Tuesday, September 08, 2026
BREAKING
ਭਾਰਤ ਆਉਣਗੇ ਰੂਸ ਦੇ ਰਾਸ਼ਟਰਪਤੀ ਪੁਤਿਨ, 11 ਸਤੰਬਰ ਨੂੰ PM ਮੋਦੀ ਨਾਲ ਕਰਨਗੇ ਦੋ-ਪੱਖੀ ਵਾਰਤਾ ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ: ਐਡਵੋਕੇਟ ਧਾਮੀ ਈ-ਰਿਕਸ਼ਾ ਨਾਲ ਟੱਕਰ ਮਗਰੋਂ ਮੋਟਰਸਾਈਕਲ ਨੂੰ ਲੱਗੀ ਅੱਗ ਫੂਡ ਗ੍ਰੇਨ ਟੈਂਡਰ ਮਾਮਲੇ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਾਈਕੋਰਟ ਤੋਂ ਰਾਹਤ ਪੰਜਾਬ : ਪ੍ਰਾਈਵੇਟ ਬੱਸਾਂ 'ਤੇ ਟਰਾਂਸਪੋਰਟ ਵਿਭਾਗ ਦਾ ਵੱਡਾ ਐਕਸ਼ਨ, ਚਾਲਕਾਂ ਲਈ ਸਖ਼ਤ ਹਦਾਇਤਾਂ ਜਾਰੀ ਚੰਡੀਗੜ੍ਹ 'ਚ ਵਾਪਰਿਆ ਹਾਦਸਾ, ਅਚਾਨਕ ਕਾਰ ਹੋਈ ਬੇਕਾਬੂ, ਚਾਲਕ ਦਾ ਰਿਹਾ ਬਚਾਅ ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰਦਾ ਹੈ ਰੂਸ ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ PM ਮੋਦੀ ਨੇ ਕਾਂਗਰਸ ਦੀ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਨੂੰ ਦੱਸਿਆ 'ਝੂਠ ਦੀ ਗੂੰਜ' ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਆਰਥਿਕ ਵਾਧੇ ਦੀ ਰਫਤਾਰ ਬਰਕਰਾਰ ਰੱਖੀ: ਅਮਿਤ ਸ਼ਾਹ

ਰਾਸ਼ਟਰੀ

ਫੌਜ ਦੇ ਤਿੰਨਾਂ ਅੰਗਾਂ ਦੀ ਤਾਕਤ ਵਧੇਗੀ, 1.10 ਲੱਖ ਕਰੋੜ ਰੁਪਏ ਦੇ ਰੱਖਿਆ ਸੌਂਦਿਆਂ ਨੂੰ ਮਿਲੀ ਮਨਜ਼ੂਰੀ

