Sunday, November 01, 2026
BREAKING
• ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ • 'ਪੰਜਾਬ 'ਚ ਬਣੇਗੀ NDA ਗਠਜੋੜ ਦੀ ਸਰਕਾਰ', ਅਮਿਤ ਸ਼ਾਹ ਨੇ ਕੀਤਾ ਵੱਡਾ ਦਾਅਵਾ • ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਜਿੱਤਿਆ ਮੈਚ, ਟੀ20 ਸੀਰੀਜ਼ 'ਤੇ ਭਾਰਤ ਦਾ 3-2 ਨਾਲ ਕਬਜ਼ਾ • ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ ਕੀਤੀ ਕਾਮਨਾ • ਚੰਡੀਗੜ੍ਹ ਪੁਲਸ ਨੂੰ ਮਿਲਿਆ ਰਾਸ਼ਟਰਪਤੀ ਸਨਮਾਨ, ਅਮਿਤ ਸ਼ਾਹ ਨੇ ਸੌਂਪਿਆ ਪ੍ਰੈਜ਼ੀਡੈਂਟਸ ਪੁਲਸ ਕਲਰ • ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ 'ਤੇ ਕਲੰਕ: ਐਡਵੋਕੇਟ ਧਾਮੀ • ਪੀ. ਜੀ. ਆਈ. ’ਚ 12 ਅਧਿਕਾਰੀ ਤੇ ਕਰਮਚਾਰੀ ਹੋਏ ਸੇਵਾਮੁਕਤ • ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੈਂਗਲੁਰੂ-ਮੁੰਬਈ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ • ਅਯੁੱਧਿਆ ਵਿਵਾਦ : ਨਿਰਧਾਰਿਤ ਜ਼ਮੀਨ ’ਤੇ ਹੀ ਰਾਮ ਮੰਦਰ ਬਣੇ ਹੋਣ ਦਾ ਪਤਾ ਲਗਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ • ਰਾਸ਼ਟਰਪਤੀ ਮੁਰਮੂ ਨੇ ਹਰਿਆਣਾ ਦੀ ਪਵਿੱਤਰ ਧਰਤੀ ਨੂੰ ਕੀਤਾ ਨਮਨ, ਕਿਹਾ- 'ਗੀਤਾ ਦੇ ਸੰਦੇਸ਼ ਨੂੰ ਪੂਰੀ ਦੁਨੀਆ 'ਚ...'

ਪੰਜਾਬ

ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ ਕੀਤੀ ਕਾਮਨਾ

01 ਨਵੰਬਰ, 2026 06:31 PM

ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਪਰਗਟ ਸਿੰਘ ਨੇ ਐਤਵਾਰ ਨੂੰ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਬਾਬਾ ਜੀ ਨਾਲ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁਲਾਕਾਤ ਦੌਰਾਨ ਪਰਗਟ ਸਿੰਘ ਨੇ ਪੰਜਾਬ ਦੇ ਮੌਜੂਦਾ ਸਮਾਜਿਕ ਅਤੇ ਰਾਜਨੀਤਿਕ ਮਾਹੌਲ ਦੇ ਸੰਦਰਭ 'ਚ ਸੂਬੇ ਅੰਦਰ ਅਮਨ-ਸ਼ਾਂਤੀ, ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਬਣਾਈ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਆਪਸੀ ਪਿਆਰ, ਧਾਰਮਿਕ ਸਦਭਾਵਨਾ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਹੈ। ਇਸ ਵਿਰਾਸਤ ਨੂੰ ਕਾਇਮ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।


ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਅੱਜ ਕਈ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ। ਸੂਬੇ ਦੇ ਨੌਜਵਾਨਾਂ ਦਾ ਭਵਿੱਖ, ਨਸ਼ਿਆਂ ਦੀ ਸਮੱਸਿਆ, ਸਮਾਜਿਕ ਸਦਭਾਵਨਾ ਅਤੇ ਪੰਜਾਬ ਦੀ ਖੁਸ਼ਹਾਲੀ ਵਰਗੇ ਮੁੱਦਿਆਂ 'ਤੇ ਸਾਰੇ ਵਰਗਾਂ ਨੂੰ ਮਿਲ ਕੇ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ ਹੈ। ਪੰਜਾਬ ਦੀ ਤਰੱਕੀ ਸਿਰਫ਼ ਸਰਕਾਰੀ ਯਤਨਾਂ ਨਾਲ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਹੀ ਯਕੀਨੀ ਬਣਾਈ ਜਾ ਸਕਦੀ ਹੈ।


