Monday, March 02, 2026
BREAKING
ਵਲਾਦੀਮੀਰ ਪੁਤਿਨ ਨੇ ਖਮੇਨੀ ਦੀ ਮੌਤ ਨੂੰ ਕਿਹਾ ‘ਸਾਜ਼ਿਸ਼ੀ ਕਤਲ’, ਪੱਛਮੀ ਕਾਰਵਾਈ ਨੂੰ ਦੱਸਿਆ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਅਲੀਰੇਜ਼ਾ ਅਰਾਫ਼ੀ ਨੂੰ ਮਿਲੀ ਈਰਾਨ ਦੀ ਕਮਾਨ, ਕੌਂਸਲ ਨੇ ਬਣਾਇਆ ਸੁਪਰੀਮ ਲੀਡਰ ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ ਜੰਤਰ-ਮੰਤਰ ਰੈਲੀ ‘ਚ ਅਰਵਿੰਦ ਕੇਜਰੀਵਾਲ ਦਾ ਭਾਜਪਾ ਉੱਤੇ ਤਿੱਖਾ ਹਮਲਾ, ਆਪ ਨੇ ਦਿਖਾਈ ਤਾਕਤ ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਪੰਜਾਬ

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

22 ਜੂਨ, 2025 05:42 PM

ਜਲੰਧਰ : ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ 23 ਜੂਨ ਨੂੰ ਐਲਾਨਿਆ ਜਾਵੇਗਾ ਅਤੇ ਇਸ ਨਤੀਜੇ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਸੂਤਰਾਂ ਅਨੁਸਾਰ ਜ਼ਿਮਨੀ ਚੋਣ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਫੇਰਬਦਲ ਦੀ ਪੂਰੀ ਸੰਭਾਵਨਾ ਹੈ। ਇਸੇ ਵਿਚਕਾਰ ਜਲੰਧਰ ਵਰਗੇ ਮਹੱਤਵਪੂਰਨ ਸ਼ਹਿਰ ਵਿਚ ਵੀ ਸਿਆਸੀ ਸਮੀਕਰਨ ਬਦਲ ਸਕਦੇ ਹਨ। ਦਰਅਸਲ ਲੁਧਿਆਣਾ ਜ਼ਿਮਨੀ ਚੋਣ ਕਾਰਨ ਪੰਜਾਬ ਅਤੇ ਦਿੱਲੀ ਦੀ 'ਆਪ' ਯੂਨਿਟ ਪੂਰੀ ਤਰ੍ਹਾਂ ਰੁੱਝੀ ਰਹੀ, ਜਿਸ ਨਾਲ ਜਲੰਧਰ ਜਾਂ ਹੋਰ ਇਲਾਕਿਆਂ ਨਾਲ ਜੁੜਿਆ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ।

ਜਲੰਧਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਉਥਲ-ਪੁਥਲ ਜਾਰੀ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦੀਆਂ 4 ਵਿਚੋਂ 2 ਸੀਟਾਂ ’ਤੇ 'ਆਪ' ਉਮੀਦਵਾਰ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਜਿੱਤੇ ਸਨ, ਹਾਲਾਂਕਿ ਸ਼ੀਤਲ ਅੰਗੁਰਾਲ ਪਹਿਲਾਂ ਹੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ। ਦੂਜੇ ਪਾਸੇ ਵਿਧਾਇਕ ਰਮਨ ਅਰੋੜਾ ਹੁਣ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਘਿਰੇ ਹੋਏ ਹਨ ਅਤੇ ਫਿਲਹਾਲ ਨਾਭਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਨਗਰ ਨਿਗਮ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨਾਲ ਜੋੜ ਕੇ ਵੇਖੀ ਜਾ ਰਹੀ ਹੈ। ਰਮਨ ਅਤੇ ਵਸ਼ਿਸ਼ਟ ’ਤੇ ਗੈਰ-ਕਾਨੂੰਨੀ ਇਮਾਰਤਾਂ ਅਤੇ ਕਾਲੋਨੀਆਂ ਨੂੰ ਲੈ ਕੇ ਸਿਆਸੀ ਸਰਪ੍ਰਸਤੀ ਵਿਚ ਵਸੂਲੀ ਦੇ ਦੇਸ਼ ਲੱਗੇ ਸਨ।

