Sunday, September 13, 2026
BREAKING
ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ, ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਖੇਡ

ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ

13 ਸਤੰਬਰ, 2026 06:37 PM

ਮੋਕੀ (ਚੀਨ) : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਦੇ ਮੋਕੀ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਏ.ਐੱਚ.ਐੱਫ਼. (AHF) ਜੂਨੀਅਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਇਤਿਹਾਸਕ ਜਿੱਤ ਦੇ ਨਾਲ ਹੀ ਭਾਰਤ ਨੇ ਜੂਨੀਅਰ ਹਾਕੀ ਵਿਸ਼ਵ ਕੱਪ ਲਈ ਵੀ ਸਿੱਧਾ ਕੁਆਲੀਫਾਈ ਕਰ ਲਿਆ ਹੈ। ਮੌਜੂਦਾ ਚੈਂਪੀਅਨ ਭਾਰਤੀ ਟੀਮ ਲਈ ਮੈਚ ਦਾ ਨਿਰਣਾਇਕ ਗੋਲ 17ਵੇਂ ਮਿੰਟ ਵਿੱਚ ਸਾਨਿਕਾ ਚੰਦਰਕਾਂਤ ਮਾਨੇ ਨੇ ਕੀਤਾ । ਸਾਨਿਕਾ ਨੇ ਸ਼ਾਨਦਾਰ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਚੀਨੀ ਡਿਫੈਂਡਰ ਦੇ ਪਿੱਛੇ ਜਗ੍ਹਾ ਬਣਾਈ ਅਤੇ ਸਰਕਲ ਵਿੱਚ ਆਏ ਇੱਕ ਲੰਬੇ ਸਲੈਪ-ਪੁਸ਼ 'ਤੇ ਸਟਿਕ ਲਗਾ ਕੇ ਗੇਂਦ ਨੂੰ ਚੀਨੀ ਗੋਲਕੀਪਰ ਸ਼ੂ ਮੇਂਗਜੀਆਓ ਨੂੰ ਝਕਾਨੀ ਦਿੰਦੇ ਹੋਏ ਨੈੱਟ ਵਿੱਚ ਪਹੁੰਚਾ ਦਿੱਤਾ।

ਚੀਨ ਦੀ ਟੀਮ ਨੇ ਮੈਚ ਵਿੱਚ ਬਰਾਬਰੀ ਕਰਨ ਲਈ ਪੂਰਾ ਜ਼ੋਰ ਲਗਾਇਆ, ਪਰ ਭਾਰਤੀ ਖਿਡਾਰੀਆਂ ਨੇ ਧੀਰਜ ਅਤੇ ਮਜ਼ਬੂਤ ਰੱਖਿਆਤਮਕ (ਡਿਫੈਂਸ) ਰਣਨੀਤੀ ਨਾਲ ਚੀਨ ਨੂੰ ਗੋਲ ਕਰਨ ਦਾ ਕੋਈ ਸਪੱਸ਼ਟ ਮੌਕਾ ਨਹੀਂ ਦਿੱਤਾ। ਚੀਨ ਨੂੰ ਮਿਲੇ ਇੱਕ ਪੈਨਲਟੀ ਕਾਰਨਰ 'ਤੇ ਗੋਲ ਵੀ ਸ਼ਾਟ ਦੀ ਉੱਚਾਈ ਨਿਯਮਾਂ ਤੋਂ ਜ਼ਿਆਦਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਹਾਰੇ ਬਿਨਾਂ ਅਜੇਤੂ ਰਹੀ। ਐਲੀਟ ਪੂਲ ਵਿੱਚ ਤਿੰਨ ਜਿੱਤਾਂ ਅਤੇ ਇੱਕ ਡਰਾਅ ਨਾਲ ਸ਼ੀਰਸ਼ 'ਤੇ ਰਹਿਣ ਤੋਂ ਬਾਅਦ ਭਾਰਤ ਨੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 5-1 ਨਾਲ ਕਰਾਰੀ ਮਾਤ ਦਿੱਤੀ ਸੀ ਅਤੇ ਫਿਰ ਫਾਈਨਲ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਟਰਾਫ਼ੀ ਆਪਣੇ ਨਾਮ ਕੀਤੀ।

ਇਸ ਸ਼ਾਨਦਾਰ ਪ੍ਰਾਪਤੀ 'ਤੇ ਹਾਕੀ ਇੰਡੀਆ ਨੇ ਟੀਮ ਦੀ ਹਰ ਇੱਕ ਖਿਡਾਰਨ ਨੂੰ 3 ਲੱਖ ਰੁਪਏ ਅਤੇ ਸਪੋਰਟ ਸਟਾਫ਼ ਦੇ ਹਰੇਕ ਮੈਂਬਰ ਨੂੰ 1.5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

Have something to say? Post your comment

ਅਤੇ ਖੇਡ ਖਬਰਾਂ

ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ

ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ

ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਕਾਊਂਟੀ 'ਚ ਕੁਲਦੀਪ ਯਾਦਵ ਨੇ ਬਿਖੇਰਿਆ ਜਾਦੂ ! ਆਲਰਾਊਂਡ ਪ੍ਰਦਰਸ਼ਨ ਨਾਲ ਕੀਤਾ ਪ੍ਰਭਾਵਿਤ

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ 'ਕਿਹਾ ਹਾਲੇ...

ਏਸ਼ੀਆਈ ਖੇਡਾਂ 2026 : ਭਾਰਤੀ ਟੀਮ 'ਚ ਬਦਲਾਅ, ਜੇਮਿਮਾ ਰੋਡ੍ਰਿਗਸ ਦੀ ਜਗ੍ਹਾ ਪ੍ਰਤਿਕਾ ਰਾਵਲ ਦੀ ਐਂਟਰੀ

ਏਸ਼ੀਆਈ ਖੇਡਾਂ 2026 : ਭਾਰਤੀ ਟੀਮ 'ਚ ਬਦਲਾਅ, ਜੇਮਿਮਾ ਰੋਡ੍ਰਿਗਸ ਦੀ ਜਗ੍ਹਾ ਪ੍ਰਤਿਕਾ ਰਾਵਲ ਦੀ ਐਂਟਰੀ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

ਟੈਸਟ ਕ੍ਰਿਕਟ ਖੇਡਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹਾਂ : ਅਰਸ਼ਦੀਪ ਸਿੰਘ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

Women's Asia Cup: ਬੰਗਲਾਦੇਸ਼ ਵਿਰੁੱਧ ਪਹਿਲੇ ਸੈਮੀਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ

BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC

BCCI ਤੇ ਸੂਬਾ ਕ੍ਰਿਕਟ ਐਸੋਸੀਏਸ਼ਨਾਂ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਦੇ ਘੇਰੇ ’ਚ ਕਿਉਂ ਨਹੀਂ ਆ ਸਕਦੀਆਂ : SC

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਮਾਇਆ ਦੀ ਹਾਰ ਨਾਲ ਜੂਨੀਅਰ ਯੂਐਸ ਓਪਨ ਵਿੱਚ ਭਾਰਤ ਦੀ ਸਿੰਗਲਜ਼ ਚੁਣੌਤੀ ਖਤਮ

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'

ਬਾਬਰ ਆਜ਼ਮ ਨੇ ਖਰਾਬ ਫਾਰਮ 'ਤੇ ਤੋੜੀ ਚੁੱਪੀ ਕਿਹਾ- 'ਪਿਛਲੀ ਸੀਰੀਜ਼ 'ਚ ਮੈਂ ਮੈਨ ਆਫ ਦ ਸੀਰੀਜ਼ ਸੀ'