Friday, August 22, 2025
BREAKING
ਰੂਸ ਨੇ ਇਸ ਸਾਲ ਯੂਕ੍ਰੇਨ 'ਤੇ ਕੀਤਾ ਸਭ ਤੋਂ ਵੱਡਾ ਹਵਾਈ ਹਮਲਾ ਇਟਲੀ 'ਚ ਦੁਨੀਆ ਦੇ ਸਭ ਤੋਂ ਲੰਬੇ ਪੁਲ਼ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ, ਪ੍ਰਾਜੈਕਟ ਦਾ ਵੱਡੇ ਪੱਧਰ 'ਤੇ ਵਿਰੋਧ ਸ਼ੁਰੂ ਫਿਲਮ ‘ਤੇਹਰਾਨ’ 'ਚ ਆਪਣੀ ਭੂਮਿਕਾ 'ਤੇ ਬੋਲੀ ਨੀਰੂ ਬਾਜਵਾ, ਜਾਸੂਸੀ ਫਿਲਮਾਂ ਤੋਂ ਸਿੱਖੇ ਹਾਵ-ਭਾਵ ਅਸਲੀ 'ਚਤੁਰ' ਕੌਣ ਹੈ? 'ਏਕ ਚਤੁਰ ਨਾਰ' ਦਾ ਟੀਜ਼ਰ ਹੋਇਆ ਰਿਲੀਜ਼ ASIA CUP ਤੋਂ ਪਹਿਲਾਂ ਵੱਡੀ ਅਪਡੇਟ! IND vs PAK ਮੁਕਾਬਲਿਆਂ ਬਾਰੇ ਭਾਰਤ ਸਰਕਾਰ ਦਾ ਫ਼ੈਸਲਾ ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਹੀਥਰ ਨਾਈਟ ਦੀ ਵਾਪਸੀ ਬੈਂਕਿੰਗ ਅਤੇ ਵਿੱਤੀ ਧੋਖਾਦੇਹੀ ਸਲਾਹਕਾਰ ਬੋਰਡ ਦਾ ਪੁਨਰਗਠਨ ਭਾਰਤ ਦੀਆਂ ਪ੍ਰਮੁੱਖ ਟੈਕਸਟਾਈਲ ਵਸਤਾਂ ਦਾ ਨਿਰਯਾਤ ਵਧਿਆ : ਕੇਂਦਰ ਸਰਕਾਰ ਦੇਸ਼ ਦੀ ਜਨਤਾ ਨੂੰ ਜਲਦ ਮਿਲੇਗੀ ਹਵਾਈ ਜਹਾਜ਼ ਵਰਗੀ ਲਗਜ਼ਰੀ ਈ-ਬੱਸ, ਜਾਣੋ ਕਿੰਨਾ ਹੋਵੇਗਾ ਕਿਰਾਇਆ Rain Alert : 22, 23, 24, 25 ਤੇ 26 ਤਰੀਕ ਲਈ ਹੋ ਗਈ ਵੱਡੀ ਭਵਿੱਖਬਾਣੀ ! ਸਾਵਧਾਨ ਰਹਿਣ ਲੋਕ

ਹਰਿਆਣਾ

ਪੰਜਾਬ ਦੀ ਜਨਤਾ ਨੇ PM ਮੋਦੀ ਦੀ ਨੀਤੀਆਂ ਦੇ ਨਾਲ ਚੱਲਣ ਦਾ ਬਣਾ ਲਿਆ ਮਨ: CM

15 ਜੂਨ, 2025 04:18 PM

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨੀਤੀਆਂ ਨਾਲ ਚੱਲਣ ਦਾ ਮਨ ਬਣਾ ਲਿਆ ਹੈ। ਪੰਜਾਬ ਦੇ ਲੋਕਾਂ ਵਿੱਚ ਜੋ ਜੋਸ਼ ਅਤੇ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ, ਇਸ ਨੂੰ ਦੇਖਦੇ ਹੋਏ ਵਿਧਾਨਸਭਾ 2027 ਦੇ ਚੋਣ ਵਿੱਚ ਨਰੇਂਦਰ ਮੋਦੀ ਦੀ ਅਗਵਾਈ ਹੇਠ ਮਜਬੂਤੀ ਨਾਲ ਸਰਕਾਰ ਬਣੇਗੀ। ਪੰਜਾਬ ਵਿੱਚ ਪਿਛਲੀ ਸਰਕਾਰਾਂ ਅਤੇ ਮੌਜੂਦਾ ਆਪ ਦੀ ਸਰਕਾਰ ਨੇ ਇੱਥੇ ਦੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਪੰਜਾਬ ਨੂੰ ਪਿੱਛੇ ਧਕੇਲਨ ਦਾ ਕੰਮ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਪੰਜਾਬ ਦੇ ਲੁਧਿਆਣਾ ਵਿੱਚ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਹੀ।

