ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸ਼ਨੀਵਾਰ ਨੂੰ ਇੱਥੇ ਖੇਡੇ ਗਏ ਫਾਈਨਲ ਵਿੱਚ ਬੰਗਲਾਦੇਸ਼ ਨੂੰ 3-1 ਨਾਲ ਹਰਾ ਕੇ ਛੇਵੀਂ ਵਾਰ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਭਾਰਤ ਨੇ ਸੱਤ ਸਾਲਾਂ ਬਾਅਦ ਟਰਾਫੀ ਜਿੱਤੀ। ਪਿਆਰੀ ਖਾਖਾ (42ਵੇਂ ਮਿੰਟ), ਸਨਫਿਦਾ ਨੋਂਗਰਮ (46ਵੇਂ ਮਿੰਟ) ਅਤੇ ਲਿੰਡਾ ਕੋਮ ਸੇਰਟੋ (82ਵੇਂ ਮਿੰਟ) ਨੇ ਟੀਮ ਲਈ ਗੋਲ ਕੀਤੇ।
ਇਸ ਸਫਲਤਾ ਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ SAFF ਮਹਿਲਾ ਚੈਂਪੀਅਨਸ਼ਿਪ 2026 ਜਿੱਤਣ 'ਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਹਾਰਦਿਕ ਵਧਾਈਆਂ! ਸਾਡੀਆਂ ਮਹਿਲਾ ਫੁੱਟਬਾਲਰਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਅਸਾਧਾਰਨ ਹੁਨਰ, ਦ੍ਰਿੜਤਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਦੇਸ਼ ਭਰ ਦੀਆਂ ਨੌਜਵਾਨ ਕੁੜੀਆਂ ਨੂੰ ਆਤਮਵਿਸ਼ਵਾਸ ਅਤੇ ਹਿੰਮਤ ਨਾਲ ਆਪਣੇ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰੇਗੀ।