Thursday, November 12, 2026
BREAKING
• MP ਚੰਨੀ ਨੇ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਕੀਤੀ ਸ਼ੁਰੂਆਤ, ਸਚਿਨ ਪਾਇਲਟ ਨੇ ਵਿਖਾਈ ਹਰੀ ਝੰਡੀ • ਬੀਬੀ ਜਗੀਰ ਕੌਰ ਦੀ ਅਕਾਲੀ ਦਲ 'ਚ ਵਾਪਸੀ ਦਾ ਪ੍ਰੋਗਰਾਮ ਟਲਿਆ, ਸੁਖਬੀਰ ਦੀ ਦਿੱਲੀ 'ਚ ਮੀਟਿੰਗ • ਮੁੜ ਆਨਲਾਈਨ ਲੱਗਣਗੀਆਂ ਕਲਾਸਾਂ ! GRAP-3 ਹੋਇਆ ਲਾਗੂ, ਸਕੂਲਾਂ ਨੂੰ ਹਾਈਬ੍ਰਿਡ ਮੋਡ 'ਚ ਚਲਾਉਣ ਦੇ ਆਦੇਸ਼ • ਆਮ ਆਦਮੀ ਪਾਰਟੀ ਵਲੋਂ 31 ਹੋਰ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਐਲਾਨੀ ਸੂਚੀ • ਵੱਡੀ ਖ਼ਬਰ ; ਅਮਿਤਾਭ ਬੱਚਨ ਦੇ ਬੰਗਲੇ ਨੂੰ ਉਡਾਉਣ ਦੀ ਮਿਲੀ ਧਮਕੀ ! BMC, ਏਅਰਪੋਰਟ ਤੇ ਬੈਂਕਾਂ ਨੂੰ ਵੀ... • ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਇਮਰਾਨ ਖਾਨ ਦੀਆਂ ਦੋ ਭੈਣਾਂ ਨੂੰ ਕਰ'ਤਾ ਰਿਹਾਅ • ਚੰਡੀਗੜ੍ਹ 'ਚ ਦਿਲਜੀਤ ਦੇ ਸ਼ੋਅ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੈਂਕਾਂ ਤੇ ਮੋਹਾਲੀ ਏਅਰਪੋਰਟ ਲਈ ਵੀ ਆਈ ਈਮੇਲ • ਗਮਾਡਾ ਨੇ ਚਾਰ ਪਿੰਡਾਂ 'ਚ ਚਲਾਇਆ ਪੀਲਾ ਪੰਜਾ, ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ • ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼ • ਦੇਸ਼ 'ਚ ਵਧ ਰਹੀ ਮਹਿੰਗਾਈ 'ਤੇ ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ

ਪੰਜਾਬ

ਪੰਜਾਬ 'ਚ 1 ਜੂਨ ਲਈ ਹੋਇਆ ਵੱਡਾ ਐਲਾਨ! ਖੜ੍ਹੀ ਹੋਵੇਗੀ ਵੱਡੀ ਮੁਸੀਬਤ, 55 ਐਂਟਰੀ-ਐਗਜ਼ਿਟ ਪੁਆਇੰਟਾਂ 'ਤੇ ਰਹੇਗਾ...

31 ਮਈ, 2026 07:02 PM

ਨੂਰਪੁਰਬੇਦੀ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵਾਹਨਾਂ ’ਤੇ ਲਗਾਏ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿਚ 1 ਜੂਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀਆਂ ਸਰਹੱਦਾਂ ਨਾਲ ਲੱਗਦੇ 55 ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਉੱਤੇ ਚਾਰ ਘੰਟੇ ਲਈ ਵਿਆਪਕ ਚੱਕਾ ਜਾਮ ਕੀਤਾ ਜਾਵੇਗਾ। ਇਹ ਐਲਾਨ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਨੇ ਸਾਂਝੇ ਤੌਰ ’ਤੇ ਕੀਤਾ। ਆਗੂਆਂ ਨੇ ਕਿਹਾ ਕਿ ਐਂਟਰੀ ਟੈਕਸ ਆਮ ਲੋਕਾਂ, ਟੈਕਸੀ ਚਾਲਕਾਂ, ਸੈਰ-ਸਪਾਟਾ ਉਦਯੋਗ ਅਤੇ ਛੋਟੇ ਵਪਾਰੀਆਂ ਉੱਤੇ ਬੇਲੋੜਾ ਆਰਥਿਕ ਬੋਝ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ।


