Wednesday, February 25, 2026
BREAKING
ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ  ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਪੰਜਾਬ

ਪੰਜਾਬ : 6 ਮਹੀਨਿਆਂ ਦੀ ਤੇਜ਼ੀ ਮਗਰੋਂ ਪ੍ਰਾਪਰਟੀ ਦੇ ਭਾਅ ‘ਮੂਧੇ-ਮੂੰਹ’ ਡਿੱਗੇ

04 ਦਸੰਬਰ, 2025 05:42 PM

ਮੋਗਾ : ਇਕ ਪਾਸੇ ਜਿੱਥੇ 2002 ਤੋਂ 2007 ਤੱਕ ਕੈਪਟਨ ਸਰਕਾਰ ਸਮੇਂ ਪ੍ਰਾਪਰਟੀ ਦੇ ਖੇਤਰ ਵਿਚ ਨਿਵੇਸ਼ਕਾਂ ਵਲੋਂ ਦਿਖਾਈ ਗਈ ਤੇਜ਼ੀ ਹੁਣ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਮਗਰੋਂ ਫਿਰ ਉਭਰੀ ਸੀ। ਜਿਸ ਦੇ ਚੱਲਦੇ ਜੂਨ 2025 ਦੇ ਦੌਰਾਨ ਪ੍ਰਾਪਰਟੀ ਨਿਵੇਸ਼ਕਾਂ ਦੀ ਦਿਲਚਸਪੀ ਕਰਕੇ 20 ਤੋਂ 25 ਲੱਖ ਰੁਪਏ ਖੇਤੀ ਖੇਤਰ ਵਿਚ ਵਿਕਣ ਵਾਲਾ ਜ਼ਮੀਨ ਦਾ ਪ੍ਰਤੀ ਏਕੜ ਕਿੱਲਾ ਅਚਾਨਕ 40 ਤੋਂ 50 ਲੱਖ ਰੁਪਏ ਦਾ ਹੋ ਗਿਆ ਸੀ ਜਦਕਿ ਪਲਾਂਟਾਂ ਵਿਚ ਵੀ ਦੇਖੋ ਦੇਖੀ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਮਰਲੇ ਦਾ ਭਾਅ ਵੀ ਵੱਧ ਗਿਆ ਸੀ ਇਹੋ ਕਾਰਣ ਸੀ ਕਿ ਉਸ ਸਮੇਂ ਬਿਆਨਿਆਂ ’ਤੇ ਹੀ ਅੱਗੇ ਦੀ ਅੱਗੇ ਜ਼ਮੀਨਾਂ ਅਤੇ ਪਲਾਂਟਾਂ ਦੀ ਵਿੱਕਰੀ ਹੋਣ ਲੱਗੀ ਸੀ। ਪਰ ਇਸ ਦੇ ਉਲਟ ਪ੍ਰਾਪਰਟੀ ਕਾਰੋਬਾਰੀਆਂ ਵਲੋਂ ਫੈਲਾਏ ਗਏ ਭਰਮ ਜਾਲ ਵਿਚ ਕਈ ਉਹ ਲੋਕ ਵੀ ਫਸ ਗਏ ਸਨ, ਜਿਨ੍ਹਾਂ ਨੂੰ ਇਹ ਆਸ ਸੀ ਕਿ ਖਰੀਦੀਆਂ ਗਈਆਂ ਪ੍ਰਾਪਰਟੀਆਂ ਦੀ ਕੀਮਤ 30 ਤੋਂ 40 ਫੀਸਦੀ ਵਧ ਜਾਵੇਗੀ, ਪਰੰਤੂ ਅਜਿਹਾ ਨਾ ਹੋ ਸਕਿਆ ਅਤੇ ਹੁਣ ਜਦੋਂ ਅੱਜ ਦਸੰਬਰ ਤੋਂ ਬਿਆਨਿਆਂ ਦੀ ਆਸ ਲੈ ਕੇ ਅੱਗੇ ਪ੍ਰਾਪਰਟੀਆਂ ਵੇਚਣ ਦੀ ਇੱਛਾ ਰੱਖਦੇ ਲੋਕਾਂ ਦੀਆਂ ਰਜਿਸਟਰੀਆਂ ਅੱਧ ਵਿਚਕਾਰ ਟੁੱਟਣ ਦਾ ਖਦਸ਼ਾ ਖੜਾ ਹੋ ਗਿਆ ਤਾਂ ਇਸ ਵੇਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਲੱਖਾਂ ਕਰੋੜਾਂ ਰੁਪਏ ਡੁੱਬਣ ਦਾ ਡਰ ਹੋਣ ਕਰ ਕੇ ‘ਹੱਥਾਂ ਪੈਰਾਂ’ ਦੀ ਪੈਣ ਲੱਗੀ ਹੈ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਵਿਚ ਕਈ ‘ਭੋਲੇ-ਭਾਲੇ’ ਉਹ ਲੋਕ ਵੀ ਠੱਗੀ ਦਾ ਸ਼ਿਕਾਰ ਹੋ ਗਏ ਹਨ, ਜਿਨ੍ਹਾਂ ਕੋਲ ਭਾਵੇਂ ਪੂੰਜੀ ਤਾਂ ਥੋੜੀ ਸੀ ਪਰ ਉਨ੍ਹਾਂ ਨੂੰ ਇਹ ਆਸ ਸੀ ਕਿ ਉਨ੍ਹਾਂ ਦੇ ਪੈਸੇ 3 ਮਹੀਨਿਆਂ ਦੌਰਾਨ ਹੀ ਦੁੱਗਣੇ ਦੇ ਨੇੜ ਤੇੜ ਪੁੱਜ ਜਾਣਗੇ। ਮੋਗਾ ਵਿਖੇ ਲੰਮੇ ਸਮੇਂ ਤੋਂ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ 20 ਵਰ੍ਹਿਆਂ ਮਗਰੋਂ ਜਦੋਂ ਇਕਦਮ ਤੇਜੀ ਦਾ ਮਹੌਲ ਬਣਿਆ ਸੀ ਤਾਂ ਉਦੋਂ ਹੀ ਇਹ ਪਤਾ ਸੀ ਕਿ ਇਹ ਤੇਜੀ ਲੰਮਾਂ ਸਮਾਂ ਨਹੀਂ ਰਹੇਗੀ ਪਰ ਇਹ ਪਤਾ ਨਹੀਂ ਸੀ ਕਿ ਇਹ ਤੇਜੀ 2-3 ਮਹੀਨਿਆਂ ਦੀ ਬਾਅਦ ਹੀ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਰਜਿਸਟਰੀਆਂ ਦਾ ਸਮਾਂ ਆਇਆ ਹੈ ਤਾਂ ਅੱਗੇ ਦੀ ਅੱਗੇ ਪ੍ਰਾਪਰਟੀਆਂ ਨਾ ਵਿਕਣ ਕਰ ਕੇ ਇਹ ਕਾਰੋਬਾਰ ਇਕ ਤਰ੍ਹਾਂ ਨਾਲ ਖਤਮ ਹੁੰਦਾ ਹੀ ਨਿਜਾਤ ਰਿਹਾ ਹੈ।