ਸੁਖਦੇਵ ਵਸ਼ਿਸ਼ਟ ਦੀ ਜਦੋਂ ਗ੍ਰਿਫ਼ਤਾਰੀ ਹੋਈ, ਉਸ ਸਮੇਂ ਉਹ ਵੈਸਟ ਹਲਕੇ ਦੇ ਏ. ਟੀ. ਪੀ. ਸਨ ਅਤੇ ਕੁਝ ਮਹੀਨੇ ਪਹਿਲਾਂ ਉਹ ਕੈਂਟ ਵਿਧਾਨ ਸਭਾ ਹਲਕੇ ਵਿਚ ਵੀ ਤਾਇਨਾਤ ਸਨ। ਕੈਂਟ ਦੇ ਕਈ ਕੌਂਸਲਰਾਂ ਨੇ ਮੇਅਰ ਵਨੀਤ ਧੀਰ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਸੀ ਕਿ ਸੀਲਿੰਗ ਦੀ ਆੜ ਵਿਚ ਵੱਡੀ ਖੇਡ ਚੱਲ ਰਹੀ ਹੈ। ਫਿਲਹਾਲ ਵਿਜੀਲੈਂਸ ਦੇ ਜਲੰਧਰ ਬਿਊਰੋ ਦੀ ਕਾਰਵਾਈ ਤੋਂ ਬਾਅਦ ਜਲੰਧਰ ਦੇ ਸੈਂਟਰਲ, ਕੈਂਟ, ਵੈਸਟ ਅਤੇ ਨਾਰਥ ਹਲਕਿਆਂ ਵਿਚ ਗੈਰ-ਕਾਨੂੰਨੀ ਇਮਾਰਤਾਂ ਨੂੰ ਲੈ ਕੇ ਉੱਠੇ ਦੋਸ਼ ਫਿਲਹਾਲ ਰੁਕ ਚੁੱਕੇ ਹਨ ਪਰ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਲੀਡਰਸ਼ਿਪ ਅਜੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈ ਅਤੇ ਰਮਨ ਅਰੋੜਾ ਦੇ ਇਲਾਵਾ ਵੀ ਕਈ 'ਆਪ' ਆਗੂ ਹੁਣ ਪਾਰਟੀ ਦੇ ਨਿਸ਼ਾਨੇ ’ਤੇ ਹਨ।

ਕਿਸੇ ਨੂੰ ਮਿਲੇਗੀ ਪਾਵਰ, ਕੋਈ ਹੋਵੇਗਾ ਪਾਵਰਲੈੱਸ
ਸੂਤਰਾਂ ਮੁਤਾਬਕ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜਲੰਧਰ ਦੇ ਕੁਝ ‘ਆਪ’ ਆਗੂਆਂ ਦੀ ਤਾਕਤ ਖੋਹ ਕੇ ਉਨ੍ਹਾਂ ਨੂੰ ਪਾਵਰਲੈੱਸ ਬਣਾਇਆ ਜਾ ਸਕਦਾ ਹੈ। ਉਥੇ ਹੀ, ਕੁਝ ਨਵੇਂ ਚਿਹਰਿਆਂ ਨੂੰ ਮਜ਼ਬੂਤ ਭੂਮਿਕਾ ਦਿੱਤੀ ਜਾ ਸਕਦੀ ਹੈ। ਇਸ ਸਬੰਧ ਵਿਚ ਸੀਨੀਅਰ 'ਆਪ' ਆਗੂ ਮਨੀਸ਼ ਸਿਸੋਦੀਆ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ 23 ਜੂਨ ਨੂੰ ਐਲਾਨੇ ਜਾਣ ਵਾਲੇ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਨਤੀਜੇ ’ਤੇ ਟਿਕੀਆਂ ਹਨ। ਇਸ ਤੋਂ ਬਾਅਦ ਹੀ ਸਾਫ ਹੋਵੇਗਾ ਕਿ ਪੰਜਾਬ ਅਤੇ ਵਿਸ਼ੇਸ਼ ਰੂਪ ਨਾਲ ਜਲੰਧਰ ਦੀ ਸਿਆਸਤ ਵਿਚ ਕੌਣ ਚੜ੍ਹੇਗਾ ਉਚਾਈ ਵੱਲ ਅਤੇ ਕਿਸ ਦਾ ਸਿਆਸੀ ਗ੍ਰਾਫ਼ ਆਵੇਗਾ ਹੇਠਾਂ।