08 ਸਤੰਬਰ, 2026 07:06 PM

ਨਵੀਂ ਦਿੱਲੀ : ਰੱਖਿਆ ਮੰਤਰਾਲਾ ਨੇ ਹਥਿਆਰਬੰਦ ਫ਼ੋਰਸਾਂ ਦੇ ਤਿੰਨਾਂ ਅੰਗਾਂ ਲਈ ਕਰੀਬ 1.10 ਲੱਖ ਕਰੋੜ ਰੁਪਏ ਦੇ ਰੱਖਿਆ ਨੂੰ ਜ਼ਰੂਰਤ ਦੇ ਆਧਾਰ 'ਤੇ ਮਨਜ਼ੂਰੀ ਯਾਨੀ ਸਿਧਾਂਤਕ ਮਨਜ਼ੂਰੀ ਦਿੱਤੀ ਹੈ। ਜਿਸ 'ਚ ਫ਼ੌਜ ਦੇ ਰਸਾਇਣਕ, ਜੈਵਿਕ, ਰੇਡੀਓਲਾਜਿਕਲ ਅਤੇ ਪਰਮਾਣੂ ਏਜੰਟਾਂ ਦੀ ਪਛਾਣ ਅਤੇ ਨਿਗਰਾਨੀ ਕਰਨ ਵਾਲੇ ਵਾਹਨ, ਉੱਚ ਗਤੀਸ਼ਲਤਾ ਵਾਲੇ ਵਾਹਨ, ਆਟੋਮੇਟਿਡ ਮਕੈਨੀਕਲ ਮਾਈਨ-ਲੇਇੰਗ ਸਿਸਟਮ, ਉੱਨਤ ਹਲਕੇ ਹੈਲਕੀਪਾਟਰ, ਟਰਾਲ ਟੈਂਕ ਅਤੇ ਸਰਵਤਰਾ ਪੁਲ ਪ੍ਰਣਾਲੀ ਸ਼ਾਮਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਸੋਮਵਾਰ ਨੂੰ ਹੋਈ ਰੱਖਿਆ ਖਰੀਦ ਕੌਂਸਲ ਦੀ ਬੈਠਕ 'ਚ ਇਨ੍ਹਾਂ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਗਈ। ਇਸ ਫੈਸਲੇ ਨੂੰ ਭਾਰਤੀ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਤੇ ਸਵੈ-ਨਿਰਭਰਤਾ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਵਜੋਂ ਮੰਨਿਆ ਜਾ ਰਿਹਾ ਹੈ।

ਫੌਜ ਲਈ ਅਹਿਮ ਪ੍ਰਣਾਲੀਆਂ ਨੂੰ ਮਨਜ਼ੂਰੀ
ਭਾਰਤੀ ਫੌਜ ਲਈ ਕਈ ਅਹਿਮ ਪ੍ਰਣਾਲੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ’ਚ ਰਸਾਇਣਕ, ਜੈਵਿਕ, ਰੇਡੀਓਲਾਜੀਕਲ ਅਤੇ ਪ੍ਰਮਾਣੂ ਖੋਜ ਵਾਹਨ ਸ਼ਾਮਲ ਹਨ। ਇਹ ਵਾਹਨ ਉਕਤ ਪ੍ਰਣਾਲੀ ਨਾਲ ਸਬੰਧਤ ਦੂਸ਼ਿਤ ਖੇਤਰਾਂ ਦਾ ਪਤਾ ਲਾਉਣ, ਪਛਾਣ ਕਰਨ, ਨਿਗਰਾਨੀ ਕਰਨ ਅਤੇ ਨਿਸ਼ਾਨ ਲਾਉਣ ਦੇ ਸਮਰੱਥ ਹੋਣਗੇ।

ਹਵਾਈ ਫੌਜ ਦੀ ਲੜਾਈ ਦੀ ਸਮਰੱਥਾ ਤੇ ਸੁਰੱਖਿਆ ’ਚ ਸੁਧਾਰ
ਭਾਰਤੀ ਹਵਾਈ ਫੌਜ ਲਈ ਲੜਾਕੂ ਜਹਾਜ਼ਾਂ, ਟਰਾਂਸਪੋਰਟ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜ਼ਮੀਨ-ਆਧਾਰਤ ਬਹੁ-ਮੰਤਵੀ ਜੈਮਰ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਦੁਸ਼ਮਣ ਦੇ ਰਾਡਾਰਾਂ ਵਿਰੁੱਧ ਪ੍ਰਭਾਵਸ਼ਾਲੀ ਜੈਮਿੰਗ ਸਮਰੱਥਾ ਪ੍ਰਦਾਨ ਕਰਦਾ ਹੈ। ਨਾਲ ਹੀ ਇਲੈਕਟ੍ਰਾਨਿਕ ਜੰਗ ’ਚ ਚੜ੍ਹਤ ਮਿਲੇਗੀ। ਉੱਚ ਗਤੀਸ਼ੀਲਤਾ ਵਾਹਨ ਚੁਣੌਤੀਪੂਰਨ ਖੇਤਰਾਂ ’ਚ ਸੰਚਾਲਨ ਸਮਰੱਥਾਵਾਂ, ਲਾਜਿਸਟਿਕਲ ਮਦਦ ਤੇ ਗਤੀਸ਼ੀਲਤਾ ਨੂੰ ਵਧਾਉਣਗੇ।

ਸਮੁੰਦਰੀ ਫੌਜ ਲਈ ਰਾਡਾਰ ਤੇ ਸਵਦੇਸ਼ੀ ਨਿਗਰਾਨੀ ਸਿਸਟਮ
ਭਾਰਤੀ ਸਮੁੰਦਰੀ ਫੌਜ ਲਈ ਅਰੁਧਰਾ ਰਾਡਾਰ ਤੇ ਮਰੀਨ ਗੈਸ ਟਰਬਾਈਨ ਦੇ ਡਿਜ਼ਾਈਨ, ਵਿਕਾਸ ਤੇ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਰੁਧਰਾ ਰਾਡਾਰ ਸਮੁੰਦਰੀ ਫੌਜ ਦੇ ਵੱਖ-ਵੱਖ ਹਵਾਈ ਸਟੇਸ਼ਨਾਂ ’ਤੇ ਮੌਜੂਦਾ ਹਵਾਈ ਰੂਟ ਨਿਗਰਾਨੀ ਰਾਡਾਰਾਂ ਦੀ ਥਾਂ ਲੈਣਗੇ। ਇਹ ਹਵਾਈ ਨਿਗਰਾਨੀ ਦੀ ਸਮਰੱਥਾ ਤੇ ਸ਼ੁੱਧਤਾ ਨੂੰ ਵਧਾਉਣਗੇ। ਇਨ੍ਹਾਂ ਸੌਦਿਆਂ 'ਚੋਂ ਕਰੀਬ 98 ਫੀਸਦੀ ਖਰੀਦ ਭਾਰਤੀ ਉਦਯੋਗ ਤੋਂ ਕੀਤੀ ਜਾਵੇਗੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

ਅਸੀਂ 50 ਹਜ਼ਾਰ ਰੇਲਵੇ ਕੋਚ ਬਣਾਏ, ਕਾਂਗਰਸ ਸਰਕਾਰ 50 ਹਜ਼ਾਰ ਪਖਾਨੇ ਵੀ ਨਹੀਂ ਬਣਾ ਸਕੀ: PM ਮੋਦੀ

PM ਮੋਦੀ ਨੇ ਕਾਂਗਰਸ ਦੀ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਨੂੰ ਦੱਸਿਆ 'ਝੂਠ ਦੀ ਗੂੰਜ'

PM ਮੋਦੀ ਨੇ ਕਾਂਗਰਸ ਦੀ 'ਵਿਦਿਆਰਥੀਆਂ ਦੀ ਗੂੰਜ' ਮੁਹਿੰਮ ਨੂੰ ਦੱਸਿਆ 'ਝੂਠ ਦੀ ਗੂੰਜ'

ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਆਰਥਿਕ ਵਾਧੇ ਦੀ ਰਫਤਾਰ ਬਰਕਰਾਰ ਰੱਖੀ: ਅਮਿਤ ਸ਼ਾਹ

ਗਲੋਬਲ ਉਥਲ-ਪੁਥਲ ਦੇ ਬਾਵਜੂਦ ਭਾਰਤ ਨੇ ਆਰਥਿਕ ਵਾਧੇ ਦੀ ਰਫਤਾਰ ਬਰਕਰਾਰ ਰੱਖੀ: ਅਮਿਤ ਸ਼ਾਹ

ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੂੰ ਵੱਡੀ ਰਾਹਤ, ਫਰਜ਼ੀ ਪਾਸਪੋਰਟ ਕੇਸ 'ਚੋਂ ਬਰੀ

