Thursday, August 20, 2026
BREAKING
ਅੰਮ੍ਰਿਤਸਰ 'ਚ 5 ਕਿਲੋ ਤੋਂ ਵੱਧ ਹੈਰੋਇਨ ਸਮੇਤ 5 ਤਸਕਰ ਕਾਬੂ ਕਤਲ ਦੇ 41 ਸਾਲ ਮਗਰੋਂ ਵੀ ਸੰਤ ਲੌਂਗੋਵਾਲ ਦੀ ਫਾਈਲ ਅਧੂਰੀ, ਸਿੱਧੂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੀ ਚਿੱਠੀ ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ ਨਾਇਬ ਸਿੰਘ ਸੈਣੀ ਨੇ ਐਨ ਮੌਕੇ 'ਤੇ ਪੁਨਰ ਸੁਰਜੀਤ ਨਾਲ ਸਟੇਜ ਸਾਂਝੀ ਕਰਨ ਤੋਂ ਪੈਰ ਖਿੱਚੇ ਪਛਾਂਹ ਪੰਜਾਬ ਯੂਨੀਵਰਸਿਟੀ 'ਚ ਪੇਪਰ ਦੇਣ ਪੁੱਜੇ ਚਰਨਜੀਤ ਚੰਨੀ, ਬੋਲੇ-ਪੂਰੀ ਤਿਆਰੀ ਕਰਕੇ ਆਇਆ ਹਾਂ ਥਾਰ ਸਵਾਰ ਹਮਲਾਵਰਾਂ ਨੇ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਾਨਲੇਵਾ ਹਮਲਾ ਮੁੜ ਵਿਵਾਦਾਂ 'ਚ ਘਿਰੇ ਹਰਭਜਨ ਸਿੰਘ, ਹੁਣ ਪੰਜਾਬ ਦੇ ਸਕੂਲ ਦੀ ਵੀਡੀਓ ਸਾਂਝੀ ਕਰ ਚੁੱਕੇ ਸਵਾਲ ਮੋਹਾਲੀ : ਭਰਾ ਨੇ ਹੱਥੀਂ ਉਜਾੜਿਆ ਭੈਣ ਦਾ ਸੁਹਾਗ, ਪ੍ਰਾਪਰਟੀ ਡੀਲਰ ਜੀਜੇ ਦਾ ਚਾਕੂ ਮਾਰ ਕੇ ਕਤਲ

ਰਾਸ਼ਟਰੀ

ਭਰਤੀਆਂ ਰੱਦ ਕਰਨ ਦੇ ਫ਼ੈਸਲੇ 'ਤੇ ਲੱਗੀ ਰੋਕ ! ਝਾਰਖੰਡ ਹਾਈਕੋਰਟ ਨੇ ਸੁਣਾਇਆ ਹੁਕਮ

20 ਅਗਸਤ, 2026 07:09 PM

ਝਾਰਖੰਡ 'ਚ ਵਿਦਿਆਰਥੀਆਂ ਦੇ 3 ਹਫ਼ਤਿਆਂ ਤੋਂ ਲੰਬੇ ਚੱਲੇ ਪ੍ਰਦਰਸ਼ਨਾਂ ਤੋਂ ਬਾਅਦ ਆਖ਼ਿਰ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 22 ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਇਸ ਫ਼ੈਸਲੇ 'ਤੇ ਝਾਰਖੰਡ ਹਾਈਕੋਰਟ ਨੇ ਹੁਣ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਝਾਰਖੰਡ ਲੋਕ ਸੇਵਾ ਆਯੋਗ (JPSC) ਅਤੇ JSSC ਵੱਲੋਂ ਕਰਵਾਈਆਂ ਗਈਆਂ ਇਨ੍ਹਾਂ ਪ੍ਰੀਖਿਆਵਾਂ 'ਚ ਗੜਬੜੀਆਂ ਅਤੇ ਸੀ.ਆਈ.ਡੀ. ਜਾਂਚ ਦੇ ਹਵਾਲੇ ਨਾਲ ਇਨ੍ਹਾਂ ਭਰਤੀਆਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਸੀ, ਜਿਸ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅਦਾਲਤ ਨੇ ਇਹ ਅੰਤਰਿਮ ਹੁਕਮ ਸੁਣਾਇਆ ਹੈ।

