Sunday, September 13, 2026
BREAKING
ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ, ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਸ਼ਟਰੀ

'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ

13 ਸਤੰਬਰ, 2026 05:45 PM

ਸੰਯੁਕਤ ਅਰਬ ਅਮੀਰਾਤ (UAE) ਦੇ ਬ੍ਰਿਕਸ ਸ਼ੇਰਪਾ ਅਤੇ ਅੱਗੇ ਵਧੇਰੇ ਵਿਗਿਆਨ ਅਤੇ ਤਕਨਾਲੋਜੀ ਦੇ ਸਹਾਇਕ ਵਿਦੇਸ਼ ਮੰਤਰੀ ਉਮਰਾਨ ਸ਼ਰਾਫ਼ ਨੇ ਨਵੀਂ ਦਿੱਲੀ 'ਚ ਆਯੋਜਿਤ 18ਵੇਂ 'ਬ੍ਰਿਕਸ ਸਿਖਰ ਸੰਮੇਲਨ' ਦੀ ਮੇਜ਼ਬਾਨੀ ਅਤੇ ਪ੍ਰਧਾਨਗੀ ਲਈ ਭਾਰਤ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਰਣਨੀਤਕ ਭਾਈਵਾਲ ਵਜੋਂ ਭਾਰਤ ਨੇ ਬ੍ਰਿਕਸ ਦੇ ਏਜੰਡੇ ਨੂੰ ਅੱਗੇ ਵਧਾਉਣ ਅਤੇ ਮੈਂਬਰ ਦੇਸ਼ਾਂ ਵਿੱਚ ਸਰਬਸੰਮਤੀ ਬਣਾਉਣ 'ਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ।

ਉਮਰਾਨ ਸ਼ਰਾਫ਼ ਨੇ ਕਿਹਾ, "ਭਾਰਤ ਨੇ ਬ੍ਰਿਕਸ ਬੈਠਕਾਂ ਅਤੇ ਸੰਮੇਲਨ ਦੀ ਮੇਜ਼ਬਾਨੀ 'ਚ ਬਹੁੱਤ ਹੀ ਸ਼ਾਨਦਾਰ ਕੰਮ ਕੀਤਾ ਹੈ। ਯੂ.ਏ.ਈ. ਦੇ ਰਣਨੀਤਕ ਭਾਈਵਾਲ ਵਜੋਂ ਭਾਰਤ ਨੇ ਸਾਡੇ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਅਸੀਂ ਸਾਰੇ ਮੁੱਦਿਆਂ 'ਤੇ ਇੱਕਜੁੱਟ ਹੋ ਸਕੀਏ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿਡਲ ਈਸਟ 'ਚ ਜਾਰੀ ਤਣਾਅ ਨੂੰ ਘਟਾਉਣ ਅਤੇ ਗਲੋਬਲ ਸਪਲਾਈ ਚੇਨ ਤੇ ਆਰਥਿਕ ਸੁਰੱਖਿਆ ਨੂੰ ਬਣਾਏ ਰੱਖਣ ਲਈ ਬ੍ਰਿਕਸ ਇੱਕ ਮਹੱਤਵਪੂਰਨ ਮੰਚ ਹੈ।

ਸ਼ਰਾਫ਼ ਨੇ ਕੱਚੇ ਤੇਲ, ਐੱਲ.ਐੱਨ.ਜੀ., ਐੱਲ.ਪੀ.ਜੀ. ਅਤੇ ਰਣਨੀਤਕ ਭੰਡਾਰਾਂ ਦੇ ਖੇਤਰ 'ਚ ਭਾਰਤ ਅਤੇ ਯੂ.ਏ.ਈ. ਦੇ ਡੂੰਘੇ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਕਸ ਵਰਗੇ ਮੰਚ ਦੋਵਾਂ ਦੇਸ਼ਾਂ ਨੂੰ ਗਲੋਬਲ ਮਾਰਕੀਟ 'ਚ ਸਥਾਈ ਊਰਜਾ ਦੀ ਸਪਲਾਈ ਯਕੀਨੀ ਬਣਾਉਣ 'ਚ ਮਦਦ ਕਰਦੇ ਹਨ।

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ 'ਚ 12-13 ਸਤੰਬਰ ਨੂੰ ਹੋਏ 18ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਭਾਰਤ ਨੇ ਸ਼ਾਨਦਾਰ ਤਰੀਕੇ ਨਾਲ ਕੀਤੀ ਹੈ, ਜਿਸ 'ਚ ਦੁਨੀਆ ਦੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ 2027 ਦੀ ਮੇਜ਼ਬਾਨੀ ਚੀਨ ਨੂੰ ਸੌਂਪ ਦਿੱਤੀ ਹੈ ਤੇ ਸਫਲ ਮੇਜ਼ਬਾਨੀ ਲਈ ਚੀਨ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