ਉਨ੍ਹਾਂ ਕਿਹਾ ਕਿ ਸੰਤ-ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਸਮਾਜ ਨੂੰ ਸੇਵਾ, ਨਿਮਰਤਾ, ਪਿਆਰ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਅਧਿਆਤਮਿਕ ਸੰਸਥਾਵਾਂ ਦਾ ਸੰਦੇਸ਼ ਸਮਾਜ 'ਚ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰਗਟ ਸਿੰਘ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਆਸ਼ੀਰਵਾਦ ਲੈਂਦਿਆਂ ਪੰਜਾਬ ਦੀ ਸ਼ਾਂਤੀ, ਏਕਤਾ, ਖੁਸ਼ਹਾਲੀ ਅਤੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮਾਜਿਕ ਏਕਤਾ ਅਤੇ ਸਾਂਝੀ ਵਿਰਾਸਤ ਨੂੰ ਮਜ਼ਬੂਤ ਬਣਾਈ ਰੱਖਣਾ ਹਰ ਪੰਜਾਬੀ ਦਾ ਸਾਂਝਾ ਸੰਕਲਪ ਹੋਣਾ ਚਾਹੀਦਾ ਹੈ।

 

Have something to say? Post your comment

ਅਤੇ ਪੰਜਾਬ ਖਬਰਾਂ

ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ

ਸਿਰਫ਼ ਮਨੁੱਖੀ ਭਲਾਈ ਹੀ ਸਾਨੂੰ ਮੁਕਤੀ ਵੱਲ ਲਿਜਾ ਸਕਦੀ ਹੈ: ਸਾਧਵੀ ਮੰਗਲਾ ਭਾਰਤੀ

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ 'ਤੇ ਕਲੰਕ: ਐਡਵੋਕੇਟ ਧਾਮੀ

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੱਥੇ 'ਤੇ ਕਲੰਕ: ਐਡਵੋਕੇਟ ਧਾਮੀ

ਸੁਨਾਮ ਹਲਕੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਅਮਨ ਅਰੋੜਾ

ਸੁਨਾਮ ਹਲਕੇ ਦੇ ਸਰਬਪੱਖੀ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਅਮਨ ਅਰੋੜਾ

40 ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ‘ਆਪ’ ਵਿੱਚ ਫੁੱਟ ਦੀਆਂ ਅਫ਼ਵਾਹਾਂ ਨੂੰ ਬੇਬੁਨਿਆਦ ਸਾਬਤ ਕੀਤਾ: ਅਮਨ ਅਰੋੜਾ

40 ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ‘ਆਪ’ ਵਿੱਚ ਫੁੱਟ ਦੀਆਂ ਅਫ਼ਵਾਹਾਂ ਨੂੰ ਬੇਬੁਨਿਆਦ ਸਾਬਤ ਕੀਤਾ: ਅਮਨ ਅਰੋੜਾ

ਬਜਰੰਗ ਦਾਸ ਗਰਗ ਨੂੰ ਸਨਮਾਨਿਤ ਕੀਤਾ ਗਿਆ   

ਬਜਰੰਗ ਦਾਸ ਗਰਗ ਨੂੰ ਸਨਮਾਨਿਤ ਕੀਤਾ ਗਿਆ   

Big Breaking : AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ

Big Breaking : AAP ਵੱਲੋਂ 40 ਉਮੀਦਵਾਰਾਂ ਦਾ ਐਲਾਨ, ਧੂਰੀ ਤੋਂ ਚੋਣ ਲੜਨਗੇ ਭਗਵੰਤ ਮਾਨ

ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਵੱਡਾ ਬਿਆਨ

ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੀਟਿੰਗ ਮਗਰੋਂ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਦਾ ਵੱਡਾ ਬਿਆਨ

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ

2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਚੋਣ ਬਿਗੁਲ ਵਜਾਉਣਗੇ ਰਾਹੁਲ ਗਾਂਧੀ

2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦਾ ਚੋਣ ਬਿਗੁਲ ਵਜਾਉਣਗੇ ਰਾਹੁਲ ਗਾਂਧੀ

ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ ਫੈਸਲੇ ਦੀ ਉਮੀਦ

ਪੰਜਾਬ ਕੈਬਨਿਟ ਦੀ ਬੈਠਕ ਅੱਜ, ਮੁਲਾਜ਼ਮਾਂ ਦੇ ਡੀ. ਏ. ਤੇ ਕੱਚੇ ਮੁਲਾਜ਼ਮਾਂ ’ਤੇ ਫੈਸਲੇ ਦੀ ਉਮੀਦ