Wednesday, April 30, 2025
BREAKING
ਸੁਦੀਰਮਨ ਕੱਪ : ਇੰਡੋਨੇਸ਼ੀਆ ਹੱਥੋਂ ਹਾਰ ਕੇ ਬਾਹਰ ਹੋਇਆ ਭਾਰਤ Google Pay ਤੋਂ ਤੁਰੰਤ ਮਿਲੇਗਾ 10 ਲੱਖ ਦਾ ਪਰਸਨਲ ਲੋਨ, ਜਾਣੋ ਸ਼ਰਤਾਂ ਅਤੇ ਅਰਜ਼ੀ ਪ੍ਰਕਿਰਿਆ ਬਾਰੇ ਸ਼ੇਅਰ ਬਾਜ਼ਾਰ : ਸੈਂਸੈਕਸ 'ਚ 176 ਅੰਕਾਂ ਦਾ ਵਾਧਾ ਤੇ ਨਿਫਟੀ ਵੀ 24,387 ਦੇ ਪੱਧਰ 'ਤੇ ਭਾਰਤ ਨਾਲ ਜਾਰੀ ਟੈਰਿਫ ਵਾਰਤਾ 'ਤੇ Trump ਦਾ ਅਹਿਮ ਬਿਆਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ

ਦੁਨੀਆਂ

'ਪਾਣੀ ਰੋਕਣਾ ਜੰਗ ਨੂੰ ਸੱਦਾ ਦੇਣ ਬਰਾਬਰ...' ਭਾਰਤ ਦੇ ਸਖ਼ਤ ਐਕਸ਼ਨ ਮਗਰੋਂ ਰੋ ਪਿਆ ਪਾਕਿਸਤਾਨ

24 ਅਪ੍ਰੈਲ, 2025 05:35 PM

ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ 'ਚ 1 ਨੇਪਾਲੀ ਨਾਗਰਿਕ ਸਣੇ 26 ਟੂਰਿਸਟਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਭਾਰਤ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਾਹਘਾ ਬਾਰਡਰ ਬੰਦ ਕਰਨ, ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਦੇਣ 'ਤੇ ਪਾਬੰਦੀ ਤੇ ਸਿੰਧੂ ਜਲ ਸੰਧੀ ਰੱਦ ਕਰਨ ਸਣੇ ਕਈ ਅਹਿਮ ਕਦਮ ਚੁੱਕੇ ਹਨ।

ਭਾਰਤ ਵੱਲੋਂ ਇਨ੍ਹਾਂ ਸਖ਼ਤ ਕਦਮਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਅਗਵਾਈ 'ਚ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਰੱਖੀ ਸੀ, ਜਿਸ 'ਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਇਸ ਮੀਟਿੰਗ 'ਚ ਪਾਕਿਸਤਾਨ ਦੀਆਂ ਤਿੰਨਾ ਫੌਜਾਂ ਦੇ ਮੁਖੀ, ਮੰਤਰੀ ਤੇ ਸੈਨਿਕ ਅਧਿਕਾਰੀ ਸ਼ਾਮਲ ਹੋਏ।

ਇਸ ਮੀਟਿੰਗ 'ਚ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ ਕਿ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਰੱਦ ਕੀਤਾ ਜਾਣਾ ਸਿੱਧਾ-ਸਿੱਧਾ ਜੰਗ ਦਾ ਸੱਦਾ ਹੈ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪਾਕਿਸਤਾਨ ਹੁਣ ਭਾਰਤ ਨਾਲ ਕਿਸੇ ਤਰ੍ਹਾਂ ਦਾ ਵੀ ਵਪਾਰ ਨਹੀਂ ਕਰੇਗਾ।

ਉਨ੍ਹਾਂ ਮੀਟਿੰਗ 'ਚ ਇਹ ਵੀ ਫ਼ੈਸਲਾ ਲਿਆ ਕਿ ਪਾਕਿਸਤਾਨ 'ਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਦੀ ਗਿਣਤੀ ਵੀ ਘਟਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਜਾਂ ਉਸ ਦਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੂੰ ਜੰਗ ਦਾ ਐਲਾਨ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤ ਲਈ ਆਪਣੇ ਏਅਰਸਪੇਸ ਇਲਾਕੇ ਵੀ ਬੰਦ ਕਰ ਦਿੱਤੇ ਹਨ।

