Sunday, September 13, 2026
BREAKING
ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ, ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਸ਼ਟਰੀ

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

13 ਸਤੰਬਰ, 2026 06:08 PM

ਨਵੀਂ ਦਿੱਲੀ : ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ 18ਵੇਂ 'ਬ੍ਰਿਕਸ ਸਿਖਰ ਸੰਮੇਲਨ' ਦੇ ਦੂਜੇ ਤੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2027 ਲਈ ਬ੍ਰਿਕਸ ਦੀ ਪ੍ਰਧਾਨਗੀ ਚੀਨ ਨੂੰ ਸੌਂਪਦੇ ਹੋਏ ਅਗਲੇ ਮੇਜ਼ਬਾਨ ਵਜੋਂ ਚੀਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਕਿਹਾ ਕਿ ਆਪਣੇ ਤੀਜੇ ਦਹਾਕੇ 'ਚ ਦਾਖ਼ਲ ਹੋ ਰਹੇ ਇਸ ਸੰਗਠਨ ਤੋਂ ਹੁਣ ਪੂਰੀ ਦੁਨੀਆ ਸਿਰਫ਼ ਵਿਚਾਰਾਂ ਜਾਂ ਵਾਅਦਿਆਂ ਦੀ ਹੀ ਨਹੀਂ, ਸਗੋਂ 'ਠੋਸ ਨਤੀਜਿਆਂ' ਦੀ ਆਸ ਰੱਖਦੀ ਹੈ।

ਸੰਮੇਲਨ ਦੇ ਦੂਜੇ ਦਿਨ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "ਬ੍ਰਿਕਸ ਆਪਣੇ ਤੀਜੇ ਦਹਾਕੇ 'ਚ ਦਾਖਲ ਹੋਣ ਲਈ ਤਿਆਰ ਹੈ। ਦੁਨੀਆ ਹੁਣ ਸਾਡੇ ਤੋਂ ਠੋਸ ਨਤੀਜਿਆਂ ਦੀ ਉਮੀਦ ਕਰਦੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਸਾਡੇ ਸਾਂਝੇ ਯਤਨਾਂ ਨਾਲ ਅਸੀਂ ਇਨ੍ਹਾਂ ਉਮੀਦਾਂ 'ਤੇ ਖਰੇ ਉਤਰਾਂਗੇ।" ਉਨ੍ਹਾਂ ਨੇ ਨਵੀਂ ਦਿੱਲੀ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਕਸ ਮੰਚ 'ਚ 'ਗਲੋਬਲ ਸਾਊਥ' ਦੇ ਦੇਸ਼ਾਂ ਦਾ ਵਿਸ਼ਵਾਸ ਵਧਿਆ ਹੈ ਕਿਉਂਕਿ ਇੱਥੇ ਉਨ੍ਹਾਂ ਦੀ ਆਵਾਜ਼ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਦੇ ਤਜਰਬਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਭਾਰਤ ਨੇ ਆਫ਼ਤ ਪ੍ਰਬੰਧਨ, MSME ਸਹਿਯੋਗ ਅਤੇ ਵਾਤਾਵਰਣ ਵਰਗੇ ਅਹਿਮ ਖੇਤਰਾਂ 'ਚ ਬ੍ਰਿਕਸ ਦੀ ਭਾਈਵਾਲੀ ਨੂੰ ਸਿਰਫ਼ ਸਰਕਾਰਾਂ ਤੱਕ ਸੀਮਤ ਨਾ ਰੱਖ ਕੇ ਆਮ ਨਾਗਰਿਕਾਂ, ਕਿਸਾਨਾਂ, ਵਿਗਿਆਨੀਆਂ, ਔਰਤਾਂ ਅਤੇ ਨੌਜਵਾਨਾਂ ਤੱਕ ਪਹੁੰਚਾਇਆ ਹੈ।

ਜ਼ਿਕਰਯੋਗ ਹੈ ਕਿ ਚੀਨ 2027 'ਚ ਬ੍ਰਿਕਸ ਦੀ ਰੋਟੇਟਿੰਗ ਪ੍ਰਧਾਨਗੀ ਸੰਭਾਲੇਗਾ ਅਤੇ 19ਵੇਂ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾ ਸੰਮੇਲਨ 'ਚ ਸ਼ਾਮਲ ਹੋਣ ਲਈ 7 ਸਾਲਾਂ ਬਾਅਦ ਭਾਰਤ ਆਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸਫ਼ਲ ਦੌਰੇ ਮਗਰੋਂ ਨਵੀਂ ਦਿੱਲੀ ਤੋਂ ਚੀਨ ਲਈ ਵਾਪਸ ਰਵਾਨਾ ਹੋ ਗਏ ਹਨ। ਸੰਮੇਲਨ ਦੌਰਾਨ ਮੋਦੀ-ਸ਼ੀ ਦੀ ਦੋ-ਪੱਖੀ ਬੈਠਕ ਅਤੇ 'ਨਵੀਂ ਦਿੱਲੀ ਘੋਸ਼ਣਾ ਪੱਤਰ 2026' ਦੇ ਸਰਬਸੰਮਤੀ ਨਾਲ ਪਾਸ ਹੋਣ ਨਾਲ ਇਹ ਸੰਮੇਲਨ ਗਲੋਬਲ ਰਾਜਨੀਤੀ 'ਚ ਇੱਕ ਅਹਿਮ ਮੀਲ ਦਾ ਪੱਥਰ ਸਾਬਤ ਹੋਇਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ

'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