ਉਨ੍ਹਾਂ ਦੱਸਿਆ ਕਿ ਮਹਿਤਪੁਰ-ਨੰਗਲ ਬਾਰਡਰ, ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇਅ, ਨਾਲਾਗੜ੍ਹ-ਘਨੌਲੀ ਸਟੇਟ ਹਾਈਵੇਅ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਨੂੰ ਜੋੜਨ ਵਾਲੇ ਕੁੱਲ੍ਹ 55 ਐਂਟਰੀ-ਐਗਜ਼ਿਟ ਪੁਆਇੰਟਾਂ ’ਤੇ ਚਾਰ ਘੰਟਿਆਂ ਲਈ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਜਾਵੇਗਾ। ਰੂਪਨਗਰ, ਐੱਸ. ਏ. ਐੱਸ. ਨਗਰ (ਮੋਹਾਲੀ), ਹੁਸ਼ਿਆਰਪੁਰ, ਪਠਾਨਕੋਟ, ਨਾਲਾਗੜ੍ਹ, ਢੇਰੌਵਾਲ, ਭਰਤਗੜ੍ਹ ਅਤੇ ਹੋਰ ਸਰਹੱਦੀ ਖੇਤਰਾਂ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਇਸ ਸੰਘਰਸ਼ ਵਿਚ ਸ਼ਮੂਲੀਅਤ ਕਰਨਗੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਚੱਕਾ ਜਾਮ ਦੌਰਾਨ ਭਾਰਤੀ ਫ਼ੌਜ ਦੇ ਵਾਹਨਾਂ, ਐਂਬੂਲੈਂਸਾਂ, ਐਮਰਜੈਂਸੀ ਸੇਵਾਵਾਂ ਅਤੇ ਉਨ੍ਹਾਂ ਯਾਤਰੀਆਂ ਨੂੰ, ਜਿਨ੍ਹਾਂ ਕੋਲ ਹਵਾਈ ਯਾਤਰਾ ਜਾਂ ਹੋਰ ਜ਼ਰੂਰੀ ਯਾਤਰਾ ਸਬੰਧੀ ਦਸਤਾਵੇਜ਼ ਹੋਣਗੇ, ਪੂਰੀ ਛੋਟ ਦਿੱਤੀ ਜਾਵੇਗੀ। ਸੰਘਰਸ਼ ਨੂੰ ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਚਲਾਇਆ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ।


ਇਸ ਮੌਕੇ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਸ਼ੇਰੇ ਪੰਜਾਬ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਜਨ ਚੇਤਨਾ ਮੰਚ ਰੂਪਨਗਰ, ਜਨ ਅਧਿਕਾਰ ਕਲਿਆਣ ਸਮਿਤੀ, ਆਜ਼ਾਦ ਟੈਕਸੀ ਯੂਨੀਅਨ, ਪੰਜਾਬ ਟੈਕਸੀ ਯੂਨੀਅਨ, ਨੂਰਪੁਰਬੇਦੀ ਟੈਕਸੀ ਯੂਨੀਅਨ, ਸ੍ਰੀ ਅਨੰਦਪੁਰ ਸਾਹਿਬ ਟੈਕਸੀ ਯੂਨੀਅਨ, ਕੀਰਤਪੁਰ ਸਾਹਿਬ ਟੈਕਸੀ ਯੂਨੀਅਨ ਨੰਗਲ ਟੈਕਸੀ ਯੂਨੀਅਨ ਤੇ ਬੀਤ ਭਲਾਈ ਕਮੇਟੀ, ਹੁਸ਼ਿਆਰਪੁਰ ਅਤੇ ਪਠਾਨਕੋਟ ਖੇਤਰ ਦੀਆਂ ਟੈਕਸੀ ਯੂਨੀਅਨਾਂ ਸਮੇਤ ਅਨੇਕਾਂ ਸਮਾਜਿਕ, ਕਿਸਾਨ ਅਤੇ ਟਰਾਂਸਪੋਰਟ ਜਥੇਬੰਦੀਆਂ ਨੇ ਚੱਕਾ ਜਾਮ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।