ਪਤੰਜਲੀ ਦੇ ਆਚਾਰੀਆ ਬਾਲਕ੍ਰਿਸ਼ਨ ਨੂੰ ਵੱਡੀ ਰਾਹਤ, ਫਰਜ਼ੀ ਪਾਸਪੋਰਟ ਕੇਸ 'ਚੋਂ ਬਰੀ

ਸੱਤਿਆ ਨਿਕੇਤਨ ਹਾਦਸਾ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਬਿਲਡਿੰਗ ਮਾਲਕ ਸਣੇ 3 ਗ੍ਰਿਫਤਾਰ

ਸੱਤਿਆ ਨਿਕੇਤਨ ਹਾਦਸਾ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਬਿਲਡਿੰਗ ਮਾਲਕ ਸਣੇ 3 ਗ੍ਰਿਫਤਾਰ

FDA ਦੇ ਤੁਕਾਰਾਮ ਮੁੰਡੇ ਦਾ ਸਪੱਸ਼ਟ, ਕਿਹਾ-ਮਿਲਾਵਟ ਨੂੰ ਰੋਕਣਾ ਜ਼ਰੂਰੀ, ਪਾਬੰਦੀਆਂ ਲਗਾਉਣਾ ਨਹੀਂ

FDA ਦੇ ਤੁਕਾਰਾਮ ਮੁੰਡੇ ਦਾ ਸਪੱਸ਼ਟ, ਕਿਹਾ-ਮਿਲਾਵਟ ਨੂੰ ਰੋਕਣਾ ਜ਼ਰੂਰੀ, ਪਾਬੰਦੀਆਂ ਲਗਾਉਣਾ ਨਹੀਂ

ਅੱਜ ਦੇ ਸਮੇਂ 'ਚ ਅਜਿਹਾ ਕੋਈ ਖੇਤਰ ਨਹੀਂ, ਜੋ ਮਹਿਲਾ ਲੀਡਰਸ਼ਿਪ ਤੋਂ ਅਛੂਤਾ ਹੋਵੇ: ਓਮ ਬਿਰਲਾ

ਅੱਜ ਦੇ ਸਮੇਂ 'ਚ ਅਜਿਹਾ ਕੋਈ ਖੇਤਰ ਨਹੀਂ, ਜੋ ਮਹਿਲਾ ਲੀਡਰਸ਼ਿਪ ਤੋਂ ਅਛੂਤਾ ਹੋਵੇ: ਓਮ ਬਿਰਲਾ

ਦਿੱਲੀ : ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਗਈ ਬਿਲਡਿੰਗ, ਮਲਬੇ ਹੇਠ ਦੱਬੇ ਕਈ ਲੋਕ, ਰੈਸਕਿਊ ਆਪ੍ਰੇਸ਼ਨ ਜਾਰੀ

ਦਿੱਲੀ : ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਗਈ ਬਿਲਡਿੰਗ, ਮਲਬੇ ਹੇਠ ਦੱਬੇ ਕਈ ਲੋਕ, ਰੈਸਕਿਊ ਆਪ੍ਰੇਸ਼ਨ ਜਾਰੀ

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ ਦਿੱਲੀ ਦੇ ਸਕੂਲ

12ਵੀਂ IPU ਕਾਨਫਰੰਸ 'ਚ ਸ਼ਾਮਲ ਹੋਣ ਉਜ਼ਬੇਕਿਸਤਾਨ ਪਹੁੰਚੇ MP ਰਾਘਵ ਚੱਢਾ ! ਪੇਸ਼ ਕੀਤਾ ਭਾਰਤ ਦਾ ਪੱਖ

12ਵੀਂ IPU ਕਾਨਫਰੰਸ 'ਚ ਸ਼ਾਮਲ ਹੋਣ ਉਜ਼ਬੇਕਿਸਤਾਨ ਪਹੁੰਚੇ MP ਰਾਘਵ ਚੱਢਾ ! ਪੇਸ਼ ਕੀਤਾ ਭਾਰਤ ਦਾ ਪੱਖ