਬਹੁਤ ਛੇਤੀ ਹੋਣ ਜਾ ਰਿਹਾ ਹੈ।’’

ਜ਼ਿਕਰਯੋਗ ਹੈ ਕਿ ਭਾਰਤ ਅਤੇ ਪੇਰੂ ਵਿਚਾਲੇ ਪ੍ਰਸਤਾਵਿਤ ਐੱਫ. ਟੀ. ਏ. ਲਈ ਗੱਲਬਾਤ ਸਾਲ 2017 ’ਚ ਸ਼ੁਰੂ ਹੋਈ ਸੀ। ਦੂਸਰੇ ਪਾਸੇ, ਭਾਰਤ-ਕੈਨੇਡਾ ਐੱਫ. ਟੀ. ਏ. ਦੇ ਸਬੰਧ ’ਚ ਮੰਤਰੀ ਨੇ ਹਾਂ-ਪੱਖੀ ਸੰਕੇਤ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਅਧਿਕਾਰੀਆਂ ਦੀ ਇਕ ਟੀਮ ਗੱਲਬਾਤ ਦੇ ਅਗਲੇ ਦੌਰ ਲਈ ਸੋਮਵਾਰ ਨੂੰ ਕੈਨੇਡਾ ਜਾਵੇਗੀ। ਕੇਂਦਰੀ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ 13 ਜੁਲਾਈ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੇਲ, ਸੂਚਨਾ ਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕ ਤੇ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਨਵ ਦੇ ਨਾਲ ਬ੍ਰਸੇਲਜ਼ ਜਾਣਗੇ, ਜਿੱਥੇ ਉਹ ‘ਭਾਰਤ-ਯੂਰਪੀਨ ਯੂਨੀਅਨ (ਈ. ਯੂ.) ਵਪਾਰ ਅਤੇ ਟੈਕਨਾਲੋਜੀ ਕੌਂਸਲ’ (ਟੀ. ਟੀ. ਸੀ.) ਦੀ ਬੈਠਕ ’ਚ ਹਿੱਸਾ ਲੈਣਗੇ।

ਮੁਕਤ ਵਪਾਰ ਸਮਝੌਤਿਆਂ ਦਾ ਲਾਭ ਉਠਾਏ ਖਿਡੌਣਾ ਉਦਯੋਗ

ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਘਰੇਲੂ ਖਿਡੌਣਾ ਉਦਯੋਗ ਨੂੰ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਦਾ ਲਾਭ ਉਠਾਉਣ, ਟਿਕਾਊ ਨਿਰਮਾਣ ਦੇ ਤੌਰ-ਤਰੀਕੇ ਅਪਨਾਉਣ ਅਤੇ ਅਗਲੇ 6 ਸਾਲਾਂ ’ਚ ਗਲੋਬਲ ਖਿਡੌਣਾ ਬਾਜ਼ਾਰ ’ਚ 5 ਫੀਸਦੀ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਰੱਖਣ। ਉਨ੍ਹਾਂ ਕਿਹਾ ਕਿ ਇਹ ਟੀਚਾ ਮੁਸ਼ਕਿਲ ਨਹੀਂ ਹੈ ਅਤੇ ਉਦਯੋਗ ਨੂੰ ਗਲੋਬਲ ਪੱਧਰ ’ਤੇ ਮੁਕਾਬਲਾ ਕਰਨ ਦੀ ਸਮਰੱਥਾ ਵਧਾਉਣ ਲਈ ਗੁਣਵੱਤਾ ਅਤੇ ਆਧੁਨਿਕ ਨਿਰਮਾਣ ਦੇ ਤਰੀਕਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ। ਗਲੋਬਲ ਖਿਡੌਣਾ ਉਦਯੋਗ ਲੱਗਭਗ 120 ਅਰਬ ਡਾਲਰ ਦਾ ਹੋਣ ਦਾ ਅੰਦਾਜ਼ਾ ਹੈ, ਜਿਸ ’ਚ ਭਾਰਤ ਦੀ ਹਿੱਸੇਦਾਰੀ ਸਿਰਫ 0.3 ਫੀਸਦੀ ਹੈ। ਭਾਰਤ ਦਾ ਘਰੇਲੂ ਖਿਡੌਣਾ ਬਾਜ਼ਾਰ ਲੱਗਭਗ 18,000 ਕਰੋੜ ਰੁਪਏ ਦਾ ਹੈ, ਜਿਸ ’ਚ ਦਰਾਮਦ ਕੀਤੇ ਖਿਡੌਣਿਆਂ ਦੀ ਹਿੱਸੇਦਾਰੀ ਸਿਰਫ 2,500-3,000 ਕਰੋੜ ਰੁਪਏ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

"PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