ਇਹ ਬੇਲੋੜੇ ਟੈਕਸਾਂ ਕਾਰਨ ਆਰਥਿਕ ਤੌਰ ''ਤੇ ਪ੍ਰਭਾਵਿਤ ਹੋ ਰਹੇ ਲੋਕਾਂ ਦਾ ਸੰਘਰਸ਼ ਹੈ : ਗੌਰਵ ਰਾਣਾ, ਵੀਰ ਸਿੰਘ
ਗੌਰਵ ਰਾਣਾ ਅਤੇ ਵੀਰ ਸਿੰਘ ਬੜਵਾ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਇਕ ਵਰਗ ਦਾ ਨਹੀਂ, ਸਗੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਉਨ੍ਹਾਂ ਲੱਖਾਂ ਲੋਕਾਂ ਦੀ ਆਵਾਜ਼ ਹੈ ਜੋ ਬੇਲੋੜੇ ਟੈਕਸਾਂ ਅਤੇ ਆਰਥਿਕ ਬੋਝ ਤੋਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਐਂਟਰੀ ਟੈਕਸ ਦਾ ਮੁੱਦਾ ਹੱਲ ਨਹੀਂ ਹੁੰਦਾ, ਲੋਕਤੰਤਰੀ ਢੰਗ ਨਾਲ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਦਨ ਗੋਪਾਲ ਸ਼ਰਮਾ ਪ੍ਰਧਾਨ, ਦਰਸ਼ਨ ਸਿੰਘ, ਕਪਲ ਦੇਵ ਬਾਵਾ, ਦਰਸ਼ਨ ਸਿੰਘ, ਦਿਲਾਵਰ ਸਿੰਘ, ਦੀਦਾਰ ਸਿੰਘ ਦਾਰਾ, ਮਹਿੰਦਰ ਪਾਲ ਹੈਪੀ, ਕੁਲਦੀਪ ਸਿੰਘ, ਸੋਨੂੰ ਬਾਵਾ, ਬਿੰਦਰ ਭੱਗਲ, ਮਹਿੰਦਰ ਕੁਮਾਰ ਸ਼ੌਂਕੀ, ਸੁਨੀਲ ਕੁਮਾਰ, ਕਮਲ ਕੁਮਾਰ, ਲੱਕੀ ਕਾਕਾ ਸਸਕੌਰ ਅਤੇ ਕਿਰਤੀ ਕਿਸਾਨ ਮੋਰਚਾ ਦੇ ਹੋਰ ਸਾਥੀ ਵੀ ਹਾਜ਼ਰ ਸਨ।

 

Have something to say? Post your comment

ਅਤੇ ਪੰਜਾਬ ਖਬਰਾਂ

MP ਚੰਨੀ ਨੇ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਕੀਤੀ ਸ਼ੁਰੂਆਤ, ਸਚਿਨ ਪਾਇਲਟ ਨੇ ਵਿਖਾਈ ਹਰੀ ਝੰਡੀ