Have something to say? Post your comment

ਅਤੇ ਪੰਜਾਬ ਖਬਰਾਂ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਸੀ.ਜੀ.ਸੀ. ਯੂਨੀਵਰਸਿਟੀ ਮੋਹਾਲੀ ਦੀ 9ਵੀਂ ਸਾਲਾਨਾ ਖੇਡ ਮੀਟ 2026: ਨੌਜਵਾਨਾਂ ਦੀ ਉਰਜਾ, ਟੀਮ ਸਪਿਰਿਟ ਅਤੇ ਖੇਡ ਜਜ਼ਬੇ ਦਾ ਸ਼ਾਨਦਾਰ ਮੰਚ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਮੂਸੇਵਾਲਾ ਕਤਲ ਕੇਸ 'ਚ ਨਵਾਂ ਮੋੜ: ਅਨਮੋਲ ਬਿਸ਼ਨੋਈ ਦੇ ਵਕੀਲ ਨੇ ਹੀ ਮੰਗਿਆ 'ਪ੍ਰੋਡਕਸ਼ਨ ਵਾਰੰਟ', ਪੁਲਿਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਮੌਤ ਮਾਮਲਾ: ਮੈਡੀਕਲ ਪੈਨਲ ਦੀ ਰਿਪੋਰਟ 'ਚ ਹਸਪਤਾਲ ਦੀ ਲਾਪਰਵਾਹੀ ਦੀ ਪੁਸ਼ਟੀ, ਪਰਿਵਾਰ ਲਵੇਗਾ ਕਾਨੂੰਨੀ ਐਕਸ਼ਨ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਪੰਜਾਬ 'ਚ 4 ਮਾਰਚ ਨੂੰ ਹੋਲੀ ਮੌਕੇ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਲੁਧਿਆਣਾ ਦੇ ਬਸਤੀ ਜੋਧੇਵਾਲ ‘ਚ ਗੁੱਲੀ-ਡੰਡਾ ਵਿਵਾਦ ਨੇ ਲਿਆ ਹਿੰਸਕ ਰੂਪ, ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਈਰਾਨ-ਇਜ਼ਰਾਈਲ ਤਣਾਅ ਦਰਮਿਆਨ ਭਾਰਤੀਆਂ ਦੀ ਸੁਰੱਖਿਆ ਲਈ ਕੇਂਦਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ- ਸੁਖਬੀਰ ਸਿੰਘ ਬਾਦਲ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਹੋਈ ਆਸਾਨ, ਇਨ੍ਹਾਂ ਦਸਤਾਵੇਜ਼ਾਂ ਨਾਲ ਮੌਕੇ 'ਤੇ ਹੀ ਬਣ ਰਹੇ ਕਾਰਡ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਦੇ ਮੋਹਾਲੀ ’ਚ ਬਣੇਗਾ ਦੇਸ਼ ਦਾ ਪਹਿਲਾ AI ਟਾਵਰ, 300 ਵਿਦੇਸ਼ੀ ਕੰਪਨੀਆਂ ਕਰਨਗੀਆਂ ਨਿਵੇਸ਼; ਹਜ਼ਾਰਾਂ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ

ਪੰਜਾਬ ਨੂੰ ਸਰਵਾਈਕਲ ਕੈਂਸਰ ਮੁਕਤ ਬਣਾਉਣਾ ਸਰਕਾਰ ਦਾ ਟੀਚਾ : ਸਿਹਤ ਮੰਤਰੀ