ਝਾਰਖੰਡ ਸਰਕਾਰ ਨੇ ਪ੍ਰੀਖਿਆਵਾਂ ਕਰਵਾਉਣ ਵਾਲੀ ਏਜੰਸੀ (TDPL) ਨਾਲ ਸਬੰਧਤ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਅਤੇ ਸੀ.ਆਈ.ਡੀ. ਦੀਆਂ ਰਿਪੋਰਟਾਂ ਦੇ ਆਧਾਰ 'ਤੇ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਪ੍ਰੀਖਿਆ ਪ੍ਰਣਾਲੀ 'ਚ ਸੁਧਾਰ ਲਈ ਇੱਕ ਕਮੇਟੀ ਬਣਾਉਣ ਦੀ ਵੀ ਗੱਲ ਕਹੀ ਗਈ ਸੀ।

ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ 'ਚ 11ਵੀਂ-13ਵੀਂ JPSC ਸਿਵਲ ਸਰਵਿਸ, JSSC-CGL, ਡਰੱਗ ਇੰਸਪੈਕਟਰ, ਅਸਿਸਟੈਂਟ ਪ੍ਰੋਫੈਸਰ, ਡਿਪਟੀ ਕੁਲੈਕਟਰ, ਡੈਂਟਲ ਡਾਕਟਰ, ਸਿਵਲ ਜੱਜ, ਅਸਿਸਟੈਂਟ ਇੰਜੀਨੀਅਰ ਅਤੇ ਫੂਡ ਸੇਫਟੀ ਅਫਸਰ ਸਮੇਤ ਕਈ ਪ੍ਰਸ਼ਾਸਨਿਕ ਅਤੇ ਤਕਨੀਕੀ ਅਹੁਦਿਆਂ ਦੀਆਂ ਭਰਤੀਆਂ ਸ਼ਾਮਲ ਸਨ।

ਚੁਣੇ ਗਏ ਉਮੀਦਵਾਰਾਂ ਵੱਲੋਂ ਦਾਇਰ 4 ਪਟੀਸ਼ਨਾਂ 'ਚ ਹਾਈਕੋਰਟ ਨੇ ਦਿਲਚਸਪੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦਾ ਪੱਖ ਸੁਣੇ ਬਿਨਾਂ ਇੱਕਤਰਫ਼ਾ ਫੈਸਲਾ ਸੁਣਾਇਆ ਹੈ ਤੇ ਭਰਤੀਆਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਭਰਤੀਆਂ ਤਹਿਤ ਕਈ ਉਮੀਦਵਾਰ ਪਹਿਲਾਂ ਹੀ ਸਰਕਾਰੀ ਨੌਕਰੀ ਜੁਆਇਨ ਕਰ ਚੁੱਕੇ ਹਨ, ਜਿਨ੍ਹਾਂ ਨੂੰ ਸਰਕਾਰ ਦੇ ਇਸ ਫ਼ੈਸਲੇ ਦਾ ਵੱਡਾ ਹਰਜਾਨਾ ਭੁਗਤਣਾ ਪੈ ਰਿਹਾ ਹੈ।