ਮੀਟਿੰਗ 'ਚ ਭਾਰਤ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਪਾਕਿਸਤਾਨ ਨੇ ਕਿਹਾ ਕਿ ਭਾਰਤ 'ਚ ਮੁਸਲਮਾਨਾਂ ਸਣੇ ਘੱਟ ਗਿਣਤੀ ਭਾਈਚਾਰਿਆਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਵਕਫ਼ ਕਾਨੂੰਨ ਰਾਹੀਂ ਵੀ ਮੁਸਲਮਾਨਾਂ ਦੇ ਹੱਕ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Have something to say? Post your comment

ਅਤੇ ਦੁਨੀਆਂ ਖਬਰਾਂ

ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

ਪੰਜਾਬ ਦੇ ਸੁਖਮਨ ਜੋਤ ਸਿੰਘ ਨੇ ਇਟਲੀ 'ਚ ਬਾਕਸਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤ ਮਚਾਈ ਧੂਮ

ਪੰਜਾਬ ਦੇ ਸੁਖਮਨ ਜੋਤ ਸਿੰਘ ਨੇ ਇਟਲੀ 'ਚ ਬਾਕਸਿੰਗ ਮੁਕਾਬਲੇ ‘ਚ ਸੋਨ ਤਮਗਾ ਜਿੱਤ ਮਚਾਈ ਧੂਮ

ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ

ਅਮਰੀਕਾ 'ਚ ਗੜੇਮਾਰੀ ਅਤੇ ਤੂਫਾਨ ਨਾਲ ਤਬਾਹੀ, ਸ਼ਕਤੀਸ਼ਾਲੀ ਤੂਫਾਨ ਦੀ ਸੰਭਾਵਨਾ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਪ੍ਰਵਾਸੀ ਕੈਦੀਆਂ ਵਾਲੀ ਜੇਲ੍ਹ 'ਤੇ ਅਮਰੀਕੀ ਹਵਾਈ ਹਮਲੇ, 68 ਦੀ ਮੌਤ

ਚੀਨ ਨੇ ਪਹਿਲਗਾਮ ਹਮਲੇ ਦੀ

ਚੀਨ ਨੇ ਪਹਿਲਗਾਮ ਹਮਲੇ ਦੀ "ਤੁਰੰਤ ਅਤੇ ਨਿਰਪੱਖ ਜਾਂਚ" ਦੀ ਕੀਤੀ ਮੰਗ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਉੱਤਰ-ਪੱਛਮੀ ਪਾਕਿਸਤਾਨ 'ਚ ਬੰਬ ਧਮਾਕੇ ਦੌਰਾਨ 7 ​​ਮੌਤਾਂ ਤੇ 9 ਜ਼ਖਮੀ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਕੌਣ ਬਣੇਗਾ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ; ਇਨ੍ਹਾਂ 2 ਮੁੱਖ ਪਾਰਟੀਆਂ ਵਿਚਾਲੇ ਹੈ ਸਖਤ ਮੁਕਾਬਲਾ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿਸਤਾਨ ਨੇ ਖਾਲੀ ਕਰਵਾ ਲਿਆ ਬਾਰਡਰ ਨੇੜਿਓ ਇਹ ਪਿੰਡ, ਸਿਵਲ ਕੱਪੜਿਆਂ 'ਚ ਲਾਈ ਫੌਜ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

ਪਾਕਿ ਨੇ ਖਿੱਚ ਲਈ ਭਾਰਤ ਨਾਲ ਜੰਗ ਦੀ ਤਿਆਰੀ ! ਫ਼ੌਜ ਦੇ ਹਵਾਲੇ ਕਰ'ਤੀਆਂ ਸਾਰੀਆਂ ਟਰੇਨਾਂ ਤੇ ਰੇਲਵੇ ਸਟੇਸ਼ਨ

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'

'ਸਾਡੀਆਂ ਮਿਜ਼ਾਈਲਾਂ ਦਾ ਰੁਖ਼ ਭਾਰਤ ਵੱਲ, 130 ਪ੍ਰਮਾਣੂ ਹਥਿਆਰ ਵੀ ਤਿਆਰ, ਕੋਈ ਹਿਮਾਕਤ ਕੀਤੀ ਤਾਂ...'