ਪ੍ਰਾਪਰਟੀ ਕਾਰੋਬਾਰੀ ਅਤੇ ਕਾਲੋਨੀਆਂ ਕੱਟਣ ਵਾਲੇ ਇਕ ਕਾਲੋਨਾਈਜ਼ਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਪਤਾ ਸੀ ਕਿ ਤੇਜੀ ਥੋੜੇ ਦਿਨਾਂ ਦੀ ਮਹਿਮਾਨ ਹੈ, ਜਿਸ ਕਰ ਕੇ ਉਨ੍ਹਾਂ ਕੋਈ ਨਵੀਂ ਕਾਲੋਨੀ ਤਾਂ ਕੱਟਣੀ ਸ਼ੁਰੂ ਨਹੀਂ ਕੀਤੀ, ਪਰੰਤੂ 20 ਵਰ੍ਹਿਆਂ ਤੋਂ ਖਤਮ ਪਈਆਂ ਕਾਲੋਨੀਆਂ ਵਿਚ ਜ਼ਰੂਰ ‘ਲੀਪਾਪੋਚੀ’ ਕਰ ਕੇ ਪਲਾਟ ਕੱਟਣਾ ਸ਼ੁਰੂ ਕੀਤੇ ਸਨ। ਉਨ੍ਹਾਂ ਮੰਨਿਆ ਕਿ ਕੁਝ ਲੋਕਾਂ ਨੇ ਮਹਿੰਗੇ ਭਾਅ ’ਤੇ ਪਲਾਟ ਵੇਚਣ ਦੇ ਮਨੋਰਥ ਨਾਲ 25 ਫੀਸਦੀ ਬਿਆਨੇ ਦੇ ਕੇ ਪਲਾਟ ਖਰੀਦੇ ਸਨ, ਪਰ ਅੱਗੇ ਨਾ ਵਿਕਣ ਕਰ ਕੇ ਉਨ੍ਹਾਂ ਕੋਲ ਵੀ ਰਜਿਸਟਰੀ ਕਰਵਾਉਣ ਲਈ ਪੈਸੇ ਨਹੀਂ ਹਨ। ਉਨ੍ਹਾਂ ਆਖਿਆ ਕਿ ਪਲਾਂਟਾਂ ਅਤੇ ਜ਼ਮੀਨਾਂ ਦੀ ਕੀਮਤ ਅਗਲੇ 10 ਵਰ੍ਹੇ ਫਿਰ ਘਟਣ ਦਾ ਪੱਕਾ ਸਬੱਬ ਬਣ ਗਿਆ ਹੈ, ਪਰੰਤੂ ਹੁਣ ਦੇਖਦੇ ਹਾਂ ਕਿ ਇਹ ਮੰਦੀ ਦੌਰ ’ਤੇ ਕਦੋਂ ਤੱਕ ਚੱਲਦਾ ਹੈ।

ਨਿਵੇਸ਼ਕਾਂ ਦੇ ਪੈਸੇ ਡੁੱਬੇ, ਵੇਚਣ ਵਾਲੇ ਹੋਏ ਮਾਲੋ-ਮਾਲ
‘ਜਗ ਬਾਣੀ’ ਦੀ ਜਾਣਕਾਰੀ ਅਨੁਸਾਰ ਕੁਝ ਨਿਵੇਸ਼ਕਾਂ ਦੇ ਜਿਨ੍ਹਾਂ ਨੂੰ ਇਹ ਲਗਦਾ ਸੀ ਕਿ ਉਹ ਅੱਗੇ ਦੀ ਅੱਗੇ ਮਹਿੰਗੇ ਭਾਅ ’ਤੇ ਪਲਾਟ ਅਤੇ ਜ਼ਮੀਨਾਂ ਵੇਚ ਲੈਣਗੇ ਅਤੇ ਬਿਨਾਂ ਰਜਿਸਟਰੀ ਕਰਵਾਏ ਹੀ ਮਾਲਾਮਾਲ ਹੋ ਜਾਣਗੇ ਉਨ੍ਹਾਂ ਦੇ ਲੱਖਾਂ ਰੁਪਏ ਡੁੱਬਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਆਰਥਿਕ ਤੰਗੀ ਕਰ ਕੇ ਪ੍ਰਾਪਰਟੀਆਂ ਵੇਚਣ ਵਾਲੇ ਕਈ ਉਹ ਲੋਕ ਮਾਲਾ-ਮਾਲ ਹੋ ਗਏ ਹਨ, ਜਿਨ੍ਹਾਂ ਨੇ ਪ੍ਰਾਪਰਟੀ ਵੇਚ ਕੇ ਬਿਆਨੇ ਰਾਹੀਂ 25 ਫੀਸਦੀ ਪੈਸੇ ਹਾਸਲ ਕਰ ਕੇ ਆਪਣੀ ਆਰਥਿਕ ਤੰਗੀ ਤਾਂ ਦੂਰ ਕਰ ਲਈ ਹੈ, ਪਰੰਤੂ ਖਰੀਦਦਾਰ ਧਿਰ ਕੋਲ 75 ਫੀਸਦੀ ਪੈਸੇ ਨਾ ਹੋਣ ਕਰਕੇ ਉਹ ਰਜਿਸਟਰੀ ਨਹੀਂ ਕਰਵਾ ਸਕਦੇ। ਇਸ ਤਰ੍ਹਾਂ ਨਾਲ ਪ੍ਰਾਪਰਟੀ ਵਿਚ ਬਚ ਜਾਵੇਗੀ ਅਤੇ ਉਨ੍ਹਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਵੀ ਨਿਕਲਣ ਲਈ ਲਾਹਾ ਮਿਲੇਗਾ।

Have something to say? Post your comment

ਅਤੇ ਪੰਜਾਬ ਖਬਰਾਂ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ 

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ 

ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ

ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ

ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ

ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ

ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ

ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਭੇਜਿਆ ਜਾਵੇਗਾ ਜਥਾ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਭੇਜਿਆ ਜਾਵੇਗਾ ਜਥਾ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...

ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...