MP ਚੰਨੀ ਨੇ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਕੀਤੀ ਸ਼ੁਰੂਆਤ, ਸਚਿਨ ਪਾਇਲਟ ਨੇ ਵਿਖਾਈ ਹਰੀ ਝੰਡੀ

ਬੀਬੀ ਜਗੀਰ ਕੌਰ ਦੀ ਅਕਾਲੀ ਦਲ 'ਚ ਵਾਪਸੀ ਦਾ ਪ੍ਰੋਗਰਾਮ ਟਲਿਆ, ਸੁਖਬੀਰ ਦੀ ਦਿੱਲੀ 'ਚ ਮੀਟਿੰਗ

ਬੀਬੀ ਜਗੀਰ ਕੌਰ ਦੀ ਅਕਾਲੀ ਦਲ 'ਚ ਵਾਪਸੀ ਦਾ ਪ੍ਰੋਗਰਾਮ ਟਲਿਆ, ਸੁਖਬੀਰ ਦੀ ਦਿੱਲੀ 'ਚ ਮੀਟਿੰਗ

ਆਮ ਆਦਮੀ ਪਾਰਟੀ ਵਲੋਂ 31 ਹੋਰ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਐਲਾਨੀ ਸੂਚੀ

ਆਮ ਆਦਮੀ ਪਾਰਟੀ ਵਲੋਂ 31 ਹੋਰ ਉਮੀਦਵਾਰਾਂ ਦਾ ਐਲਾਨ, CM ਮਾਨ ਨੇ ਐਲਾਨੀ ਸੂਚੀ

ਗਮਾਡਾ ਨੇ ਚਾਰ ਪਿੰਡਾਂ 'ਚ ਚਲਾਇਆ ਪੀਲਾ ਪੰਜਾ, ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ

ਗਮਾਡਾ ਨੇ ਚਾਰ ਪਿੰਡਾਂ 'ਚ ਚਲਾਇਆ ਪੀਲਾ ਪੰਜਾ, ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਕੀਤੀ ਕਾਰਵਾਈ

ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼

ਕਾਂਗਰਸ 'ਚ ਟਿਕਟਾਂ ਨੂੰ ਲੈ ਕੇ ਸਚਿਨ ਪਾਇਲਟ ਦਾ ਵੱਡਾ ਬਿਆਨ, ਪਰਗਟ ਸਿੰਘ ਦੀ ਕੀਤੀ ਤਾਰੀਫ਼

ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਸਫ਼ਲ ਬਣਾਉਣ ਲਈ ਗਤੀਵਿਧੀਆਂ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਸਫ਼ਲ ਬਣਾਉਣ ਲਈ ਗਤੀਵਿਧੀਆਂ ਵਿੱਚ ਲਿਆਂਦੀ ਜਾਵੇ ਹੋਰ ਤੇਜ਼ੀ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ

ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ: ਸਿਵਲ ਸਰਜਨ ਡਾ ਗੀਤਾਂਜਲੀ ਸਿੰਘ 

ਆਮ ਆਦਮੀ ਕਲੀਨਿਕਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ: ਸਿਵਲ ਸਰਜਨ ਡਾ ਗੀਤਾਂਜਲੀ ਸਿੰਘ 

2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁੱਦਾ ਸੰਭਾਲਿਆ

2014 ਬੈਚ ਦੇ ਪੀ.ਸੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਆਪਣਾ ਅਹੁੱਦਾ ਸੰਭਾਲਿਆ

ਪੰਜਾਬ ਕ੍ਰਿਸਚਨ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਡਿੰਪਲ ਮਸੀਹ

ਪੰਜਾਬ ਕ੍ਰਿਸਚਨ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਨਿਯੁਕਤ ਹੋਏ ਡਿੰਪਲ ਮਸੀਹ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਅੱਠ ਪਿੰਡਾਂ ਦੇ 2,256 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਸੌਂਪੇ

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਅੱਠ ਪਿੰਡਾਂ ਦੇ 2,256 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਸੌਂਪੇ