Monday, February 23, 2026
BREAKING
ਗਲਗੋਟੀਆ ਯੂਨੀਵਰਸਿਟੀ ਫਿਰ ਵਿਵਾਦਾਂ 'ਚ, ਪੇਟੈਂਟ ਦੇ ‘ਨੰਬਰ ਗੇਮ’ 'ਤੇ ਖੜ੍ਹਾ ਹੋਇਆ ਸਵਾਲ IDFC First Bank 'ਚ 590 ਕਰੋੜ ਦਾ ਘੁਟਾਲਾ! ਹਰਿਆਣਾ ਸਰਕਾਰ ਦੇ ਖਾਤਿਆਂ 'ਚੋਂ ਪੈਸਾ ਗਾਇਬ, ਜਾਣੋ ਮਾਮਲਾ ਕੇਂਦਰੀ ਮੰਤਰੀ ਜੈ ਪ੍ਰਕਾਸ਼ ਨੱਢਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ TEAM INDIA ਬਣੀ ਚੈਂਪੀਅਨ, ਫਾਈਨਲ 'ਚ ਗੁਆਂਢੀ ਦੇਸ਼ ਨੂੰ ਹਰਾ ਕੇ ਕੀਤਾ ਖਿਤਾਬ 'ਤੇ ਕਬਜ਼ਾ ਪੰਜਾਬ ਪੁਲਸ ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੇ ਮਾਮਲੇ 'ਚ SSP ਦਾ ਬਿਆਨ ਨਾਲਾਗੜ੍ਹ ਥਾਣਾ ਧਮਾਕਾ ਮਾਮਲੇ 'ਚ ਵੱਡੀ ਖ਼ਬਰ, 2 ਮੁੱਖ ਦੋਸ਼ੀਆਂ ਨੂੰ ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ

ਮਨੋਰੰਜਨ

ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਪੋਸਟ, ਲਿਖਿਆ- ਸਭ ਕੁਝ ਸਮਝ ਤੋਂ ਬਾਹਰ ਹੈ

16 ਅਕਤੂਬਰ, 2025 06:40 PM

ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ 9 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੇ ਦਿਹਾਂਤ ਮਗਰੋਂ ਬਾਡੀ ਬਿਲਡਰ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਇਕ ਪੋਸਟ ਸਾਂਝੀ ਕਰਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਲਿਖਿਆ, ਉਹ ਸਿਰਫ਼ ਇਕ ਬਾਡੀ ਬਿਲਡਰ ਨਹੀਂ ਸੀ, ਉਹ ਪੰਜਾਬ ਦਾ ਮਾਣ, ਭਾਰਤ ਦਾ ਆਈਕਨ, ਤੇ ਫਿਟਨੈਸ ਦੀ ਪਛਾਣ ਸੀ। ਜਿਸਨੇ ਆਪਣੀ ਜ਼ਿੰਦਗੀ ਸਿਹਤ, ਮਿਹਨਤ ਤੇ ਇਮਾਨਦਾਰੀ ਨੂੰ ਸਮਰਪਿਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਮੁਕ ਜਾਣੀ… ਕੁਝ ਸਮਝ ਤੋਂ ਬਾਹਰ ਹੈ। ਇਹ ਸਿਰਫ਼ ਇਕ ਮੌਤ ਨਹੀਂ, ਇਹ ਸਵਾਲਾਂ ਦਾ ਸਮੁੰਦਰ ਹੈ — ਇਹ ਡਾਕਟਰੀ ਲਾਪਰਵਾਹੀ ਦਾ ਸਪੱਸ਼ਟ ਮਾਮਲਾ ਹੈ। ਪਰ ਕੀ ਇਸਦੇ ਪਿੱਛੇ ਕੋਈ ਸਾਜ਼ਿਸ਼? ਉਨ੍ਹਾਂ ਦੇ ਸਰੀਰ ਦੇ ਰੰਗ ’ਚ ਬਦਲਾਅ, ਓਪਰੇਸ਼ਨ ਥਿਏਟਰ ਵਾਲੀਆਂ ਵੀਡੀਓਜ਼, ਤੇ ਹੋਰ ਸਬੂਤ — ਇਹ ਸਾਰਾ ਮਾਮਲਾ ਪੂਰੀ ਤਹਿਕੀਕਾਤ ਮੰਗਦਾ ਹੈ। ਅਸੀਂ ਕਿਸੇ ਉੱਤੇ ਇਲਜ਼ਾਮ ਨਹੀਂ ਲੱਗਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ। ਅੱਜ ਹਰੇਕ ਦਿਲ ਵਿੱਚ ਇੱਕ ਆਵਾਜ਼ ਉੱਠ ਰਹੀ ਹੈ — Justice for Varinder Ghuman। ਸੱਚ ਲੁਕ ਸਕਦਾ ਹੈ, ਮਿਟ ਨਹੀਂ ਸਕਦਾ।

ਦੱਸ ਦੇਈਏ ਕਿ ਜਲੰਧਰ ਦੇ ਬਸਤੀ ਸ਼ੇਖ ਦੇ ਘਈ ਨਗਰ ਦੇ ਰਹਿਣ ਵਾਲੇ ਘੁੰਮਣ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ 'ਤੇ ਮ੍ਰਿਤਕ ਦੇ ਸਮਰਥਕਾਂ ਨੇ ਡਾਕਟਰਾਂ ’ਤੇ ਗਲਤ ਢੰਗ ਨਾਲ ਆਪ੍ਰੇਸ਼ਨ ਕਰਨ ਦਾ ਦੋਸ਼ ਲਾਉਂਦੇ ਹੋਏ ਹਸਪਤਾਲ ਵਿਚ ਹੰਗਾਮਾ ਕੀਤਾ। ਦਰਅਸਲ, ਵਰਿੰਦਰ ਆਪਣੇ ਬਾਈਸੈਪਸ ਦੀ ਇਕ ਛੋਟੀ ਜਿਹੀ ਸਰਜਰੀ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਦਾਖਲ ਸੀ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਦੌਰਾਨ ਉਨ੍ਹਾਂ ਨੂੰ 2 ਦਿਲ ਦੇ ਦੌਰੇ ਪਏ ਤੇ ਲੱਗਭਗ 53 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਘੁੰਮਣ ਬਾਲੀਵੁੱਡ ਤੇ ਪੰਜਾਬੀ ਸਿਨੇਮਾ ਦੇ ਇਕ ਜਾਣੇ-ਪਛਾਣੇ ਅਦਾਕਾਰ ਸਨ। ਉਹ ਅਦਾਕਾਰ ਸਲਮਾਨ ਖਾਨ ਨਾਲ ਟਾਈਗਰ-3 ਵਰਗੀਆਂ ਕਈ ਫਿਲਮਾਂ ਵਿਚ ਅਹਿਮ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ। ਵਰਿੰਦਰ ਨੇ 2009 ਵਿਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ ਤੇ ਮਿਸਟਰ ਏਸ਼ੀਆ ’ਚ ਦੂਜੇ ਸਥਾਨ ’ਤੇ ਰਿਹਾ ਸੀ।

Have something to say? Post your comment

ਅਤੇ ਮਨੋਰੰਜਨ ਖਬਰਾਂ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਬਾਲੀਵੁੱਡ ਛੱਡਣ ਲਈ ਕਿਉਂ ਮਜਬੂਰ ਹੋਈ ਸੀ ਇਹ ਅਦਾਕਾਰਾ, ਕਰ'ਤਾ ਵੱਡਾ ਖੁਲਾਸਾ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਮੈਗਾ ਰਿਲੀਜ਼ ਦਾ ਅਸਰ : ‘ਧੁਰੰਧਰ-2’ ਅਤੇ ‘ਟਾਕਸਿਕ’ ਤੋਂ ਬਚਣ ਲਈ 5 ਫ਼ਿਲਮਾਂ ਦੀ ਰਿਲੀਜ਼ ਟਲੀ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

ਅਦਾਲਤ 'ਚ ਗਰਜੀ ਤਾਪਸੀ ਪਨੂੰ! ਫਿਲਮ 'Assi' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਖੋਲ੍ਹਿਆ ਖਾਤਾ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

47 ਸਾਲਾਂ ਬਾਅਦ ਇੱਕਠੇ ਨਜ਼ਰ ਆਉਣਗੇ ਸੁਪਰਸਟਾਰ ਰਜਨੀਕਾਂਤ ਤੇ ਕਮਲ ਹਾਸਨ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਕਾਜੋਲ ਦੇਵਗਨ ਨੂੰ ਵੱਡੀ ਰਾਹਤ! ਬਿਨਾਂ ਇਜਾਜ਼ਤ ਨਾਂ, ਫੋਟੋ ਜਾਂ ਆਵਾਜ਼ ਵਰਤਣ 'ਤੇ ਦਿੱਲੀ ਹਾਈਕੋਰਟ ਨੇ ਲਾਈ ਰੋਕ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਸੂਰਜ ਬੜਜਾਤਿਆ ਦੀ ਫਿਲਮ 'ਯੇ ਪ੍ਰੇਮ ਮੋਲ ਲਿਆ' 'ਚ ਹੋਈ ਸਵਾਨੰਦ ਕਿਰਕਿਰੇ ਦੀ ਐਂਟਰੀ

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਰੌਕਿੰਗ ਸਟਾਰ ਯਸ਼ ਦੀ ਫ਼ਿਲਮ 'ਟੌਕਸਿਕ' ਦਾ ਧਮਾਕੇਦਾਰ ਟੀਜ਼ਰ ਰਿਲੀਜ਼

ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਵੱਡੀ ਖਬਰ; ਜੇਲ੍ਹ 'ਚੋਂ ਬਾਹਰ ਆਉਣਗੇ ਫਿਲਮ ਨਿਰਮਾਤਾ ਵਿਕਰਮ ਭੱਟ, ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ ਨਾਲ ਜਗਮਗਾਇਆ Actor ਦਾ ਘਰ

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ ਨਾਲ ਜਗਮਗਾਇਆ Actor ਦਾ ਘਰ

ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼

ਰੇਡ ਜਾਇੰਟ ਮੂਵੀਜ਼ ਦੇ ਰਹੱਸਮਈ ਪੋਸਟਰ ਨੇ ਛੇੜੀ ਚਰਚਾ; ਅੱਜ ਸ਼ਾਮ 7:12 ਵਜੇ ਮਿਲੇਗਾ ਵੱਡਾ ਸਰਪ੍ਰਾਈਜ਼