ਕਾਂਗਰਸ ਨੇ ਜੋ ਰਸਤਾ ਭ੍ਰਿਸ਼ਟਆਚਾਰ ਦਾ ਅਪਣਾਇਆ ਸੀ ਆਸ ਸਰਕਾਰ ਵੀ ਉਸੀ ਰਸਤੇ 'ਤੇ ਦੋ ਕਦਮ ਅੱਗੇ ਵਧੀ

ਊਨ੍ਹਾਂ ਨੇ ਕਿਹਾ ਕਿ ਆਮ ਆਦਮੀ ਤੇ ਕਾਂਗਰਸ ਭ੍ਰਿਸ਼ਟਾਚਾਰ ਦੇ ਦਲ-ਦਲ ਵਿੱਚ ਫਸੀ ਪਈ ਹੈ। ਇਸ ਦੇ ਕੁੱਝ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚੱਲਦੇ ਜੇਲ ਅੰਦਰ ਹਨ ਅਤੇ ਕੁੱਝ ਜਾਣ ਵਾਲੇ ਹਨ। ਜੋ ਗੱਲਾਂ ਆਮ ਆਦਮੀ ਨੇ ਪੰਜਾਬ ਦੇ ਲੋਕਾਂ ਨੂੰ ਕਹੀਆਂ ਸਨ ਉਨ੍ਹਾਂ ਗੱਲਾਂ ਉੱਪਰ ਆਪ ਖਰਾ ਨਹੀਂ ਉਤਰੀ ਜਿਸ ਨਾਲ ਪੰਜਾਬ ਲਗਾਤਾਰ ਪਿੱਛੇ ਜਾ ਰਿਹਾ ਹੈ। ਕਾਂਗਰਸ ਨੇ ਜੋ ਰਸਤਾ ਭ੍ਰਿਸ਼ਟਾਚਾਰ ਦਾ ਅਪਣਾਇਆ ਸੀ ਆਪ ਸਰਕਾਰ ਵੀ ਉਸੀ ਰਸਤੇ 'ਤੇ ਦੋ ਕਦਮ ਅੱਗੇ ਵੱਧ ਕੇ ਤੇਜ ਗਤੀ ਨਾਲ ਚੱਲ ਰਹੀ ਹੈ। ਇਨ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਪੰਜਾਬ ਦਾ ਹਰ ਨਾਗਰਿਕ ਵਾਕਿਫ ਹੋ ਚੁੱਕਾ ਹੈ। ਇੱਥੇ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਾਹਰ ਭੇਜਣ ਦਾ ਕੰਮ ਕਰਣਗੇ।

ਸਾਡੀ ਨੀਤੀ ਅਤੇ ਨੀਅਤ ਸਪਸ਼ਟ ਅਤੇ ਅਗਵਾਈ ਮਜਬੂਤ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਨੀਤੀ ਅਤੇ ਨੀਅਤ ਸਪਸ਼ਟ ਹੋਣ ਦੇ ਨਾਲ-ਨਾਲ ਸਾਡੀ ਅਗਵਾਈ ਵੀ ਮਜਬੂਤ ਹੈ, ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨਾ ਹੀ ਨੀਤੀ ਸਪਸ਼ਟ ਹੈ, ਨਾ ਹੀ ਕੰਮ ਕਰਨ ਦੀ ਨੀਅਤ ਅਤੇ ਉਨ੍ਹਾਂ ਦੇ ਅਗਵਾਈ ਦਾ ਤਾਂ ਕੁੱਝ ਪਤਾ ਹੀ ਨਹੀਂ ਹੈ।

ਪਾਣੀ 'ਤੇ ਪੰਜਾਬ ਸਰਕਾਰ ਨੇ ਸਵਾਰਥ ਦੀ ਸਿਆਸਤ ਕੀਤੀ

ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਬੀਬੀਐਮਬੀ ਇੱਕ ਸੁਤੰਤਰ ਅਦਾਰਾ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ ਜਿਸ ਧਰਤੀ ਤੋਂ ਗੁਰੂਆਂ ਨੇ ਆਪਣੇ ਧਰਮ ਅਤੇ ਕੌਮ ਦੀ ਰੱਖਿਆ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਅਜਿਹੀ ਕੁਰਬਾਨੀਆਂ ਦੁਨੀਆ ਵਿੱਚ ਕਿਸੇ ਨੇ ਨਹੀਂ ਦਿੱਤੀ ਅਤੇ ਨਾ ਹੀ ਦੇਖਣ ਨੂੰ ਮਿਲਦੀ ਹੈ। ਸਾਡੇ ਗੁਰੂਅਤਾਂ ਨੇ ਸਿਖਿਆ ਵੀ ਦਿੱਤੀ ਹੈ ਕੀ ਕੋਈ ਵੀ ਆਦਮੀ ਪਿਆਸਾ ਨਾ ਰਹੇ, ਸੱਭ ਨੂੰ ਪੀਣ ਦਾ ਪਾਣੀ ਮਿਲੇ, ਪਰ ਪੰਜਾਬ ਸਰਕਾਰ ਨੇ ਹਰਿਆਣਾ ਦਾ ਪੀਣ ਦਾ ਪਾਣੀ ਰੋਕਿਆ ਸੀ। ਪੰਜਾਬ ਸਰਕਾਰ ਨੇ ਇਹ ਸਵਾਰਥ ਦੀ ਸਿਆਸਤ ਕੀਤੀ ਹੈ ਅਤੇ ਇਸ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ।

ਪੰਜਾਬ ਸਰਕਾਰ ਨੇ ਲੋਕਾਂ ਨੂੰ ਕੇਂਦਰ ਦੀ ਯੋਜਨਾਵਾਂ ਤੋਂ ਰੱਖਿਆ ਵਾਂਝਾ, ਹਰਿਆਣਾ ਨੇ ਦਿੱਤਾ ਪੂਰਾ ਲਾਭ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਲੱਖਾਂ ਭੈਣਾਂ ਦੇ ਘਰਾਂ ਵਿੱਚ ਫਰੀ ਵਿੱਚ ਗੈਸ ਕਨੈਕਸ਼ਨ ਦਿੱਤਾ ਅਤੇ ਇੱਥੇ ਪੰਜਾਬ ਵਿੱਚ ਜਨਤਾ ਨੂੰ ਉਨ੍ਹਾਂ ਯੋਜਨਾਵਾਂ ਤੋਂ ਵਾਂਝਾ ਰੱਖਿਆ ਗਿਆ ਹੈ। ਕਾਂਗਰਸ ਦੇ ਸਮੇਂ ਵਿੱਚ ਗੈਸ ਦਾ ਸਿਲੇਂਡਰ ਮਿਲਦਾ ਨਹੀਂ ਸੀ। ਸਾਡੀ ਸਰਕਾਰ ਨੇ ਉਸ ਗੈਸ ਦੀ ਲਾਇਨ ਨੂੰ ਖਤਮ ਕਰਨ ਦਾ ਕੰਮ ਕਰ ਗਰੀਬਾਂ ਦੇ ਘਰ ਵਿੱਚ ਸਿਲੇਂਡਰ ਪਹੁੰਚਾਉਣ ਦਾ ਕੰਮ ਕੀਤਾ। ਇਸੀ ਤਰ੍ਹਾ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰ ਨੈ ਗਰੀਬ ਵਿਅਕਤੀਆਂ ਦਾ ਮਕਾਨ ਬਣਾ ਕੇ ਦੇਣ ਦਾ ਕੰਮ ਕੀਤਾ, ਪਰ ਇੱਥੇ ਪੰਜਾਬ ਵਿੱਚ ਗਰੀਬ ਵਿਅਕਤੀ ਨੂੰ ਤਾਂ ਮਕਾਨ ਨਹੀਂ ਦਿੱਤੇ, ਪਰ ਇੰਨ੍ਹਾਂ ਨੇ ਆਪਣੇ ਮਕਾਨ ਜਰੂਰ ਬਣਵਾ ਲਏ। ਇੰਨ੍ਹਾਂ ਨੂੰ ਗਰੀਬਾਂ ਦੇ ਮਕਾਨ ਦੀ ਚਿੰਤਾ ਨਹੀਂ ਹੈ।

ੲਰਿਆਣਾ ਵਿੱਚ ਸੌ-ਫੀਸਦੀ ਫਸਲਾਂ ਨੁੰ ਐਮਐਸਪੀ 'ਤੇ ਖਰੀਦਿਆ ਜਾਂਦਾ ਹੈ ਪਰ ਪੰਜਾਬ ਵਿੱਚ ਕਿਸਾਨਾਂ ਨੂੰ ਰੱਖਿਆ ਐਮਐਸਪੀ ਤੋਂ ਵਾਂਝਾ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀ ਸੌ-ਫੀਸਦੀ ਫਸਲਾਂ ਨੂੰ ਐਮਅੇਸਪੀ 'ਤੇ ਖਰੀਦਣ ਦਾ ਕੰਮ ਕਰ ਰਹੀ ਹੈ। ਅਸੀਂ ਕਿਸਾਨ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੇਂਦਰ ਦੀ ਯੋਜਨਾਵਾਂ ਦਾ ਲਾਭ ਦੇਣ ਤੋਂ ਵਾਂਝਾ ਰੱਖਿਆ। ਹਰਿਆਣਾ ਸਰਕਾਰ ਨੇ ਆਪਣੇ ਸਾਢੇ 10 ਸਾਲਾਂ ਦੇ ਕਾਰਜਕਾਲ ਵਿੱਚ ਕਿਸਾਨਾਂ ਦੀ ਖਰਾਬ ਫਸਲਾਂ ਨੂੱ ਸਾਢੇ 15 ਹਜਾਰ ਕਰੋੜ ਰੁਪਏ ਦਾ ਮੁਆਵਜਾ ਦਿੱਤਾ। ਇਸ ਦੇ ਨਾਲ ਹੀ ਖੇਤੀਬਾੜੀ ਯੰਤਰਾਂ, ਸਿੰਚਾਈ ਯੋਜਨਾਵਾਂ ਦੇ ਤਹਿਤ ਕਿਸਾਨਾਂ ਨੂੰ ਸਬਸਿਡੀ ਉਪਲਬਧ ਕਰਵਾਈ ਜਾ ਰਹੀ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੇਂਦਰ ਵਿੱਚ ਜਿੰਨ੍ਹੀ ਵੀ ਯੋਜਨਾਵਾਂ ਚਲਾਈਆਂ ਹਨ ਉਨ੍ਹਾਂ ਦਾ ਲਾਭ ਹਰਿਆਣਾਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ। ਹਰਿਆਣਾ ਵਿੱਚ ਸਾਡੀ ਸਰਕਾਰ ਨੇ ਗਬੀਰ ਵਿਅਕਤੀ ਲਈ ਆਯੂਸ਼ਮਾਨ ਕਾਰਡ ਲਾਗੂ ਕੀਤਾ ਹੈ ਜਿਸ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਫਰੀ ਵਿੱਚ ਹੋ ਰਿਹਾ ਹੈ। ਇਸ ਨਾਲ ਲੱਖਾਂ ਪਰਿਵਾਰਾਂ ਨੇ ਇਲਾਜ ਕਰਵਾਇਆ ਹੈ। ਸਾਡੀ ਸਰਕਾਰ ਨੇ ਜੋ ਵਾਦਾ ਕੀਤਾ ਉਸ ਨੂੰ ਪੂਰਾ ਕਰ ਕੇ ਦਿਖਾਇਆ।

 

Have something to say? Post your comment

ਅਤੇ ਹਰਿਆਣਾ ਖਬਰਾਂ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਕੰਬੀ ਧਰਤੀ, ਆ ਗਿਆ ਭੂਚਾਲ, ਘਰਾਂ ਵਿੱਚੋਂ ਭੱਜ ਨਿਕਲੇ ਲੋਕ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਹਰਿਆਣਾ 'ਚ ਖਿਡਾਰੀਆਂ ਤੋਂ ਬਾਅਦ ਹੁਣ ਕੋਚ ਨੂੰ ਵੀ ਮਿਲੇਗਾ ਨਕਦ ਪੁਰਸਕਾਰ, ਸਰਕਾਰ ਨੇ ਇੰਨੇ ਕਰੋੜ ਰੁਪਏ ਕੀਤੇ ਜਾਰੀ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

ਸੂਬੇ ਦੇ 2000 ਪਿੰਡਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ 5-5 ਏਕੜ ਜ਼ਮੀਨ ! CM ਨੇ ਖ਼ੁਦ ਕੀਤਾ ਐਲਾਨ

16 ਜੁਲਾਈ ਨੂੰ ਬੰਦ ਰਹਿਣਗੇ School ! ਜਾਣੋਂ ਕਾਰਨ

16 ਜੁਲਾਈ ਨੂੰ ਬੰਦ ਰਹਿਣਗੇ School ! ਜਾਣੋਂ ਕਾਰਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਲੋਹਗੜ੍ਹ ਵਿੱਚ ਬਣ ਰਹੇ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਲਈ 26 ਲੱਖ ਰੁਪਏ ਦਾ ਦਿੱਤਾ ਯੋਗਦਾਨ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡੀ ਖ਼ਬਰ ; ਪੰਜਾਬ ਤੇ ਹਰਿਆਣਾ 'ਚ ਪਈ ED ਦੀ ਰੇਡ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵੱਡਾ ਪ੍ਰਸ਼ਾਸਨਿਕ ਫੇਰਬਦਲ: 49 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਵਿਨੇਸ਼ ਫੋਗਾਟ ਬਣੀ ਮਾਂ, ਰਾਠੀ ਪਰਿਵਾਰ 'ਚ ਸ਼ਾਮਲ ਹੋਇਆ ਨੰਨ੍ਹਾ ਮਹਿਮਾਨ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ

ਅਨਿਲ ਵਿਜ ਨੇ ਕੀਤੀ ਸਖ਼ਤ ਕਾਰਵਾਈ, ਰੌਹਬ ਦਿਖਾਉਣ ਵਾਲੇ XEN ਨੂੰ ਕੀਤਾ ਮੁਅੱਤਲ