ਭਾਰਤ-ਏ ਤੇ ਆਸਟ੍ਰੇਲੀਆ-ਏ ਦੀਆਂ ਮਹਿਲਾ ਟੀਮਾਂ ਵਿਚਾਲੇ 29 ਸਤੰਬਰ ਨੂੰ ਹੋਣ ਵਾਲਾ ਲਾਲ ਗੇਂਦ ਦਾ ਮੈਚ ਹੁਣ ਧਰਮਸ਼ਾਲਾ ਦੀ ਬਜਾਏ ਮੋਹਾਲੀ ’ਚ ਹੋਵੇਗਾ ਕਿਉਂਕਿ ਮੀਂਹ ਕਾਰਨ ਧਰਮਸ਼ਾਲਾ ’ਚ ਸਟੇਡੀਅਮ ਦੀ ਆਊਟਫੀਲਡ ਨੂੰ ਨੁਕਸਾਨ ਪਹੁੰਚਿਆ ਹੈ। 3 ਟੀ-20, 3 ਵਨ ਡੇ ਅਤੇ 1 ਲਾਲ ਗੇਂਦ ਦੇ ਮੈਚ ਦੀ ਲੜੀ 12 ਸਤੰਬਰ ਤੋਂ ਸ਼ੁਰੂ ਹੋਈ ਹੈ। ਅਜੇ ਤੱਕ ਸਾਰੇ ਮੈਚ ਮੋਹਾਲੀ ’ਚ ਖੇਡੇ ਗਏ ਹਨ।
ਵਿਸ਼ਵ ਕੱਪ 2023 ਦੌਰਾਨ ਵੀ ਕੁਝ ਖਿਡਾਰੀਆਂ ਨੇ ਧਰਮਸ਼ਾਲਾ ’ਚ ਆਊਟਫੀਲਡ ਦੀ ਆਲੋਚਨਾ ਕੀਤੀ ਸੀ ਪਰ ਐੱਚ. ਪੀ. ਸੀ. ਏ. ਨੇ ਸਮੱਸਿਆ ਸੁਲਝਾ ਲਈ ਸੀ।