ਪਟੀਸ਼ਨਰਾਂ ਨੇ ਅਦਾਲਤ 'ਚ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਗੜਬੜੀ ਕੀਤੀ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਪਰ ਬਿਨਾਂ ਜਾਂਚ ਦੇ ਸਾਰੇ ਮੈਰਿਟ ਵਾਲੇ ਅਤੇ ਚੁਣੇ ਗਏ ਉਮੀਦਵਾਰਾਂ ਦੀਆਂ ਨੌਕਰੀਆਂ ਖੋਹਣਾ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ। ਫਿਲਹਾਲ ਹਾਈਕੋਰਟ ਵੱਲੋਂ ਇਨ੍ਹਾਂ ਭਰਤੀਆਂ ਨੂੰ ਰੱਦ ਕਰਨ ਦੇ ਹੁਕਮ 'ਤੇ ਰੋਕ ਦੇ ਫ਼ੈਸਲੇ ਨਾਲ ਜੁਆਇਨ ਕਰ ਚੁੱਕੇ ਕਰਮਚਾਰੀਆਂ ਦੀਆਂ ਨੌਕਰੀਆਂ ਸੁਰੱਖਿਅਤ ਹਨ ਤੇ ਇਸ ਮਾਮਲੇ 'ਤੇ ਅਗਲੇਰੀ ਕਾਰਵਾਈ ਤੇ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਇਸ ਖਿੱਚੋਤਾਣ ਦਾ ਕੀ ਨਤੀਜਾ ਨਿਕਲੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਸੰਤ ਲੌਂਗੋਵਾਲ ਦੀ ਬਰਸੀ ਮੌਕੇ ਬਿਕਰਮ ਮਜੀਠੀਆ ਨੇ ਘੇਰੀ ਸਰਕਾਰ, ਜਾਣੋ ਕੀ ਬੋਲੇ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਪੰਜਾਬ ਆਉਣਗੇ ਰਾਹੁਲ ਗਾਂਧੀ, ਮਾਝਾ, ਮਾਲਵਾ, ਦੋਆਬਾ 'ਚ ਕਰਨਗੇ ਮੀਟਿੰਗਾਂ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਜਾਪਾਨ, ਸਮੁੰਦਰੀ ਸੁਰੱਖਿਆ ਸਮਝੌਤੇ 'ਤੇ ਦਸਤਖ਼ਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਲੱਦਾਖ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਸਕੂਲ ਦੇ ਵਿਦਿਆਰਥੀਆਂ ਨੇ ਹੀ ਕਰ'ਤਾ ਪ੍ਰਿੰਸੀਪਲ ਦਾ ਕਤਲ ! ਇੰਝ ਖੁੱਲ੍ਹਿਆ ਭੇਤ

ਸਕੂਲ ਦੇ ਵਿਦਿਆਰਥੀਆਂ ਨੇ ਹੀ ਕਰ'ਤਾ ਪ੍ਰਿੰਸੀਪਲ ਦਾ ਕਤਲ ! ਇੰਝ ਖੁੱਲ੍ਹਿਆ ਭੇਤ

ਕਾਂਗਰਸ ਅੱਜ ਦੀ 'ਨਵੀਂ ਮੁਸਲਿਮ ਲੀਗ', ਵੰਦੇ ਮਾਤਰਮ ਦੇ 2 ਪੈਰੇ ਗਾਉਣ ਦੇ ਫੈਸਲੇ 'ਤੇ ਨਿਤੀਨ ਨਬੀਨ ਦਾ ਬਿਆਨ

ਕਾਂਗਰਸ ਅੱਜ ਦੀ 'ਨਵੀਂ ਮੁਸਲਿਮ ਲੀਗ', ਵੰਦੇ ਮਾਤਰਮ ਦੇ 2 ਪੈਰੇ ਗਾਉਣ ਦੇ ਫੈਸਲੇ 'ਤੇ ਨਿਤੀਨ ਨਬੀਨ ਦਾ ਬਿਆਨ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਸੋਨੀਆ, ਖੜਗੇ, ਰਾਹੁਲ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ

ਅਰੁਣਾਚਲ ਦੇ ਬਾਰਡਰ 'ਤੇ ਕਬਜ਼ਾ ਕਰ ਰਿਹਾ ਚੀਨ ! ਕੇਂਦਰੀ ਮੰਤਰੀ ਨੇ ਦੱਸੀ ਸੱਚਾਈ

ਅਰੁਣਾਚਲ ਦੇ ਬਾਰਡਰ 'ਤੇ ਕਬਜ਼ਾ ਕਰ ਰਿਹਾ ਚੀਨ ! ਕੇਂਦਰੀ ਮੰਤਰੀ ਨੇ ਦੱਸੀ ਸੱਚਾਈ

ਪੇਪਰ ਲੀਕ ਦੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ, SC ਨੇ ਕੇਂਦਰ-ਸੂਬਾ ਸਰਕਾਰਾਂ ਨੂੰ ਮੰਗਿਆ ਜਵਾਬ

ਪੇਪਰ ਲੀਕ ਦੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੀ ਮੰਗ, SC ਨੇ ਕੇਂਦਰ-ਸੂਬਾ ਸਰਕਾਰਾਂ ਨੂੰ ਮੰਗਿਆ ਜਵਾਬ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ

200 ਈ-ਬੱਸਾਂ ਦੇ ਸ਼ਾਮਲ ਹੋਣ ਨਾਲ ਦਿੱਲੀ ਦੇ ਬੱਸ ਫਲੀਟ 'ਚ 6800 ਹੋਈ ਬੱਸਾਂ ਦੀ ਗਿਣਤੀ: ਰੇਖਾ ਗੁਪਤਾ